ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਦੇ ਨਾਲ-ਨਾਲ ਰਾਸ਼ਟਰਪਤੀ ਭਵਨ ਮਿਊਜ਼ੀਅਮ ਕੰਪਲੈਕਸ 1 ਅਗਸਤ 2021 ਤੋਂ ਜਨਤਾ ਦੇ ਦੇਖਣ ਲਈ ਫਿਰ ਤੋਂ ਖੁਲ੍ਹੇਗਾ

Posted On: 23 JUL 2021 5:36PM by PIB Chandigarh

ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਕੰਪਲੈਕਸ, ਜੋ 14 ਅਪ੍ਰੈਲ 2021 ਤੋਂ ਕੋਵਿਡ-19 ਦੇ ਕਾਰਨ ਬੰਦ ਹੈ, 1 ਅਗਸਤ 2021 ਤੋਂ ਜਨਤਾ ਦੇ ਦੇਖਣ ਲਈ ਫਿਰ ਤੋਂ ਖੁਲ੍ਹੇਗਾ।

 

ਰਾਸ਼ਟਰਪਤੀ ਭਵਨ ਦਾ ਦੌਰਾ ਸ਼ਨੀਵਾਰ ਅਤੇ ਐਤਵਾਰ ਨੂੰ (ਗਜ਼ਟਿਡ ਛੁਟੀਆਂ ਨੂੰ ਛੱਡ ਕੇ) ਪਹਿਲਾਂ ਤੋ ਬੁੱਕ ਕੀਤੇ ਗਏ (ਪ੍ਰੀ-ਬੁੱਕ) ਤਿੰਨ ਟਾਈਮ ਸਲੌਟਸ ਵਿੱਚ ਉਪਲਬਧ ਹੋਵੇਗਾ- 1030-1130 ਵਜੇ, 1230-1330 ਵਜੇ 1430-1530 ਵਜੇ ਅਤੇ ਹਰ ਸਲੌਟ ਵਿੱਚ ਅਧਿਕਤਮ 50 ਸੈਲਾਨੀਆਂ ਦੀ ਸੀਮਾ ਹੋਵੇਗੀ।

 

ਰਾਸ਼ਟਰਪਤੀ ਭਵਨ ਮਿਊਜ਼ੀਅਮ ਕੰਪਲੈਕਸ ਹਫ਼ਤੇ ਵਿੱਚ ਛੇ ਦਿਨ (ਮੰਗਲਵਾਰ ਤੋਂ ਐਤਵਾਰ) ਗਜ਼ਟਿਡ ਛੂਟੀਆਂ ਨੂੰ ਛੱਡ ਕੇ, ਪਹਿਲਾਂ ਤੋਂ ਬੁੱਕ ਕੀਤੇ ਗਏ (ਪ੍ਰੀ-ਬੁੱਕ) ਚਾਰ ਸਲੌਟਸ ਵਿੱਚ ਉਪਲਬਧ ਰਹੇਗਾ- 0930-1100 ਵਜੇ, 1130-1300 ਵਜੇ, 1330-1500 ਵਜੇ ਅਤੇ 1530-1700 ਵਜੇ ਅਤੇ ਹਰ ਸਲੌਟ ਵਿੱਚ ਅਧਿਕਤਮ 50 ਸੈਲਾਨੀਆਂ ਦੀ ਸੀਮਾ ਹੋਵੇਗੀ।

 

ਸੈਲਾਨੀ https://presidentofindia.nic.in ਜਾਂ https://rashtrapatisachivalaya.gov.in/ ਜਾਂ https://rbmuseum.gov.in/ ਵੈੱਬਸਾਈਟ ਤੇ ਜਾ ਕੇ ਆਪਣੇ ਸਲੋਟ ਔਨਲਾਈਨ ਬੁੱਕ ਕਰ ਸਕਦੇ ਹਨ।

 

*****

 

ਡੀਐੱਸ/ਏਕੇਪੀ



(Release ID: 1738504) Visitor Counter : 166