ਰੱਖਿਆ ਮੰਤਰਾਲਾ

ਟੋਕਿਓ ਓਲੰਪਿਕ 2021 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਹਵਾਈ ਯੋਧੇ

Posted On: 22 JUL 2021 3:32PM by PIB Chandigarh

ਭਾਰਤੀ ਹਵਾਈ ਫੌਜ ਅਗਾਮੀ ਟੋਕਿਓ ਓਲੰਪਿਕਸ 2021ਵਿੱਚ ਪ੍ਰਦਰਸ਼ਨ, ਚਮਕਣ ਅਤੇ ਦੇਸ਼ ਲਈ ਤਗ਼ਮੇ ਜਿੱਤਣ ਲਈ 5 ਏਅਰ ਵਾਰੀਅਰਜ਼ (ਚਾਰ ਖਿਡਾਰੀ ਅਤੇ ਇੱਕ ਰੈਫਰੀ ਵਜੋਂ) 25 ਸਾਲਾਂ ਦੇ ਅੰਤਰਾਲ ਤੋਂ ਬਾਅਦ ਭਾਰਤੀ ਦਲ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਨੀਲੇ ਪਹਿਰਾਵੇ ਵਾਲੇ ਯੋਧਿਆਂ ਲਈ ਰਾਸ਼ਟਰੀ ਝੰਡੇ ਦੀ ਨੁਮਾਇੰਦਗੀ ਕਰਨ ਲਈ ਅਜਿਹਾ ਮੌਕਾ ਪ੍ਰਾਪਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਆਈਏਐੱਫ ਸਪੋਰਟਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰਾਂ ਵਿੱਚ ਮਹੱਤਵਪੂਰਣ ਤਰੱਕੀ ਕੀਤੀ ਹੈ, ਜਿਸ ਵਿੱਚ ਪ੍ਰਤਿਭਾਵਾਨ ਏਅਰ ਵਾਰੀਅਰਜ਼ ਨੇ ਆਪਣਾ ਹੌਸਲਾ ਅਤੇ ਦ੍ਰਿੜਤਾ ਦਿਖਾਈ ਹੈ ਅਤੇ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਕੱਪਾਂ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਤਗਮੇ ਜਿੱਤੇ ਹਨ, ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਨੂੰ ਪ੍ਰਸੰਸਾ ਮਿਲੀ ਹੈ। ਸਾਲਾਂ ਤੋਂ, ਆਈਏਐੱਫ ਦੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਵਿੱਚ ਨਿਰੰਤਰ ਸੁਧਾਰ ਦਿਖਾਇਆ ਹੈ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਏਅਰ ਵਾਰੀਅਰਜ਼ ਦੀ ਰਾਸ਼ਟਰੀ ਕੋਚਿੰਗ ਕੈਂਪ ਦਾ ਹਿੱਸਾ ਬਣੇ ਹਨ।

ਹੇਠਲੇ ਆਈਏਐੱਫ ਦੇ ਖਿਡਾਰੀ ਅਤੇ ਅਧਿਕਾਰੀ ਟੋਕਿਓ ਓਲੰਪਿਕਸ 2021 ਦੇ ਭਾਰਤੀ ਦਲ ਦੇ ਮੈਂਬਰ ਹਨ: -

  1. ਆਈਏਐੱਫ ਐਥਲੈਟਿਕਸ ਟੀਮ ਦੇ ਸਾਰਜੈਂਟ ਸ਼ਿਵਪਾਲ ਸਿੰਘ ਨੇ 25 ਜਨਵਰੀ 20 ਨੂੰ ਦੱਖਣੀ ਅਫਰੀਕਾ ਵਿੱਚ ਏਸੀਐੱਨਡਬਲਿਊ ਲੀਗ ਵਿੱਚ 85.47 ਮੀਟਰ ਦੀ ਕੋਸ਼ਿਸ਼ ਨਾਲ ਜੈਵਲਿਨ ਥ੍ਰੋ ਈਵੈਂਟ ਵਿੱਚ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕੀਤਾ ਸੀ। ਇਸ ਤੋਂ ਪਹਿਲਾਂ, ਸ਼ਿਵਪਾਲ ਸਿੰਘ ਆਈਏਐੱਫ ਐਥਲੈਟਿਕਸ ਟੀਮ ਦੇ ਮੈਂਬਰ ਬਣੇ, ਅਕਤੂਬਰ 2019 ਵਿੱਚ ਚੀਨ ਦੇ ਵੁਹਾਨ ਵਿਖੇ ਆਯੋਜਿਤ ਮਿਲਟਰੀ ਵਿਸ਼ਵ ਖੇਡਾਂ ਵਿੱਚ 83.33 ਮੀਟਰ ਨੇਜਾ ਸੁੱਟ ਕੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ।

ਸਾਰਜੈਂਟ ਸ਼ਿਵਪਾਲ ਸਿੰਘ

 

  1. ਆਈਏਐੱਫ ਐਥਲੈਟਿਕਸ ਟੀਮ ਦੇ ਸਾਰਜੈਂਟ ਨੋਆ ਨਿਰਮਲ ਟੌਮ ਨੇ ਆਈਏਐੱਫਐੱਫ ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਆਪਣੇ ਪ੍ਰਦਰਸ਼ਨ ਕਰਕੇ ਟੋਕਿਓ ਓਲੰਪਿਕਸ 2021 ਲਈ ਕੁਆਲੀਫਾਈ ਕੀਤਾ ਸੀ।

ਸਾਰਜੈਂਟ ਨੋਆ ਨਿਰਮਲ ਟੌਮ

 

 

 

ਜੇਡਬਲਿਊਓ ਦੀਪਕ ਕੁਮਾਰ

  1. ਆਈਏਐੱਫ ਦੀ ਨਿਸ਼ਾਨੇਬਾਜ਼ੀ ਟੀਮ ਦੇ ਜੇਡਬਲਿਊਓ ਦੀਪਕ ਕੁਮਾਰ ਨੇ ਨਵੰਬਰ, 2019 ਵਿੱਚ ਦੋਹਾ, ਕਤਰ ਵਿਖੇ ਆਯੋਜਿਤ 14ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਟੋਕਿਓ ਓਲੰਪਿਕਸ 2021 ਲਈ ਕੁਆਲੀਫਾਈ ਕੀਤਾ।
  2. ਆਈਏਐੱਫ ਐਥਲੈਟਿਕਸ ਟੀਮ ਦੇ ਕਾਰਪੋਰਲ ਐਲੈਕਸ ਐਂਟਨੀ ਨੇ 4X400 ਮੀਟਰ ਮਿਕਸਡ ਰੀਲੇਅ ਵਿੱਚ ਓਲੰਪਿਕਸ 2021 ਲਈ ਕੁਆਲੀਫਾਈ ਕੀਤਾ। ਇਸ ਏਅਰ ਯੋਧੇ ਨੇ 25 ਜੂਨ ਤੋਂ 29 ਜੂਨ 2021 ਤੱਕ ਪਟਿਆਲਾ ਵਿਖੇ ਆਯੋਜਿਤ ਸੀਨੀਅਰ ਅੰਤਰ ਰਾਜ ਐਥਲੈਟਿਕਸ ਚੈਂਪੀਅਨਸ਼ਿਪ ਅਤੇ 21 ਜੂਨ 2021 ਨੂੰ ਪਟਿਆਲਾ ਵਿਖੇ ਇੰਡੀਅਨ ਗ੍ਰਾਂ-ਪ੍ਰੀ-4 ਵਿੱਚ ਹਿੱਸਾ ਲਿਆ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨ ਦੁਆਰਾ ਨਿਰਧਾਰਤ ਦਾਖਲੇ ਦੇ ਮਾਪਦੰਡਾਂ ਨੂੰ ਪ੍ਰਾਪਤ ਕਰਨ ਦੇ ਫਲਸਰੂਪ , ਉਨ੍ਹਾਂ ਓਲੰਪਿਕਸ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ।

 

ਕਾਰਪੋਰਲ ਐਲੈਕਸ ਐਂਟਨੀ

 

  1. ਐਮਡਬਲਿਊਓ ਅਸ਼ੋਕ ਕੁਮਾਰ ਨੂੰ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਟੋਕਿਓ ਓਲੰਪਿਕ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਰੈਫਰੀ ਵਜੋਂ ਚੁਣਿਆ ਹੈ। ਉਹ ਪਹਿਲਾ ਭਾਰਤੀ ਰੈਫਰੀ ਹੈ, ਜੋ ਇੱਕ ਤੋਂ ਬਾਅਦ ਇੱਕ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ।

ਐਮਡਬਲਿਊਓ ਅਸ਼ੋਕ ਕੁਮਾਰ

 

*****

ਏਬੀਬੀ / ਏਐਮ / ਏਐਸ



(Release ID: 1737795) Visitor Counter : 318