ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ ਲਈ ਵਿੱਤੀ ਸਹਾਇਤਾ

Posted On: 26 JUL 2021 2:26PM by PIB Chandigarh

ਕੋਵਿਡ -19 ਮਹਾਮਾਰੀ ਦੇ ਵਿੱਤੀ ਪ੍ਰਭਾਵ ਨਾਲ ਸਿੱਝਣ ਲਈ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੇ ਕਈ ਉਪਰਾਲੇ ਕੀਤੇ ਹਨ, ਜਿੰਨ੍ਹਾਂ ਵਿੱਚ ਹੇਠਲੇ ਉਪਾਅ ਸ਼ਾਮਲ ਹਨ:

        I.            ਐੱਮਐੱਸਐੱਮਈਜ਼ ਲਈ 20,000 ਕਰੋੜ ਰੁਪਏ ਦਾ ਅਧੀਨ ਕਰਜ਼ਾ,

      II.            ਐੱਮਐੱਸਐੱਮਈਜ਼ ਸਮੇਤ ਕਾਰੋਬਾਰਾਂ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐੱਲਜੀਐੱਸ) ਅਧੀਨ 4.5 ਲੱਖ ਕਰੋੜ ਦੇ ਕੋਲੈਟਰਲ ਫ੍ਰੀ ਆਟੋਮੈਟਿਕ ਲੋਨ।

    III.            ਐੱਮਐੱਸਐੱਮਈਜ਼ ਫੰਡ ਦੁਆਰਾ 50,000 ਕਰੋੜ ਰੁਪਏ ਦਾ ਇਕਵਿਟੀ ਨਿਵੇਸ਼

    IV.            ਰਿਣਦਾਤ/ਮੁੜ ਵਿੱਤੀ ਉਦੇਸ਼ਾਂ 'ਤੇ ਕੋਵਿਡ -19 ਦੇ ਖਾਸ ਜਵਾਬ ਵਜੋਂ ਰਿਜ਼ਰਵ ਬੈਂਕ ਵੱਲੋਂ ਛੋਟੇ ਉਦਯੋਗ ਵਿਕਾਸ ਬੈਂਕ (ਸਿਡਬੀ) ਲਈ 15,000 ਕਰੋੜ ਰੁਪਏ ਦੀ ਵਿਸ਼ੇਸ਼ ਮੁੜ ਵਿੱਤ ਸਹੂਲਤ।

      V.            ਸੂਖ਼ਮ ਵਿੱਤ ਸੰਸਥਾਵਾਂ ਰਾਹੀਂ 25 ਲੱਖ ਵਿਅਕਤੀਆਂ ਨੂੰ ਕਰਜ਼ੇ ਦੀ ਸਹੂਲਤ ਲਈ ਕ੍ਰੈਡਿਟ ਗਰੰਟੀ ਯੋਜਨਾ,

    VI.            ਐੱਨਬੀਐੱਫਸੀਜ਼ / ਐੱਚਐੱਫਸੀ / ਐੱਮਐੱਫਆਈਜ਼ ਲਈ 30,000 ਕਰੋੜ ਰੁਪਏ ਦੀ ਵਿਸ਼ੇਸ਼ ਤਰਲਤਾ ਯੋਜਨਾ,

  VII.            ਐੱਨਬੀਐੱਫਸੀ/ਐੱਮਐੱਫਆਈਜ਼ ਦੀਆਂ ਜ਼ਿੰਮੇਵਾਰੀਆਂ ਲਈ 90,000 ਕਰੋੜ ਰੁਪਏ ਦੀ ਅੰਸ਼ਿਕ ਕ੍ਰੈਡਿਟ ਗਰੰਟੀ ਯੋਜਨਾ 2.0।

ਨੋਵਲ ਕੋਰੋਨਾ ਵਾਇਰਸ (ਕੋਵਿਡ -19) ਦੇ ਫੈਲਣ ਕਾਰਨ ਕਰਦਾਤਾਵਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਐੱਮਐੱਸਐੱਮਈਜ਼ ਸਮੇਤ ਉਦਯੋਗਾਂ ਲਈ ਟੈਕਸਾਂ ਨਾਲ ਜੁੜੇ ਕਈ ਉਪਾਅ ਕੀਤੇ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ: -

        I.            ਟੈਕਸ ਕਾਨੂੰਨਾਂ ਦੇ ਅਧੀਨ ਪਾਲਣਾ ਅਤੇ ਕਾਨੂੰਨੀ ਕਾਰਵਾਈਆਂ ਲਈ ਵੱਖ-ਵੱਖ ਸਮਾਂ ਸੀਮਾਵਾਂ ਦਾ ਵਾਧਾ

      II.            ਡਾਇਰੈਕਟ ਟੈਕਸ ਵਿਵਾਦ ਸੇ ਵਿਸ਼ਵਾਸ ਐਕਟ ਦੇ ਤਹਿਤ ਘੋਸ਼ਣਾ ਪੱਤਰ ਦਰਜ ਕਰਨ ਦੀ ਤਰੀਕ ਦਾ ਵਾਧਾ

    III.            ਕਾਰਪੋਰੇਟ ਟੈਕਸ ਰਿਫੰਡ ਜਾਰੀ ਕਰਨਾ,

    IV.            ਆਮਦਨ ਕਰ ਐਕਟ ਨਾਲ ਸੰਬੰਧਤ ਧਾਰਾਵਾਂ ਤਹਿਤ ਕਟੌਤੀ ਕਰਨ ਦੇ ਦਾਅਵੇ ਲਈ ਯੋਗ ਸਟਾਰਟ ਅੱਪ ਦੀ ਮਿਆਦ ਵਿੱਚ ਵਾਧਾ,

      V.            ਆਮਦਨ ਟੈਕਸ ਦੇ ਚੈਪਟਰ ਵੀਆਈਏ-ਬੀ ਦੇ ਅਧੀਨ ਕਟੌਤੀ ਦਾ ਦਾਅਵਾ ਕਰਨ ਲਈ ਵੱਖ-ਵੱਖ ਨਿਵੇਸ਼ / ਭੁਗਤਾਨ ਕਰਨ ਦੀ ਤਰੀਕ ਵਧਾਉਣਾ

    VI.            ਦੇਰੀ ਨਾਲ ਟੈਕਸ ਅਦਾਇਗੀਆਂ ਲਈ ਸਲਾਨਾ 18% ਵਿਆਜ ਦੀ ਬਜਾਏ ਵਿਆਜ ਦੀਆਂ ਰਿਆਇਤੀ ਦਰਾਂ।

ਇਹ ਜਾਣਕਾਰੀ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ੍ਰੀ ਨਾਰਾਇਣ ਰਾਣੇ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

***

ਐਮਜੇਪੀਐਸ



(Release ID: 1739134) Visitor Counter : 203