ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਸਿੱਖਿਆ ਲਈ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 22 JUL 2021 2:47PM by PIB Chandigarh

ਬੱਚਿਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਬਾਰੇ ਐਕਟ 2009 ਨੇੜੇ ਦੇ ਸਕੂਲ ਵਿੱਚ 6 ਸਾਲ ਤੋਂ 14 ਸਾਲ ਉਮਰ ਦੇ ਹਰੇਕ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਮੁਹੱਈਆ ਕਰਦਾ ਹੈ ਮਹਾਮਾਰੀ ਦੌਰਾਨ ਸਿੱਖਿਆ ਮੰਤਰਾਲੇ ਨੇ ਬੱਚਿਆਂ ਨੂੰ ਸਿੱਖਿਆ ਲਈ ਰਿਮੋਟ ਪਹੁੰਚ ਮੁਹੱਈਆ ਕਰਨ ਲਈ ਵੱਖ ਵੱਖ ਕਦਮ ਚੁੱਕ ਹਨ , ਜੋ ਐੱਸ ਸੀ / ਐੱਸ ਟੀ ਸਮੇਤ ਬਿਨਾਂ ਖੇਤਰ ਅਤੇ ਆਰਥਿਕ ਮਾਪਦੰਡ ਦੇ ਵਿਚਾਰ ਦੇ ਹਰੇਕ ਸ਼੍ਰੇਣੀ ਵਿਦਿਆਰਥੀਆਂ ਲਈ ਉਪਲਬੱਧ ਹਨ
ਇੱਕ ਸਮੁੱਚੀ ਪਹਿਲਕਦਮੀ ਜੋ ਪੀ ਐੱਮ ਵਿਦਿਆ ਦੇ ਨਾਂ ਨਾਲ ਜਾਣੀ ਜਾਂਦੀ ਹੈ, ਸ਼ੁਰੂ ਕੀਤੀ ਗਈ ਹੈ ,ਜਿਸਦਾ ਮਕਸਦ ਸਿੱਖਿਆ ਦੀ ਮਲਟੀ ਮੋਡ ਯੋਗ ਪਹੁੰਚ ਲਈ ਡਿਜੀਟਲ / ਆਨਲਾਈਨ / ਆਨ ਏਅਰ ਸਿੱਖਿਆ ਨਾਲ ਸੰਬੰਧਿਤ ਸਾਰੇ ਯਤਨਾਂ ਨੂੰ ਇਕੱਠਾ ਕਰਨਾ ਹੈ ਇਸ ਪਹਿਲਕਦਮੀ ਵਿੱਚ ਵੱਡੀ ਪਹੁੰਚ ਮੁਹੱਈਆ ਕਰਨ ਲਈ ਡਿਜੀਟਲ ਮੋਡ ਦੇ ਸਾਰੇ ਰੂਪ ਸ਼ਾਮਲ ਕੀਤੇ ਗਏ ਹਨਦੀਕਸ਼ਾ (ਆਨਲਾਈਨ), ਸਵੈਮ (ਆਨਲਾਈਨ), ਸਵੈਮ ਪ੍ਰਭਾ (ਟੀਵੀ) ਅਤੇ ਦੂਰਦਰਸ਼ਨ ਤੇ ਆਈ ਆਰ ਨੈੱਟਵਰਕ ਦੀ ਵਰਤੋਂ ਸਮੇਤ ਹੋਰ ਟੀਵੀ ਚੈਨਲ ਇਸ ਤੋਂ ਅੱਗੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ ਵੱਖ ਢੰਗ ਤਰੀਕਿਆਂ ਰਾਹੀਂ ਨਿਰੰਤਰ ਸਿੱਖਿਆ ਦੀ ਸਹੂਲਤ ਦੇਣ ਲਈ ਪ੍ਰਗਿਆਤਾ (ਪੀ ਆਰ ਜੀ ਵਾਈ ਟੀ ) ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਉਹ ਸਥਿਤੀਆਂ ਸ਼ਾਮਲ ਹਨ ,ਜਿੱਥੇ ਇੰਟਰਨੈੱਟ ਸੰਪਰਕ ਉਪਲਬੱਧ ਨਹੀਂ ਹੈ ਜਾਂ ਬਹੁਤ ਘੱਟ ਬੈਂਡਵਿਡਥ ਨਾਲ ਉਪਲਬੱਧ ਹੈ ਇਹਨਾਂ ਸਰੋਤਾਂ ਨੂੰ ਵੱਖ ਵੱਖ ਪਲੇਟਫਾਰਮਾਂ ਰਾਹੀਂ ਜਿਵੇਂ ਟੈਲੀਵੀਜ਼ਨ , ਰੇਡੀਓ ਆਦਿ, ਜੋ ਇੰਟਰਨੈੱਟ ਤੇ ਨਿਰਭਰ ਨਹੀਂ ਹਨ, ਰਾਹੀਂ ਸਾਂਝਾ ਕੀਤਾ ਜਾਂਦਾ ਹੈ ਇੱਕ ਵਿਕਲਪਿਤ ਅਕਾਦਮਿਕ ਕੈਲੰਡਰ ਗਰੇਡ 1 ਤੋਂ 12 ਜਮਾਤ ਦੇ ਦੋਨੋਂ ਤਰ੍ਹਾਂ ਦੇ ਬੱਚਿਆਂ, ਜਿਹਨਾਂ ਕੋਲ ਉਪਕਰਣ ਹੈ ਤੇ ਜਿਹਨਾਂ ਕੋਲ ਨਹੀਂ ਹੈ, ਨੂੰ ਸਿੱਖਿਆ ਦੇਣ ਲਈ ਤਿਆਰ ਕੀਤਾ ਗਿਆ ਹੈ ਇਹਨਾਂ ਤੋਂ ਇਲਾਵਾ ਕਮਿਊਨਿਟੀ ਰੇਡੀਓ , ਵਰਕਸ਼ੀਟਸ ਤੇ ਸਲੇਬਸ ਦੀਆਂ ਕਿਤਾਬਾਂ ਸਿੱਖਿਆ ਲੈਣ ਵਾਲਿਆਂ ਦੀ ਰਿਹਾਇਸ਼ ਤੇ ਸਪਲਾਈ ਕੀਤੀਆਂ ਗਈਆਂ ਹਨ, ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੇ ਘਰ ਜਾਇਆ ਜਾਂਦਾ ਹੈ , ਕਮਿਊਨਿਟੀ ਜਮਾਤਾਂ , ਟੋਲ ਫ੍ਰੀ ਨੰਬਰ ਅਤੇ ਆਵਾਜ਼ ਕੰਟੈਂਟ ਲਈ ਐੱਸ ਐੱਮ ਐੱਸ ਅਧਾਰਿਤ ਬੇਨਤੀਆਂ, ਸਿੱਖਿਆ ਮਨੋਰੰਜਨ ਲਈ ਸਥਾਨਕ ਰੇਡੀਓ ਕੰਟੈਂਟ ਆਦਿ ਦੀ ਵਰਤੋਂ ਕੀਤੀ ਗਈ ਹੈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਚੁੱਕੇ ਗਏ ਇਹ ਕਦਮਇੰਡੀਆ ਰਿਪੋਰਟ ਡਿਜੀਟਲ ਐਜੂਕੇਸ਼ਨ ਜੂਨ 2020 ਵਿੱਚ ਦਿਖਾਏ ਗਏ ਹਨ, ਜੋ ਹੇਠ ਲਿਖੇ ਲਿੰਕ ਤੇ ਉਪਲਬੱਧ ਹਨ
https://www.education.gov.in/sites/upload_files/mhrd/files/India_Report_Digital_Education_0.pdf.
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ

 

********

ਐੱਮ ਜੇ ਪੀ ਐੱਸ / ਕੇ(Release ID: 1737802) Visitor Counter : 53