ਰੱਖਿਆ ਮੰਤਰਾਲਾ

ਮਹਾਰਾਸ਼ਟਰ, ਕਰਨਾਟਕ ਅਤੇ ਗੋਆ ਵਿਚ ਸੈਨਾ ਦੇ ਤਿੰਨਾਂ ਅੰਗਾਂ ਵਲੋਂ ਹੜ ਰਾਹਤ ਕਾਰਜ

Posted On: 25 JUL 2021 9:59AM by PIB Chandigarh

ਮੁੱਖ ਝਲਕੀਆਂ 

 

∙                 ਭਾਰਤੀ ਸੈਨਾ ਦੇ ਕਾਰਜ ਬਲਾਂ ਨੇ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਤ ਤਿੰਨ ਜ਼ਿਲ੍ਹਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਸੰਚਾਲਤ ਕੀਤੇ। 

∙                 ਭਾਰਤੀ ਜਲ ਸੈਨਾ ਦੀਆਂ ਟੀਮਾਂ ਨੇ ਕਰਨਾਟਕ ਵਿਚ 200 ਤੋਂ ਵੱਧ ਲੋਕਾਂ ਨੂੰ ਸੁਰੱਖਿਅਰ ਕੱਢਿਆ। 

∙                 ਤਕਰੀਬਨ 400 ਐਨ ਡੀ ਆਰ ਐਫ ਕਰਮਚਾਰੀਆਂ ਨੂੰ ਭਾਰਤੀ ਹਵਾਈ ਸੈਨਾ ਵਲੋਂ ਪ੍ਰਭਾਵਤ ਖੇਤਰਾਂ ਵਿਚ ਏਅਰਲਿਫਟ ਕੀਤਾ ਗਿਆ I 

∙                ਹੋਰ ਵਧੇਰੇ ਬਚਾਅ ਟੀਮਾਂ ਅਤੇ ਹਵਾਈ ਜਹਾਜ਼ ਤਿਆਰ ਰੱਖੇ ਗਏ ਹਨ I

 ਭਾਰਤੀ ਸੈਨਾ ਦੀਆਂ ਤਿੰਨ ਰੱਖਿਆ ਸੇਵਾਵਾਂ ਨੇ ਮਹਾਰਾਸ਼ਟਰ, ਕਰਨਾਟਕ ਅਤੇ ਗੋਆ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਸਿਵਲ ਪ੍ਰਸ਼ਾਸਨ ਅਤੇ ਰਾਸ਼ਟਰੀ ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀਆਂ ਨਾਲ ਇੱਕਜੁਟ ਹੋ ਕੇ ਕੰਮ ਕੀਤਾ ਹੈ। ਮਹਾਰਾਸ਼ਟਰ ਦੇ ਸਭ ਤੋਂ ਜਿਆਦਾ ਪ੍ਰਭਾਵਤ ਰਤਨਾਗਿਰੀ, ਕੋਲਹਾਪੁਰ ਅਤੇ ਸਾਂਗਲੀ ਜਿਲਿਆਂ ਦੇ ਪ੍ਰਸ਼ਾਸਨਾਂ ਨਾਲ ਨਜਦੀਕੀ  ਤਾਲਮੇਲ ਵਿਚ ਕੰਮ ਕਰਦਿਆਂ, ਭਾਰਤੀ ਫੌਜ ਨੇ ਪ੍ਰਭਾਵਿਤ ਇਲਾਕਿਆਂ ਵਿਚ ਇੰਫੈਂਟਰੀ,  ਇੰਜੀਨੀਅਰ,  ਸੰਚਾਰ,  ਰਿਕਵਰੀ ਅਤੇ ਮੈਡੀਕਲ ਟੀਮਾਂ ਬਣਾਈਆਂ ਗਈਆਂ ਟਾਸਕ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਟੀਮਾਂ ਨੇ ਬਚਾਅ ਅਤੇ ਰਾਹਤ ਕਾਰਜ ਚਲਾਏ ਅਤੇ ਚਿੱਪਲੂਨ, ਸ਼ਿਰੋਲ, ਹਾਟਕੰਗਲ, ਪਲੂਸ ਅਤੇ ਮਿਰਾਜ ਖੇਤਰਾਂ ਵਿਚ ਕੀਮਤੀ ਜਾਨਾਂ ਬਚਾਈਆਂ।


C:\Users\dell\Desktop\image0019YWY.jpg

C:\Users\dell\Desktop\image002ZD6T.jpg

ਕਰਨਾਟਕ ਵਿਚ ਭਾਰਤੀ ਜਲ ਸੈਨਾ ਨੇ ਹਡ਼੍ਹ ਰਾਹਤ ਕਾਰਜਾਂ ਲਈ ਸਮੁਦਰੀ ਗੋਤਾਖੋਰਾਂ, ਰਬੜ ਜੈਮਿਨੀ' ਕਿਸ਼ਤੀਆਂ, ਲਾਈਫ ਜੈਕੇਟਾਂ ਅਤੇ ਮੈਡਿਕਲ ਉਪਕਰਣਾਂ ਦੇ ਨਾਲ 7 ਬਿਹਤਰ ਢੰਗਾਂ ਨਾਲ ਲੈਸ ਹੜ੍ਹ ਰਾਹਤ ਟੀਮਾਂ ਨੂੰ ਲਾਮਬੰਦ ਕੀਤਾ। ਟੀਮਾਂ ਨੇ 165 ਵਿਅਕਤੀਆਂ ਨੂੰ ਕਾਡਰਾ ਡੈਮ ਨੇੜੇ ਸਿੰਗੁੱਡਾ ਅਤੇ ਭੈਰੇ ਪਿੰਡ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ, ਜਦਕਿ 70 ਲੋਕਾਂ ਨੂੰ ਕੈਗਾ ਦੇ ਨੀਵੇਂ ਇਲਾਕਿਆਂ ਤੋਂ ਬਾਹਰ ਲਿਆਂਦਾ ਗਿਆ।

C:\Users\dell\Desktop\image003788U.jpg

 

ਜਲ ਸੈਨਾ ਦੇ ਸੀਕਿੰਗ, ਅਡਵਾਂਸ ਲਾਈਟ ਹੈਲੀਕਾਪਟਰਾਂ ਅਤੇ ਭਾਰਤੀ ਹਵਾਈ ਸੈਨਾ ਦੇ ਐਮਆਈ-17 ਹੈਲੀਕਾਪਟਰਾਂ ਨੇ ਕਈ ਉਡਾਨਾਂ ਭਰੀਆਂ ਅਤੇ ਪਾਣੀ ਦੇ ਪੱਧਰਾਂ ਵਿੱਚ ਆਈ ਅਚਾਨਕ ਤੇਜ਼ੀ ਕਾਰਣ ਪਾਣੀ ਵਿੱਚ ਫਸੇ ਲੋਕਾਂ ਦੀਆਂ ਜਾਨਾਂ ਬਚਾਈਆਂ। ਉਨ੍ਹਾਂ ਨੇ ਪ੍ਰਭਾਵਤ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤਾ ਤਾਕਿ ਸੀਨੀਅਰ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਯੋਗ ਹੋ ਸਕਣ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਯੋਜਨਾ ਬਣਾਈ ਜਾ ਸਕੇ।

ਰਾਸ਼ਟਰੀ ਆਫਤ ਪ੍ਰਬੰਧਨ ਬਲ (ਐਨਡੀਆਰਐਫ) ਦੇ ਤਕਰੀਬਨ 400 ਕਰਮਚਾਰੀਆਂ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵੱਲੋਂ ਭੁਵਨੇਸ਼ਵਰ, ਕੋਲਕਾਤਾ ਅਤੇ ਵ਼ਡੋਦਰਾ ਤੋਂ ਪੁਣੇ, ਮਹਾਰਾਸ਼ਟਰ ਵਿੱਚ ਕੋਲਹਾਪੁਰ ਤੇ ਰਤਨਾਗਿਰੀ ਅਤੇ ਗੋਆ ਵਿੱਚ 40 ਟਨ ਬਚਾਅ ਉਪਕਰਣਾਂ ਨਾਲ ਏਅਰਲਿਫਟ ਕੀਤਾ ਗਿਆ।

 C:\Users\dell\Desktop\image004M4S9.jpg 


C:\Users\dell\Desktop\image0051HPS.jpg
 

 ਸੈਨਾ ਦੇ ਤਿੰਨਾਂ ਅੰਗਾਂ ਦੀਆਂ ਟੀਮਾਂ ਹਡ਼੍ਹ ਪ੍ਰਭਾਵਤ ਸਥਾਨਕ ਲੋਕਾਂ ਨੂੰ ਭੋਜਨ, ਪਾਣੀ, ਮੈਡਿਕਲ ਸਹਾਇਤਾ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਬਚਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ । ਹੋਰ ਵਧੇਰੇ ਬਚਾਅ ਦਲ ਅਤੇ ਜ਼ਹਾਜ਼ ਤਾਇਨਾਤੀ ਲਈ ਤਿਆਰ ਹਨ।

-------------------------- 

ਏਬੀਬੀ/ਨਾਮਪੀ/ਕੇਏ/ਡੀਕੇ/ ਸੈਵੀ


(Release ID: 1738897) Visitor Counter : 222