ਕੋਲਾ ਮੰਤਰਾਲਾ

ਕੋਲਾ ਖਾਣਾਂ ਦੀ ਨਿਲਾਮੀ

Posted On: 27 JUL 2021 1:41PM by PIB Chandigarh

ਕੋਲਾ ਖਾਣਾਂ ਦੀ ਪਛਾਣ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਹੀ ਵਿਸ਼ੇਸ਼ ਤੌਰ ਤੇ ਨਿਲਾਮ ਕਰਨ ਲਈ ਨਹੀਂ ਕੀਤੀ ਜਾਂਦੀ। ਕੋਲ ਮਾਈਨਜ਼ (ਵਿਸ਼ੇਸ਼ ਵਿਵਸਥਾਵਾਂ) ਐਕਟ, 2015 [ਸੀਐੱਮਐੱਸਪੀ ਐਕਟ] ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 [ਐਮਐਮਡੀਆਰ ਐਕਟ] ਦੀਆਂ ਧਾਰਾਵਾਂ ਦੇ ਅਨੁਸਾਰ, ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਦੋਵੇਂ ਕੰਪਨੀਆਂ ਨਿਲਾਮੀ ਪ੍ਰਕ੍ਰਿਆ ਵਿੱਚ ਹਿੱਸਾ ਲੈਣ ਦੇ ਯੋਗ ਹਨ। ਕੋਲਾ ਖਾਣਾਂ ਦੀ ਨਿਲਾਮੀ ਇੱਕ ਨਿਰੰਤਰ ਪ੍ਰਕਿਰਿਆ ਹੈ। ਹੁਣ ਤੱਕ 46 ਕੋਲਾ ਖਾਣਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 44 ਕੋਲਾ ਖਾਣਾਂ ਦੀ ਨਿਲਾਮੀ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਕੀਤੀ ਗਈ ਹੈ।

ਕੋਲੇ ਦੀ ਵਿਕਰੀ ਲਈ ਮੌਜੂਦਾ ਕੋਲਾ ਕਿਸ਼ਤ ਵਿੱਚ 67 ਕੋਲਾ ਖਾਣਾਂ (ਸੀਐਮਐਸਪੀ ਐਕਟ ਅਧੀਨ 23 ਕੋਲਾ ਖਾਣਾਂ ਅਤੇ ਐਮਐਮਡੀਆਰ ਐਕਟ ਅਧੀਨ 44 ਕੋਲਾ ਖਾਣਾਂ) ਦੀ ਪੇਸ਼ਕਸ਼ ਕੀਤੀ ਗਈ ਹੈ । ਨਿਲਾਮੀ ਦੀ ਪ੍ਰਕਿਰਿਆ ਜਾਰੀ ਹੈ। 

ਖਾਣ ਦੀ ਪੀਕ ਰੇਟਡ ਸਮਰੱਥਾ 'ਤੇ ਕੋਲੇ ਦੀ ਵਿਕਰੀ ਲਈ ਹਾਲ ਹੀ ਵਿਚ ਕੀਤੀ ਗਈ 20 ਖਾਣਾਂ ਤੋਂ ਤਕਰੀਬਨ 7419 ਕਰੋੜ ਰੁਪਏ ਦੀ ਸਾਲਾਨਾ ਆਮਦਨੀ ਦੀ ਸੰਭਾਵਨਾ ਹੈ। ਇਨ੍ਹਾਂ 20 ਖਾਣਾਂ ਤੋਂ ਕੁੱਲ 79, 019 ਰੋਜ਼ਗਾਰ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। 

ਇਹ ਜਾਣਕਾਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ 26 ਜੁਲਾਈ, 2021 ਨੂੰ ਰਾਜ ਸਭਾ ਵਿੱਚ ਦਿੱਤੀ।

-----------------------------------

ਐਸਐਸ / ਆਰ ਕੇ ਪੀ



(Release ID: 1739532) Visitor Counter : 141