ਵਣਜ ਤੇ ਉਦਯੋਗ ਮੰਤਰਾਲਾ

ਖ਼ੇਤੀ ਅਧਾਰਤ ਕਾਰੋਬਾਰ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਉੱਤਰਾਖੰਡ ਤੋਂ ਯੂਏਈ ਲਈ ਸਬਜ਼ੀਆਂ ਦੀ ਪਹਿਲੀ ਖੇਪ ਨਿਰਯਾਤ ਕੀਤੀ ਗਈ


ਭਾਰਤ ਨੇ ਸਾਲ 2019-20 ਵਿੱਚ ਫਲ ਅਤੇ ਸਬਜ਼ੀਆਂ ਦੀ 10,114 ਕਰੋੜ ਰੁਪਏ ਦੇ ਨਿਰਯਾਤ ਦੇ ਮੁਕਾਬਲੇ, ਸਾਲ 2020-21 ਵਿੱਚ 11,019 ਕਰੋੜ ਰੁਪਏ ਦਾ ਨਿਰਯਾਤ ਕੀਤਾ

Posted On: 26 JUL 2021 3:24PM by PIB Chandigarh

ਉਤਰਾਖੰਡ ਤੋਂ ਖੇਤੀ ਉਤਪਾਦਾਂ ਦੀ ਬਰਾਮਦ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਹਰਿਦੁਆਰ ਦੇ ਕਿਸਾਨਾਂ ਵੱਲੋਂ ਕੜੀਪੱਤਾ, ਭਿੰਡੀ, ਨਾਸ਼ਪਾਤੀ ਅਤੇ ਕਰੇਲੇ ਸਮੇਤ ਸਬਜ਼ੀਆਂ ਦੀ ਪਹਿਲੀ ਖੇਪ, ਅੱਜ ਦੁਬਈ, ਸੰਯੁਕਤ ਅਰਬ ਅਮੀਰਾਤ ਲਈ ਨਿਰਯਾਤ ਕੀਤੀ ਗਈ।

ਮਈ, 2021 ਵਿੱਚ ਉੱਤਰਾਖੰਡ ਵਿੱਚ ਉਗਾਈਆਂ ਗਈਆਂ ਦਾਲਾਂ ਦੀ ਖੇਪ ਡੈਨਮਾਰਕ ਨੂੰ ਭੇਜਣ ਤੋਂ ਬਾਅਦ ਸਬਜ਼ੀਆਂ ਦਾ ਨਿਰਯਾਤ ਕੀਤਾ ਗਿਆ ਸੀ। 

ਅਪੀਡਾ, ਉਤਰਾਖੰਡ ਖੇਤੀਬਾੜੀ ਉਤਪਾਦ ਮਾਰਕੀਟਿੰਗ ਬੋਰਡ (ਯੂਕੇਏਪੀਐੱਮਬੀ) ਅਤੇ ਜਸਟ ਆਰਗੇਨਿਕ ਯੂਰਪੀ ਸੰਘ ਦੇ ਜੈਵਿਕ ਪ੍ਰਮਾਣਿਕਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਤਰਾਖੰਡ ਦੇ ਕਿਸਾਨਾਂ ਤੋਂ ਖੁਰਾਕੀ ਅਤੇ ਪ੍ਰੋਸੈਸਡ ਰਗੀ ਅਤੇ ਝਿੰਗੋੜਾ ਨਿਰਯਾਤ ਕਰਨ ਵਿੱਚ ਸਹਿਯੋਗ ਕਰਦੇ ਹਨ। 

ਉਤਰਾਖੰਡ ਸਰਕਾਰ ਜੈਵਿਕ ਖੇਤੀ ਦਾ ਸਮਰਥਨ ਕਰ ਰਹੀ ਹੈ। ਯੂਕੇਏਪੀਐੱਮਬੀ, ਇੱਕ ਵਿਲੱਖਣ ਪਹਿਲਕਦਮੀ ਦੁਆਰਾ, ਹਜ਼ਾਰਾਂ ਕਿਸਾਨਾਂ ਨੂੰ ਜੈਵਿਕ ਪ੍ਰਮਾਣੀਕਰਣ ਲਈ ਸਹਾਇਤਾ ਦੇ ਰਿਹਾ ਹੈ। ਇਹ ਕਿਸਾਨ ਮੁੱਖ ਤੌਰ 'ਤੇ ਛੋਟੇ ਅਨਾਜ ਜਿਵੇਂ ਰਗੀ, ਬਾਰਨ ਯਾਰਡ, ਅਮਰਾਅੰਤਸ ਆਦਿ ਦਾ ਉਤਪਾਦਨ ਕਰਦੇ ਹਨ।

ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦ ਵਿਕਾਸ ਅਥਾਰਟੀ (ਏਪੀਡਾ) ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੇ ਨਿਰਯਾਤ ਨਕਸ਼ੇ 'ਤੇ ਉਤਰਾਖੰਡ ਨੂੰ ਲਿਆਉਣ ਲਈ ਪ੍ਰਚਾਰ ਦੀਆਂ ਗਤੀਵਿਧੀਆਂ ਕਰ ਰਹੀ ਹੈ। ਅਪੀਡਾ ਉਤਰਾਖੰਡ ਵਿੱਚ ਇੱਕ ਪੈਕ ਹਾਊਸ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਲੋੜ ਨੂੰ ਪੂਰਾ ਕਰੇਗੀ। 

ਅਪੀਡਾ ਉਤਰਾਖੰਡ  ਉਤਪਾਦਨ ਦੀ ਸਮੁੱਚੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦੁਆਰਾ ਖਰੀਦਦਾਰਾਂ ਨੂੰ ਕਿਸਾਨਾਂ ਨਾਲ ਜੋੜ ਕੇ ਸਮਰੱਥਾ ਵਧਾਉਣ, ਗੁਣਵੱਤਾ ਵਧਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਦੋਹਾਂ ਪੱਖਾਂ 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗਾ।

ਭਾਰਤ ਨੇ ਸਾਲ 2019-20 ਵਿੱਚ ਫਲ ਅਤੇ ਸਬਜ਼ੀਆਂ ਦੀ 10,114 ਕਰੋੜ ਰੁਪਏ ਦੇ ਨਿਰਯਾਤ ਦੇ ਮੁਕਾਬਲੇ, ਸਾਲ 2020-21 ਵਿੱਚ 11,019 ਕਰੋੜ ਰੁਪਏ ਦਾ ਨਿਰਯਾਤ ਕੀਤਾ, ਜੋ ਤਕਰੀਬਨ 9% ਦਾ ਵਾਧਾ ਹੈ। 

ਅਪੀਡਾ ਖਾਣ-ਪੀਣ ਦੀਆਂ ਵਸਤਾਂ ਦੇ ਨਿਰਯਾਤ ਲਈ ਬਾਜ਼ਾਰ ਨੂੰ ਉਤਸ਼ਾਹਿਤ ਕਰਨ ਦੀਆਂ ਗਤੀਵਿਧੀਆਂ, ਸੂਚਿਤ ਫੈਸਲੇ ਲੈਣ ਲਈ ਮਾਰਕੀਟ  ਇੰਟੈਲੀਜੈਂਸ, ਅੰਤਰਰਾਸ਼ਟਰੀ ਐਕਸਪੋਜਰ, ਹੁਨਰ ਵਿਕਾਸ, ਸਮਰੱਥਾ ਨਿਰਮਾਣ ਅਤੇ ਉੱਚ ਪੱਧਰੀ ਪੈਕਜਿੰਗ ਦੀ ਸ਼ੁਰੂਆਤ ਕਰ ਰਿਹਾ ਹੈ।

***

ਡੀਜੇਐਨ / ਐਮਐਸ



(Release ID: 1739125) Visitor Counter : 224