ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੋਵਿਡ-19 ਮਹਾਮਾਰੀ ਦਰਮਿਆਨ ਇੱਕ ਸੀਮਿਤ ਅਤੇ ਵਿਵਸਥਿਤ ਉਦਘਾਟਨ ਸਮਾਰੋਹ ਦੇ ਨਾਲ ਕੱਲ੍ਹ ਓਲੰਪਿਕਸਸ 2020 ਦੀ ਸ਼ੁਰੂਆਤ ਹੋਵੇਗੀ
ਓਲੰਪਿਕਸਸ ਨੂੰ ਲੈ ਕੇ ਪੂਰੇ ਭਾਰਤ ਵਿੱਚ ਉਤਸ਼ਾਹ ਦਾ ਮਾਹੌਲ
Posted On:
22 JUL 2021 1:22PM by PIB Chandigarh
ਟੋਕਿਓ ਓਲੰਪਿਕਸ ਕੱਲ੍ਹ ਸ਼ਾਮ 4.30 ਵਜੇ ਬਹੁ ਪ੍ਰਤੀਕਸ਼ਿਤ ਉਦਘਾਟਨ ਸਮਾਰੋਹ ਦੇ ਨਾਲ ਸ਼ੁਰੂ ਹੋ ਜਾਵੇਗਾ। ਹਾਲਾਂਕਿ, ਜਪਾਨ ਦੀ ਰਾਜਧਾਨੀ ਵਿੱਚ ਨਵਨਿਰਮਿਤ ਨੈਸ਼ਨਲ ਸਟੇਡੀਅਮ ਵਿੱਚ ਹੋ ਰਿਹਾ ਇਹ ਪ੍ਰੋਗਰਾਮ ਕੋਵਿਡ-19 ਮਹਾਮਾਰੀ ਦਰਮਿਆਨ ਸੀਮਿਤ ਅਤੇ ਵਿਵਸਥਿਤ ਤਰੀਕੇ ਨਾਲ ਹੋਵੇਗਾ।
ਜਪਾਨ ਨੇ ਐਲਾਨ ਕੀਤਾ ਹੈ ਕਿ ਪ੍ਰਤੀਭਾਗੀ ਖਾਲੀ ਸਥਾਨਾਂ ’ਤੇ ਮੁਕਾਬਲੇ ਕਰਨਗੇ, ਜਿਸ ਨਾਲ ਮਹਾਮਾਰੀ ਦੇ ਚਲਦੇ ਉਨ੍ਹਾਂ ਦੀ ਸਿਹਤ ਲਈ ਘੱਟ ਤੋਂ ਘੱਟ ਖ਼ਤਰਾ ਹੋਵੇ। ਹਰ ਦੇਸ਼ ਤੋਂ ਸਿਰਫ਼ ਛੇ ਅਧਿਕਾਰੀਆਂ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਆਗਿਆ ਹੈ, ਹਾਲਾਂਕਿ ਐਥਲੀਟਸ ਲਈ ਕੋਈ ਸੀਮਾ ਨਹੀਂ ਹੈ। ਲੇਕਿਨ ਪ੍ਰਸ਼ੰਸਕਾਂ ਨੂੰ ਇਸ ਵਾਰ ਬਹੁਤ ਛੋਟੀ ਟੀਮ ਪਰੇਡ ਦੇਖਣ ਨੂੰ ਮਿਲੇਗੀ ।
ਜਪਾਨੀ ਵਰਨਮਾਲਾ ਅਨੁਸਾਰ ਇਸ ਮਾਰਚ ਪਾਸਟ ਵਿੱਚ ਭਾਰਤ 21ਵੇਂ ਕ੍ਰਮ ’ਤੇ ਹੈ। ਇਸ ਵਾਰ ਭਾਰਤ ਨੇ ਓਲੰਪਿਕਸ ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ। ਇਸ 228 ਮੈਬਰਾਂ ਵਾਲੇ ਦਲ ਵਿੱਚ 22 ਰਾਜਾਂ ਦੇ 127 ਐਥਲੀਟ ਸ਼ਾਮਲ ਹਨ, ਜੋ 18 ਖੇਡਾਂ ਵਿੱਚ ਹਿੱਸਾ ਲੈਣਗੇ । ਇਹ ਖੇਡ ਹਨ - ਤੀਰਅੰਦਾਜੀ, ਐਥਲੈਟਿਕਸ, ਮੁੱਕੇਬਾਜੀ, ਬੈਡਮਿੰਟਨ, ਘੋੜਸਵਾਰੀ, ਤਲਵਾਰਬਾਜੀ, ਗੋਲਫ, ਜਿਮਨਾਸਟਿਕ, ਹਾਕੀ, ਜੂਡੋ, ਰੋਵਿੰਗ, ਸ਼ੂਟਿੰਗ, ਨੌਕਾਇਨ, ਤੈਰਾਕੀ, ਟੇਬਲ ਟੈਨਿਸ, ਟੈਨਿਸ, ਭਾਰੋਤੋਲਨ ਅਤੇ ਕੁਸ਼ਤੀ । ਇਸ ਪ੍ਰਤੀਨਿਧੀਮੰਡਲ ਵਿੱਚ 68 ਪੁਰਖ ਐਥਲੀਟ, 52 ਮਹਿਲਾ ਐਥਲੀਟ, 58 ਟੀਮ ਅਧਿਕਾਰੀ, 43 ਵੈਕਲਪਿਕ ਐਥਲੀਟ, 8 ਆਕਸਮਿਕ ਸਟਾਫ ਦੇ ਹੋਰ ਅਧਿਕਾਰੀ, ਕੋਚ, ਟੀਮ ਅਧਿਕਾਰੀ ਅਤੇ ਹੋਰ ਲੋਕ ਸ਼ਾਮਲ ਹਨ । ਭਾਰਤੀ ਐਥਲੀਟ ਟੋਕੀਓ ਓਲੰਪਿਕਸ ਵਿੱਚ 85 ਪਦਕ ਸੰਭਾਵਨਾਵਾਂ ਲਈ ਮੁਕਾਬਲਾ ਕਰਨਗੇ ।
ਭਾਰਤ ਵਿੱਚ ਓਲੰਪਿਕਸ ਦਾ ਉਤਸ਼ਾਹ ਵੱਧ ਰਿਹਾ ਹੈ
ਪੂਰੇ ਭਾਰਤ ਵਿੱਚ ਓਲੰਪਿਕਸ ਨੂੰ ਲੈ ਕੇ ਉਤਸ਼ਾਹ ਵੱਧ ਰਿਹਾ ਹੈ, ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਸ਼ੰਸਕ ਭਾਰਤ ਦੇ ਐਥਲੀਟਾਂ ਦਾ ਉਤਸ਼ਾਹ ਵਧਾ ਰਹੇ ਹਨ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਸੰਦੇਸ਼ ਸਾਂਝਾ ਕਰ ਰਹੇ ਹਨ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਲੋਕਾਂ ਤੋਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਦੇ ਨਾਲ ਇੱਕ ਵੀਡੀਓ ਬਣਾਉਣ ਅਤੇ ਦੇਸ਼ ਦਾ ਪ੍ਰਤੀਨਿਧੀਤਵ ਕਰਨ ਵਾਲੇ ਭਾਰਤੀ ਐਥਲੀਟਾਂ ਦੇ ਸਮਰਥਨ ਵਿੱਚ ਹੈਸ਼ਟੈਗ #ਸਾਡਾ ਵਿਕਟਰੀ ਪੰਜ ਦੇ ਨਾਲ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੀ ਤਾਕੀਦ ਕੀਤੀ ਹੈ।
ਇੱਕ ਟਵੀਟ ਵਿੱਚ, ਸ਼੍ਰੀ ਠਾਕੁਰ ਨੇ ਕਿਹਾ ਕਿ ਨਾਗਰਿਕ ਇੱਕ ਵੀਡੀਓ ਬਣਾ ਕੇ ਇਸ ਨੂੰ ਪੰਜ ਲੋਕਾਂ ਨੂੰ ਟੈਗ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਓਲੰਪਿਕਸ ਟੀਮ ਪ੍ਰਤੀ ਆਪਣਾ ਸਮਰਥਨ ਵਿਅਕਤ ਕਰਨ ਵਾਲੇ ਵੀਡੀਓ ਸਾਂਝਾ ਕਰਨ ਲਈ ਸੱਦਾ ਦੇ ਸਕਦੇ ਹਨ । ਉਨ੍ਹਾਂ ਨੇ ਲੋਕਾਂ ਤੋਂ #Cheer4India ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਵੀ ਅਪੀਲ ਕੀਤੀ । ਖੇਡ ਮੰਤਰੀ ਨੇ ਆਪਣੇ ਟਵਿਟਰ ਹੈਂਡਲ ’ਤੇ ਇੱਕ ਵੀਡੀਓ ਪੋਸਟ ਕੀਤਾ ਹੈ ਅਤੇ ਪੰਜ ਲੋਕਾਂ ਨੂੰ ਟੈਗ ਕੀਤਾ ਹੈ। ਉਨ੍ਹਾਂ ਨੇ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਕ੍ਰਿਕੇਟਰ ਸ਼੍ਰੀ ਵੀਰੇਂਦਰ ਸਹਿਵਾਗ, ਐਕਟਰ ਸ਼੍ਰੀ ਅਕਸ਼ੈ ਕੁਮਾਰ, ਬੈਡਮਿੰਟਨ ਖਿਡਾਰੀ ਸ਼੍ਰੀ ਸਾਇਨਾ ਨੇਹਵਾਲ ਅਤੇ ਪੇਟੀਐੱਮ ਦੇ ਸੰਸਥਾਪਕ ਸ਼੍ਰੀ ਫਤਹਿ ਸ਼ੇਖਰ ਸ਼ਰਮਾ ਨੂੰ ਨਾਮਿਤ ਕੀਤਾ ਹੈ।
https://twitter.com/ianuragthakur/status/1417841495747350532
ਓਲੰਪਿਕਸ ਦਾ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ ਪ੍ਰਸਾਰਣ
ਕੱਲ੍ਹ ਤੋਂ ਟੋਕੀਓ ਵਿੱਚ ਸ਼ੁਰੂ ਹੋਣ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਆਯੋਜਨ ਦਾ ਪ੍ਰਸਾਰ ਭਾਰਤ ਦੀ ਵੱਲੋਂ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਦੋਵੇਂ ਨੈੱਟਵਰਕ ਅਤੇ ਖੇਡਾਂ ਲਈ ਸਮਰਪਤ ਸਪੋਰਟਸ ਚੈਨਲ ਡੀਡੀ ਸਪੋਰਟਸ ਦੇ ਰਾਹੀਂ ਮੈਗਾ-ਕਵਰੇਜ ਕੀਤਾ ਜਾ ਰਿਹਾ ਹੈ। ਇਹ ਕਵਰੇਜ਼ ਓਲੰਪਿਕਸ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਨ ਤੱਕ ਵਿਸਤ੍ਰਿਤ ਹੈ ਅਤੇ ਪ੍ਰਸਾਰ ਭਾਰਤੀ ਦੇ ਟੀਵੀ, ਰੇਡੀਓ ਅਤੇ ਡਿਜਿਟਲ ਪਲੇਟਫਾਰਮ ’ਤੇ ਪੂਰੇ ਦੇਸ਼ ਵਿੱਚ ਉਪਲੱਬਧ ਰਹੇਗਾ ।
‘ਚੀਯਰ ਫਾਰ ਇੰਡੀਆ’ ਅਭਿਆਨ ਵਿੱਚ ਯੋਗਦਾਨ ਕਰਦੇ ਹੋਏ, ਡੀਡੀ ਸਪੋਰਟਸ ਟੋਕੀਓ ਓਲੰਪਿਕਸ 2020 ਦੀ ਸ਼ੁਰੂਆਤ ਦੇ ਤੌਰ ’ਤੇ ਮੰਨੇ-ਪ੍ਰਮੰਨੇ ਖਿਡਾਰੀਆਂ ਦੇ ਨਾਲ 4 ਘੰਟੇ ਤੋ ਜ਼ਿਆਦਾ ਦਾ ਚਰਚਾ - ਅਧਾਰਿਤ ਪ੍ਰੋਗਰਾਮ ਬਣਾਵੇਗਾ। ਇਸ ਵਿਸ਼ੇਸ਼ ਸ਼ੋਅ ਦਾ ਡੀਡੀ ਸਪੋਰਟਸ ’ਤੇ 22 ਅਤੇ 23 ਜੁਲਾਈ, 2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਲਾਇਵ ਪ੍ਰਸਾਰਣ ਕੀਤਾ ਜਾ ਰਿਹਾ ਹੈ। ਹਰ ਇੱਕ ਦਿਨ, ਵੱਖ-ਵੱਖ ਵਿਸ਼ਿਆਂ ਦੇ ਨਾਲ ਦੋ ਅਲੱਗ-ਅਲੱਗ ਸੈਸ਼ਨ ਹੋਣਗੇ । 22 ਜੁਲਾਈ ਦੇ ਦੋ ਸੈਸ਼ਨਾਂ ਦਾ ਡੀਡੀ ਸਪੋਰਟਸ ’ਤੇ ਉਸੇ ਦਿਨ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਅਤੇ ਅਗਲੇ ਦਿਨ 23 ਜੁਲਾਈ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਇਸ ਦਾ ਦੁਬਾਰਾ ਪ੍ਰਸਾਰਣ ਕੀਤਾ ਜਾਵੇਗਾ।
ਓਲੰਪਿਕਸ ਨਾਲ ਜੁੜੇ ਪ੍ਰੋਗਰਾਮਾਂ ਦੀ ਸੂਚੀ ਇੱਥੇ ਦੇਖੋ
******
ਸ੍ਰੀਅੰਕਾ/ਡੀਜੇਐੱਮ/ਸੀਵਾਈ/ਪੀਆਬੀ ਮੰਬਈ
(Release ID: 1738199)
Visitor Counter : 228