ਬਿਜਲੀ ਮੰਤਰਾਲਾ
‘ਆਜ਼ਾਦੀ ਕੇ ਅਮ੍ਰਿੰਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿੱਚ 33/11 ਕਿਲੋਵਾਟ 10 ਐੱਮਵੀਏ ਸਬਸਟੇਸ਼ਨ ਦਾ ਉਦਘਾਟਨ ਕੀਤਾ ਗਿਆ
Posted On:
24 JUL 2021 6:52PM by PIB Chandigarh
ਬਾਂਦੀਪੋਰਾ ਕੇ ਨੁਸੋ ਵਿੱਚ ਭਾਰਤ ਸਰਕਾਰ ਦੀ ਏਕੀਕ੍ਰਿਤ ਬਿਜਲੀ ਵਿਕਾਸ (ਆਈਪੀਡੀਐੱਸ) ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ 33/11 ਕੇਵੀ 10 ਐੱਮਵੀਏ ਸਬਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਬਿਜਲੀ ਵਿੱਤ ਨਿਗਮ ਆਈਪੀਡੀਐੱਸ ਯੋਜਨਾ ਦੇ ਲਈ ਨੋਡਲ ਏਜੰਸੀ ਹੈ।
ਉਦਘਾਟਨ ਸਮਾਰੋਹ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਮਨਾਏ ਜਾ ਰਹੇ ‘ਆਜ਼ਾਦੀ ਦਾ ਅਮ੍ਰਿੰਤ ਮਹੋਤਸਵ’ ਸਮਾਰੋਹ ਦਾ ਇੱਕ ਹਿੱਸਾ ਹੈ।
ਪ੍ਰੋਜੈਕਟ ਦਾ ਉਦਘਾਟਨ ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ (ਬਿਜਲੀ) ਸ਼੍ਰੀ ਰੋਹਿਤ ਕੰਸਲ, ਕਸ਼ਮੀਰ ਬਿਜਲੀ ਵਿਤਰਣ ਨਿਗਮ ਲਿਮਿਟੇਡ (ਕੇਪੀਡੀਸੀਐੱਲ) ਦੇ ਮੈਨੇਜਿੰਗ ਡਾਇਰੈਕਟਰ ਡਾ. ਬਸ਼ਾਰਤ ਕਯੂਮ, ਬਾਂਦੀਪੋਰਾ ਦੇ ਉਪਾਯੁਕਤ ਡਾ. ਓਵੈਸ ਅਹਿਮਦ, ਬਿਜਲੀ ਵਿੱਤ ਨਿਗਮ (ਪੀਐੱਫਸੀ) ਦੇ ਮੁੱਖ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ ਐੱਸ ਢਿੱਲੋਂ ਅਤੇ ਪੀਐੱਫਸੀ ਦੇ ਡਾਇਰੈਕਟਰ (ਵਣਜਕ) ਤੇ ਪ੍ਰੋਜੈਕਟ (ਐਡੀਸ਼ਨਲ ਚਾਰਜ) ਸ਼੍ਰੀ ਪੀ ਕੇ ਸਿੰਘ ਨੇ ਕਿਹਾ। ਸ਼੍ਰੀ ਢਿੱਲੋਂ ਅਤੇ ਸ਼੍ਰੀ ਸਿੰਘ (ਵਣਜਿਕ) ਸਮਾਰੋਹ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਸ਼ਾਮਲ ਹੋਏ। ਉਦਘਾਟਨ ਸਮਾਰੋਹ ਵਿੱਚ ਪੀਐੱਫਸੀ ਅਤੇ ਆਰਈਸੀਪੀਡੀਸੀਐੱਲ (ਪ੍ਰੋਜੈਕਟ ਦੀ ਲਾਗੂਕਰਨ ਏਜੰਸੀ) ਦੀਆਂ ਸੀਨੀਅਰ ਹਸਤੀਆਂ ਨੇ ਵੀ ਹਿੱਸਾ ਲਿਆ।
3.85 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰਵਾਨ ਕੀਤੇ ਗਏ ਸਬਸਟੇਸ਼ਨ ਤੋਂ ਨਿਸ਼ਾਤ ਬਾਂਦੀਪੋਰਾ, ਬਾਘੀ ਬਾਂਦੀਪੋਰਾ, ਨੁਸੋ, ਲੰਕਰੇਸ਼ਰਾ, ਪਾਪਚਨ ਅਤੇ ਆਸਪਾਸ ਦੇ ਖੇਤਰਾਂ ਦੇ 2,400 ਤੋਂ ਵੱਧ ਘਰਾਂ ਦਾ ਲਾਭ ਹੋਵੇਗਾ। ਇਸ ਦੇ ਇਲਾਵਾ, ਸਬਸਟੇਸ਼ਨ ਖੇਤਰ ਵਿੱਚ ਬਿਜਲੀ ਦੀ ਸਪਲਾਈ ਵਿੱਚ ਕਟੌਤੀ ਘੱਟ ਹੋਵੇਗੀ। ਸਬਸਟੇਸ਼ਨ ਇਹ ਵੀ ਸੁਨਿਸ਼ਚਿਤ ਕਰੇਗਾ ਕਿ ਅਜਰ ਸਟੇਸ਼ਨ ਤੋਂ 450 ਏਐੱਮਪੀਐੱਸ ਬਿਜਲੀ ਦਾ ਭਾਰ ਘੱਟ ਹੋਵੇ।
***
ਐੱਮਵੀ/ਆਈਜੀ
(Release ID: 1738891)
Visitor Counter : 171