ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਨ ਝੂਠੀਆਂ ਗੱਲਾਂ ਬਨਾਮ ਤੱਥ


ਕੇਂਦਰ ਸਰਕਾਰ ਰਾਜਾਂ ਦੀ ਕੋਵਿਡ-19 ਟੀਕਾਕਰਣ ਕਵਰੇਜ ਅਤੇ ਟੀਕਾਕਰਣ ਦੀ ਰਫਤਾਰ ਨੂੰ ਵਧਾਉਣ ਲਈ ਸਮਰਥਨ ਦੇਣ ਪ੍ਰਤੀ ਵਚਨਬੱਧ

ਉੱਤਰ ਪ੍ਰਦੇਸ਼ ਦੀ ਟੀਕਾਕਰਣ ਲਈ "ਕਲਸਟਰ ਅਪਰੋਚ" ਅਤੇ ਔਰਤਾਂ ਲਈ ਵਿਸ਼ੇਸ਼ "ਗੁਲਾਬੀ ਬੂਥ" ਬਣਾਉਣ ਨਾਲ ਟੀਕਾਕਰਣ ਦੀ ਉੱਚ ਕਵਰੇਜ ਹੋਈ ਹੈ

ਬਿਹਾਰ ਵਿਚ ਟੀਕਾਕਰਣ ਕਵਰੇਜ ਲਗਾਤਾਰ ਵਧ ਰਹੀ ਹੈ

Posted On: 30 JUL 2021 4:20PM by PIB Chandigarh

ਭਾਰਤ ਦਾ ਰਾਸ਼ਟਰੀ ਕੋਵਿਡ ਟੀਕਾਕਰਣ ਪ੍ਰੋਗਰਾਮ ਵਿਗਿਆਨਕ ਅਤੇ ਮਹਾਮਾਰੀ ਵਿਗਿਆਨ ਦੇ ਪ੍ਰਮਾਣਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਸ਼ਵ ਪੱਧਰੀ ਸਰਵੋਤਮ ਅਭਿਆਸਾਂ ਤੇ  ਬਣਿਆ ਹੈ। ਇਹ ਪ੍ਰਣਾਲੀਬੱਧ ਅਤੇ ਅੰਤ ਤੋਂ ਅੰਤ ਯੋਜਨਾ ਵਿਚ ਬਣਿਆ ਹੈ ਅਤੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵੱਡੀ ਪੱਧਰ ਤੇ ਲੋਕਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਰਾਹੀਂ ਲਾਗੂ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਟੀਕਾਕਰਣ ਪ੍ਰੋਗਰਾਮ ਲਈ ਵਚਨਬੱਧਤਾ ਸ਼ੁਰੂ ਤੋਂ ਹੀ ਅਡਿੱਗ ਅਤੇ ਸਰਗਰਮ ਰਹੀ ਹੈ। ਇਹ ਰਾਜਾਂ ਦੀ ਟੀਕਾਕਰਣ ਕਵਰੇਜ ਦੇ ਨਾਲ ਨਾਲ ਟੀਕਾਕਰਣ ਦੀ ਰਫਤਾਰ ਨੂੰ ਵਧਾਉਣ ਅਤੇ ਵਿਸਥਾਰਤ ਕਰਨ ਲਈ ਲਗਾਤਾਰ ਸਹਾਇਤਾ ਕਰ ਰਹੀ ਹੈ। ਰਾਸ਼ਟਰ ਪੱਧਰੀ ਕੋਵਿਡ-   19  ਟੀਕਾਕਰਣ ਮੁਹਿੰਮ ਦੇ ਸਰਵਵਿਆਪੀਕਰਣ ਦੇ ਨਵੇਂ ਪਡ਼ਾਅ ਅਧੀਨ ਕੇਂਦਰ ਸਰਕਾਰ ਰਾਜਾਂ ਨੂੰ ਸਾਰੀ  ਹੀ ਬਾਲਗ਼ ਆਬਾਦੀ ਦੇ ਟੀਕਾਕਰਣ ਲਈ ਰਾਜਾਂ ਨੂੰ ਕੋਵਿਡ ਟੀਕਿਆਂ ਦਾ  75%  ਮੁਫਤ ਉਪਲਬਧ ਕਰਵਾ ਰਹੀ ਹੈ।

ਕੁਝ ਮੀਡੀਆ ਰਿਪੋਰਟਾਂ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸੁਸਤ ਰਫਤਾਰ ਦੇ ਅਨੁਮਾਨ ਲਗਾਏ ਗਏ ਹਨ ਅਤੇ ਵੇਖਿਆ ਗਿਆ ਹੈ ਕਿ ਇਨ੍ਹਾਂ ਦੋਹਾਂ ਰਾਜਾਂ ਵਿਚ ਪੂਰੀ ਆਬਾਦੀ ਨੂੰ ਟੀਕਾ ਲਗਾਉਣ ਲਈ 3 ਸਾਲ ਲੱਗਣਗੇ।

 ਇਹ ਸਪਸ਼ਟ ਕੀਤਾ ਗਿਆ ਹੈ ਕਿ ਨਿਊਜ਼ ਰਿਪੋਰਟ ਗੁੰਮਰਾਹਕੁੰਨ ਹੈ ਕਿਉਂਕਿ ਇਹ ਕੋਵਿਡ-19  ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਔਸਤ ਰੋਜ਼ਾਨਾ ਟੀਕਾਕਰਣ ਰੇਟ ਤੇ ਨਿਰਭਰ ਕਰਦੀ ਹੈ ਤਾਕਿ ਟੀਕਾਕਰਣ ਦੀ ਘੱਟ ਦਰ ਦਰਸਾਈ ਜਾਵੇ ਅਤੇ ਇਸ ਤੋਂ ਬਾਅਦ ਇਸ ਗਿਣਤੀ ਦਾ ਇਸਤੇਮਾਲ ਇਸ ਦਾਅਵੇ ਲਈ ਕੀਤਾ ਜਾਵੇ ਕਿ ਰਾਜਾਂ ਨੂੰ ਆਪਣੇ ਨਾਗਰਿਕਾਂ ਲਈ ਟੀਕਾਕਰਣ ਮੁਹਿੰਮ ਨੂੰ ਪੂਰਾ ਕਰਨ ਲਈ ਕਈ ਸਾਲ ਲੱਗਣਗੇ। 

 ਇਸ ਤੋਂ ਅੱਗੇ ਇਕ ਔਸਤ ਦਰ ਦਾ ਇਸਤੇਮਾਲ ਕਰਦਿਆਂ ਜਦੋਂ ਵੀ ਟੀਕਿਆਂ ਦੀ ਉਪਲਬਧਤਾ ਸਮੁੱਚੇ ਵਿਸ਼ਵ ਵਿਚ (ਭਾਰਤ ਸਮੇਤ) ਬਹੁਤ ਜ਼ਿਆਦਾ ਘੱਟ ਸੀ ਅਤੇ ਉਸ ਵੇਲੇ ਦੀ ਘੱਟ ਦਰ ਨੂੰ ਮੌਜੂਦਾ ਡੇਟਾ ਨਾਲ ਕੰਪੇਅਰ ਕੀਤਾ ਗਿਆ ਜਦੋਂ ਕਿ ਟੀਕੇ ਦੀ ਉੱਚ ਸਪਲਾਈ ਦੀ ਸੰਭਾਵਨਾ ਹੈਇਹ ਗੱਲ ਟੀਕੇ ਦੀ ਝਿਜਕ ਵੱਲ ਜਾਂਦੀ ਹੈ ਜੋ ਟੀਕਾਕਰਣ ਦੌਰਾਨ ਇਕ ਵਿਸ਼ਵ ਪੱਧਰੀ ਮੁੱਦਾ ਹੈ।

ਇਸ ਦੇ ਮੁਕਾਬਲੇ ਸਮੁੱਚੇ ਦੇਸ਼ ਵਿਚ ਟੀਕੇ ਦੀ ਉਪਲਬਧਤਾ ਅਤੇ ਟੀਕਾਕਰਣ ਦੇ ਬਾਅਦ ਵਿਚ  ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਗੱਲ ਵੀ ਧਿਆਨ ਵਿਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਆਬਾਦੀ ਦੇ ਲਿਹਾਜ਼ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਰਾਜ ਦੀ ਆਬਾਦੀ 19.95 ਕਰੋਡ਼ ਤੋਂ ਉੱਪਰ ਹੈ। ਉੱਤਰ ਪ੍ਰਦੇਸ਼ ਦੀ ਆਬਾਦੀ ਬ੍ਰਾਜ਼ੀਲ,  ਰੂਸਪਾਕਿਸਤਾਨਬੰਗਲਾਦੇਸ਼ ਅਤੇ ਕੁਝ ਹੋਰ ਦੇਸ਼ਾਂ ਤੋਂ ਬਹੁਤ ਜ਼ਿਆਦਾ ਹੈ।

 ਟੀਕਾਕਰਣ ਲਈ ਵੱਡੇ ਸਹਿਯੋਗ ਦੇ ਬਾਵਜੂਦ ਅਤੇ ਸੂਬੇ ਦੇ ਵਿਸ਼ਾਲ ਆਕਾਰ ਨਾਲ ਸਾਈਜ਼ੇਬਲ ਪੇਂਡੂ ਆਬਾਦੀ ਨਾਲ ਰਾਜ ਆਪਣੇ ਸਾਰੇ ਹੀ ਯੋਗ ਨਾਗਰਿਕਾਂ ਨੂੰ ਜਿਨ੍ਹਾਂ ਜਲਦੀ ਸੰਭਵ ਹੋ ਸਕੇ ਮੁਫਤ ਟੀਕਾਕਰਣ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਰਾਜ ਨੇ ਇਸ ਉੱਦਮ ਲਈ ਪੂਰੀ ਸਰਗਰਮੀ  ਨਾਲ ਕੰਮ ਕੀਤਾ ਹੈ ਜੋ ਰਾਜ ਦੀ ਮਹੀਨਾਵਾਰ ਟੀਕਾਕਰਣ ਦੀ ਕਵਰੇਜ ਵਿਚ ਵਾਧੇ ਦਾ ਪ੍ਰਮਾਣ ਹੈ।  ਰਾਜ ਜਨਵਰੀ ਵਿਚ ਸਿਰਫ 4.63 ਲੱਖ ਦੀ ਮਹੀਨਾਵਾਰ ਟੀਕਾਕਰਣ ਕਵਰੇਜ ਵਿਚ ਸੁਧਾਰ ਲਿਆ ਰਿਹਾ ਹੈ ਅਤੇ ਜੁਲਾਈ ਦੇ ਮਹੀਨੇ ਵਿਚ ਟੀਕਾਕਰਨ ਕਵਰੇਜ 1.54 ਕਰੋਡ਼ ਤੋਂ ਉੱਪਰ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਟੀਕਾਕਰਣ ਕਵਰੇਜ ਦੇ ਮਾਮਲੇ ਵਿਚ ਲੀਡਿੰਗ ਰਾਜਾਂ ਵਿਚ ਲਗਾਤਾਰ ਬਣਿਆ ਹੋਇਆ ਹੈ। 

 

ਇਹ ਰੁਝਾਨ ਸਪਸ਼ਟ ਤੌਰ ਤੇ ਰਾਜ ਦੀ ਟੀਕਾਕਰਣ ਕਵਰੇਜ ਵਿਚ ਸੁਧਾਰ ਨੂੰ ਦਰਸਾਉਂਦਾ ਹੈ ਜੋ ਹਰ ਮਹੀਨੇ ਬਹੁਤ ਉੱਚੀ ਰਫਤਾਰ ਨਾਲ ਵਧ ਰਿਹਾ ਹੈ। ਇਸ ਤੋਂ ਅੱਗੇ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਵੱਧ ਤੋਂ ਵੱਧ ਗਿਣਤੀ ਤੱਕ ਪਹੁੰਚਣ ਲਈ ਕਈ ਨਵੀਨਤਾਕਾਰੀ ਕਦਮ ਚੁੱਕੇ ਹਨ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਵਿਚ ਹਿੱਸਾ ਲੈਣ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਹੈ I

 ਇਸ ਦੀ ਉੱਚ ਟੀਕਾਕਰਣ ਕਵਰੇਜ ਵਿਚ ਵਾਧਾ ਕਰਦਿਆਂ ਰਾਜ ਦੀ ਟੀਕਾਕਰਣ ਲਈ "ਕਲਸਟਰ  ਪਹੁੰਚ" ਅਤੇ ਰਾਜ ਦੀਆਂ ਔਰਤਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼  "ਗੁਲਾਬੀ ਬੂਥਾਂ " ਦੀ ਸਥਾਪਨਾ  ਨੇ ਕੋਵਿਡ-19 ਟੀਕਾ ਲਗਵਾਉਣ ਵਾਸਤੇ ਹਾਂ-ਪ੍ਰਤੀ ਨਤੀਜੇ ਦਰਸਾਏ ਹਨ। ਉੱਤਰ ਪ੍ਰਦੇਸ਼ ਨੇ ਕੰਮ ਵਾਲੀਆਂ ਥਾਵਾਂ ਤੇ ਸਰਗਰਮੀ ਨਾਲ ਟੀਕਾਕਰਣ ਸੈਸ਼ਨਾਂ ਦਾ ਆਯੋਜਨ ਕੀਤਾ ਹੈ ਅਤੇ ਕਮਜ਼ੋਰ ਆਬਾਦੀ ਵਾਲੇ ਗਰੁੱਪਾਂ ਜਿਵੇਂ ਕਿ ਸਰਟ੍ਰੀਟ ਹਾਕਰਾਂਸਬਜ਼ੀ ਵਿਕਰੇਤਾਵਾਂਟ੍ਰਾਂਸਪੋਰਟਰਾਂ ਅਤੇ ਮੀਡੀਆ ਕਰਮਚਾਰੀਆਂ ਅਤੇ ਹੋਰਨਾਂ ਨੂੰ ਕਵਰ ਕੀਤਾ ਹੈ। ਇਨ੍ਹਾਂ ਸਾਰੇ ਕਦਮਾਂ ਨੇ ਉੱਤਰ ਪ੍ਰਦੇਸ਼ ਦੀ ਉੱਚ ਟੀਕਾਕਰਣ ਕਵਰੇਜ ਵਿਚ ਯੋਗਦਾਨ ਪਾਇਆ ਹੈ ਜੋ 30 ਜੁਲਾਈ, 2021 ਤੱਕ 4.67 ਕਰੋਡ਼ ਹੈ।

 ਬਿਹਾਰ ਵਿਚ ਟੀਕਾਕਰਣ ਕਵਰੇਜ ਲਗਾਤਾਰ ਵਧ ਰਹੀ ਹੈ। ਬਿਹਾਰ ਦੀ ਮਹੀਨਾਵਾਰ ਟੀਕਾਕਰਣ ਕਵਰੇਜ ਹੇਠ ਲਿਖੇ ਚਿੱਤਰ ਤੋਂ ਵੇਖੀ ਜਾ ਸਕਦੀ ਹੈ -  


 

 ਇਸ ਤੋਂ ਇਲਾਵਾ ਇਹ ਜ਼ਰੂਰ ਦੱਸਿਆ ਜਾਣਾ ਚਾਹੀਦਾ ਹੈ ਕਿ ਟੀਕਾ ਇਕ ਬਾਇਓਲੋਜਿਕਲ ਉਤਪਾਦ ਹੈ ਅਤੇ ਇਸ ਦੀ ਨਿਰਮਾਣ ਪ੍ਰਕ੍ਰਿਆ ਸਮਾਂ ਲੈਂਦੀ ਹੈ। ਇਕ ਵਾਰ ਉਤਪਾਦਤ ਹੋ ਜਾਂਦਾ ਹੈ ਤਾਂ ਟੀਕੇ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਦੀ ਜਰੂਰਤ ਹੁੰਦੀ ਹੈ। ਇਸ ਤਰ੍ਹਾਂ ਟੀਕੇ ਦੇ ਉਤਪਾਦਨ ਲਈ ਨਿਰਮਾਣ ਪ੍ਰਕ੍ਰਿਆ ਇਕ ਲੰਮੇ ਸਮੇਂ ਦੀ ਪ੍ਰਕ੍ਰਿਆ ਹੈ ਅਤੇ ਇਸ ਦੀ ਜਲਦੀ ਸਪਲਾਈ ਨਹੀਂ ਕੀਤੀ ਜਾਂਦੀ।

 ----------------- 

ਐਮਵੀ

HFW/ COVID-19 vaccination slow pace UP and Bihar /30thJuly 2021/6

 



(Release ID: 1740915) Visitor Counter : 145