ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦਿੱਲੀ ਵਿੱਚ ਭਾਰਤੀ ਫੌਜ ਸਕੀਂਗ ਐਕਸਪੀਡੀਸ਼ਨ, ਏ ਆਰ ਐੱਮ ਈ ਐਕਸ — 21 ਨੂੰ ਫਲੈਗ ਇਨ ਕੀਤਾ


ਉਹਨਾਂ ਨੇ ਟੀਮ ਦੀ ਚਾਰ ਮਹੀਨੇ ਲੰਬੀ ਮੁਸ਼ਕਲ ਪਹਾੜੀ ਐਕਸਪੀਡੀਸ਼ਨ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਤੇ ਵਧਾਈ ਦਿੱਤੀ

Posted On: 23 JUL 2021 4:17PM by PIB Chandigarh

· ਹਿਮਾਲਿਆ ਪਹਾੜ ਰੇਂਜ ਵਿੱਚ ਫੌਜੀ ਸਕੀਂਗ ਐਕਸਪੀਡੀਸ਼ਨ ਕੀਤੀ ਗਈ

· ਲੱਦਾਖ ਦੇ ਕੋਰਾਕਰਮ ਪਾਸ ਤੋਂ ਉੱਤਰਾਖੰਡ ਮਲਾਰੀ ਤੱਕ 1,660 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ

· ਟੀਮ ਨੇ ਅੰਤਰਰਾਸ਼ਟਰੀ ਸੀਮਾ ਦੇ ਨਾਲ ਲਗਦੇ ਇੱਥੋਂ ਦੇ ਕਈ ਬੇਕਾਰ ਖੇਤਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ

· ਰਕਸ਼ਾ ਮੰਤਰੀ ਨੇ ਹਥਿਆਰਬੰਦ ਫੌਜਾਂ ਦੇ ਹੌਂਸਲੇ , ਸਮਰਪਣ ਅਤੇ ਭਾਵਨਾ ਦੀ ਪ੍ਰਸ਼ੰਸਾ ਕੀਤੀ

· ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਸੁਰੱਖਿਅਤ ਹੱਥਾਂ ਵਿੱਚ ਹੈ, ਕਿਹਾ ਰਕਸ਼ਾ ਮੰਤਰੀ ਨੇ

 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 23 ਜੁਲਾਈ 2021 ਨੂੰ ਨਵੀਂ ਦਿੱਲੀ ਵਿੱਚ ਇੰਡੀਅਨ ਆਰਮੀ ਸਕੀਂਗ ਐਕਸਪੀਡੀਸ਼ਨ ਆਰ ਐੱਮ ਐਕਸ — 21 ਨੂੰ ਫਲੈਗ ਇਨ ਕੀਤਾ ਆਰ ਐੱਮ ਐਕਸ — 21 ਹਿਮਾਲਿਆ ਖੇਤਰ ਦੇ ਪਹਾੜੀ ਇਲਾਕਿਆਂ ਵਿੱਚ ਭਾਰਤੀ ਫੌਜ ਅਤੇ ਦੇਸ਼ ਦੀ ਸਾਹਸ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਐਕਸਪੀਡੀਸ਼ਨ ਨੂੰ 10 ਮਾਰਚ 2021 ਨੂੰ ਲੱਦਾਖ ਵਿੱਚ ਕੋਰਾਕਰਮ ਪਾਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅਤੇ ਇਹ 119 ਦਿਨਾ ਵਿੱਚ 1,660 ਕਿਲੋਮੀਟਰ ਤੈਅ ਕਰਕੇ 06 ਜੁਲਾਈ 2021 ਨੂੰ ਉੱਤਰਾਖੰਡ ਦੇ ਮਲਾਰੀ ਵਿਖੇ ਸਮਾਪਤ ਹੋਈ ਐਕਸਪੀਡੀਸ਼ਨ ਦੌਰਾਨ ਟੀਮ ਨੇ ਦਰਿਆਵਾਂ, ਪਹਾੜੀਆਂ ਤੇ ਬਰਫ ਦੇ ਪਹਾੜਾਂ 5,000 ਤੋਂ 6,000 ਐੱਮ ਦੇ ਕਈ ਰਸਤਿਆਂ ਰਾਹੀਂ ਯਾਤਰਾ ਕੀਤੀ ਟੀਮ ਨੇ ਦੂਰ ਦੁਰਾਡੇ ਖੇਤਰਾਂ ਵਿੱਚ ਸਥਾਨਕ ਵਸੋਂ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਨੇ ਦੇਸ਼ ਦੇ ਅੰਦਰੂਨੀ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਉੱਥੋਂ ਦੇ ਕਈ ਬੇਕਾਰ ਖੇਤਰਾਂ ਬਾਰੇ ਵਿਸਥਾਰਿਤ ਜਾਣਕਾਰੀ ਇਕੱਠੀ ਕੀਤੀ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 23 ਜੁਲਾਈ 2021 ਨੂੰ ਨਵੀਂ ਦਿੱਲੀ ਵਿੱਚ ਇੰਡੀਅਨ ਆਰਮੀ ਸਕੀਂਗ ਐਕਸਪੀਡੀਸ਼ਨ , ਆਰ ਐੱਮ ਐਕਸ — 21 ਦੇ ਫਲੈਗ ਇਨ ਸਮਾਗਮ ਦੌਰਾਨ


ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਟੀਮ ਨੂੰ ਚੁਣੌਤੀ ਭਰੀ ਐਕਸਪੀਡੀਸ਼ਨ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਹੌਂਸਲੇ ਅਤੇ ਲਚਕੀਲੇਪਣ ਦੀ ਪ੍ਰਸ਼ੰਸਾ ਕੀਤੀ ਐਕਸਪੀਡੀਸ਼ਨ ਨੂੰ ਗੈਰ ਨੋਰਮਲ ਦੱਸਦਿਆਂ ਉਹਨਾਂ ਕਿਹਾ ਕਿ ਟੀਮ ਨੇ ਇੱਕ ਉਤਸ਼ਾਹ ਜਨਕ ਸਫਰ ਹੀ ਮੁਕੰਮਲ ਨਹੀਂ ਕੀਤਾ , ਬਲਕਿ ਖਿੱਤੇ ਦੀ ਸੰਚਾਲਨ ਕਾਰਵਾਈ ਵੀ ਕੀਤੀ


ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 23 ਜੁਲਾਈ 2021 ਨੂੰ ਨਵੀਂ ਦਿੱਲੀ ਵਿੱਚ ਇੰਡੀਅਨ ਆਰਮੀ ਸਕੀਂਗ ਐਕਸਪੀਡੀਸ਼ਨ ਆਰ ਐੱਮ ਐਕਸ—21 ਫਲੈਗ ਇਨ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ

ਰਕਸ਼ਾ ਮੰਤਰੀ ਨੇ ਹਥਿਆਰਬੰਦ ਫੌਜਾਂ ਦੇ ਹੌਂਸਲੇ , ਸਮਰਪਣ ਅਤੇ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਦੇਸ਼ ਦੀ ਰੱਖਿਆ ਤੇ ਸੁਰੱਖਿਆ ਸੁਰੱਖਿਅਤ ਹੱਥਾਂ ਵਿੱਚ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਰ ਐੱਮ ਐੱਕਸ — 21 ਦੀ ਸਫਲਤਾ ਦੇਸ਼ ਭਰ ਵਿੱਚ ਸਾਹਸੀ ਲੋਕਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ
ਟੀਮ ਦੇ ਨੇਤਾ ਮੇਜਰ ਕੇ ਸਿੰਘ ਨੇ ਟੀਮ ਦੇ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਕਈ ਅਜਿਹੇ ਮੌਕੇ ਸਨ ਜਦੋਂ ਉਹਨਾਂ ਦੇ ਸੰਕਲਪ ਦਾ ਪ੍ਰੀਖਣ ਸੀ ਟੀਮ ਲਈ ਸਭ ਤੋਂ ਮੁਸ਼ਕਲ ਪਲਾਂ ਵਿੱਚੋਂ ਇੱਕ ਉਹ ਸੀ, ਜਦੋਂ ਟੀਮ ਨੂੰ ਗੜਵਾਲ ਵਿੱਚ ਕਲਿੰਦੀ ਖਾਲ ਪਾਰ ਕਰਨਾ ਪਿਆ ਉਹਨਾਂ ਕਿਹਾ ਕਿ ਬਰਫੀਲੀਆਂ ਹਾਲਤਾਂ ਕਰਕੇ ਟੀਮ ਨੂੰ 5,500 ਐੱਮ ਦੀ ਉਚਾਈ ਤੇ ਕੈਂਪ ਸਥਾਪਿਤ ਕਰਨਾ ਪਿਆ ਸੀ ਟੀਮ ਦੇ ਆਗੂ ਨੇ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੀ ਸਿਵਲ ਵਸੋਂ ਨਾਲ ਸੰਵਾਦ ਨੂੰ ਇੱਕ ਤਰੋ ਤਾਜ਼ਾ ਤਜ਼ਰਬਾ ਕਰਾਰ ਦਿੱਤਾ ਉਹਨਾਂ ਦੀ ਸਾਦਗੀ ਅਤੇ ਮਦਦ ਕਰਨ ਵਾਲਾ ਰਵੱਈਆ ਦਿਲ ਨੂੰ ਪਿਆਰ ਕਰਨ ਵਾਲਾ ਸੀ ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਸਰਹੱਦੀ ਲੋਕਾਂ ਨੂੰ ਨੇੜੇ ਲਿਆਉਣ ਦੀ ਜ਼ਰੂਰਤ ਸੀ ਅਤੇ ਲੋੜ ਪੈਣ ਤੇ ਉਹਨਾਂ ਤੱਕ ਪਹੁੰਚਣ ਲਈ ਭਾਰਤੀ ਫੌਜ ਦੀ ਯੋਗਤਾ ਅਤੇ ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ


ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਮੇਜਰ ਕੇ ਸਿੰਘ ਟੀਮ ਦੇ ਨੇਤਾ ਆਰ ਐੱਮ ਐਕਸ — 21 , 23 ਜੁਲਾਈ 2021 ਨੂੰ ਨਵੀਂ ਦਿੱਲੀ ਵਿੱਚ ਸੰਖੇਪ ਜਾਣਕਾਰੀ ਦਿੰਦੇ ਹੋਏ

ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਉੱਚੇ ਪਹਾੜਾਂ ਵਿੱਚ ਲੰਬੀ ਦੂਰੀ ਨੂੰ ਪਾਰ ਕਰਨਾ ਸਿਖਰਾਂ ਦੇ ਸਕੇਲਿੰਗ ਤੋਂ ਵੱਖਰਾ ਹੈ , ਜੋ ਪਹਾੜਾਂ ਵਿੱਚ ਸਾਹਸੀ ਸਰਗਰਮੀ ਦਾ ਜ਼ਿਆਦਾਤਰ ਆਮ ਰੂਪ ਹੈ ਉਹਨਾਂ ਨੇ ਕਿਹਾ ਕਿ ਉਚਾਈ ਕਿਸੇ ਵੀ ਹੋਰ ਗਤੀਵਿਧੀ ਵਾਂਗ ਤੁਹਾਡੇ ਬਰਦਾਸ਼ਤਪੁਣੇ ਦਾ ਪ੍ਰੀਖਣ ਕਰ ਸਕਦੀ ਹੈ ਸਿ਼ਖਰ ਦੀਆਂ ਉਚਾਈਆਂ ਤੋਂ ਅਲੱਗ ਜਿੱਥੇ ਟੀਮ ਦਾ ਇੱਕ ਬਹੁਤ ਛੋਟਾ ਹਿੱਸਾ ਅਸਲ ਵਿੱਚ ਚੋਟੀ ਨੂੰ ਸਰ ਕਰਦਾ ਹੈ ਲੰਬੀ ਦੂਰੀ ਦੀਆਂ ਉਚਾਈਆਂ ਵਿੱਚ ਪੂਰੀ ਟੀਮ ਨੇ ਐਡਵੈਂਚਰ ਗਤੀਵਿਧੀ ਨੂੰ ਮੁਕਮੰਲ ਕੀਤਾ ਟੀਮ ਨੇ ਜ਼ੋਰ ਦੇ ਕੇ ਕਿਹਾ ਕਿ ਟੀਮ ਭਾਵਨਾ ਇਸ ਦੀ ਕੂੰਜੀ ਹੈ
ਟੀਮ ਮੈਂਬਰਾਂ ਨੇ ਰਕਸ਼ਾ ਮੰਤਰੀ ਨੂੰ ਦੱਸਿਆ ਕਿ ਉਹ ਸਕੀਂਗ ਦੀ ਵਰਤੋਂ ਕਰਕੇ ਕਿਵੇਂ ਲੰਬੀਆਂ ਦੂਰੀਆਂ ਨੂੰ ਕਵਰ ਕਰਨ ਯੋਗ ਹੋਏ ਇੱਕ ਮੌਕੇ ਉਹਨਾਂ ਨੇ ਇੱਕ ਦਿਨ ਵਿੱਚ 66 ਕਿਲੋਮੀਟਰ ਕਵਰ ਕੀਤਾ ਜਦ ਲਮਖਾਗਾ ਪਾਸ ਨੂੰ ਕਰਾਸ ਕਰ ਰਹੇ ਸਨ , ਜੋ ਉਹਨਾਂ ਵੱਲੋਂ ਪੂਰੀ ਐਕਸਪੀਡੀਸ਼ਨ ਦੌਰਾਨ ਇੱਕ ਦਿਨ ਵਿੱਚ ਕਵਰ ਕਰਨ ਵਾਲੀ ਸਭ ਤੋਂ ਲੰਬੀ ਦੂਰੀ ਸੀ
ਸ਼੍ਰੀ ਰਾਜਨਾਥ ਸਿੰਘ ਨੇ ਇਸ ਮੌਕੇ ਆਰ ਐੱਮ ਐਕਸ — 21 ਦੇ ਟੀਮ ਮੈਂਬਰਾਂ ਦਾ ਸਨਮਾਨ ਵੀ ਕੀਤਾ


ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਇੰਡੀਅਨ ਆਰਮੀ ਸਕੀਂਗ ਐਕਸਪੀਡੀਸ਼ਨ ਆਰ ਐੱਮ ਐਕਸ — 21 ਦਾ ਨਵੀਂ ਦਿੱਲੀ ਵਿੱਚ 23 ਜੁਲਾਈ 2021 ਨੂੰ ਸਨਮਾਨ ਕਰਦੇ ਹੋਏ

ਫੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ ਅਤੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਵੀ ਫਲੈਗਇਨ ਸਮਾਗਮ ਦੌਰਾਨ ਹਾਜ਼ਰ ਸਨ


ਰਕਸ਼ਾ ਮੰਤਰੀ ਰਾਜਨਾਥ ਸਿੰਘ 23 ਜੁਲਾਈ 2021 ਨੂੰ ਦਿੱਲੀ ਵਿੱਚ ਫਲੈਗ ਇਨ ਸਮਾਗਮ ਦੌਰਾਨ ਇੰਡੀਅਨ ਆਰਮੀ ਸਕੀਂਗ ਐਕਸਪੀਡੀਸ਼ਨ ਆਰ ਐੱਮ ਐੱਕਸ —21 ਦੀ ਟੀਮ ਦੇ ਨਾਲ ਨਜ਼ਰ ਰਹੇ ਹਨ ਫੌਜ ਦੇ ਮੁਖੀ ਐੱਮ ਐੱਮ ਨਰਵਣੇ ਵੀ ਨਜ਼ਰ ਰਹੇ ਹਨ

********

ਐੱਸ ਸੀ / ਵੀ ਬੀ ਵਾਈ



(Release ID: 1738271) Visitor Counter : 156