ਪੁਲਾੜ ਵਿਭਾਗ

ਸਰਕਾਰ ਪੁਲਾੜ ਗਤੀਵਿਧੀਆਂ ਬਿੱਲ ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ — ਡਾਕਟਰ ਜਿਤੇਂਦਰ ਸਿੰਘ


ਬਿੱਲ ਦਾ ਮਕਸਦ ਪੁਲਾੜ ਖੇਤਰ ਵਿੱਚ ਨਿਜੀ ਖਿਡਾਰੀਆਂ ਨੂੰ ਉਤਸ਼ਾਹਿਤ ਅਤੇ ਨਿਯੰਤਰਣ ਕਰਨਾ ਹੈ

ਸਰਕਾਰ ਪੁਲਾੜ ਤਕਨਾਲੋਜੀਆਂ, ਸੇਵਾਵਾਂ ਅਤੇ ਉਪਕਰਣਾਂ ਦੇ ਸਵਦੇਸ਼ੀ ਉਤਪਾਦਨ ਵਿੱਚ ਹੋਰ ਨਿਜੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਤਾਵਰਣ ਪ੍ਰਣਾਲੀ ਕਾਇਮ ਕਰਨ ਲਈ ਵਚਨਬੱਧ ਹੈ

Posted On: 29 JUL 2021 12:19PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ , ਐੱਮ  ਐੱਸ ਪੀ ਐੱਮ  , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਪੁਲਾੜ ਗਤੀਵਿਧੀਆਂ ਬਿੱਲ ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ  ਜਿਸ ਵਿੱਚ ਪੁਲਾੜ ਖੇਤਰ ਵਿੱਚ ਨਿਜੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਨਿਯੰਤਰਣ ਨਾਲ ਸੰਬੰਧਿਤ ਸਾਰੇ ਪਹਿਲੂ ਸ਼ਾਮਲ ਹੋਣਗੇ  ਰਾਜ ਸਭਾ ਵਿੱਚ ਅੱਜ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਉਹਨਾਂ ਕਿਹਾ ਕਿ ਸਰਕਾਰ ਪੁਲਾੜ ਤਕਨਾਲੋਜੀਆਂ , ਸੇਵਾਵਾਂ ਅਤੇ ਉਪਕਰਣਾਂ ਦੇ ਸਵਦੇਸ਼ੀ ਉਤਪਾਦਨ ਵਿੱਚ ਹੋਰ ਨਿਜੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਤਾਵਰਣ ਪ੍ਰਣਾਲੀ ਕਾਇਮ ਕਰਨ ਦੀ ਪ੍ਰਕਿਰਿਆ ਵਿੱਚ ਹੈ 
ਭਾਰਤ ਸਰਕਾਰ ਨੇ ਜੂਨ 2020 ਵਿੱਚ ਪੁਲਾੜ ਖੇਤਰ ਸੁਧਾਰਾਂ ਦਾ ਐਲਾਨ ਕੀਤਾ ਸੀ। ਪੁਲਾੜ ਵਿਭਾਗ ਤਹਿਤ ਇੰਡੀਅਨ ਨੈਸ਼ਨਨ ਸਪੇਸ  ਪ੍ਰਮੋਸ਼ਨ ਅਤੇ ਆਥੋਰਾਈਜੇਸ਼ਨ ਸੈਂਟਰ (ਆਈ ਐੱਨ — ਐੱਸ ਪੀ  ਸੀ ਸੁਤੰਤਰ ਨੋਡਲ ਏਜੰਸੀ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ਭਾਰਤ ਵਿੱਚ ਪ੍ਰਾਈਵੇਟ ਪੁਲਾੜ ਗਤੀਵਿਧੀਆਂ ਦੀ ਨਿਗਰਾਨੀ , ਅਧਿਕਾਰਤਾ , ਲਾਇਸੈਂਸਿੰਗ ਅਤੇ ਮਦਦਗਾਰ ਤੇ ਉਤਸ਼ਾਹਿਤ ਕਰਨ ਲਈ ਅਧਿਕਾਰ ਦਿੱਤੇ ਗਏ ਹਨ  ਪੁਲਾੜ ਵਿਭਾਗ ਦੀਆਂ ਸਹੂਲਤਾਂ ਲਈ ਪਹੁੰਚ ਅਤੇ ਮਹਾਰਤ ਨੂੰ ਨਿਜੀ ਇਕਾਈਆਂ ਨੂੰ ਉਹਨਾਂ ਦੀਆਂ ਪੁਲਾੜ ਗਤੀਵਿਧੀਆਂ ਵਿੱਚ ਸਹਾਇਤਾ ਦੇਣ ਤੱਕ ਵਧਾਇਆ ਗਿਆ ਹੈ  ਪੁਲਾੜ ਤਕਨਾਲੋਜੀ ਦੇ ਨਵੇਂ ਡੋਮੇਨਜ਼ ਵਿੱਚ ਚੁਣੌਤੀ ਦੇਣ ਲਈ ਮੌਕਿਆਂ ਲਈ ਐਲਾਨ ਕੀਤੇ ਸਨ  ਭਾਰਤ ਸਰਕਾਰ ਭਾਰਤੀ ਉਦਯੋਗਾਂ ਨੂੰ ਪੁਲਾੜ ਖੇਤਰ ਵਿੱਚ ਵਿਕਸਿਤ ਤਕਨਾਲੋਜੀ ਨੂੰ ਤਬਦੀਲ ਕਰਨ ਲਈ ਉਤਸ਼ਾਹਿਤ  ਕਰ ਰਹੀ ਹੈ  ਇਸ ਤੋਂ ਇਲਾਵਾ ਭਾਰਤ ਸਰਕਾਰ ਨਵੀਆਂ ਖੇਤਰ ਨੀਤੀਆਂ ਅਤੇ ਦਿਸ਼ਾ ਨਿਰਦੇਸ਼ ਲੈ ਕੇ  ਰਹੀ ਹੈ ਅਤੇ ਪੁਰਾਣੀਆਂ ਨੀਤੀਆਂ ਨੂੰ ਸੋਧ ਵੀ ਰਹੀ ਹੈ  ਇੰਨ ਸਪੇਸ  ਜਿਸ ਨੂੰ ਸਥਾਪਤ ਕੀਤਾ ਜਾ ਰਿਹਾ ਹੈ ਉਸ ਵਿੱਚ ਪ੍ਰਾਈਵੇਟ ਸੰਸਥਾਵਾਂ ਨੂੰ ਪਹੁੰਚ ਦੇਣ ਵੇਲੇ ਆਈ ਐੱਸ ਆਰ  ਇੰਸਟਾਲੇਸ਼ਨਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਅਤੇ ਰੱਖਿਆ ਡਾਇਰੈਕਟੋਰੇਟ ਹੋਵੇਗਾ  ਜਨਤਕ ਸਲਾਹ ਮਸ਼ਵਰੇ ਕੀਤੇ ਗਏ ਸਨ ਅਤੇ ਸੰਬੰਧਿਤ ਵਿਭਾਗਾਂ ਅਤੇ ਮੰਤਰਾਲਿਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਗਿਆ ਸੀ 
ਇੱਕ "ਐਕਸਕਲੁਸਿਵ ਵੈਬੀਨਾਰ — ਪੁਲਾੜ ਖੇਤਰ ਵਿੱਚ ਭਾਰਤੀ ਸੰਭਾਵਨਾਵਾਂ ਦੀ ਅਨਲਾਕਿੰਗ", ਸਨਅਤਕਾਰਾਂ , ਵਿਦਵਾਨਾਂ , ਸਟਾਰਟਅੱਪਸ ਦੇ ਨਾਲ ਨਾਲ ਆਮ ਜਨਤਾ ਦੀ ਸ਼ਮੂਲੀਅਤ ਨਾਲ ਆਯੋਜਿਤ ਕੀਤਾ ਗਿਆ ਸੀ  ਇਸ ਵੈਬੀਨਾਰ ਵਿੱਚ 4 ਸੈਸ਼ਨਾਂ ਦੌਰਾਨ ਪੁਲਾੜ ਪ੍ਰੋਗਰਾਮ ਦੇ 4 ਵਰਟੀਕਲ ਪ੍ਰੋਗਰਾਮ ਕਵਰ ਕੀਤੇ ਗਏ ਸਨ  ਸਾਰਿਆਂ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਉਚਿਤ ਤੌਰ ਤੇ ਉਹਨਾਂ ਨਾਲ ਨਜੀਠਿਆ ਗਿਆ ਹੈ 

 

***********************

ਐੱਸ ਐੱਨ ਸੀ / ਟੀ ਐੱਮ / ਆਰ ਆਰ


(Release ID: 1740368) Visitor Counter : 215