ਪ੍ਰਮਾਣੂ ਊਰਜਾ ਵਿਭਾਗ

ਸਰਕਾਰ ਕੋਵਿਡ ਬੀਪ ਦਾ ਵੱਡੀ ਪੱਧਰ ਤੇ ਉਤਪਾਦਨ ਕਰਨ ਲਈ ਕਦਮ ਚੁੱਕ ਰਹੀ ਹੈ-ਡਾ. ਜਿਤੇਂਦਰ ਸਿੰਘ


ਕੋਵਿਡ-19 ਦੇ ਮਰੀਜ਼ਾਂ ਲਈ ਕੋਵਿਡ ਬੀਪ ਭਾਰਤ ਦੀ ਪਹਿਲੀ ਸਵਦੇਸ਼ੀ, ਕਿਫਾਇਤੀ, ਵਾਇਰਲੈਸ ਸਰੀਰਕ ਮਾਪਦੰਡ ਨਿਗਰਾਨੀ ਪ੍ਰਣਾਲੀ ਹੈ

Posted On: 28 JUL 2021 3:18PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ; ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ,  ਪਰਮਾਣੂ ਊਰਜਾ ਅਤੇ ਪੁਲਾੜ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਕੋਵਿਡ ਬੀਪ ਦਾ ਉਤਪਾਦਨ ਵੱਡੇ ਪੱਧਰ 'ਤੇ ਕਰਨ ਲਈ ਕਦਮ ਚੁੱਕ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਲੋਕ ਸਭਾ ਦੇ ਪਟਲ ਤੇ ਰੱਖੇ ਇੱਕ ਬਿਆਨ ਵਿੱਚ ਮੰਤਰੀ ਨੇ ਕਿਹਾ ਕਿ ਕੋਵਿਡ ਬੀਪ ਭਾਰਤ ਦੀ ਪਹਿਲੀ ਸਵਦੇਸ਼ੀ, ਕਿਫਾਇਤੀ, ਵਾਇਰਲੈੱਸ ਸਰੀਰਕ ਮਾਪਦੰਡਾਂ ਦੀ ਨਿਗਰਾਨੀ ਪ੍ਰਣਾਲੀ ਹੈ, ਜੋ ਈਐਸਆਈਸੀ ਮੈਡੀਕਲ ਕਾਲਜ ਹੈਦਰਾਬਾਦ ਵੱਲੋਂ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਈਸੀਆਈਐਲ) ਅਤੇ ਪ੍ਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ।

ਵਿੱਤੀ ਸਾਲ 2020-2021 ਵਿੱਚ ਤਾਇਨਾਤੀ ਅਤੇ ਫੀਡਬੈਕ ਲਈ ਹੈਦਰਾਬਾਦ ਦੇ ਸਰਕਾਰੀ ਹਸਪਤਾਲਾਂ ਨੂੰ ਈਸੀਆਈਐਲ ਸੀਐਸਆਰ ਦੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਹੁਣ ਤੱਕ ਗਿਣਤੀ ਵਿੱਚ 40 ਕੋਵਿਡ - ਬੀਪ ਸਪਲਾਈ ਜਾ ਚੁਕੇ ਹਨ। ਇਸ ਤੋਂ ਇਲਾਵਾ, ਅਗਸਤ 2021 ਦੇ ਅੱਧ ਤਕ  ਈਐਸਆਈ ਸੀ, ਹੈਦਰਾਬਾਦ ਵੱਲੋਂ ਵਾਧੂ 100 ਕੋਵਿਡ ਬੀਪ ਭੇਜਣ ਲਈ ਤਿਆਰ ਕੀਤੇ ਜਾ ਰਹੇ ਹਨ। 

ਭਾਰਤ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਵਰਚੁਅਲ ਕਾਨਫ਼ਰੰਸ ਰਾਹੀਂ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਦੀ ਪ੍ਰਸਤੁਤੀ ਵੀ 11 ਜੂਨ 2021 ਨੂੰ ਕੀਤੀ ਗਈ ਸੀ । ਵਿਚਾਰ ਵਟਾਂਦਰੇ ਦੇ ਅਧਾਰ ਤੇ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੂੰ ਵੱਡੀ ਪੱਧਰ 'ਤੇ ਤਾਇਨਾਤੀ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ I

 -------------------------

ਐਸ ਐਨ ਸੀ / ਟੀਐਮ / ਆਰਆਰ


(Release ID: 1739960) Visitor Counter : 200