ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਸੂਬਿਆਂ ਨੂੰ ਆਈ ਸੀ ਐੱਮ ਆਰ ਦੇ ਸਲਾਹ ਮਸ਼ਵਰੇ ਨਾਲ ਸੀਰੋ ਪ੍ਰਸਾਰ ਬਾਰੇ ਜਿ਼ਲ੍ਹਾ ਪੱਧਰ ਦੇ ਡਾਟਾ ਜਨਰੇਟ ਕਰਨ ਲਈ ਸੂਬਾ ਵਿਸ਼ੇਸ਼ ਸੀਰੋ ਸਰਵੇਅ ਕਰਵਾਉਣ ਦੀ ਸਲਾਹ ਦਿੱਤੀ


ਸਰਵੇਅ ਦੇ ਨਤੀਜੇ ਕੋਵਿਡ 19 ਪ੍ਰਬੰਧਨ ਲਈ ਸਥਾਨਕ ਜਨਤਾ ਸਿਹਤ ਹੁੰਗਾਰਿਆਂ ਲਈ ਸੇਧ ਦੇਣਗੇ

Posted On: 28 JUL 2021 3:51PM by PIB Chandigarh

ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਈ ਸੀ ਐੱਮ ਆਰ ਨਾਲ ਸਲਾਹ ਮਸ਼ਵਰਾ ਕਰਕੇ ਸੀਰੋ ਪ੍ਰਸਾਰ ਬਾਰੇ ਜਿ਼ਲ੍ਹਾ ਪੱਧਰੀ ਅੰਕੜੇ ਜਨਰੇਟ ਕਰਨ, ਜੋ ਜਨਤਕ ਸਿਹਤ ਪ੍ਰਤੀਕਿਰਿਆ ਉਪਾਅ ਜ਼ਰੂਰੀ ਹੈ। ਕੇਂਦਰੀ ਸਿਹਤ ਸਕੱਤਰ ਵੱਲੋਂ ਸਾਰੇ ਸੂਬਿਆਂ ਦੇ ਵਧੀਕ ਮੁੱਖ ਸਕੱਤਰ / ਪ੍ਰਮੁੱਖ ਸਕੱਤਰ ਅਤੇ ਸਕੱਤਰ ਸਿਹਤ ਨੂੰ ਲਿਖੇ ਪੱਤਰ ਵਿੱਚ ਇਹ ਸਲਾਹ ਦਿੱਤੀ ਗਈ ਹੈ । ਕੇਂਦਰੀ ਸਿਹਤ ਮੰਤਰਾਲੇ ਨੇ ਆਈ ਸੀ ਐੱਮ ਆਰ ਦੁਆਰਾ ਕੌਮੀ ਸੀਰੋ ਪ੍ਰਸਾਰ ਸਰਵੇਅ ਦੇ ਚੌਥੇ ਗੇੜ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਅਤੇ ਸੂਬਿਆਂ ਨੂੰ ਆਪੋ ਆਪਣੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਈ ਸੀ ਐੱਮ ਆਰ ਦੇ ਸਲਾਹ ਮਸ਼ਵਰੇ ਨਾਲ ਸੀਰੋ ਪ੍ਰਸਾਰ ਅਧਿਅਨ ਕਰਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਅਧਿਅਨਾਂ ਪਿੱਛੋਂ ਇੱਕ ਮਾਣਕ ਪ੍ਰੋਟੋਕੋਲ ਤਿਆਰ ਕੀਤਾ ਜਾ ਸਕੇ ਅਤੇ ਅਜਿਹੇ ਅਧਿਅਨਾਂ ਦੀਆਂ ਰਿਪੋਰਟਾਂ ਨੂੰ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੋਵਿਡ 19 ਲਈ ਪਾਰਦਰਸ਼ੀ ਅਤੇ ਸਬੂਤ ਅਧਾਰਿਤ ਜਨਤਕ ਸਿਹਤ ਹੁੰਗਾਰਾ ਦੇਣ ਲਈ ਤੁਰੰਤ ਵਰਤਿਆ ਜਾ ਸਕੇ ।
ਇਹ ਵੀ ਕਿਹਾ ਗਿਆ ਹੈ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਭਾਰਤ ਦੇ 70 ਜਿ਼ਲਿ੍ਆਂ ਵਿੱਚ ਹਾਲ ਹੀ ਵਿੱਚ ਕੌਮੀ ਸੀਰੋ ਸਰਵੇਅ ਕੀਤੇ ਹਨ । ਸਰਵੇਅ ਵਿੱਚ ਸੂਬਾਵਾਰ ਸੀਰੋ ਪ੍ਰਸਾਰ ਦੇ ਸੰਕੇਤ ਬਾਰੇ ਰਿਪੋਰਟਾਂ ਹੇਠਾਂ ਦਿੱਤੀਆਂ ਗਈਆਂ ਹਨ ।

https://ci5.googleusercontent.com/proxy/ha-jfj3yEALIaP5nlIj9MhB9wAdUyh03wIMUJsbV6p1fPfUa6xbKnRMKo_qM938gmukAg16V9N8FzDT559TahRBk6RqEIID3h96sRYiynEboQDknTisVKlHDWg=s0-d-e1-ft#https://static.pib.gov.in/WriteReadData/userfiles/image/image001SSL3.jpg

ਆਈ ਸੀ ਐੱਮ ਆਰ ਦੁਆਰਾ ਕੌਮੀ ਸੀਰੋ ਸਰਵੇਅ ਕੌਮੀ ਪੱਧਰ ਤੇ ਕੋਵਿਡ 19 ਲਾਗ ਫੈਲ੍ਹਣ ਬਾਰੇ ਪਤਾ ਲਗਾਉਣ ਲਈ ਤਿਆਰ ਕੀਤਾ ਗਿਆ ਸੀ । ਇਸ ਲਈ ਕੌਮੀ ਸੀਰੋ ਸਰਵੇਅ ਦੇ ਨਤੀਜੇ ਜਿ਼ਲਿ੍ਹਆਂ ਅਤੇ ਇੱਥੋਂ ਤੱਕ ਕਿ ਸੂਬਿਆਂ ਵਿਚਾਲੇ ਸੀਰੋ ਪ੍ਰਸਾਰ ਦੀ ਵਿਲੱਖਣਤਾ ਨਹੀਂ ਦਰਸਾਉਂਦੀ ।

 

******************

ਐੱਮ ਵੀ
ਐੱਚ ਐੱਫ ਡਬਲਯੁ / ਕੋਵਿਡ 19 / ਸੂਬਿਆਂ ਦੁਆਰਾ ਸੀਰੋ ਸਰਵੇਅ / 28 ਜੁਲਾਈ 2021 / 5


(Release ID: 1740085) Visitor Counter : 217