ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਫਿਟ ਇੰਡੀਆ ਨੂੰ ਇੱਕ ਲੋਕ ਲਹਿਰ ਬਣਾ ਰਹੀ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 29 JUL 2021 4:28PM by PIB Chandigarh

ਖ਼ਾਸ ਗੱਲਾਂ:

• ਫਿਟ ਇੰਡੀਆ ਮੂਵਮੈਂਟ ਦੇ ਤਹਿਤ ਵੱਖ-ਵੱਖ ਹਿਤਧਾਰਕਾਂ ਦੇ ਸਹਿਯੋਗ ਨਾਲ ਵਿਭਿੰਨ ਗਤੀਵਿਧੀਆਂ ਅਤੇ ਮੁਹਿੰਮਾਂ ਜ਼ਰੀਏ ਮੰਤਰਾਲਾ ਫਿਟਨੈੱਸ ਪ੍ਰਤੀ ਸਰਗਰਮੀ ਨਾਲ ਜਾਗਰੂਕਤਾ ਫੈਲਾ ਰਿਹਾ ਹੈ 

• ਵਿਭਿੰਨ ਉਮਰ ਸਮੂਹਾਂ ਲਈ ਫਿੱਟ ਇੰਡੀਆ ਉਮਰ-ਉਪਯੁਕਤ ਫਿਟਨੈੱਸ ਪ੍ਰੋਟੋਕੋਲ ਵੀ ਪੇਸ਼ ਕੀਤੇ ਗਏ ਹਨ

ਇਹ ਮੰਤਰਾਲਾ ਫਿਟ ਇੰਡੀਆ ਮੂਵਮੈਂਟ ਤਹਿਤ ਵੱਖ ਵੱਖ ਹਿਤਧਾਰਕਾਂ ਨਾਲ ਮਿਲ ਕੇ ਵਿਭਿੰਨ ਗਤੀਵਿਧੀਆਂ ਅਤੇ ਮੁਹਿੰਮਾਂ ਰਾਹੀਂ ਫਿਟਨੈੱਸ ਪ੍ਰਤੀ ਸਰਗਰਮੀ ਨਾਲ ਜਾਗਰੂਕਤਾ ਫੈਲਾ ਰਿਹਾ ਹੈ। ਫਿਟ ਇੰਡੀਆ ਬੈਨਰ ਹੇਠ ਇਸ ਮੰਤਰਾਲੇ ਦੁਆਰਾ ਆਰੰਭੀਆਂ ਗਈਆਂ ਵੱਡੀਆਂ ਗਤੀਵਿਧੀਆਂ ਵਿੱਚ ਪਲੌਗ ਰਨ, ਸਕੂਲ ਸਰਟੀਫਿਕੇਸ਼ਨ ਪ੍ਰਣਾਲੀ, ਯੂਥ ਕਲੱਬ ਪ੍ਰਮਾਣੀਕਰਣ ਪ੍ਰਣਾਲੀ, ਸਕੂਲ ਹਫਤਾ ਸਮਾਰੋਹ, ਸਾਈਕਲੋਥੌਨ, ਯੋਗ ਦਿਵਸ ਮਨਾਉਣ, ਫ੍ਰੀਡਮ ਰਨ, ਲੌਕਡਾਊਨ ਦੌਰਾਨ ਐਕਟਿਵ ਡੇ ਸੀਰੀਜ਼, ਚੈਂਪੀਅਨ ਟੌਕਸ, ਡਾਇਲਾਗ ਸੀਰੀਜ਼, ਸਵਦੇਸ਼ੀ ਖੇਡਾਂ ਦੀ ਲੜੀ, ਫਿੱਟ ਇੰਡੀਆ ਥੀਮੈਟਿਕ ਕੈਂਪੇਨਜ਼, ਅਤੇ ਪ੍ਰਭਾਤ ਫੇਰੀਆਂ ਵਰਗੀਆਂ ਸ਼੍ਰੇਣੀਆਂ ਵਿੱਚ ਔਨਲਾਈਨ / ਔਫਲਾਈਨ ਗਤੀਵਿਧੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਭਿੰਨ ਉਮਰ ਸਮੂਹਾਂ ਲਈ ਫਿੱਟ ਇੰਡੀਆ ਉਮਰ-ਉਪਯੁਕਤ ਫਿਟਨੈੱਸ ਪ੍ਰੋਟੋਕੋਲ ਵੀ ਪੇਸ਼ ਕੀਤੇ ਗਏ ਹਨ।


 

 ਫਿਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਤੋਂ ਬਾਅਦ ਤੋਂ ਲੈ ਕੇ, ਇਹ ਮੰਤਰਾਲਾ ਫਿਟਨੈੱਸ ਬਾਰੇ ਸਰਗਰਮੀ ਨਾਲ ਜਾਗਰੂਕਤਾ ਫੈਲਾ ਰਿਹਾ ਹੈ ਜਿਸ ਵਿੱਚ ਸਧਾਰਣ ਸਰੀਰਕ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜੋ ਹਮੇਸ਼ਾਂ ਸਾਡੀ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਕਾਰਪੋਰੇਟਾਂ ਨੂੰ ਫਿਟ ਇੰਡੀਆ ਮੂਵਮੈਂਟ ਤਹਿਤ ਆਯੋਜਿਤ ਕੀਤੇ ਜਾ ਰਹੇ ਸਾਰੇ ਸਮਾਗਮਾਂ / ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਫਿਟ ਇੰਡੀਆ ਫ੍ਰੀਡਮ ਰਨ, ਫਿੱਟ ਇੰਡੀਆ ਸਾਈਕਲੋਥੌਨ, ਆਦਿ ਵਰਗੇ ਸਮਾਗਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਕਾਫ਼ੀ ਉਤਸ਼ਾਹਜਨਕ ਰਹੀ ਹੈ। 

 

 ਫਿਟ ਇੰਡੀਆ ਨੂੰ ਲੋਕ ਲਹਿਰ ਬਣਾਉਣ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਇੱਕ ਉਤਪ੍ਰੇਰਕ ਦੀ ਹੈ ਅਤੇ ਇਸ ਪ੍ਰੋਗਰਾਮ ਲਈ ਕੋਈ ਵੱਖਰਾ ਫੰਡ ਨਿਰਧਾਰਤ ਨਹੀਂ ਕੀਤਾ ਗਿਆ ਹੈ। 

 

 ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

                                                                                                   

***********

                                

ਐੱਨਬੀ/ਓਏ



(Release ID: 1740537) Visitor Counter : 118