PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 27 JUL 2021 6:38PM by PIB Chandigarh

 

G:\Surjeet Singh\July 2021\26 July\1.pngG:\Surjeet Singh\July 2021\26 July\2.jpg

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 44.19 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਦੇਸ਼ ਵਿੱਚ ਹੁਣ ਤੱਕ 3,06,21,469 ਵਿਅਕਤੀਆਂ ਨੇ ਕੋਵਿਡ ਸੰਕ੍ਰਮਣ ਤੋਂ ਮੁਕਤੀ ਹਾਸਲ ਕੀਤੀ

  • ਰਿਕਵਰੀ ਦਰ ਵਧ ਕੇ 97.39 ਫੀਸਦੀ ਹੋਈ

  • ਬੀਤੇ 24 ਘੰਟਿਆਂ ਦੌਰਾਨ 42,363 ਵਿਅਕਤੀ ਸਿਹਤਯਾਬ ਹੋਏ

  • 132 ਦਿਨਾਂ ਤੋਂ ਬਾਅਦ ਭਾਰਤ 30,000 ਤੋਂ ਘੱਟ ਰੋਜ਼ਾਨਾ ਮਾਮਲਿਆਂ ਦੀ ਰਿਪੋਰਟ ਕਰ ਰਿਹਾ ਹੈ; ਪਿਛਲੇ 24 ਘੰਟਿਆਂ ਦੌਰਾਨ  29,689 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 124 ਦਿਨਾਂ ਬਾਅਦ

  • 4,00,000 ਤੋਂ ਘੱਟ; ਮੌਜੂਦਾ ਸਮੇਂ ਵਿੱਚ, 3,98,100 ਦਰਜ ਹੋਈ

  • ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.27 ਫੀਸਦੀ ਹੋਏ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.33 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 1.73 ਫੀਸਦੀ ਹੋਈ; ਲਗਾਤਾਰ  5 ਫੀਸਦੀ ਤੋਂ ਘੱਟ

  • ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ- 

  • ਹੁਣ ਤੱਕ 45.91 ਕਰੋੜ ਟੈਸਟ ਹੋਏ

 

#Unite2FightCorona

#IndiaFightsCorona

 

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\July 2021\26 July\image003DDGH.jpg

G:\Surjeet Singh\July 2021\26 July\image004351S.jpg

G:\Surjeet Singh\July 2021\26 July\image005LGPQ.jpg

 

ਕੋਵਿਡ-19 ਅੱਪਡੇਟ

  • 132 ਦਿਨਾਂ ਤੋਂ ਬਾਅਦ ਭਾਰਤ 30,000 ਤੋਂ ਘੱਟ ਰੋਜ਼ਾਨਾ ਮਾਮਲਿਆਂ ਦੀ ਰਿਪੋਰਟ ਕਰ ਰਿਹਾ ਹੈ; ਪਿਛਲੇ 24 ਘੰਟਿਆਂ ਦੌਰਾਨ  29,689 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 124 ਦਿਨਾਂ ਬਾਅਦ; 4,00,000 ਤੋਂ ਘੱਟ; ਮੌਜੂਦਾ ਸਮੇਂ ਵਿੱਚ, 3,98,100 ਦਰਜ ਹੋਈ

  • ਦੇਸ਼ ਵਿੱਚ ਹੁਣ ਤੱਕ 3,06,21,469 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

  • ਰਿਕਵਰੀ ਦਰ ਵਧ ਕੇ 97.39 ਫੀਸਦੀ ਹੋਈ ; ਬੀਤੇ 24 ਘੰਟਿਆਂ ਦੌਰਾਨ 42,363 ਵਿਅਕਤੀ ਸਿਹਤਯਾਬ ਹੋਏ

  • ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.27 ਫੀਸਦੀ ਹੋਏ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.33 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 1.73 ਫੀਸਦੀ ਹੋਈ; ਲਗਾਤਾਰ  5 ਫੀਸਦੀ ਤੋਂ ਘੱਟ

 

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 45.73 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.28 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

  (27 ਜੁਲਾਈ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

45,73,30,110

ਖੁਰਾਕਾਂ ਪਾਈਪ ਲਾਈਨ ਵਿੱਚ

 24,11,000

 ਟੀਕਿਆਂ ਦੀ ਕੁੱਲ ਖਪਤ

 43,80,46,844

 ਖੁਰਾਕਾਂ ਪ੍ਰਬੰਧ ਲਈ ਅਜੇ ਵੀ ਉਪਲਬਧ

 2,28,27,959

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 45.73 ਕਰੋੜ ਤੋਂ ਵੀ ਜ਼ਿਆਦਾ (45,73,30,110) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਟੀਕਿਆਂ ਦੀਆਂ 24,11,000 ਖੁਰਾਕਾਂ ਪਾਈਪ ਲਾਈਨ ਵਿੱਚ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 43,80,46,844 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.28 ਕਰੋੜ (2,28,27,959) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleasePage.aspx?PRID=1739322

 

ਕੋਵਿਡ-19 ਮੌਤ ਦਰ : ਝੂਠੀਆਂ ਗੱਲਾਂ ਬਨਾਮ ਤੱਥ

ਭਾਰਤ ਨੇ ਸਾਰੀਆਂ ਕੋਵਿਡ ਮੌਤਾਂ ਦੀ ਸਹੀ ਰਿਕਾਰਡਿੰਗ ਲਈ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ, ਜੋ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਫਾਰਿਸ਼ ਕੀਤੇ ਗਏ ਆਈਸੀਡੀ ਕੋਡਾਂ ਤੇ ਅਧਾਰਿਤ ਹਨ

ਕਾਨੂੰਨ ਅਧਾਰਿਤ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ (ਸੀਆਰਐੱਸ) ਦੀ ਮਜ਼ਬੂਤੀ ਦੇਸ਼ ਵਿਚ ਜਨਮ ਅਤੇ ਮੌਤਾਂ ਦੀ ਸੰਸਥਾਗਤ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਂਦੀ ਹੈ

ਭਾਰਤ ਵਿੱਚ ਸੀਆਰਐੱਸ ਨੂੰ ਦਹਾਕਿਆਂ ਤੋਂ ਲਾਗੂ ਕੀਤਾ ਜਾ ਰਿਹਾ ਹੈ, ਕੋਵਿਡ-19 ਮੌਤਾਂ ਤੋਂ ਖੁੰਝਣ ਦੀ ਕੋਈ ਸੰਭਾਵਨਾ ਨਹੀਂ ਹੈ

 

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਕੋਵਿਡ ਡਾਟਾ ਪ੍ਰਬੰਧਨ ਪ੍ਰਤੀ ਆਪਣੀ ਪਹੁੰਚ ਵਿਚ ਪਾਰਦਰਸ਼ੀ ਹੈ ਅਤੇ ਸਾਰੀਆਂ ਕੋਵਿਡ-19 ਨਾਲ ਸਬੰਧਿਤ ਮੌਤਾਂ ਨੂੰ ਰਿਕਾਰਡ ਕਰਨ ਦਾ ਇਕ ਮਜ਼ਬੂਤ ਸਿਸਟਮ ਪਹਿਲਾਂ ਤੋਂ ਹੀ ਮੌਜੂਦ ਹੈ।ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਾਤਾਰ ਅਧਾਰ ਤੇ ਡਾਟਾ ਅੱਪਡੇਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

https://pib.gov.in/PressReleseDetail.aspx?PRID=1739439

 

ਕੋਵਿਡ-19 ਟੀਕਾਕਰਣ:  ਝੂਠੀਆਂ ਗੱਲਾਂ ਬਨਾਮ ਤੱਥ

ਟੀਕੇ ਦੀਆਂ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਮਹੀਨੇ ਦੇ ਸਾਰੇ ਵੱਖ-ਵੱਖ ਸ਼ਡਿਉਲਾਂ ਵਿਚ ਅਗਾਉਂ ਐਲੋਕੇਸ਼ਨ ਅਨੁਸਾਰ ਸਪਲਾਈ ਕੀਤੀਆਂ ਜਾਂਦੀਆਂ ਹਨ


ਜਨਵਰੀ 2021 ਤੋਂ 31 ਜੁਲਾਈ 2021 ਤੱਕ 516 ਮਿਲੀਅਨ ਤੋਂ ਵੱਧ ਖੁਰਾਕਾਂ ਦੀ ਦਰਅਸਲ ਸਪਲਾਈ ਕੀਤੀ ਜਾਏਗੀ


ਭਾਰਤ ਨੇ 440 ਮਿਲੀਅਨ ਖੁਰਾਕਾਂ ਦੇਣ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਕਿ ਇੱਕ ਤੇਜ਼ ਰਫਤਾਰ ਨਾਲ ਵਿਸ਼ਵ ਵਿੱਚ ਪ੍ਰਾਪਤ ਕੀਤੀ ਗਈ ਸਭ ਤੋਂ ਵੱਡੀ ਸੰਖਿਆ ਹੈ

 

ਟੀਕੇ ਦੀਆਂ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਗਾਉਂ  ਅਲਾਟਮੈਂਟ ਅਤੇ ਉਨ੍ਹਾਂ ਨੂੰ ਅਗਾਉਂ ਜਾਣਕਾਰੀ ਅਨੁਸਾਰ ਦਿੱਤੀਆਂ ਜਾਂਦੀਆਂ ਹਨ। ਟੀਕੇ ਪੂਰੇ ਇੱਕ ਮਹੀਨੇ ਦੇ ਦੌਰਾਨ ਵੱਖ ਵੱਖ ਸ਼ਡਿਊਲਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ। ਇਸ ਲਈ, ਕਿਸੇ ਖਾਸ ਮਹੀਨੇ ਦੇ ਅੰਤ ਤਕ 516 ਮਿਲੀਅਨ ਖੁਰਾਕਾਂ ਦੀ ਉਪਲਬਧਤਾ ਦਾ ਮਤਲਬ ਇਹ ਨਹੀਂ ਹੈ ਕਿ ਉਸ ਮਹੀਨੇ ਤਕ ਸਪਲਾਈ ਕੀਤੀ ਜਾਣ ਵਾਲੀ ਹਰ ਖੁਰਾਕ ਦੀ ਖਪਤ ਆਵੇਗੀ /ਖੁਰਾਕ ਦਿੱਤੀ ਜਾਵੇਗੀ। ਸਪਲਾਈ ਪਾਈਪ ਲਾਈਨ ਵਿਚ ਹੋਵੇਗੀ, ਜੋ ਟੀਕੇ ਦੀ ਖੁਰਾਕ ਦੀ ਅਗਲੀ ਸਪਲਾਈ, ਕਿਸੇ ਵਿਸ਼ੇਸ਼ ਰਾਜ/ਜ਼ਿਲੇ/ਉਪ ਜ਼ਿਲ੍ਹੇ ਵਿਚ ਪੂਰਾ ਹੋਣ ਤਕ ਅਗਲੇ ਕੁਝ ਦਿਨਾਂ ਲਈ ਉਪਲਬਧ ਰਹੇਗੀ ਤਾਂ ਜੋ ਟੀਕਾਕਰਣ ਜਾਰੀ ਰੱਖਿਆ ਜਾ ਸਕੇ।   

https://pib.gov.in/PressReleseDetail.aspx?PRID=1739397

 

ਕੋਵਿਡ ਟੀਕਾਕਰਣ ਪ੍ਰਭਾਵੀ ਢੰਗ ਨਾਲ ਸੰਕ੍ਰਮਣ ਨੂੰ ਘੱਟ ਕਰ ਦਿੰਦਾ ਹੈ :  ਏਐੱਫਐੱਮਐੱਸ ਅਧਿਐਨ

  • ਵੀਆਈਐੱਨ-ਡਬਲਿਊਆਈਐੱਨ(VIN-WIN) ਸਹਗਣ ਅਧਿਐਨ ਆਰਮਡ ਫੋਰਸਿਜ਼ ਇੰਡੀਆ ਨਾਮਕ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ

  • ਅਧਿਐਨ ਕੋਵਿਸ਼ੀਲਡ ਵੈਕਸੀਨ ਦੁਆਰਾ ਕੋਵਿਡ-19 ਦੇ ਖ਼ਿਲਾਫ਼ ਮਿਲੀ ਸੁਰੱਖਿਆ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ

  • ਨਵੇਂ ਸੰਕ੍ਰਮਣਾਂ ਵਿੱਚ 93 ਫੀਸਦੀ ਦੀ ਕਮੀ,  ਮੌਤਾਂ ਵਿੱਚ 98 ਫੀਸਦੀ ਦੀ ਕਮੀ

  • ਅਧਿਐਨ ਜ਼ਿਆਦਾਤਰ ਤੰਦਰੁਸਤ ਪੁਰਸ਼ਾਂ ਉੱਤੇ ਕੀਤਾ ਗਿਆ

ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਨੇ 27 ਜੁਲਾਈ, 2021 ਨੂੰ ਇੱਕ ਵਿਗਿਆਨਿਕ ਮੈਗਜ਼ੀਨ-ਮੈਡੀਕਲ ਜਰਨਲ ਆਰਮਡ ਫੋਰਸਿਜ਼ ਇੰਡੀਆ ਵਿੱਚ ਆਰਮਡ ਫੋਰਸਿਜ਼ ਦੀ ਸਿਹਤ ਸੇਵਾ ਨਾਲ ਜੁੜੇ ਫ੍ਰੰਟਲਾਈਨ ਵਰਕਰਾਂ ਦੇ ਦਰਮਿਆਨ ਕੀਤੇ ਗਏ ਸਹਗਣ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ। ਇਸ ਅਧਿਐਨ ਵਿੱਚ ਮੌਤਾਂ ਅਤੇ ਤਾਜ਼ਾ ਸੰਕ੍ਰਮਣ ਉੱਤੇ ਪੈਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਕੇ ਕੋਵਿਸ਼ੀਲਡ ਵੈਕਸੀਨ ਦੁਆਰਾ ਕੋਵਿਡ-19 ਦੇ ਖ਼ਿਲਾਫ਼ ਮਿਲੀ ਸੁਰੱਖਿਆ ਉੱਤੇ ਚਨਾਣਾ ਪਾਇਆ ਗਿਆ।  ਅਧਿਐਨ ਦੇ ਮੁਤਾਬਕ ਤਾਜ਼ਾ ਸੰਕ੍ਰਮਣ ਵਿੱਚ 93 ਫੀਸਦੀ ਦੀ ਕਮੀ ਆਈ ਅਤੇ ਮੌਤਾਂ ਵਿੱਚ 98 ਫੀਸਦੀ ਦੀ ਕਮੀ ਆਈ। ਇਹ ਕੋਵਿਡ-19 ਵੈਕਸੀਨ ਪ੍ਰਭਾਵਸ਼ੀਲਤਾ ਉੱਤੇ ਦੁਨੀਆ ਭਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਹੈ।

Details: https://pib.gov.in/PressReleasePage.aspx?PRID=1739585

 

ਮਹੱਤਵਪੂਰਨ ਟਵੀਟ

 

https://twitter.com/COVIDNewsByMIB/status/1419913221058691077

 

https://twitter.com/COVIDNewsByMIB/status/1419887257217994753

 

https://twitter.com/COVIDNewsByMIB/status/1419886990397382656

 

https://twitter.com/COVIDNewsByMIB/status/1419877352276856833

 

https://twitter.com/COVIDNewsByMIB/status/1419868958581161986

 

https://twitter.com/PIB_India/status/1419958802166653504

 

https://twitter.com/IndiaDST/status/1419908109825314819

 

https://twitter.com/ICMRDELHI/status/1419859662753583105

 

*********

ਐੱਮਵੀ/ਏਐੱਸ



(Release ID: 1739955) Visitor Counter : 118


Read this release in: English , Hindi , Marathi , Gujarati