ਪ੍ਰਮਾਣੂ ਊਰਜਾ ਵਿਭਾਗ
ਸਰਕਾਰ ਦੀ ਬਿਜਲੀ ਉਤਪਾਦਨ ਵਧਾਉਣ ਲਈ ਹੋਰ ਪ੍ਰਮਾਣੂ ਊਰਜਾ ਪਲਾਂਟ ਲਗਾਉਣ ਦੀ ਯੋਜਨਾ ਹੈ- ਡਾ. ਜਿਤੇਂਦਰ ਸਿੰਘ
प्रविष्टि तिथि:
28 JUL 2021 3:20PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਲੋਕ ਸ਼ਿਕਾਇਤਾਂ 'ਤੇ ਪੈਨਸ਼ਨ ਮੰਤਰਾਲੇ; ਪ੍ਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਉਤਪਾਦਨ ਲਈ ਵਧੇਰੇ ਪ੍ਰਮਾਣੂ ਊਰਜਾ ਪਲਾਂਟਾਂ ਨੂੰ ਚਾਲੂ ਕਰਨ ਦੀ ਯੋਜਨਾ ਬਣਾਈ ਹੈ। ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਇੱਕ ਲਿਖਤੀ ਜਵਾਬ ਵਿੱਚ, ਉਨ੍ਹਾਂ ਕਿਹਾ, ਇਸ ਵੇਲੇ 6780 ਮੈਗਾਵਾਟ ਦੀ ਸਮਰੱਥਾ ਵਾਲੇ 22 ਰਿਐਕਟਰ ਹਨ ਅਤੇ ਇੱਕ ਰਿਐਕਟਰ, ਕੇਏਪੀਪੀ -3 (700 ਮੈਗਾਵਾਟ) 10 ਜਨਵਰੀ,2021 ਨੂੰ ਗਰਿੱਡ ਨਾਲ ਜੁੜ ਗਿਆ ਹੈ। ਇਸ ਤੋਂ ਇਲਾਵਾ, 10 ਰਿਐਕਟਰ (ਭਾਵੀਨੀ ਦੁਆਰਾ 500 ਮੈਗਾਵਾਟ ਦਾ ਪੀਐੱਫਬੀਆਰ ਵੀ ਸ਼ਾਮਲ ਹੈ) ਵੱਖ-ਵੱਖ ਪੜਾਵਾਂ 'ਤੇ ਕੁੱਲ 8000 ਮੈਗਾਵਾਟ ਦੇ ਨਿਰਮਾਣ ਅਧੀਨ ਹਨ।
ਸਰਕਾਰ ਨੇ ਫਲੀਟ ਮੋਡ ਵਿੱਚ ਸਥਾਪਤ ਕਰਨ ਲਈ 10 ਸਵਦੇਸ਼ੀ 700 ਮੈਗਾਵਾਟ ਦੇ ਦਬਾਅ ਵਾਲੇ ਭਾਰੇ ਪਾਣੀ ਵਾਲੇ ਰਿਐਕਟਰਾਂ (ਪੀਐੱਚਡਬਲਯੂਆਰ) ਦੇ ਨਿਰਮਾਣ ਲਈ ਪ੍ਰਸ਼ਾਸਕੀ ਅਤੇ ਵਿੱਤੀ ਪ੍ਰਵਾਨਗੀ ਦੇ ਦਿੱਤੀ ਹੈ। ਨਿਰਮਾਣ ਅਧੀਨ ਪ੍ਰਾਜੈਕਟਾਂ ਦੇ ਮੁਕੰਮਲ ਹੋਣ 'ਤੇ ਅਤੇ 2031 ਤੱਕ ਪ੍ਰਮਾਣੂ ਸਮਰੱਥਾ 22480 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ। ਭਵਿੱਖ ਵਿੱਚ ਹੋਰ ਪ੍ਰਮਾਣੂ ਊਰਜਾ ਪਲਾਂਟਾਂ ਦੀ ਵੀ ਯੋਜਨਾ ਬਣਾਈ ਗਈ ਹੈ।
ਪ੍ਰਮਾਣੂ ਊਰਜਾ ਦੇ ਸਾਰੇ ਪਹਿਲੂਆਂ ਜਿਵੇਂ ਸਥਾਪਤ ਕਰਨ, ਡਿਜ਼ਾਈਨ, ਨਿਰਮਾਣ, ਚਾਲੂ ਕਰਨ ਅਤੇ ਸੰਚਾਲਨ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਪ੍ਰਮਾਣੂ ਊਰਜਾ ਪਲਾਂਟ ਸੁਰੱਖਿਆ ਦੇ ਸਿਧਾਂਤਾਂ ਨੂੰ ਅਪਣਾ ਕੇ ਤਿਆਰ ਕੀਤੇ ਗਏ ਹਨ। ਇਹ ਰੇਡੀਓ ਐਕਟਿਵਿਟੀ ਦੇ ਸਰੋਤ ਅਤੇ ਵਾਤਾਵਰਣ ਦਰਮਿਆਨ ਕਈ ਰੁਕਾਵਟਾਂ ਨੂੰ ਯਕੀਨੀ ਬਣਾਉਂਦਾ ਹੈ।
ਇਨ੍ਹਾਂ ਦਾ ਸੰਚਾਲਨ ਉੱਚ ਯੋਗਤਾ ਪ੍ਰਾਪਤ, ਸਿੱਖਿਅਤ ਅਤੇ ਲਾਇਸੰਸਸ਼ੁਦਾ ਕਰਮਚਾਰੀਆਂ ਵਲੋਂ ਨਿਰਧਾਰਤ ਪ੍ਰਕਿਰਿਆਵਾਂ ਨੂੰ ਅਪਣਾਉਂਦੇ ਹੋਏ ਕੀਤਾ ਜਾਂਦਾ ਹੈ। ਪ੍ਰਮਾਣੂ ਊਰਜਾ ਪਲਾਂਟ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਢੁਕਵੀਂ ਨਿੱਜੀ ਸੁਰੱਖਿਆ ਲਈ ਉਪਕਰਣ ਅਤੇ ਨਿਗਰਾਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
<> <> <> <> <>
ਐਸਐਨਸੀ / ਟੀਐਮ / ਆਰਆਰ
(रिलीज़ आईडी: 1740074)
आगंतुक पटल : 267