ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਅਤੇ ਬਿਜਲੀ ਰਾਜ ਮੰਤਰੀ ਨੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਇੱਕ ਅੰਗ ਦੇ ਰੂਪ ਵਿੱਚ ਬਿਜਲੀ ਦੇ ਉਪਯੋਗਾਂ ਦੇ ਪ੍ਰਮੁੱਖ ਰੈਗੂਲੇਟਰੀ ਮਾਨਕਾਂ ‘ਤੇ ਇੱਕ ਰਿਪੋਰਟ ਜਾ
ਗ੍ਰਾਮੀਣ ਬਿਜਲੀਕਰਨ ਨਿਗਮ ਨੇ ਆਪਣਾ 52ਵਾਂ ਸਥਾਪਨਾ ਦਿਵਸ ਮਨਾਇਆ
ਸ਼੍ਰੀ ਆਰ ਕੇ ਸਿੰਘ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਗ੍ਰਾਮੀਣ ਬਿਜਲੀਕਰਨ ਨਿਗਮ ਦੇ ਨਵੇਂ ਕਾਰਪੋਰੇਟ ਦਫਤਰ ਦਾ ਉਦਘਾਟਨ ਕੀਤਾ
Posted On:
25 JUL 2021 7:10PM by PIB Chandigarh
ਗ੍ਰਾਮੀਣ ਬਿਜਲੀਕਰਨ ਨਿਗਮ (ਆਰਈਸੀ) ਲਿਮਿਟੇਡ ਦੇ 52ਵੇਂ ਸਥਾਪਨਾ ਦਿਵਸ ਦੇ ਅਵਸਰ ‘ਤੇ ਅੱਜ ਕੇਂਦਰੀ ਬਿਜਲੀ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁੱਜਰ, ਬਿਜਲੀ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਆਲੋਕ ਕੁਮਾਰ, ਆਰਈਸੀ ਲਿਮਿਟੇਡ ਦੇ ਮੁੱਖ ਮਹਾਪ੍ਰਬੰਧਕ ਸ਼੍ਰੀ ਸੰਜੈ ਮਲਹੋਤਰਾ ਅਤੇ ਬਿਜਲੀ ਮੰਤਰਾਲੇ ਅਤੇ ਆਰਈਸੀ ਦੇ ਪ੍ਰਮੁੱਖ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਗੁਰੂਗ੍ਰਾਮ, ਹਰਿਆਣਾ ਵਿੱਚ ਨਿਗਮ ਦੇ ਨਵੇਂ ਅਤਿਆਧੁਨਿਕ ਕਾਰਪੋਰੇਟ ਦਫਤਰਾਂ ਦਾ ਉਦਘਾਟਨ ਕੀਤਾ। ਆਰਈਸੀ ਦਾ ਨਵਾਂ ਕਾਰਪੋਰੇਟ ਦਫਤਰ 4.2 ਏਕੜ ਵਿੱਚ ਫੈਲਿਆ ਹੋਇਆ ਇਹ ਨਵਾਂ ਪਰਿਸਰ ਇੱਕ ਬਾਇਓਕਲਾਈਮੈਟਿਕ ਭਵਨ ਹੈ ਜਿਸ ਵਿੱਚ ਇੱਕ ਪਲਾਜ਼ਾ ਅਤੇ 400 ਸੀਟਾਂ ਵਾਲਾ ਔਡੀਟੋਰੀਅਮ ਹੈ। ਇਹ ਆਪਣੇ ਖੁਦ ਦੇ ਛੱਤ ‘ਤੇ (ਰੂਫਟੌਪ) 1 ਮੈਗਾਵਾਟ ਸੋਲਰ ਪਲਾਂਟ ਦੁਆਰਾ ਸੰਚਾਲਿਤ ਇੱਕ ਸ਼ੁੱਧ-ਸਿਫ਼ਰ (ਬਾਹਰੀ ਬਿਜਲੀ ਸਪਲਾਈ ਰਹਿਤ) ਇਮਾਰਤ ਹੈ ਇਸ ਨੂੰ ਹੋਰ ਏਕੀਕ੍ਰਿਤ ਜਲ ਪ੍ਰਬੰਧਨ ਅਤੇ ਊਰਜਾ ਪ੍ਰਬੰਧਨ ਦੇ ਲਈ ਜੀਆਰਆਈਐੱਚਏ ਸਿਖਰ ਸੰਮੇਲਨ (ਏਕੀਕ੍ਰਿਤ ਆਵਾਸ ਮੁੱਲਾਂਕਨ ਦੇ ਲਈ ਗ੍ਰੀਨ ਰੇਟਿੰਗ) ਦੁਆਰਾ ਸਨਮਾਨਿਤ ਕੀਤਾ ਗਿਆ ਹੈ।
ਭਾਰਤੀ ਸੁਤੰਤਰਾ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਲਈ ਇਸ ਸਮੇਂ ਦੇਸ਼ਭਰ ਵਿੱਚ ਚਲ ਰਹੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਮਾਣਯੋਗ ਮੰਤਰੀਆਂ ਨੇ ਬਿਜਲੀ ਦੀ ਉਪਯੋਗਤਾਵਾਂ ਦੇ ਪ੍ਰਮੁੱਖ ਰੈਗੂਲੇਟਰੀ ਮਾਪਦੰਡਾਂ ‘ਤੇ ਇੱਕ ਰਿਪੋਰਟ ਵੀ ਜਾਰੀ ਕੀਤੀ। ਰਿਪੋਰਟ ਵਿੱਚ ਰਾਜ ਦੇ ਸਵਾਮਿਤਵ ਵਾਲੀ ਸੰਚਾਰ ਅਤੇ ਉਤਪਾਦਨ ਉਪਯੋਗਤਾਵਾਂ ਦੇ ਇਲਾਵਾ ਡੀਆਈਐੱਸਸੀਓਐੱਮਐੱਸ ਦੀ ਪ੍ਰਮੁੱਖ ਨਿਯਾਮਕ ਜਾਣਕਾਰੀ ਸ਼ਾਮਲ ਹੈ। ਇਹ ਉਨ੍ਹਾਂ ਦੇ ਕਾਰਜ ਪ੍ਰਦਰਸ਼ਨ ਦੀ ਸਾਰਥਕ ਤੁਲਨਾ ਦੀ ਸੁਵਿਧਾ ਦੇਵੇਗਾ ਅਤੇ ਨੀਤੀ ਨਿਰਮਾਤਾਵਾਂ ਅਤੇ ਨਿਯਾਮਕਾਂ ਸਹਿਤ ਬਿਜਲੀ ਖੇਤਰ ਦੇ ਇਸ ਨਾਲ ਸੰਬੰਧੀ ਹਿਤਧਾਰਕਾਂ ਦੇ ਲਈ ਕਾਰਵਾਈ ਯੋਗ ਅੰਤਦ੍ਰਿਸ਼ਟੀ ਵੀ ਪ੍ਰਦਾਨ ਕਰੇਗਾ। ਬੈਂਚਮਾਰਕਿੰਗ ਅਤੇ ਪ੍ਰਮੁੱਖ ਨਿਯਾਮਕ ਮਾਪਦੰਡਾਂ ਦੇ ਤੁਲਨਾਤਮਕ ਮੁੱਲਾਂਕਨ ਤੋਂ ਵੀ ਇੱਕ ਅਜਿਹਾ ਵਿਆਪਕ ਅਵਲੋਕਨ ਮਿਲੇਗਾ ਜਿਸ ਨਾਲ ਇਹ ਪਤਾ ਚਲੇਗਾ ਕਿ ਬਿਜਲੀ ਉਪਯੋਗਤਾਵਾਂ ਦਾ ਕਾਰਜ ਪ੍ਰਦਰਸ਼ਨ ਕਿਵੇਂ ਦਾ ਹੈ ਅਤੇ ਉਸ ਵਿੱਚ ਕਿਸ ਪ੍ਰਕਾਰ ਦੇ ਸੁਧਾਰਾਤਮਕ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਆਰਈਸੀ ਨੂੰ ਉਸ ਦੇ 52ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇੱਕ ਅਜਿਹੀ ਸ਼ਾਨਦਾਰ ਯਾਤਰਾ ਰਹੀ ਹੈ ਜਿਸ ‘ਤੇ ਨਿਗਮ ਮਾਣ ਕਰ ਸਕਦਾ ਹੈ। ਗ੍ਰਾਮੀਣ ਬਿਜਲੀਕਰਨ ਨਿਗਮ (ਆਰਈਸੀ) ਨੇ ਹਾਲ ਹੀ ਵਿੱਚ ਰਿਕਾਰਡ ਸਮੇਂ ਵਿੱਚ ਹਰ ਪਿੰਡ ਹੋਰ ਪਿੰਡਾਂ ਨੂੰ ਜੋੜਣ ਅਤੇ ਬਿਜਲੀ ਖੇਤਰ ਨੂੰ ਬਦਲਣ ਦਾ ਕੰਮ ਪੂਰਾ ਕੀਤਾ ਹੈ।
ਬਿਜਲੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਜਰ ਨੇ ਕਿਹਾ ਕਿ ਪੂਰੇ ਭਾਰਤ ਵਿੱਚ 22 ਦਫਤਰਾਂ ਦੇ ਆਪਣੇ ਵਿਆਪਕ ਨੈੱਟਵਰਕ ਦੇ ਮਾਧਿਅਮ ਨਾਲ ਆਰਈਸੀ ਬਿਜਲੀ ਦੇ ਵਿਤਰਣ, ਸੰਚਰਣ,ਉਤਪਾਦਨ ਅਤੇ ਸੌਰ (ਨਵਿਆਉਣਯੋਗ) ਊਰਜਾ ਖੇਤਰਾਂ ਦੇ ਵਿਕਾਸ ਦੇ ਵਿੱਤਪੋਸ਼ਣ ਦਾ ਜ਼ਰੂਰੀ ਕਾਰਜ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਡੀਡੀਯੂਜੀਜੇਵਾਈ ਯੋਜਨਾ ਦੇ ਤਹਿਤ ਦੇਸ਼ ਨੇ ਪਿੰਡਾਂ ਦੇ ਸ਼ਤ-ਪ੍ਰਤੀਸ਼ਤ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਰਿਕਾਰਡ ਸਮੇਂ ਵਿੱਚ 2.81 ਕਰੋੜ ਘਰਾਂ ਦਾ ਬਿਜਲੀਕਰਨ ਕਰਨਾ ਇੱਕ ਚੁਣੌਤੀਪੂਰਨ ਕਾਰਜ ਸੀ। ਆਰਈਸੀ ਇਸ ਦੇ ਲਈ ਵਧਾਈ ਦਾ ਪਾਤਰ ਹੈ। ਰਿਪੋਰਟ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਬਿਜਲੀ ਉਪਯੋਗਤਾਵਾਂ (ਪਾਵਰ ਯੂਟੀਲਿਟੀਜ਼) ਦੇ ਪ੍ਰਮੁੱਖ ਨਿਯਾਮਕ ਮਾਨਦੰਡਾਂ ‘ਤੇ ਗ੍ਰਾਮੀਣ ਬਿਜਲੀਕਰਨ ਨਿਗਮ ਦੁਆਰਾ ਜਾਰੀ ਰਿਪੋਰਟ ਬਿਜਲੀ ਉਪਯੋਗਤਾਵਾਂ ਦੇ ਲਈ ਕਾਰਜ ਪ੍ਰਦਰਸ਼ਨ ਮਾਨਦੰਡਾਂ ਦਾ ਇੱਕ ਵਿਆਪਕ ਸੰਗ੍ਰਹਿ ਪ੍ਰਦਾਨ ਕਰਨ ਅਤੇ ਬਿਹਤਰ ਫੈਸਲੇ ਲੈਣ ਦੇ ਲਈ ਅੰਤਦ੍ਰਿਸ਼ਟੀ ਪ੍ਰਦਾਨ ਕਰਨ ਦੀ ਇੱਕ ਵਿਲੱਖਣ ਪਹਿਲ ਹੈ।
ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੀ ਦੀਨਦਯਾਨ ਉਪਾਧਿਆਇ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ) ਯੋਜਨਾ ਦੀਆਂ ਉਪਲਬਧੀਆਂ ‘ਤੇ ਇੱਕ ਪੁਸਤਿਕਾ ਅਤੇ ਮਾਣਯੋਗ ਵਿਅਕਤੀਆਂ ਦੁਆਰਾ ਆਰਈਸੀ ਦੀ ਸੀਐੱਸਆਰ ਪਹਿਲ ‘ਤੇ ਇੱਕ ਸੰਗ੍ਰਹਿ ਦਾ ਵਿਮੋਚਨ ਵੀ ਕੀਤਾ ਗਿਆ।
ਗ੍ਰਾਮੀਣ ਬਿਜਲੀਕਰਨ ਨਿਗਮ (ਆਰਈਸੀ) ਲਿਮਿਟੇਡ ਬਾਰੇ: ਆਰਈਸੀ ਲਿਮਿਟੇਡ ਇੱਕ ਨਵਰਤਨ ਗ਼ੈਰ-ਬੈਂਕਿੰਗ ਵਿੱਤਪੋਸ਼ਣ ਸੰਸਥਾ (ਐੱਨਬੀਐੱਫਸੀ) ਹੈ ਜੋ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੇ ਵਿਤਪੋਸ਼ਣ ਅਤੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। 1969 ਵਿੱਚ ਸਥਾਪਿਤ ਗ੍ਰਾਮੀਣ ਬਿਜਲੀਕਰਨ ਨਿਗਮ ਲਿਮਿਟੇਡ ਨੇ ਸੰਚਾਲਨ ਦੇ ਖੇਤਰ ਵਿੱਚ ਆਪਣੇ ਪੰਜਾਹ ਵਰ੍ਹੇ ਪੂਰੇ ਕਰ ਲਏ ਹਨ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰ/ਰਾਜ ਬਿਜਲੀ ਉਪਯੋਗਤਾਵਾਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਕਮੇਟੀਆਂ ਅਤੇ ਨਿਜੀ ਖੇਤਰ ਦੀਆਂ ਉਪਯੋਗਤਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਸੰਪੂਰਨ ਬਿਜਲੀ ਖੇਤਰ ਦੀ ਮੁੱਲ ਸ਼੍ਰਿੰਖਲਾ ਵਿੱਚ ਪ੍ਰੋਜੈਕਟਾਂ ਦਾ ਵਿੱਤਪੋਸ਼ਣ ਕਰਨ ਦੇ ਨਾਲ ਹੀ ਵੱਖ-ਵੱਖ ਪ੍ਰਕਾਰ ਦੇ ਪ੍ਰੋਜੈਕਟਾਂ ਵਿੱਚ ਉਤਪਾਦਨ, ਸੰਚਾਰਨ, ਵਿਤਰਣ ਪ੍ਰੋਜੈਕਟ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਸ਼ਾਮਲ ਹਨ। ਆਰਈਸੀ ਦੇ ਵਿਤਪੋਸ਼ਣ ਨਾਲ ਭਾਰਤ ਵਿੱਚ ਹਰ ਚੌਥੇ ਬਲਬ ਨੂੰ ਰੋਸ਼ਨੀ ਮਿਲਦੀ ਹੈ।
************
ਐੱਮਵੀ/ਆਈਜੀ
(Release ID: 1739308)
Visitor Counter : 201