ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ‘ਦੋ ਮਹੀਨੇ ਮਿਆਦ ਵਾਲਾ ਏਟੀਐੱਲ ਟਿੰਕਰਪ੍ਰਿਨਿਓਰ ਟ੍ਰੇਨਿੰਗ ਕੈਂਪ (ਬੂਟਕੈਂਪ) ਸਫਲਤਾਪੂਰਵਕ ਪੂਰਾ ਕੀਤਾ

Posted On: 31 JUL 2021 2:08PM by PIB Chandigarh

 

        ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਦੇਸ਼ ਭਰ ਵਿੱਚ ਆਯੋਜਿਤ ਆਪਣੀ ਤਰ੍ਹਾਂ ਦੇ ਪਹਿਲੇ ਦੋ ਮਹੀਨਿਆਂ ਦੀ ਮਿਆਦ ਦੇ ਡਿਜੀਟਲ ਕੌਸ਼ਲ ਅਤੇ ਇੱਕ ਵਿਸ਼ੇਸ਼ ਉੱਦਮਤਾ ਏਟੀਐੱਲ ਟਿੰਕਰਪ੍ਰਿਨਿਓਰ ਗ੍ਰੀਸ਼ਮਕਾਲੀਨ ਟ੍ਰੇਨਿੰਗ ਕੈਂਪ (ਸਮਰ ਬੂਟਕੈਂਪ) ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ  । 

        ਦੇਸ਼ ਭਰ ਵਿੱਚ 10ਵੀਂ ਜਮਾਤ ਤੱਕ  (ਹਾਈ ਸਕੂਲ)  ਦੇ ਵਿਦਿਆਰਥੀਆਂ ਲਈ ਤਿਆਰ  ਕੀਤੇ ਗਏ ਇਸ  ਏਟੀਐੱਲ ਟਿੰਕਰਪ੍ਰਿਨਿਓਰ ਵਿੱਚ ਰਿਕਾਰਡਤੋੜ ਸੰਖਿਆ ਵਿੱਚ  32 ਰਾਜਾਂ ਅਤੇ 298 ਜ਼ਿਲ੍ਹਿਆਂ  ਦੇ  9000 +  ਪ੍ਰਤੀਭਾਗੀਆਂ  ( ਜਿਸ ਵਿੱਚ 4000 ਤੋਂ ਅਧਿਕ ਲੜਕੀਆਂ ਸਨ )  ਸ਼ਾਮਿਲ ਹੋਏ । 

ਇਸ ਟ੍ਰੇਨਿੰਗ ਕੈਂਪ-ਬੂਟਕੈਂਪ ਵਿੱਚ 820 ਏਟੀਐੱਲ ਦੀ ਭਾਗੀਦਾਰੀ ਦੇਖੀ ਗਈI  ਇਸ ਦੌਰਾਨ 50 ਤੋਂ ਅਧਿਕ  ਸਿੱਧੇ  ਮਾਹਰ ਬੁਲਾਰੇ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਨੂੰ 4.5 ਲੱਖ ਤੋਂ ਅਧਿਕ ਵਾਰ ਵੇਖਿਆ ਗਿਆ ਅਤੇ 30 ਤੋਂ ਅਧਿਕ ਡਿਜੀਟਲ ਅਤੇ  ਉੱਦਮਤਾ  ਦੇ ਕੌਸ਼ਲ ਸਿਖਾਏ  ਗਏ । 

     ਟਿੰਕਰਪ੍ਰਿਨਿਓਰ-ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਆਰਾਮ ਨਾਲ ਨਿਰਮਾਣ ਕਰਨ   (ਢਲਾਈ)  ਦਾ ਕੌਸ਼ਲ ਸਿੱਖਣ  ਅਤੇ ਇਸ ਗਰਮੀ ਦੇ ਮੌਸਮ  ਵਿੱਚ ਇੱਕ ਉੱਦਮੀ ਬਨਣ ਵਿੱਚ ਸਮਰੱਥ ਬਣਾਉਣ ਦੇ  ਵਾਕੰਸ਼ ਤੋਂ ਲਿਆ ਗਿਆ ਨਾਮ  ਹੈI ਇਹ ਟ੍ਰੇਨਿੰਗ ਕੈਂਪ ਵਿਦਿਆਰਥੀਆਂ  ਦੇ ਵਿੱਚ ਕੁਝ ਅਨੋਖਾ ਕਰਨ ਦੀ ਮਾਨਸਿਕਤਾ ਵਿਕਸਿਤ ਕਰਨ ‘ਤੇ ਕੇਂਦ੍ਰਿਤ ਸੀ । 

31 ਮਈ 2021 ਤੋਂ 1 ਅਗਸਤ 2021 ਤੱਕ 9 ਹਫ਼ਤਿਆਂ ਦੀ ਮਿਆਦ ਵਾਲੇ ਇਸ, ਏਟੀਐੱਲ ਟਿੰਕਰਪ੍ਰਿਨਿਓਰ ਨੇ ਪ੍ਰਤੀਭਾਗੀਆਂ ਨੂੰ ਇੱਕ ਪੇਸ਼ੇਵਰ ਵਿਚਾਰ ਵਿਕਸਿਤ ਕਰਨ ਅਤੇ ਇੱਕ ਆਪਣੇ ਲਈ ਨਵਾਂ ਉੱਦਮ ਸਥਾਪਿਤ ਕਰਨ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ (ਐਂਡ - ਟੂ – ਐਂਡ)   ਜਾਣ ਦੀ ਰਣਨੀਤੀ ਬਣਾਉਣ ਵਿੱਚ ਸਮਰੱਥ ਬਣਾਇਆ।  ਇਸ ਬੂਟਕੈਂਪ  ਦੇ ਦੌਰਾਨ  ਪ੍ਰਤੀਭਾਗੀਆਂ ਨੇ ਉਦਯੋਗ ਮਾਹਰਾਂ  ਦੇ ਸਾਹਮਣੇ ਜ਼ਰੂਰੀ ਡਿਜੀਟਲ ਕੌਸ਼ਲ  ਸਿੱਖਿਆI ਇੱਕ ਡਿਜੀਟਲ ਉਤਪਾਦ  ਦੇ ਆਸ-ਪਾਸ  ਇੱਕ ਕਾਰੋਬਾਰੀ ਮਾਡਲ ਬਣਾ ਕੇ ਉਸ ਨੂੰ ਵਿਕਸਿਤ ਕੀਤਾ ਮਾਰਕੀਟਿੰਗ ਦੀ ਇੱਕ ਯੋਜਨਾ ਤਿਆਰ ਕੀਤੀ। ਇੱਕ ਔਨਲਾਈਨ ਸਟੋਰ ਵਿਕਸਿਤ/ਸਥਾਪਤ ਕੀਤਾI ਕਾਰੋਬਾਰ ਲਈ ਵਿੱਤ ਦੀ ਵਿਵਸਥਾ ਕਰਨਾ  ਸਿੱਖਿਆ ਅਤੇ ਇਸ ਨੂੰ ਆਪਣੇ ਪਿਚ ਡੇਕ ਦੇ ਮਾਧਿਅਮ ਰਾਹੀਂ ਇਸ ਨੂੰ ਪੇਸ਼ ਕਰਕੇ ਪੂਰਾ ਵੀ ਕੀਤਾ। 

ਵਿਦਿਆਰਥੀਆਂ ਨੂੰ ਛੋਟੇ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਉਨ੍ਹਾਂ ਦੇ ਏਟੀਐਲ ਇੰਚਾਰਜ ਦੇ ਨਾਲ ਸਲਾਹਕਾਰਾਂ/ਸਰਪ੍ਰਸਤਾਂ ਦਾ ਬਦਲਾਅ ਸ਼ਾਮਲ ਸਨ । ਕੈਂਪ ਲਈ ਰਜਿਸਟ੍ਰਡ ਸਾਰੇ ਪ੍ਰਤੀਭਾਗੀਆਂ ਨੂੰ ਖੁਦ ਦੇ ਡਿਜੀਟਲ ਉਤਪਾਦ ਅਤੇ ਉੱਦਮ ਬਣਾਉਣ ਲਈ ਸਸ਼ਕਤ ਬਣਾਉਣ ਲਈ  ਡਿਜੀਟਲ ਅਤੇ ਉੱਦਮਤਾ ਤਿਆਰ ਸਿੱਖਿਆ ਸੰਸਾਧਨਾਂ,  ਖੁਦ ਦਾ ਕਾਰਜ ਕਰਨ ਦਾ ਵਿਸ਼ਾ,  ਸਰਲ ਕਾਰਜ ਦਿੱਤੇ ਜਾਣ ਆਦਿ  ਦੇ ਭੰਡਾਰ ਤੱਕ ਪਹੁੰਚ ਉਪਲੱਬਧ ਕਰਾਈ ਗਈ । 

        ਸਮਾਪਤੀ ਸੈਸ਼ਨ ਦੌਰਾਨ ਇੱਕ ਵਿਵਹਾਰਿਕ ਅਤੇ ਅਭਿਨਵ ਮਾਨਸਿਕਤਾ ਵਿਕਸਿਤ ਕਰਨ ‘ਤੇ ਜ਼ੋਰ ਦਿੰਦੇ ਹੋਏ, ਨੀਤੀ ਆਯੋਗ ਵਿੱਚ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੇ  ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਕਿਹਾ ਕਿ ਇਹ ਸਮੁੱਚੇ  ਟ੍ਰੇਨਿੰਗ ਕੈਂਪ (ਬੂਟਕੈਂਪ)  ਨੂੰ ਇੱਕ ਅਭਿਨਵ ਮਾਨਸਿਕਤਾ ਪੈਦਾ ਕਰਨ  ਦੇ ਨਾਲ - ਨਾਲ ਵਿਦਿਆਰਥੀਆਂ ਨੂੰ ਘੱਟ ਮਿਆਦ ਵਿੱਚ  ਆਪਣੇ ਉੱਦਮਾਂ ਵਿੱਚ ਅਸਫ਼ਲਤਾ  ਦੇ ਬਾਵਜੂਦ ਲਗਾਤਾਰ ਕੋਸ਼ਿਸ਼ ਕਰਨ ਦੀ ਭਾਵਨਾ ਕੋਈ ਇੱਕ ਉੱਦਮ ਸ਼ੁਰੂ ਕਰਨ  ਵਿੱਚ ਮਦਦ ਲਈ ਤਿਆਰ  ਕੀਤਾ ਗਿਆ ਸੀ।  ਅਸੀਂ ਚਾਹੁੰਦੇ ਸੀ ਕਿ ਸਾਰੇ ਪ੍ਰਤੀਭਾਗੀ ਕਿਸੇ ਸਮਾਧਾਨ ਤੱਕ ਪਹੁੰਚਣ ਦੇ ਨਾਲ - ਨਾਲ ਇਸ ਦੇ ਆਸ-ਪਾਸ  ਦੇ ਕਾਰੋਬਾਰ ਦਾ ਵੀ ਉਹੋ ਜਿਹਾ ਹੀ  ਅਨੁਭਵ ਲੈਣ ਜਿਵੇਂ ਉਨ੍ਹਾਂ ਨੇ ਇਸ ਦੌਰਾਨ ਇਨ੍ਹਾਂ ਕੌਸ਼ਲਾਂ ਨੂੰ ਖੁਦ ਕਰਕੇ ਸਿੱਖਿਆ ਹੈI ਅਸੀਂ ਉਮੀਦ ਕਰਦੇ ਹਾਂ ਕਿ ਇੱਥੇ ਸਿੱਖੀਆਂ ਹੋਈਆਂ ਗੱਲਾਂ ਜੀਵਨ ਭਰ ਉਨ੍ਹਾਂ ਦੇ  ਨਾਲ ਰਹਿਣਗੀਆਂ । 

ਟ੍ਰੇਨਿੰਗ ਕੈਂਪ (ਬੂਟਕੈਂਪ)  ਦੇ ਵਰਚੁਅਲ ਫਿਨਾਲੇ  ਸੈਸ਼ਨ  ਦੇ ਦੌਰਾਨ ਬੋਲਦੇ ਹੋਏ ,  ਇੰਫੋਸਿਸ  ਦੇ ਸੰਸਥਾਪਕ ਸ਼੍ਰੀ ਨਰਾਇਣ ਮੂਰਤੀ ਨੇ ਕਿਹਾ ,  ਇੱਕ ਨੇਤਾ ਲਈ ਲੋਕਾਂ ਨੂੰ ਆਪਸ ਵਿੱਚ ਵੰਡਣ ਵਾਲਾ ਨਾ ਹੋ ਕੇ ਨਹੀਂ ਉਨ੍ਹਾਂ ਨੂੰ ਆਪਸ ਵਿੱਚ ਜੋੜਨ ਵਾਲਾ ਹੋਣਾ ਚਾਹੀਦਾ ਹੈ।  ਇੱਕ ਨੇਤਾ ਦੀ ਸਭ ਤੋਂ ਮਹੱਤਵਪੂਰਣ ਜ਼ਿੰਮੇਦਾਰੀ ਆਪਣੇ ਆਸ-ਪਾਸ ਦੇ ਲੋਕਾਂ ਅਤੇ ਆਪਣੀ ਟੀਮ ਦੇ ਸਾਥੀਆਂ ਦੀ ਆਕਾਂਖਿਆ,  ‍ਆਤਮਵਿਸ਼ਵਾਸ ,  ਊਰਜਾ ਅਤੇ ਉਤਸ਼ਾਹ ਨੂੰ ਵਧਾਉਣਾ ਹੈ ।  ਇੱਕ ਨੇਤਾ ਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਉਸ ਦੀ ਮੌਜੂਦਗੀ ਵਿੱਚ ਆਪਣੇ ਨਾਲ ਆਏ ਵਿਅਕਤੀਆਂ ਨੂੰ ਵੀ ਮਾਣ ਅਤੇ ਵੱਡਾ ਹੋਣ ਦਾ ਅਨੁਭਵ ਕਰਵਾ ਸਕੇ।”

https://static.pib.gov.in/WriteReadData/userfiles/image/image001X6XW.jpg

ਉਨ੍ਹਾਂ ਨੇ ਨੌਜਵਾਨ ਇਨੋਵੇਟਰਾਂ ਨੂੰ ਸੰਬੋਧਿਤ ਕਰਦੇ ਹੋਏ ਅੱਗੇ ਕਿਹਾ ਕਿ ਜੇਕਰ ਤੁਸੀਂ ਇੱਕ ਨੇਤਾ ਬਣਦੇ ਹੋ, ਤਾਂ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਆਉਣ ਵਾਲੇ ਲੋਕ ਤੁਹਾਡੇ ‘ਤੇ ਅਧਿਕ ਵਿਸ਼ਵਾਸ ਕਰਨ ਦੇ ਬਾਅਦ ਹੀ ਵਾਪਸ ਆਉਣ। ਉਸ ਦਾ ਮੁੱਖ ਕੰਮ ਇੱਕ ਅਜਿਹੀ ਦੂਰ ਦ੍ਰਿਸ਼ਟੀ ਤਿਆਰ ਕਰਨਾ ਹੈ ਜੋ ਆਕਾਂਖੀ ਹੋਵੇ ਅਤੇ ਵਿਅਕਤੀਗਤ ਰੂਪ ਨਾਲ ਖੇਤਰ ,  ਧਰਮ ,  ਜਾਤੀ ਅਤੇ ਆਰਥਕ ਵਿਭੰਨਤਾਵਾਂ ਤੋਂ ਉਪਰ ਹੋਵੇ।  ਕਿਸੇ ਵੀ  ਨੇਤਾ ਨੂੰ ਕੁਝ ਅਜਿਹਾ ਸੋਚਣਾ ਹੁੰਦਾ  ਹੈ ਜਿਸ ਬਾਰੇ ਕਿਸੇ ਨੇ ਹੁਣ ਤੱਕ ਕਲਪਨਾ ਵੀ ਨਾ ਕੀਤੀ ਹੋਵੇI ਅਤੇ ਇਸ ਦਿਸ਼ਾ ਵਿੱਚ ਜਾਣ ਲਈ ਬਹੁਤ ਵੱਡੇ  ਤਿਆਗ ,  ਸਖ਼ਤ ਮਿਹਨਤ ,  ਅਨੁਸ਼ਾਸਨ , ਸਬਰ  ਦੇ ਨਾਲ ਸੰਤੁਸ਼ਟੀ,  ‍ਆਤਮਵਿਸ਼ਵਾਸ ,  ਆਸ ਅਤੇ ਉਤਸ਼ਾਹ ਦੀ ਲੋੜ ਹੁੰਦੀ ਹੈ ।  ਅਜਿਹੇ ਗੁਣ ਲੋਕਾਂ ਵਿੱਚ ਉਦੋਂ ਹੀ  ਆਉਂਦੇ ਹਨ ਜਦੋਂ ਉਸ ਦੇ  ਪੈਰੋਕਾਰ ਆਪਣੇ ਨੇਤਾ ‘ਤੇ ਭਰੋਸਾ ਕਰਦੇ ਹਨ। 

        ਇਸ ਕੈਂਪ ਦੇ ਦੌਰਾਨ  ਪ੍ਰਤੀਭਾਗੀਆਂ ਨੇ 650 ਤੋਂ ਅਧਿਕ  ਸਲਾਹਕਾਰਾਂ  ( ਜਿਨ੍ਹਾਂ ਵਿੱਚ 180 ਤੋਂ ਅਧਿਕ ਮਹਿਲਾ ਸਲਾਹਕਾਰ ਸਨ)   ਦੇ ਗਿਆਨ ਅਤੇ ਉਨ੍ਹਾਂ ਦੀ ਵਿਵਹਾਰਿਕ ਭਾਗੀਦਾਰੀ ਦਾ ਲਾਭ ਲਿਆI ਆਪਣੇ ਉੱਦਮਾਂ ਵਿੱਚ ਇਸ ਜਾਣਕਾਰੀ ਦਾ ਪ੍ਰਯੋਗ  ਕੀਤਾ ਅਤੇ ਆਪਣੇ ਉਸ ਦੇ ਬਾਅਦ ਜ਼ਰੂਰੀ  ਸੁਧਾਰ  ਵੀ ਕੀਤਾ ।   ਉਦਯੋਗ ਜਗਤ  ਦੇ ਮੰਨੇ-ਪ੍ਰਮੰਨੇ ਨੇਤਾਵਾਂ  ਦੇ ਅਨੁਭਵਾਂ ਦੀ ਜਾਣਕਾਰੀ  ਦੇ ਨਾਲ ਹੀ  6 ਖੇਤਰੀ ਭਾਸ਼ਾਵਾਂ ( ਹਿੰਦੀ ,  ਮਰਾਠੀ ,  ਤਮਿਲ ,  ਤੇਲਗੂ ,  ਮਲਿਆਲਮ ਅਤੇ ਕੰਨੜ) ਵਿੱਚ ਮਹਿਮਾਨ ਬੁਲਾਰਿਆਂ ਦੇ ਨਿਯਮਿਤ ਸੈਸ਼ਨਾਂ ਨੇ ਇੱਕ ਸਕਾਰਾਤਮਕ ਵਾਤਾਵਰਣ ਤਿਆਰ ਕੀਤਾ  ਜਿਸ ਦੇ ਨਾਲ ਪ੍ਰਤੀਭਾਗੀ ਵਿਦਿਆਰਥੀਆਂ ਨੂੰ ਉੱਦਮਤਾ ਦੇ ਨਾਲ - ਨਾਲ ਪੂਰੇ ਦੇਸ਼  ਦੇ ਆਪਣੇ ਸਾਥੀ ਨਵਪ੍ਰਵਰਤਕਾਂ  ਦੇ ਨਾਲ ਜਾਣਕਾਰੀਆਂ ਨੂੰ ਸਾਂਝਾ  ਕਰਨ ਦਾ ਮੌਕਾ ਵੀ ਉਪਲੱਬਧ ਹੋਇਆ । 

ਆਪਣੇ ਹਿਸਾਬ ਨਾਲ ਸਿੱਖਣ ਲਈ 9 - ਹਫ਼ਤੇ ਦੀ ਸਮੱਗਰੀ  ਦੇ ਨਾਲ ਇੱਕ ਵਿਸ਼ੇਸ਼ ਟਿੰਕਰਪ੍ਰਿਨਿਓਰ ਵੈੱਬ ਪੋਰਟਲ ਵੀ ਬਣਾਇਆ ਗਿਆ ਸੀ। ਇਸ ਪੋਰਟਲ ਨੇ ਵਿਦਿਆਰਥੀਆਂ ਨੂੰ ਪਹੇਲੀਆਂ  (ਕੁਵਿਜ਼)  ਅਤੇ ਉਨ੍ਹਾਂ ਨੂੰ ਦਿੱਤੇ  ਗਏ ਕੰਮਾਂ  ਨੂੰ  ਨਿਰਧਾਰਿਤ ਰੂਪ ਵਿੱਚ ਜਮਾਂ ਕਰਨ ਵਿੱਚ ਵੀ ਸਮਰੱਥ ਬਣਾਇਆ ਅਤੇ ਉਨ੍ਹਾਂ  ਦੇ  ਸਲਾਹਕਾਰਾਂ ਨੂੰ ਪ੍ਰਤੀਭਾਗੀ ਵਿਦਿਆਰਥੀਆਂ  ਦੇ ਕੰਮਾਂ  (ਅਸਾਈਨਮੈਂਟ) ਦੀ ਸਮੀਖਿਆ ਕਰਨ ਅਤੇ ਆਪਣੀ ਪ੍ਰਤੀਕਿਰਿਆ ਨੂੰ ਸਾਂਝਾ ਕਰਨ ਵਿੱਚ ਵੀ ਸਮਰੱਥ ਬਣਾਇਆ ।

 

*****

ਡੀਐੱਸ/ਏਕੇਜੇ(Release ID: 1741354) Visitor Counter : 225