ਪੁਲਾੜ ਵਿਭਾਗ

ਸਰਕਾਰ ਨੇ ਭਾਰਤ ਵਿੱਚ ਵੱਖ ਵੱਖ ਪੁਲਾੜ ਗਤੀਵਿਧੀਆਂ ਲਈ ਨਿਜੀ ਇਕਾਈਆਂ ਤੋਂ 27 ਪ੍ਰਸਤਾਵ ਪ੍ਰਾਪਤ ਕੀਤੇ ਹਨ

Posted On: 22 JUL 2021 4:26PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ , ਐੱਮ ਐੱਸ ਪੀ ਐੱਮ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਹੁਣ ਤੱਕ ਭਾਰਤ ਵਿੱਚ ਵੱਖ ਵੱਖ ਪੁਲਾੜ ਗਤੀਵਿਧੀਆਂ ਲਈ ਨਿਜੀ ਇਕਾਈਆਂ ਤੋਂ 27 ਪ੍ਰਸਤਾਵ ਪ੍ਰਾਪਤ ਹੋਏ ਹਨ ਰਾਜ ਸਭਾ ਵਿੱਚ ਲਿਖਤੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਪ੍ਰਸਤਾਵਾਂ ਦੀਆਂ ਕਿਸਮਾਂ ਵਿੱਚ ਲਾਂਚ ਵਹੀਕਲਸ ਨੂੰ ਬਣਾਉਣਾ ਅਤੇ ਲਾਂਚ ਕਰਨਾ , ਸੈਟੇਲਾਈਟਸ ਬਣਾਉਣਾ , ਮਾਲਕੀ ਅਤੇ ਸੰਚਾਲਨ , ਸੈਟੇਲਾਈਟ ਅਧਾਰਿਤ ਸੇਵਾ ਮੁਹੱਈਆ ਕਰਨਾ, ਜ਼ਮੀਨੀ ਸੈਗਮੈਂਟਸ ਸਥਾਪਿਤ ਕਰਨਾ, ਖੋਜ ਭਾਈਵਾਲੀ ਅਤੇ ਮਿਸ਼ਨ ਸੇਵਾਵਾਂ ਮੁਹੱਈਆ ਕਰਨਾ ਸ਼ਾਮਲ ਹਨ ਵਿਸ਼ਵ ਪੁਲਾੜ ਅਰਥਚਾਰਾ ਅਗਲੇ ਦੋ ਦਹਾਕਿਆਂ ਵਿੱਚ ਇੱਕ ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਉੱਨਤੀ ਕਰਨ ਜਾ ਰਿਹਾ ਹੈ ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਭਾਰਤੀ ਨਿਜੀ ਪੁਲਾੜ ਉਦਯੋਗ ਵਿਸ਼ਵੀ ਪੁਲਾੜ ਅਰਥਚਾਰੇਪੁਲਾੜ ਅਧਾਰਿਤ ਸੇਵਾਵਾਂ , ਲਾਂਚ ਸੇਵਾਵਾਂ , ਸੈਟੇਲਾਈਟਸ ਅਤੇ ਲਾਂਚ ਵਹੀਕਲਸ ਦਾ ਨਿਰਮਾਣ ਕਰਨਾ , ਗਰਾਉਂਡ ਸੈਗਮੈਂਟ ਸਥਾਪਿਤ ਕਰਨਾ ਅਤੇ ਬੁਨਿਆਦੀ ਢਾਂਚਾ ਲਾਂਚ ਕਰਨਾ ਕਾਫੀ ਹੱਦ ਤੱਕਦੇ ਮੁੱਖ ਤੱਤਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ
ਅਕਾਦਮਿਕ ਸੰਸਥਾਵਾਂ , ਸਟਾਰਟਅੱਪਸ ਅਤੇ ਉਦਯੋਗਾਂ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਖੇਤਰ ਦੀ ਭਾਈਵਾਲੀ ਰਾਸ਼ਟਰੀ ਪੁਲਾੜ ਅਰਥਚਾਰਾ, ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਧੇਰੇ ਨਿਰਮਾਣ ਸਹੂਲਤਾਂ ਕਾਇਮ ਕਰਨ ਤੱਕ ਵਧਣ ਦੀ ਸੰਭਾਵਨਾ ਹੈ

 

*********

ਐੱਸ ਐੱਨ ਸੀ(Release ID: 1737830) Visitor Counter : 25


Read this release in: English , Urdu , Bengali , Tamil