ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੀਰਾਬਾਈ ਚਾਨੂ ਦੇ ਭਾਰਤ ਆਉਣ ‘ਤੇ ਉਨ੍ਹਾਂ ਦਾ ਇੱਕ ਨਾਇਕ ਦੀ ਤਰ੍ਹਾਂ ਸੁਆਗਤ ਕੀਤਾ ਗਿਆ
ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ ਚਾਨੂ ਦੁਆਰਾ ਪਦਕ ਜਿੱਤਣ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ:ਸ਼੍ਰੀ ਅਨੁਰਾਗ ਠਾਕੁਰ
ਅੱਜ ਸ਼ਾਮ ਖੇਡ ਮੰਤਰੀ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਓਲੰਪਿਕ ਖੇਡਾਂ ਦੀ ਸਟਾਰ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ
Posted On:
26 JUL 2021 9:49PM by PIB Chandigarh
ਮੁੱਖ ਬਿੰਦੂ:
ਚਾਨੂ ਦੀ ਸਫਲਤਾ ਦਰਸ਼ਾਉਦੀ ਹੈ ਕਿ ਕਿਵੇਂ ਟੀਚਾ ਓਲੰਪਿਕ ਪੈਡਿਅਮ ਸਕੀਮ (ਟੀਓਪੀਐੱਸ) ਪ੍ਰੋਗਰਾਮ ਨੇ ਸਾਡੇ ਐਥਲੀਟਾਂ ਦੇ ਵਿਕਾਸ ਅਤੇ ਭਾਰਤ ਦੀ ਪਦਕ ਪ੍ਰਾਪਤ ਕਰਨ ਦੀ ਉਮੀਦਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ: ਖੇਡ ਮੰਤਰੀ
ਸਰਕਾਰ ਦੁਆਰਾ ਮੈਨੂੰ ਦਿੱਤੀ ਗਈ ਹਰ ਪ੍ਰਕਾਰ ਦੀ ਮਦਦ ਲਈ ਮੈਂ ਆਭਾਰੀ ਹਾਂ, ਜਿਸ ਦੇ ਬਿਨਾਂ ਓਲੰਪਿਕ ਪਦਕ ਦੀ ਇਹ ਯਾਤਰਾ ਸੰਭਵ ਨਹੀਂ ਹੁੰਦੀ: ਸੁਸ਼੍ਰੀ ਮੀਰਾਬਾਈ ਚਾਨੂ
ਟੋਕੀਓ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਪਦਕ ਵਿਜੇਤਾ ਸਾਈਖੋਮ ਮੀਰਾਬਾਈ ਚਾਨੂ ਅਤੇ ਉਨ੍ਹਾਂ ਦੇ ਕੋਚ ਵਿਜੇ ਸ਼ਰਮਾ ਅੱਜ ਸ਼ਾਮ ਸਵਦੇਸ਼ ਵਾਪਸ ਆਏ ਹਨ। ਉਨ੍ਹਾਂ ਦੀ ਭਾਰਤ ਵਾਪਸੀ ‘ਤੇ ਉਨ੍ਹਾਂ ਦਾ ਅਭੁਤਪੂਰਨ ਤਰੀਕੇ ਨਾਲ ਸੁਆਗਤ ਕੀਤਾ ਗਿਆ ਅਤੇ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਉਨ੍ਹਾਂ ਦੇ ਆਵਾਸ ‘ਤੇ ਉਨ੍ਹਾਂ ਦਾ ਅਭਿਨੰਦਨ ਕੀਤਾ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਟੂਰਜ਼ਿਮ, ਸੱਭਿਆਚਾਰ ਅਤੇ ਉੱਤਰ ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਕੇਂਦਰੀ ਪੋਰਟਸ, ਸ਼ਿਪਿੰਗ ਤੇ ਜਲ ਮਾਰਗ ਮੰਤਰੀ ਅਤੇ ਆਊਸ਼ ਮੰਤਰੀ, ਸ਼੍ਰੀ ਸਰਬਨੰਦ ਸੋਨੋਵਾਲ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਵੀ ਇਸ ਮੌਕੇ ‘ਤੇ ਉਪਸਥਿਤ ਸਨ।
ਇਹ ਪਹਿਲੀ ਵਾਰ ਹੈ, ਜਦੋਂ ਚਾਨੂ ਨੇ ਮਹਿਲਾਵਾਂ ਦੀ 49 ਕਿਲੋਗ੍ਰਾਮ ਭਾਰ ਵਰਗ ਦੀ ਵੇਟਲਿਫਟਿੰਗ ਪ੍ਰੋਗਰਾਮ ਵਿੱਚ ਰਜਤ ਪਦਕ ਜਿੱਤਿਆ ਹੈ। ਚਾਨੂ 1 ਮਈ ਨੂੰ ਸੰਯੁਕਤ ਰਾਜ ਅਮਰੀਕਾ ਦੇ ਪ੍ਰਸਿੱਧ ਚਿਕਿਤਸਕ, ਸ਼ਕਤੀ ਅਤੇ ਕੰਡੀਸ਼ਨਿੰਗ ਕੋਚ ਡਾ. ਆਰੋਨ ਹੋਰਚਿਗ ਦੇ ਨਾਲ ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਹਵਾਈ ਜਹਾਜ਼ ਤੋਂ ਭਾਰਤ ਆਈ ਸੀ। ਕੋਵਿਡ-19 ਰੋਗੀਆਂ ਦੀ ਸੰਖਿਆ ਵਿੱਚ ਵਾਧੇ ਦੇ ਕਾਰਨ ਕੁੱਝ ਦਿਨਾਂ ਦੇ ਅੰਦਰ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਯਾਤਰਾ ਪ੍ਰਤੀਬੱਧ ਦੇ ਕਾਰਨ ਭਾਰਤ ਸਰਕਾਰ ਨੇ ਚਾਨੂ ਲਈ ਬਹੁਤ ਹੀ ਘੱਟ ਸਮੇਂ ਦੇ ਨੋਟਿਸ ‘ਤੇ ਵਿਮਾਨ ਨਾਲ ਯਾਤਰਾ ਕਰਨ ਦੀ ਵਿਵਸਥਾ ਕੀਤੀ ਸੀ।
ਜਿੱਤ ਤੋਂ ਉਤਸਾਹਿਤ ਚਾਨੂ ਨੇ ਕਿਹਾ ਇਹ ਮੇਰੇ ਲਈ ਇੱਕ ਸੁਪਨੇ ਦੇ ਸੱਚ ਹੋਣ ਜਿਹਾ ਹੈ। ਮੈਂ ਇਸ ਪਲ ਲਈ ਕਈ ਸਾਲਾਂ ਤੋਂ ਟ੍ਰੇਨਿੰਗ ਲੈ ਰਹੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਭ ਮੇਰੇ ਲਈ ਸਭ ਤੋਂ ਵੱਡੇ ਖੇਡ ਆਯੋਜਨ ਓਲੰਪਿਕ ਵਿੱਚ ਸੰਭਵ ਹੋਇਆ। ਚਾਨੂ ਨੇ ਸਰਕਾਰ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਮ ਤੌਰ ‘ਤੇ ਦੋ ਯਾਤਰਾਂ ਪਿਛਲੇ ਸਾਲ ਅਤੇ ਹਾਲ ਹੀ ਸੰਯੁਕਤ ਰਾਜ ਅਮਰੀਕਾ ਯਾਤਰਾ ਦੇ ਲਈ ਮਿਲੇ ਸਹਿਯੋਗ ਲਈ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਮੇਰੇ ਮੋਢੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਪਿਛਲੇ ਸਾਲ ਦੀ ਅਮਰੀਕਾ ਦੀ ਯਾਤਰਾ ਨੇ ਇਸ ਪਦਕ ਨੂੰ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਚਾਨੂ ਨੇ ਕਿਹਾ ਸਰਕਾਰ ਨੇ ਜਿਸ ਤਰ੍ਹਾਂ ਨਾਲ ਕਈ ਵਰ੍ਹਿਆਂ ਤੱਕ ਮੈਨੂੰ ਸਮੇਂ-ਸਮੇਂ ‘ਤੇ ਸਹਿਯੋਗ ਦਿੱਤਾ ਹੈ, ਉਸੇ ਵਜ੍ਹਾਂ ਨਾਲ ਅੱਜ ਇਹ ਸੰਭਵ ਹੋ ਸਕਿਆ ਹੈ। ਬਿਨਾ ਉਨ੍ਹਾਂ ਦੇ ਸਮਰਥਨ ਦੇ ਇਹ ਉਪਲੱਬਧੀ ਹਾਸਿਲ ਕਰਨਾ ਸੰਭਵ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਦੀ ਆਭਾਰੀ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਆਮ ਤੌਰ ‘ਤੇ ਇਹ ਕਹਿਣਾ ਚਾਹੁੰਗੀ ਕਿ ਟੀਚਾ ਓਲੰਪਿਕ ਪੋਡਿਅਮ ਯੋਜਨਾ (ਟੀਓਪੀਐੱਸ) ਨੇ ਮੇਰੇ ਕਰਿਅਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਅਤੇ ਪਦਕ ਦੀ ਸੰਭਾਵਨਾਵਾਂ ਨੂੰ ਵਧਾਉਣ ਵਿੱਚ ਵਿਸ਼ੇਸ਼ ਤੌਰ ‘ਤੇ ਮਦਦ ਕੀਤੀ ਹੈ।
130 ਕਰੋੜ ਭਾਰਤੀਆਂ ਦੀ ਜਿੱਤ ਹੈ, ਜੋ ਟੋਕੀਓ ਵਿੱਚ ਪਦਕ ਸਮਾਰੋਹ ਵਿੱਚ ਭਾਰਤ ਦਾ ਝੰਡਾ ਲਹਿਰਾਉਣ ਅਤੇ ਰਾਸ਼ਟਰਗਾਨ ਦੇ ਬਜਨੇ ‘ਤੇ ਮਾਣ ਮਹਿਸੂਸ ਕਰ ਰਹੇ ਸਨ। ਓਲੰਪਿਕ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਨੇ ਪਹਿਲੇ ਹੀ ਦਿਨ ਪਦਕ ਜਿੱਤਿਆ ਹੈ। ਉਨ੍ਹਾਂ ਦੀ ਸਫਲਤਾ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਟੀਓਪੀਐੱਸ ਪ੍ਰੋਗਰਾਮ ਨੇ ਸਾਡੇ ਖਿਡਾਰੀਆਂ ਦੇ ਵਿਕਾਸ ਅਤੇ ਭਾਰਤ ਦੀ ਪਦਕ ਉਮੀਦਵਾਰਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੋਦੀ ਸਰਕਾਰ ਖੇਡ ਪ੍ਰਤੀਭਾ ਨੂੰ ਸਿਖਲਾਈ ਕਰਨ ਦਾ ਕੰਮ ਕਰਨਾ ਜਾਰੀ ਰੱਖੇਗੀ ਅਤੇ ਉਨ੍ਹਾਂ ਨੇ ਉੱਚਤਮ ਪੱਧਰ ਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਹਰ ਸੁਵਿਧਾ ਪ੍ਰਦਾਨ ਕਰੇਗੀ। ਉਨ੍ਹਾਂ ਦੇ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਆਕਾਂਖਾਵਾਂ ਨਾਲ ਭਰ ਦਿੱਤਾ ਹੈ। ਉਹ ਉੱਤਰ ਪੂਰਬ ਵੱਲੋਂ ਵੀ ਅਧਿਕ ਖਿਡਾਰੀਆਂ ਦੀ ਇੱਕ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।
ਕੇਂਦਰੀ ਕਾਨੂੰਨ ਅਤੇ ਨਿਆਂ, ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਟੋਕੀਓ ਰਵਾਨਾ ਹੋਣ ਤੋਂ ਪਹਿਲਾ ਜਦੋਂ ਅਸੀਂ ਗੱਲ ਕੀਤੀ, ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਲਈ ਪਦਕ ਲੈ ਆਏਗੀ ਅਤੇ ਉਹ ਆਪਣੇ ਸ਼ਬਦਾਂ ਤੇ ਖਰੀ ਉਤਰੀ, ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਮੰਤਰੀ ਨੇ ਅੱਗੇ ਕਿਹਾ, ਹਰੇਕ ਭਾਰਤੀ ਦੀ ਤਰ੍ਹਾਂ ਮੈਂ ਵੀ ਇਸ ਪ੍ਰਤਿਸ਼ਠਿਤ ਉਪਲਬਧੀ ਤੋਂ ਬਹੁਤ ਉਤਸਾਹਿਤ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। ਉਹ ਭਾਰਤ ਵਿੱਚ ਜੋ ਮਾਣ ਅਤੇ ਸਨਮਾਨ ਲਿਆਈ ਹੈ ਉਹ ਸਾਲਾਂ ਦੀ ਦ੍ਰਿਸ਼ਤਾ, ਸਮਰਪਣ ਅਤੇ ਅਤਿਅਧਿਕ ਮਿਹਨਤ ਦਾ ਨਤੀਜਾ ਹੈ ਅਤੇ ਉਹ ਉਸ ਹਰ ਪ੍ਰਸ਼ੰਸਾ ਦੀ ਪਾਤਰ ਹੈ, ਜੋ ਉਨ੍ਹਾਂ ਤੇ ਬਰਸ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਨੇ ਕਿਹਾ, ਇਹ ਦੇਖਦੇ ਹੋਏ ਮੇਰਾ ਦਿਲ ਗਰਵ ਨਾਲ ਭਰ ਜਾਂਦਾ ਹੈ ਕਿ ਸਾਡੀਆਂ ਬੇਟੀਆਂ ਮਾਂ ਭਾਰਤੀ ਨੂੰ ਮਾਣ ਬਖਸ਼ ਰਹੀਆਂ ਹਨ। ਗਲੇ ਵਿੱਚ ਰਜਤ ਪਦਕ ਪਹਿਨ ਉਸੇ ਆਸਨ ‘ਤੇ ਖੜ੍ਹੀ ਮੀਰਾਬਾਈ ਨੇ ਹਰ ਭਾਰਤੀ ਦਾ ਦਿਲ ਜਿੱਤ ਲਿਆ ਹੈ। ਸਫਲਤਾ ਦੇ ਵੱਲ ਉਨ੍ਹਾਂ ਦੀ ਇਹ ਯਾਤਰਾ ਨਾ ਕੇਵਲ ਖੇਡ ਸਮੁਦਾਏ ਲਈ ਬਲਕਿ ਹਰੇਕ ਉਸ ਯੁਵਾ ਲਈ ਪ੍ਰੇਰਨਾ ਹੈ ਜਿਸ ਦੇ ਕੁੱਝ ਸੁਪਨੇ ਅਤੇ ਟੀਚੇ ਹਨ। ਮੈਂ ਇਸ ਮੌਕੇ ‘ਤੇ ਉੱਤਰ ਪੂਰਬ ਰਾਜਾਂ ਵਿੱਚ ਖੇਡ ਅਤੇ ਫਿਟਨੈਸ ਗਤੀਵਿਧੀਆਂ ਦੇ ਪ੍ਰਤੀ ਆਪਣਾ ਉਤਸਾਹ ਦਰਜ ਕਰਨਾ ਚਾਹੂੰਗਾ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਕਿਰਿਆਸ਼ੀਲ ਖੇਡ ਸੱਭਿਆਚਾਰ ਭਾਰਤ ਨੂੰ ਮਾਣ ਬਖਸ਼ ਕਰ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ ਸਰਬਨੰਦ ਸੋਨੋਵਾਲ ਨੇ ਮੀਰਾਬਾਈ ਨੂੰ ਉਨ੍ਹਾਂ ਦੀ ਉਪਲੱਬਧੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਡੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਸਾਰੀਆਂ ਨੂੰ ਤੁਹਾਡੇ ‘ਤੇ ਮਾਣ ਹੈ।
ਸ਼੍ਰੀ ਪ੍ਰਮਾਣਿਕ ਨੇ ਵੀ ਇਸ ਵਿਜੇਤਾ ਵੇਟਲਿਫਟਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਇਹ ਪਦਕ ਵਰ੍ਹਿਆਂ ਦੀ ਸਖਤ ਮਿਹਨਤ ਅਤੇ ਤਿਆਰੀ ਦਾ ਪਰਿਮਾਣ ਹੈ। ਇਹ 135 ਕਰੋੜ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਉਸ ਵੱਡੇ ਮੰਚ ‘ਤੇ ਉਹ ਭਾਰ ਚੁੱਕਦੇ ਹੋਏ ਅਤੇ ਪਦਕ ਜਿੱਤਦੇ ਦੇਖਿਆ। ਇਹ ਤੁਹਾਡੀ ਸ਼ਾਨਦਾਰ ਯਾਤਰਾ ਵਿੱਚ ਜੁੜਿਆ ਇੱਕ ਸੁਨਹਿਰਾ ਅਧਿਐਨ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਹ ਨਹੀਂ ਰੁਕੇਗੀ। ਇਹ ਮੇਰਾ ਅਤੇ ਪੂਰੇ ਦੇਸ਼ ਨੂੰ ਤੁਹਾਡੇ ਅਸ਼ਰੀਵਾਦ ਹੈ ਕਿ ਤੁਸੀਂ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਜ਼ਿਆਦਾ ਪਦਕ ਜਿੱਤੋ।
*******
ਐੱਨਬੀ/ਓਏ/ਯੂਡੀ
(Release ID: 1739554)
Visitor Counter : 194