ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

92.8% ਰਾਸ਼ਨ ਕਾਰਡਾਂ ਦੀ ਅਧਾਰ ਸੀਡਿੰਗ ਪੂਰੀ ਹੋ ਚੁੱਕੀ ਹੈ


ਦੇਸ਼ ਵਿਚ 92.7% ਉਚਿਤ ਮੁੱਲ ਦੀਆਂ ਦੁਕਾਨਾਂ ਵਿਚ ਈਪੀਓਐਸ ਉਪਕਰਣ ਹਨ

Posted On: 30 JUL 2021 3:44PM by PIB Chandigarh

ਕੇਂਦਰੀ ਉਪਭੋਕਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਕੁਮਾਰੀ ਸਾਧਵੀ ਨਿਰੰਜਨ ਜਯੋਤੀ ਨੇ ਰਾਜ ਸਭਾ ਵਿਚ ਅੱਜ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਸੂਚਿਤ ਕੀਤਾ ਕਿ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਤਕਰੀਬਨ 21.98 ਕਰੋਡ਼ (92.8%) ਰਾਸ਼ਨ ਕਾਰਡਾਂ ਅਤੇ 70.94 ਕਰੋਡ਼ (90%) ਐਨਐਫਐਸਏ ਲਾਭਪਾਤਰੀਆਂ ਦੀ ਰਾਸ਼ਟਰੀ ਪੱਧਰ ਤੇ ਅਧਾਰ ਸੀਡਿੰਗ ਪੂਰੀ ਕਰ ਲਈ ਹੈ ਜਦੋਂ ਕਿ ਦੇਸ਼ ਵਿਚ ਤਕਰੀਬਨ 4.98 ਲੱਖ (92.7%) ਐਫਪੀਐਸ ਕੋਲ 23.07.2021 ਤੱਕ ਈਪੀਓਐਸ ਉਪਕਰਣ ਹਨ

 

ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਅਧੀਨ ਮੌਜੂਦਾ ਤੌਰ ਤੇ ਮਹੀਨਾਵਾਰ ਤਕਰੀਬਨ 1.5 ਕਰੋਡ਼ ਪੋਰਟੇਬਿਲਟੀ ਲੈਣ-ਦੇਣ ਰਿਕਾਰਡ ਕੀਤਾ ਜਾਂਦਾ ਹੈ ਜਿਸ ਨਾਲ ਕੁਲ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦਾ ਸਿਰਫ ਤਕਰੀਬਨ 10% ਹੀ ਦੇਸ਼ ਵਿਚ ਬਣਦਾ ਹੈ ਇਸ ਤੋਂ ਇਲਾਵਾ ਇੰਟਰਾਸਟੇਟ (ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅੰਦਰ ਅੰਦਰ) ਟ੍ਰਾਂਜ਼ੈਕਸ਼ਨਾਂ ਦੀ ਉੱਚ ਗਿਣਤੀ ਵੀ ਲਗਾਤਾਰ ਵੇਖੀ ਗਈ ਹੈ ਅਤੇ ਪੀਡੀਐਸ ਸੁਧਾਰਾਂ ਅਧੀਨ ਵੀ ਇਹ ਟ੍ਰਾਂਜ਼ੈਕਸ਼ਨਾਂ ਸਾਹਮਣੇ ਆਈਆਂ ਹਨ, ਜ਼ਿਆਦਾਤਰ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਆਪਣਾ-ਆਪਣਾ ਕੰਪਿਊਟ੍ਰਿਕ੍ਰਿਤ ਅਨਾਜ ਸਪਲਾਈ ਚੇਨ ਪ੍ਰਬੰਧਨ ਹੈ ਇਸ ਤੋਂ ਅੱਗੇ ਇੰਟਰ-ਸਟੇਟ ਪੋਰਟੇਬਿਲਟੀ ਲੈਣ ਦੇਣ ਦੇ ਸੰਬੰਧ ਵਿਚ ਇਕ ਕੇਂਦਰੀ ਪ੍ਰਣਾਲੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਈਗ੍ਰੈਂਟ ਐਨਐਫਐਸਏ ਲਾਭਪਾਤਰੀਆਂ ਲਈ ਮਿਆਦੀ ਤੌਰ ਤੇ ਅਨਾਜ ਦੀ ਵੰਡ ਦੀ ਅਡਜਸਟਮੈਂਟ ਅਤੇ ਰੀਕੌਂਸਿਲੇਸ਼ਨ ਦੀ ਸਹਾਇਤਾ ਲਈ ਹੈ ਜੋ ਅੰਤਰਰਾਜੀ ਪੋਰਟੇਬਿਲਟੀ ਟ੍ਰਾਂਜ਼ੈਕਸ਼ਨਾਂ ਰਾਹੀਂ ਮੌਜੂਦ ਹੈ

 

ਅਗਸਤ, 2019 ਵਿਚ ਇਸ ਦੀ ਸਥਾਪਨਾ ਤੋਂ ਬਾਅਦ ਜੂਨ, 2021 ਤੱਕ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਅਧੀਨ 29 ਕਰੋਡ਼ ਤੋਂ ਵੱਧ ਪੋਰਟੇਬਿਲਟੀ ਟ੍ਰਾਂਜ਼ੈਕਸ਼ਨਾਂ ਰਿਕਾਰਡ ਕੀਤੀਆਂ ਗਈਆਂ ਹਨ ਹਾਲਾਂਕਿ ਪ੍ਰਵਾਸੀ ਲਾਭਪਾਤਰੀਆਂ, ਜਿਨ੍ਹਾਂ ਨੂੰ ਇਨ੍ਹਾਂ ਪੋਰਟੇਬਿਲਟੀ ਟ੍ਰਾਂਜ਼ੈਕਸ਼ਨਾਂ ਰਾਹੀਂ ਲਾਭ ਹੋਇਆ ਹੈ, ਉਨ੍ਹਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ ਕਿਉਂਕਿ ਲਾਭਪਾਤਰੀ ਦੇ ਘਰ ਦਾ ਕੋਈ ਵੀ ਮੈਂਬਰ ਇਕ ਜਾਂ ਵੱਧ ਟ੍ਰਾਂਜ਼ੈਕਸ਼ਨਾਂ ਰਾਹੀਂ ਪੂਰੇ ਘਰ ਦੇ ਬਿਹਾਫ ਤੇ ਅਨਾਜ ਚੁੱਕ ਸਕਦਾ ਹੈ I

 

ਵਨ ਨੇਸ਼ਨ ਵਨ ਰਾਸ਼ਨ ਕਾਰਡ (ਓਐਨਓਆਰਸੀ) ਯੋਜਨਾ ਜੋ ਰਾਸ਼ਟਰ ਵਿਆਪੀ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐਨਐਫਐਸਏ) ਦੀ ਪੋਰਟੇਬਿਲਟੀ ਯੋਜਨਾ ਅਧੀਨ ਹੈ, ਦੇਸ਼ ਦੇ 33 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੌਜੂਦਾ ਤੌਰ ਤੇ ਯੋਗ ਬਣਾਉਂਦੀ ਹੈ ਜਿਸ ਨਾਲ ਤਕਰੀਬਨ 86.7% ਐਨਐਫਐਸਏ ਜਨਸੰਖਿਆ ਕਵਰ ਹੋਈ ਹੈ ਦਿੱਲੀ ਇਕ ਤਾਜ਼ਾ ਉਦਾਹਰਣ ਹੈ ਜੋ ਜੁਲਾਈ, 2021 ਤੋਂ ਇਸ ਦੇ ਯੋਗ ਹੋਇਆ ਹੈ ਇਸ ਤੋਂ ਇਲਾਵਾ ਛੱਤੀਸਗਡ਼੍ਹ, ਅਸਾਮ ਅਤੇ ਪੱਛਮੀ ਬੰਗਾਲ ਜੋ ਬਾਕੀ ਰਹਿੰਦੇ 3 ਰਾਜਾਂ ਨੂੰ ਜਲਦੀ ਤੋਂ ਜਲਦੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਦੇ ਯੋਗ ਬਣਾਉਣ ਲਈ ਵਿਭਾਗ ਨਿਯਮਤ ਤੌਰ ਤੇ ਪ੍ਰੇਰਿਤ ਕਰ ਰਿਹਾ ਹੈ ਜੋ ਰਾਸ਼ਨ ਕਾਰਡਾਂ ਦੀ ਪੋਰਟੇਬਿਲਟੀ ਨੂੰ ਲਾਗੂ ਕਰਨ ਲਈ ਉਨ੍ਹਾਂ ਦੀ ਤਕਨੀਕੀ ਤਿਆਰੀ ਤੇ ਨਿਰਭਰ ਕਰਦਾ ਹੈ

 

ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਾਰ ਤੇ ਰਾਸ਼ਨ ਕਾਰਡ, ਲਾਭਪਾਤਰੀਆਂ ਅਤੇ ਐਫਪੀਐਸ ਆਟੋਮੇਸ਼ਨ ਨਾਲ ਅਧਾਰ ਸੀਡਿੰਗ ਦੀ ਪ੍ਰਤੀਸ਼ਤਤਾ

 

ਲਡ਼ੀ ਨੰਬਰ

ਰਾਜ ਕੇਂਦਰ/ਸ਼ਾਸਿਤ ਪ੍ਰਦੇਸ਼

ਰਾਸ਼ਨ ਕਾਰਡ ਨਾਲ ਅਧਾਰ ਸੀਡਿੰਗ ਦੀ ਪ੍ਰਤੀਸ਼ਤਤਾ

ਲਾਭਪਾਤਰੀਆਂ ਨਾਲ ਅਧਾਰ ਸੀਡਿੰਗ ਦੀ ਪ੍ਰਤੀਸ਼ਤਤਾ

ਐਫਪੀਐਸ ਆਟੋਮੇਸ਼ਨ ਦੀ ਪ੍ਰਤੀਸ਼ਤਤਾ

1

ਅੰਡਮਾਨ ਅਤੇ ਨਿਕੋਬਾਰ ਟਾਪੂ

100%

98%

96%

2

ਆਂਧਰ ਪ੍ਰਦੇਸ਼

100%

100%

100%

3

ਅਰੁਣਾਚਲ ਪ੍ਰਦੋਸ਼

60%

43%

100%

4

ਅਸਾਮ

18%

6%

0%

5

ਬਿਹਾਰ

100%

80%

100%

6

ਚੰਡੀਗਡ਼੍ਹ

100%

88%

NA

7

ਛੱਤੀਸਗਡ਼੍ਹ

100%

98%

98%

8

ਦਾਦਰਾ ਅਤੇ ਐਨਐਚ ਅਤੇ ਦਮਨ ਦਿਊ

100%

100%

100%

9

ਦਿੱਲੀ

100%

100%

99%

10

ਗੋਆ

100%

95%

100%

11

ਗੁਜਰਾਤ

100%

95%

100%

12

ਹਰਿਆਣਾ

100%

99%

100%

13

ਹਿਮਾਚਲ ਪ੍ਰਦੇਸ਼

100%

100%

100%

14

ਜੰਮੂ ਅਤੇ ਕਸ਼ਮੀਰ

100%

93%

100%

15

ਝਾਰਖੰਡ

97%

85%

100%

16

ਕਰਨਾਟਕ

100%

100%

99%

17

ਕੇਰਲ

100%

96%

100%

18

ਲੱਦਾਖ

95%

83%

100%

19

ਲਕਸ਼ਦ੍ਵੀਪ

100%

98%

100%

20

ਮੱਧ ਪ੍ਰਦੇਸ਼

100%

98%

100%

21

ਮਹਾਰਾਸ਼ਟਰ

100%

89%

100%

22

ਮਨੀਪੁਰ

99%

99%

84%

23

ਮੇਘਾਲਿਆ

17%

4%

100%

24

ਮਿਜ਼ੋਰਮ

97%

86%

100%

25

ਨਾਗਾਲੈਂਡ

86%

74%

100%

26

ਓਡੀਸ਼ਾ

99%

99%

100%

27

ਪੁਡੂਚੇਰੀ

100%

95%

NA

28

ਪੰਜਾਬ

100%

100%

100%

29

ਰਾਜਸਥਾਨ

100%

96%

100%

30

ਸਿੱਕਮ

100%

93%

99%

31

ਤਾਮਿਲਨਾਡੂ

100%

100%

100%

32

ਤੇਲੰਗਾਨਾ

100%

100%

100%

33

ਤ੍ਰਿਪੁਰਾ

100%

88%

100%

34

ਉੱਤਰਾਖੰਡ

100%

100%

100%

35

ਉੱਤਰ ਪ੍ਰਦੇਸ਼

100%

99%

100%

36

ਪੱਛਮੀ ਬੰਗਾਲ

80%

75%

100%

 

ਕੁੱਲ

92.8%

90.0%

92.7%

 

*******

ਡੀ ਜੇ ਐੱਨ / ਐੱਨ ਐੱਸ



(Release ID: 1740851) Visitor Counter : 96