ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਦਿਵਿਯਾਂਗਜਨਾਂ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ
Posted On:
30 JUL 2021 11:47AM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਯੋਜਨਾ ਦੇ ਤਹਿਤ ਦਿਵਿਯਾਂਗਜਨਾਂ ਨੂੰ ਸਹਾਇਤਾ ਉਪਕਰਨ ਵਿਤਰਿਤ ਕਰਨ ਲਈ ਸਮਾਜਿਕ ਅਧਿਕਾਰਿਤਾ ਸ਼ਿਵਿਰ ਦਾ ਆਯੋਜਨ ਕੀਤਾ ਜਾਏਗਾ। ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਇਸ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਛਿੰਦਵਾੜਾ ਦਾ ਜ਼ਿਲ੍ਹਾ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਹੈ। ਇਹ ਆਯੋਜਨ ਛਿੰਦਵਾੜਾ ਦੇ ਇਮਲੀਖੇੜਾ ਸਥਿਤ ਫੁਟਵਿਯਰ ਡਿਜ਼ਾਇਨ ਐਂਡ ਡੇਵਲਪਮੈਂਟ ਇੰਸਟੀਟਯੂਟ (ਐੱਫਡੀਡੀਆਈ) ਵਿੱਚ 31 ਜੁਲਾਈ, 2021 ਨੂੰ ਕੀਤਾ ਜਾਏਗਾ।
ਬਲਾਕ/ਪੰਚਾਇਤ ਦੇ ਪੱਧਰ ‘ਤੇ 4146 ਦਿਵਿਯਾਂਗਜਨਾਂ ਨੂੰ 4.32 ਕਰੋੜ ਰੁਪਏ ਦੀ ਕੀਮਤ ਵਾਲੇ ਕੱਲ 8291 ਸਹਾਇਤਾ ਉਪਕਰਣ ਮੁਫਤ ਵੰਡੇ ਜਾਣਗੇ। ਇਸ ਦੌਰਾਨ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੁਆਰਾ ਨਿਧਾਰਿਤ ਮਾਨਕਾਂ ਦਾ ਪਾਲਨ ਕੀਤਾ ਜਾਏਗਾ।
ਪ੍ਰੋਗਰਾਮ ਦਾ ਉਦਘਾਟਨ 31 ਜੁਲਾਈ 2021 ਨੂੰ 11.00 ਵਜੇ ਸਵੇਰੇ ਹੋਵੇਗਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵਰਚੁਅਲ ਰਾਹੀਂ ਉਪਸਥਿਤ ਹੋ ਕੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ. ਵੀਰੇਂਦਰ ਕੁਮਾਰ ਪ੍ਰੋਗਰਾਮ ਦੀ ਲੀਡਰਸ਼ਿਪ ਕਰਨਗੇ। ਹੋਰ ਮੰਨ-ਪ੍ਰਮੰਨੇ ਸਮਾਜਿਕ ਨਿਆਂ ਅਤੇ ਅਧਿਕਾਰਿਤ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ, ਰਾਜ ਸਭਾ ਮੈਂਬਰ ਡਾ. ਵਿਕਾਸ ਮਹਾਤਮੇ ਅਤੇ ਛਿੰਦਵਾੜਾ ਵਿੱਚ ਲੋਕਸਭਾ ਸਾਂਸਦ ਸ਼੍ਰੀ ਨਕੁਲਨਾਥ ਸ਼ਾਮਿਲ ਹਨ। ਪ੍ਰੋਗਰਾਮ ਵਿੱਚ ਉਪਰੋਕਤ ਸਾਰੇ ਮੰਨੇ-ਪ੍ਰਮੰਨੇ ਲੋਕ ਵਰਚੁਅਲ ਰਾਹੀਂ ਹਿੱਸਾ ਲੈਣਗੇ ਜਾਂ ਪ੍ਰੋਗਰਾਮ ਵਿੱਚ ਸਵੈ ਉਪਸਥਿਤ ਰਹਿਣਗੇ।
ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਜਲੀ ਭਾਵਰਾ ਅਤੇ ਹੋਰ ਸੀਨੀਅਰ ਅਧਿਕਾਰੀ, ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਪ੍ਰੋਗਰਾਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਜਾਂ ਖੁਦ ਉਪਸਥਿਤ ਰਹਿਣਗੇ।
ਉਪਰੋਕਤ ਪ੍ਰੋਗਰਾਮ ਦੇ ਵੈੱਬਕਾਸਟ ਦਾ ਲਿੰਕ: https://youtu.be/o2qvsRbJnm8
*****
ਐੱਮਜੀ/ਆਈਏ
(Release ID: 1740775)
Visitor Counter : 216