ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਹਾਇਰ ਸੈਕੰਡਰੀ ਪੱਧਰ 'ਤੇ ਵਿਦਿਆਰਥਣਾਂ ਵਿੱਚ ਵਿਗਿਆਨ ਸਟ੍ਰੀਮ ਨੂੰ ਪ੍ਰਚੱਲਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ- ਡਾ. ਜਿਤੇਂਦਰ ਸਿੰਘ
Posted On:
27 JUL 2021 12:55PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਪਬਲਿਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਵਿੱਚ ਹਾਇਰ ਸੈਕੰਡਰੀ ਪੱਧਰ 'ਤੇ ਵਿਗਿਆਨ ਦੀ ਧਾਰਾ ਨੂੰ ਪ੍ਰਚੱਲਤ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ, ਉਨ੍ਹਾਂ ਕਿਹਾ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ, ਖ਼ਾਸਕਰ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਮਹਿਲਾਵਾਂ ਦੀ ਨੁਮਾਇੰਦਗੀ ਘੱਟ ਹੈ, ਸਿੱਖਿਆ ਅਤੇ ਕਰੀਅਰ ਨੂੰ ਅੱਗੇ ਵਧਾਉਣ ਲਈ ਸਾਲ 2019-20 ਵਿੱਚ 9ਵੀਂ ਤੋਂ 12ਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਪ੍ਰੋਗਰਾਮ ‘ਵਿਗਿਆਨਜਯੋਤੀ’ ਸ਼ੁਰੂ ਕੀਤਾ ਹੈ।
ਇਸ ਸਮੇਂ ਇਹ ਪ੍ਰੋਗਰਾਮ ਦੇਸ਼ ਦੇ 100 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਸਾਇੰਸ ਕੈਂਪ, ਵਿਸ਼ੇਸ਼ ਲੈਕਚਰ / ਕਲਾਸਾਂ, ਵਿਦਿਆਰਥੀਆਂ-ਮਾਪਿਆਂ ਦੀ ਕੌਂਸਲਿੰਗ ਅਤੇ ਰੋਲ ਮਾਡਲਾਂ ਨਾਲ ਗੱਲਬਾਤ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਚੁਣੀਆਂ ਗਈਆਂ ਲੜਕੀਆਂ ਨੂੰ ਨਜ਼ਦੀਕੀ ਵਿਗਿਆਨਕ ਸੰਸਥਾਵਾਂ ਅਤੇ ਉਦਯੋਗਾਂ ਦਾ ਦੌਰਾ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਜਿਥੇ ਕਿਥੇ ਵੀ ਉਪਲੱਭਦ ਹੋਣ, ਚੁਣੇ ਹੋਏ ਵਿਦਿਆਰਥੀਆਂ ਨੂੰ ਟਿੰਕਰਿੰਗ ਦੀਆਂ ਗਤੀਵਿਧੀਆਂ ਲਈ ਅਟਲ ਟਿੰਕਰਿੰਗ ਲੈਬਜ਼ (ਏਟੀਐੱਲਜ਼) ਤੱਕ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ।
ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੀ ਵਿਮੈਨ ਇਨ ਸਾਇੰਸ ਐਂਡ ਇੰਜੀਨੀਅਰਿੰਗ-ਕਿਰਨ (WISE-KIRAN) ਸਕੀਮ ਵਿੱਚ ਸਾਇੰਸ ਐਂਡ ਟੈਕਨੋਲੋਜੀ (ਐੱਸਐਂਡਟੀ) ਦੇ ਖੇਤਰ ਵਿੱਚ ਮਹਿਲਾ ਖੋਜਕਰਤਾਵਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਹਨ। ਡਬਲਯੂਆਈਐੱਸਈ-ਕਿਰਨ ਅਧੀਨ 'ਵੂਮੈਨ ਸਾਇੰਟਿਸਟ ਸਕੀਮ' ਮਹਿਲਾ ਵਿਗਿਆਨਕਾਂ ਅਤੇ ਟੈਕਨੋਲੋਜਿਸਟਾਂ ਨੂੰ, ਵਿਸ਼ੇਸ਼ ਤੌਰ 'ਤੇ ਜਿਨ੍ਹਾਂ ਨੇ ਇਸ ਦੇ ਤਿੰਨ ਹਿੱਸਿਆਂ, ਜਿਵੇਂ ਕਿ i) ਮਹਿਲਾ ਵਿਗਿਆਨਕ ਯੋਜਨਾ-ਏ (WOS-A) ਦੇ ਬੇਸਿਕ ਅਤੇ ਅਪਲਾਈਡ ਸਾਇੰਸ, ii) ਸਮਾਜਿਕ ਲਾਭ ਲਈ ਐੱਸਐਂਡਟੀ ਦਖਲਅੰਦਾਜ਼ੀ ਕਰਨ ਵਾਲੀਆਂ ਖੋਜਾਂ ਲਈ ਮਹਿਲਾ ਵਿਗਿਆਨੀ ਯੋਜਨਾ-ਬੀ (ਡਬਲਯੂਓਐਸ-ਬੀ), ਅਤੇ iii) ਬੁੱਧੀਜੀਵੀ ਸੰਪਦਾ ਅਧਿਕਾਰਾਂ (ਆਈਪੀਆਰਜ਼) ਵਿੱਚ ਇੰਟਰਨਸ਼ਿਪ ਲਈ ਮਹਿਲਾ ਵਿਗਿਆਨੀ ਯੋਜਨਾ-ਸੀ (ਡਬਲਯੂਓਐੱਸ-ਸੀ) ਵਿੱਚ ਖੋਜ ਕਰਨ ਲਈ ਕਰੀਅਰ ਵਿੱਚ ਬ੍ਰੇਕ ਲਿਆ ਸੀ, ਨੂੰ ਮੌਕੇ ਪ੍ਰਦਾਨ ਕਰਦੀ ਹੈ। ਮੋਬਿਲਟੀ ਪ੍ਰੋਗਰਾਮ ਕੰਮਕਾਜੀ ਮਹਿਲਾ ਵਿਗਿਆਨੀਆਂ ਦੇ ਮੁੜ ਵਸੇਬੇ ਦੇ ਮੁੱਦੇ ਨੂੰ ਸੰਬੋਧਿਤ ਕਰਦਾ ਹੈ। ਇਸ ਤੋਂ ਇਲਾਵਾ, ‘ਇੰਡੋ-ਯੂਐੱਸ ਫੈਲੋਸ਼ਿਪ ਫਾਰ ਵਿਮਨ ਇਨ STEMM’ (ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ ਅਤੇ ਮੈਡੀਸਿਨ) ਪ੍ਰੋਗਰਾਮ ਮਹਿਲਾ ਵਿਗਿਆਨਕਾਂ ਅਤੇ ਟੈਕਨੋਲੋਜਿਸਟਾਂ ਨੂੰ 3-6 ਮਹੀਨਿਆਂ ਲਈ ਅਮਰੀਕਾ ਦੇ ਪ੍ਰਮੁੱਖ ਅਦਾਰਿਆਂ ਵਿੱਚ ਅੰਤਰਰਾਸ਼ਟਰੀ ਸਹਿਯੋਗੀ ਖੋਜ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਮਹਿਲਾ ਯੂਨੀਵਰਸਿਟੀਆਂ ਵਿੱਚ ਖੋਜ ਬੁਨਿਆਦੀ ਢਾਂਚੇ ਦੇ ਵਿਕਾਸ ਲਈ ‘ਇਨੋਵੇਸ਼ਨ ਐਂਡ ਐਕਸੀਲੈਂਸ ਇਨ ਵਿਮਨ ਯੂਨੀਵਰਸਿਟੀਜ਼ (ਕਯੂਰੀ)’ ਪ੍ਰੋਗਰਾਮ ਰਾਹੀਂ ਯੂਨੀਵਰਸਿਟੀ ਖੋਜ ਨੂੰ ਏਕੀਕਰਣ ਰਾਹੀਂ ਸੰਸਥਾਗਤ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਡੀਐੱਸਟੀ ਨੇ ਇੱਕ ਨਵਾਂ ਪ੍ਰੋਗਰਾਮ ‘ਜੈਂਡਰ ਐਡਵਾਂਸਮੈਂਟ ਫਾਰ ਟਰਾਂਸਫਾਰਮਿੰਗ ਇੰਸਟੀਚਿਊਸ਼ਨਜ਼ (ਜੀਏਟੀਆਈ)’ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਐੱਸਟੀਈਐੱਮਐੱਮ (ਸਾਇੰਸ ਟੈਕਨਾਲੋਜੀ ਇੰਜੀਨੀਅਰਿੰਗ ਗਣਿਤ ਅਤੇ ਮੈਡੀਸਿਨ) ਵਿੱਚ ਲਿੰਗ ਬਰਾਬਰੀ ਵਿੱਚ ਸੁਧਾਰ ਲਈ ਅੰਤਮ ਟੀਚੇ ਨਾਲ ਵਧੇਰੇ ਲਿੰਗ ਸੰਵੇਦਨਸ਼ੀਲ ਪਹੁੰਚ ਅਤੇ ਸ਼ਮੂਲੀਅਤ ਲਈ ਸੰਸਥਾਵਾਂ ਨੂੰ ਬਦਲਣਾ ਹੈ।
2020-21 ਦੇ ਦੌਰਾਨ, ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਨੇ ਖੋਜ ਗਤੀਵਿਧੀਆਂ ਵਿੱਚ ਮਹਿਲਾ ਵਿਗਿਆਨਕਾਂ ਦੀ ਤੁਲਨਾਤਮਕ ਤੌਰ ‘ਤੇ ਘੱਟ ਭਾਗੀਦਾਰੀ ਨੂੰ ਹੱਲ ਕਰਨ ਅਤੇ ਦੇਸ਼ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਲਿੰਗ ਅਸਮਾਨਤਾ ਨੂੰ ਘਟਾਉਣ ਦੇ ਉਦੇਸ਼ ਨਾਲ “ਐੱਸਈਆਰਬੀ-ਪਾਵਰ (ਮਹਿਲਾਵਾਂ ਲਈ ਇਨਵੈਸਟੀਗੇਟਿਵ ਰਿਸਰਚ)” ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ, ਐੱਸਈਆਰਬੀ ਨੇ 40 ਸਾਲ ਤੋਂ ਘੱਟ ਉਮਰ ਦੀਆਂ ਮਹਿਲਾ ਵਿਗਿਆਨੀਆਂ ਨੂੰ ਇਨਾਮ ਦੇਣ ਲਈ 'ਵਿਮਨ ਐਕਸੀਲੈਂਸ ਐਵਾਰਡਜ਼' ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ਨੇ ਵਿਗਿਆਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
**********
ਐੱਸਐੱਨਸੀ / ਟੀਐੱਮ / ਆਰਆਰ
(Release ID: 1739544)
Visitor Counter : 162