ਰਾਸ਼ਟਰਪਤੀ ਸਕੱਤਰੇਤ
ਖਰਾਬ ਮੌਸਮ ਦੇ ਕਾਰਨ ਰਾਸ਼ਟਰਪਤੀ ਕਰਗਿਲ ਵਾਰ ਮੈਮੋਰੀਅਲ ਨਹੀਂ ਜਾ ਸਕੇ
Posted On:
26 JUL 2021 9:57PM by PIB Chandigarh
ਰਾਸ਼ਟਰਪਤੀ ਨੇ ਬਾਰਾਮੂਲਾ ਸਥਿਤ ਡੈਗਰ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦ੍ਰਾਸ ਸਥਿਤ ਕਰਗਿਲ ਵਾਰ ਮੈਮੋਰੀਅਲ ਨਹੀਂ ਜਾ ਸਕੇ, ਕਿਉਂਕਿ ਉਡਾਣ ਦੇ ਰਸਤੇ ਵਿੱਚ ਉਨ੍ਹਾਂ ਦੇ ਹੈਲੀਕੌਪਟਰ ਨੂੰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ। ਦ੍ਰਾਸ ਜਾਣ ਦੀ ਬਜਾਏ ਰਾਸ਼ਟਰਪਤੀ ਬਾਰਾਮੂਲਾ ਪਹੁੰਚੇ ਅਤੇ ਉੱਥੇ ਡੈਗਰ ਵਾਰ ਮੈਮੋਰੀਅਲ ‘ਤੇ ਜਾ ਕੇ ਦੇਸ਼ ਦੀ ਰੱਖਿਆ ਕਰਨ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਨੇ ਚਿਨਾਰ ਕੋਰ ਦੇ ਅਫ਼ਸਰਾਂ ਅਤੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਗੁਲਮਰਗ ਵਿੱਚ ਹਾਈ ਅਲਟੀਟਿਊਡ ਵਾਰਫੇਅਰ ਸਕੂਲ ਦਾ ਦੌਰਾ ਕੀਤਾ।
*****
ਡੀਐੱਸ/ਐੱਸਐੱਚ
(Release ID: 1739390)
Visitor Counter : 163