ਆਯੂਸ਼

ਆਯੁਸ਼ ਪ੍ਰਣਾਲੀ ਰਾਹੀਂ ਵੱਖ ਵੱਖ ਰੋਗਾਂ ਦੇ ਇਲਾਜ ਨੂੰ ਹਰਮਨ ਪਿਆਰਾ ਬਣਾਉਣ ਲਈ ਪਹਿਲਕਦਮੀ

Posted On: 27 JUL 2021 3:38PM by PIB Chandigarh

ਆਯੁਸ਼ ਮੰਤਰਾਲੇ ਆਪਣੀ ਕੇਂਦਰੀ ਖੇਤਰ ਸਕੀਮ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਵੱਖ ਵੱਖ ਪਹਿਲਕਦਮੀਆਂ ਕਰਦਾ ਹੈ  ਜਿਸ ਰਾਹੀਂ ਆਯੁਸ਼ ਦਵਾਈ ਪ੍ਰਣਾਲੀ ਲਈ ਵਿਸ਼ਵੀ ਮਾਨਤਾ ਅਤੇ ਅੰਤਰਰਾਸ਼ਟਰੀ ਉਤਸ਼ਾਹ ਜਿਵੇਂ ਦੁਵੱਲੇ ਅਤੇ ਬਹੁਪੱਖੀ ਸੰਵਾਦ ਰਾਹੀਂ ਆਯੁਸ਼ ਪ੍ਰਣਾਲੀ ਨੂੰ ਮਾਨਤਾ ਅਤੇ ਵਪਾਰ ਸਹੂਲਤ ਲਈ ਵੱਖ ਵੱਖ ਕਦਮ ਚੁੱਕਦਾ ਹੈ  ਇਹ ਸਮਰਪਿਤ ਆਯੁਸ਼ ਬਰਾਮਦ ਪ੍ਰਮੋਸ਼ਨ ਕੌਂਸਲ ਸਥਾਪਿਤ ਕਰਕੇ ਆਯੁਸ਼ ਉਤਪਾਦਾਂ / ਦਵਾਈਆਂ / ਸੇਵਾਵਾਂ ਨੂੰ ਉਤਸ਼ਾਹ ਦੇ ਕੇ , ਉਦਯੋਗ ਅਤੇ ਹਸਪਤਾਲਾਂ ਨੂੰ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲਈ ਸਮਰਥਨ ਦੇ ਕੇ , ਵੱਖ ਵੱਖ ਮੁਲਕਾਂ ਵਿੱਚ ਮਾਹਰਾਂ ਨੂੰ ਭੇਜ ਕੇ , ਅੰਤਰਰਾਸ਼ਟਰੀ ਏਜੰਸੀਆਂ ਜਿਵੇਂ ਡਬਲਯੁ ਐੱਚ  , ਆਈ ਐੱਸ  ਆਦਿ ਦੀ ਸਾਂਝ ਦੁਆਰਾ ਗੁਣਵਤਾ ਮਾਣਕ ਸਥਾਪਿਤ ਕਰਕੇ , ਨਿਵੇਸ਼ ਉਤਸ਼ਾਹਿਤ ਕਰਕੇ , ਅੰਤਰਰਾਸ਼ਟਰੀ ਆਯੁਸ਼ ਸੰਸਥਾਵਾਂ ਸਥਾਪਿਤ ਕਰਕੇ , ਭਾਰਤ ਵਿੱਚ ਆਯੁਸ਼ ਕੋਰਸ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਵਜ਼ੀਫੇ ਦੇ ਕੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ 
ਸਰਕਾਰ ਨੇ ਆਯੁਸ਼ ਖੇਤਰ ਵਿੱਚ ਮੈਡੀਕਲ ਸੈਰ ਸਪਾਟਾ ਨੂੰ ਵਧਾਉਣ ਲਈ ਮੈਡੀਕਲ ਵੈਲਿਊ ਸੈਰ ਸਪਾਟਾ ਨੂੰ ਚੈਂਪੀਅਨ ਸੇਵਾਵਾਂ ਖੇਤਰ ਸਕੀਮ ਵਿਕਸਿਤ ਕੀਤੀ ਹੈ ਅਤੇ ਵਿਸ਼ਵ ਪੱਧਰੀ ਅਤਿ ਆਧੁਨਿਕ ਆਯੁਸ਼ ਹਸਪਤਾਲ ਸਥਾਪਿਤ ਕਰਨ ਲਈ ਸਹਾਇਤਾ ਮੁਹੱਈਆ ਕਰਦੀ ਹੈ  ਸਰਕਾਰ ਨੇ ਮੈਡੀਕਲ , ਵੈੱਲਨੈੱਸ , ਯੋਗਾ ਅਤੇ ਆਯੁਰਵੇਦ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਇੱਕ ਨੈਸ਼ਨਲ ਮੈਡੀਕਲ ਤੇ ਵੈੱਲਨੈੱਸ ਸੈਰ ਸਪਾਟਾ ਬੋਰਡ ਵੀ ਗਠਿਤ ਕੀਤਾ ਹੈ  ਭਾਰਤ ਸਰਕਾਰ ਦਾ ਆਯੁਸ਼ ਪ੍ਰਣਾਲੀ ਰਾਹੀਂ ਸਿਹਤ ਅਤੇ ਵੈੱਲਨੈੱਸ ਸੈਰ ਸਪਾਟੇ ਲਈ ਭਾਰਤ ਨੂੰ ਇੱਕ ਮੰਜਿ਼ਲ ਵਜੋਂ ਸਥਾਪਿਤ ਕਰਨ ਦਾ ਟੀਚਾ ਹੈ 
ਭਾਰਤ ਸਰਕਾਰ ਭਾਰਤੀ ਰਵਾਇਤੀ ਦਵਾਈ ਪ੍ਰਣਾਲੀ ਜਿਵੇਂ ਨੈਸ਼ਨਲ ਆਯੁਸ਼ ਮਿਸ਼ਨ ਦੀ ਲਾਂਚਿੰਗ ਵਰਗੀਆਂ ਵੱਖ ਵੱਖ ਨੀਤੀ ਪਹਿਲਕਦਮੀਆਂ ਕਰ ਰਹੀ ਹੈ  ਜਿਸ ਦਾ ਮਕਸਦ ਆਯੁਸ਼ ਹਸਪਤਾਲ ਅਤੇ ਡਿਸਪੈਂਸਰੀਆਂ ਦੀ ਗਿਣਤੀ ਵਧਾਉਣ ਰਾਹੀਂ ਆਯੁਸ਼ ਸੇਵਾਵਾਂ ਲਈ ਬੇਹਤਰ ਪਹੁੰਚ ਦੇਣਾ ਹੈ , ਜਿਸ ਵਿੱਚ ਸਟਰੋਕ , ਕਾਰਡੀਓ ਵਸਕੁਲਰ ਦੇ ਰੋਗਾਂਡਾਇਬਟੀਜ਼ , ਕੈਂਸਰ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਆਯੁਸ਼ ਵਿੱਚ ਨੈਸ਼ਨਲ ਪ੍ਰੋਗਰਾਮ , 12,500 ਆਯੁਸ਼ ਹੈਲਥ ਅਤੇ ਵੈੱਲਨੈੱਸ ਸੈਂਟਰਾਂ ਤਹਿਤ ਆਯੁਸ਼ਮਾਨ ਭਾਰਤ ਵੱਲੋਂ ਆਯੁਸ਼ ਸੇਵਾਵਾਂ ਮੁਹੱਈਆ ਕਰਨਾ , ਆਯੁਸ਼ ਇਲਾਜ ਲਈ ਇਨਸ਼ੋਰੈਂਸ ਕਵਰੇਜ ਲਾਗੂ ਕਰਨਾਪ੍ਰਿੰਟ / ਇਲੈਕਟ੍ਰੋਨਿਕ / ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਯੁਸ਼ ਪ੍ਰਣਾਲੀ ਦੇ ਗੁਣਾਂ ਬਾਰੇ ਜਾਣਕਾਰੀ ਦੇਣਾ ਸ਼ਾਮਲ ਹੈ  ਆਯੁਰਸਵਸਥ ਯੋਜਨਾ ਇੱਕ ਨਵੀਂ ਛਤਰੀ ਸਕੀਮ ਵਿਕਸਿਤ ਕੀਤੀ ਗਈ ਹੈ , ਜਿਸ ਰਾਹੀਂ ਵੱਕਾਰੀ ਆਯੁਸ਼ ਅਤੇ ਐਲੋਪੈਥੀ ਸੰਸਥਾਵਾਂ ਵਿੱਚ ਆਯੁਸ਼ ਮੈਡੀਕਲ ਸਿਹਤ ਯੁਨਿਟ ਸਥਾਪਿਤ ਕਰਕੇ ਸਹਾਇਤਾ ਮੁਹੱਈਆ ਕਰਨਾ ਅਤੇ ਸਮੂਹ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਪ੍ਰਮਾਣਿਕ ਕਲਾਸੀਕਲ ਆਯੁਸ਼ ਦਖਲਾਂ ਨੂੰ ਰੋਲਆਊਟ ਕੀਤਾ ਜਾਵੇਗਾ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਆਯੁਸ਼ ਰਾਜ ਮੰਤਰੀ ਸ਼੍ਰੀ ਮਹੇਂਦਰਭਾਈ ਮੁੰਜਾਪਾਰਾ ਨੇ ਲਿਖਤੀ ਰੂਪ ਵਿੱਚ ਦਿੱਤੀ 

 

***********************

ਐੱਸ ਕੇ(Release ID: 1739525) Visitor Counter : 133