ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਜ਼ੀਕਾ ਲਈ ਪ੍ਰਭਾਵਸ਼ਾਲੀ ਜਨ ਸਿਹਤ ਦਖਲਅੰਦਾਜ਼ੀ ਤਹਿਤ ਰਾਜ ਦੀ ਸਹਾਇਤਾ ਲਈ ਮਹਾਰਾਸ਼ਟਰ ਵਿੱਚ ਉੱਚ ਪੱਧਰੀ ਟੀਮ ਭੇਜੀ

प्रविष्टि तिथि: 02 AUG 2021 3:51PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜ਼ੀਕਾ ਵਾਇਰਸ ਦੀ ਸਥਿਤੀ ਦੀ ਨਿਗਰਾਨੀ ਕਰਨ ਅਤੇ ਜ਼ੀਕਾ ਮਾਮਲਿਆਂ ਦੇ ਪ੍ਰਬੰਧਨ ਵਿੱਚ ਰਾਜ ਸਰਕਾਰ ਦੀ ਸਹਾਇਤਾ ਲਈ ਮਹਾਰਾਸ਼ਟਰ ਵਿੱਚ ਇੱਕ ਬਹੁ -ਅਨੁਸ਼ਾਸਨੀ ਟੀਮ ਨੂੰ ਭੇਜਿਆ ਹੈ। ਹਾਲ ਹੀ ਵਿੱਚ ਪੁਣੇ ਜ਼ਿਲ੍ਹੇ ਵਿੱਚ ਜ਼ੀਕਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

ਤਿੰਨ ਮੈਂਬਰੀ ਕੇਂਦਰੀ ਟੀਮ ਵਿੱਚ ਖੇਤਰੀ ਨਿਦੇਸ਼ਕਪੁਣੇ ਦੇ ਦਫਤਰ ਤੋਂ ਜਨਤਕ ਸਿਹਤ ਮਾਹਰ ਲੇਡੀ ਹਾਰਡਿੰਗ ਮੈਡੀਕਲ ਕਾਲਜਨਵੀਂ ਦਿੱਲੀ ਤੋਂ ਇੱਕ ਗਾਇਨੀਕੋਲੋਜਿਸਟਅਤੇ ਰਾਸ਼ਟਰੀ ਮਲੇਰੀਆ ਖੋਜ ਸੰਸਥਾਨ (ਐੱਨਆਈਐੱਮਆਰ)ਆਈਸੀਐੱਮਆਰਨਵੀਂ ਦਿੱਲੀ ਤੋਂ ਕੀਟ ਵਿਗਿਆਨੀ ਸ਼ਾਮਲ ਹਨ।

ਇਹ ਟੀਮ ਰਾਜ ਦੇ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੰਮ ਕਰੇਗੀਆ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ ਅਤੇ ਇਹ ਮੁਲਾਂਕਣ ਕਰੇਗੀ ਕਿ ਕੀ ਕੇਂਦਰੀ ਸਿਹਤ ਮੰਤਰਾਲੇ ਦੀ ਜ਼ੀਕਾ ਪ੍ਰਬੰਧਨ ਲਈ ਕਾਰਜ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਅਤੇ ਰਾਜ ਵਿੱਚ ਜ਼ੀਕਾ ਦੇ ਪ੍ਰਬੰਧਨ ਲਈ ਲੋੜੀਂਦੇ ਜਨਤਕ ਸਿਹਤ ਦਖਲ ਦੀ ਸਿਫਾਰਸ਼ ਕਰੇਗੀ।

****

ਐੱਮਵੀ

ਐਚਐਫਡਬਲਯੂ/ਜ਼ੀਕਾ - ਮਹਾਰਾਸ਼ਟਰ ਲਈ ਕੇਂਦਰੀ ਟੀਮ /2 ਅਗਸਤ 2020/5


(रिलीज़ आईडी: 1741723) आगंतुक पटल : 194
इस विज्ञप्ति को इन भाषाओं में पढ़ें: English , Urdu , हिन्दी , Marathi , Bengali , Telugu