ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੀਬੀਐੱਸਈ ਪਰੀਖਿਆਵਾਂ ਵਿੱਚ ਸਫਲਤਾਪੂਰਵਕ ਪਾਸ ਹੋਣ ਵਾਲੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ

Posted On: 30 JUL 2021 4:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਬੀਐੱਸਈ ਪਰੀਖਿਆਵਾਂ ਵਿੱਚ ਸਫਲਤਾਪੂਰਵਕ ਪਾਸ ਹੋਣ ‘ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ। ਯੁਵਾ ਮਿੱਤਰਾਂ ਦੇ ਰੂਪ ਵਿੱਚ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਉੱਜਵਲ, ਸੁਖੀ ਅਤੇ ਸੁਅਸਥ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਮੇਰੇ ਯੁਵਾ ਮਿੱਤਰਾਂ ਨੂੰ ਵਧਾਈਆਂ ਜਿਨ੍ਹਾਂ ਨੇ ਆਪਣੀ 12ਵੀਂ ਕਲਾਸ ਦੀਆਂ ਸੀਬੀਐੱਸਈ ਪਰੀਖਿਆਵਾਂ ਸਫਲਤਾਪੂਰਵਕ ਪਾਸ ਕਰ ਲਈ ਹੈ। ਉਨ੍ਹਾਂ ਨੂੰ ਉੱਜਵਲ, ਸੁਖੀ ਅਤੇ ਸੁਅਸਥ ਭਵਿੱਖ ਦੇ ਲਈ ਸ਼ੁਭਕਾਮਨਾਵਾਂ।

 

ਜਿਨ੍ਹਾਂ ਨੂੰ ਲਗਦਾ ਹੈ ਕਿ ਉਹ ਸਖ਼ਤ ਮਿਹਨਤ ਅਤੇ ਬਿਹਤਰ ਪ੍ਰਦਰਸ਼ਨ ਕਰ ਸਕਦੇ ਸਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ- ਆਪਣੇ ਅਨੁਭਵਾਂ ਤੋਂ ਸਿੱਖੋ ਅਤੇ ਆਪਣਾ ਆਤਮਵਿਸ਼ਵਾਸ ਉੱਚਾ ਰੱਖੋ। ਇੱਕ ਉੱਜਵਲ ਅਤੇ ਅਵਸਰਾਂ ਨਾਲ ਭਰਿਆ ਭਵਿੱਖ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਹਾਡੇ ਵਿੱਚੋਂ ਹਰ ਕੋਈ ਪ੍ਰਤਿਭਾ ਦਾ ਭੰਡਾਰ ਹੈ। ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।

 

ਇਸ ਸਾਲ 12ਵੀਂ ਕਲਾਸ ਦੇ ਬੋਰਡ ਵਿੱਚ ਸ਼ਾਮਲ ਹੋਏ ਬੈਚ ਨੇ ਅਸਾਧਾਰਣ ਪਰਿਸਥਿਤੀਆਂ ਵਿੱਚ ਅਜਿਹਾ ਕੀਤਾ ਹੈ।

 

ਬੀਤੇ ਇੱਕ ਸਾਲ ਦੇ ਦੌਰਾਨ ਸਿੱਖਿਆ ਜਗਤ ਨੇ ਕਈ ਬਦਲਾਅ ਦੇਖੇ ਹਨ। ਫਿਰ ਵੀ ਉਨ੍ਹਾਂ ਨੇ ਨਵੇਂ ਆਮ ਹਾਲਾਤ ਨੂੰ ਅਪਣਾਇਆ ਹੈ ਅਤੇ ਆਪਣਾ ਸਰਬਸ੍ਰੇਸ਼ਠ ਦਿੱਤਾ ਹੈ। ਸਾਨੂੰ ਉਨ੍ਹਾਂ ‘ਤੇ ਮਾਣ ਹੈ!”

 

 

************

ਡੀਐੱਸ/ਐੱਸਐੱਚ


(Release ID: 1740925) Visitor Counter : 170