ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਹਰਿਆਣਾ ਦੀ ਆਈਡੀਐਸਪੀ ਰਾਜ ਨਿਗਰਾਨੀ ਇਕਾਈ (ਐਸਐਸਯੂ), ਬਰਡ ਫਲੂ ਦੇ ਪਹਿਲੇ ਦਸਤਾਵੇਜ਼ੀ ਮਨੁੱਖੀ ਕੇਸ ਦੀ ਮਹਾਮਾਰੀ ਸੰਬੰਧੀ ਜਾਂਚ ਸ਼ੁਰੂ ਕਰੇਗੀ


ਕਿਸੇ ਵੀ ਲੱਛਣ ਲਈ ਮਰੀਜ਼ ਦੇ ਨੇੜਲੇ ਸੰਪਰਕ ਨਿਗਰਾਨੀ ਹੇਠ

ਖੇਤਰ ਵਿਚ ਬਰਡ ਫਲੂ ਦਾ ਕੋਈ ਸ਼ੱਕੀ ਮਾਮਲਾ ਨਹੀਂ ਹੈ

ਕਿਸੇ ਵੀ ਹੋਰ ਲੱਛਣ ਵਾਲੇ ਮਾਮਲੇ ਦੀ ਰਿਪੋਰਟ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਸੰਚਾਲਤ ਕੀਤੀਆਂ ਜਾ ਰਹੀਆਂ ਹਨ

Posted On: 21 JUL 2021 8:10PM by PIB Chandigarh

ਹਰਿਆਣਾ ਦੇ ਗੁਰੂਗ੍ਰਾਮ ਤੋਂ 11 ਸਾਲ ਦੇ ਇੱਕ ਬੱਚੇ ਨੂੰ ਐਚ 5 ਐਨਐਕਸ ਦਾ ਪਹਿਲਾ ਮਨੁੱਖੀ ਕੇਸ ਦੱਸਿਆ ਗਿਆ ਹੈ। 

ਬਾਲਕ ਨੂੰ ਜੂਨ 2021 ਨੂੰ ਪੀਡੀਐਟ੍ਰਿਕਸ ਵਿਭਾਗ, ਏਮਜ਼, ਦਿੱਲੀ ਵਿੱਚ ਜਾਂਚ  ਦੌਰਾਨ ਏਐਮਐਲ ਹੋਣ ਦਾ ਪਤਾ ਲਗਾਇਆ ਗਿਆ ਸੀ। ਏਐਮਐਲ ਦੀ ਇੰਡਕਸ਼ਨ ਥੈਰੇਪੀ ਦੇ ਤੁਰੰਤ ਬਾਅਦ ਉਸ ਨੂੰ ਬੁਖਾਰ, ਖੰਘ, ਕੋਰੀਜ਼ਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਸੰਬੰਧੀ ਲੱਛਣ ਵਿਕਸਿਤ ਹੁੰਦੇ ਪਾਏ ਗਏ ਸਨ। ਉਸਨੂੰ ਨਿਮੋਨੀਆ ਅਤੇ ਸਦਮੇ ਦੇ ਨਾਲ ਫੇਬਰਿਲ ਨਿਉਟ੍ਰੋਪੀਨੀਆ ਦੇ ਨਾਲ ਏਐਮਐਲ ਵਜੋਂ ਪਛਾਣਿਆ ਗਿਆ ਸੀ, ਜੋ ਏਆਰਡੀਐਸ ਨਾਲ ਅੱਗੇ ਵਧਿਆ। ਉਸਨੂੰ 2 ਜੁਲਾਈ, 2021 ਨੂੰ ਏਮਜ਼, ਨਵੀਂ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਸੀ। ਲੜਕਾ ਮਲਟੀ -ਆਰਗਨ ਡਿਸਫ਼ੰਕਸ਼ਨ ਤੋਂ ਪੀੜਤ ਸੀ ਅਤੇ  12 ਜੁਲਾਈ 2021 ਨੂੰ ਉਸ ਦੀ ਮੌਤ ਹੋ ਗਈ।

ਮਾਈਕਰੋਬਾਇਓਲੋਜੀ ਵਿਭਾਗ ਏਮਜ਼ ਨੂੰ 7 ਅਤੇ 11 ਜੁਲਾਈ 2021 ਨੂੰ ਸਾਹ ਲੈਣ ਵਾਲੇ ਪੈਨਲ ਟੈਸਟਿੰਗ ਲਈ ਬ੍ਰੌਨਕੋਲੋਵੋਲਰ ਲਵੇਜ (ਬੀਏਐਲ) ਪ੍ਰਾਪਤ ਹੋਇਆ ਸੀ।  ਨਮੂਨਾ  ਇਨਫਲੂਐਨਜ਼ਾ ਏ ਅਤੇ ਇਨਫਲੂਐਨਜ਼ਾ ਬੀ ਦੋਵਾਂ ਲਈ ਪੋਜੀਟਿਵ ਟੈਸਟ ਪਾਇਆ ਗਿਆ ਹੈ।  ਇਹ ਸਾਰਸ ਕੋਵ -2 ਅਤੇ ਸਾਹ ਦੀਆਂ ਹੋਰ ਵਾਇਰਸਾਂ ਲਈ ਵੀ ਨਿਗੇਟਿਵ ਸੀ। ਏਮਜ਼ ਵਿਖੇ ਇੰਫਲੂਐਨਜ਼ਾ ਏ ਲਈ ਸਬ-ਟਾਈਪਿੰਗ ਐਚ 1 ਐਨ 1 ਅਤੇ ਐਚ 3 ਐਨ 2 ਲਈ ਉਪਲਬਧ ਰੀਐਜੈਂਟਸ ਦੇ ਨਾਲ ਅਸਪਸ਼ਟ ਰਹੀ। ਇਸ ਲਈ, ਨਮੂਨੇ 13 ਜੁਲਾਈ 2021 ਨੂੰ ਐਨਆਈਵੀ ਨੂੰ ਭੇਜੇ ਗਏ ਸਨ। 

ਐਨਆਈਵੀ ਵਿਖੇ, ਦੋਵਾਂ ਨਮੂਨਿਆਂ ਦੀ ਜਾਂਚ ਇਨਫਲੂਐਨਜ਼ਾ ਏ ਅਤੇ ਇਨਫਲੂਐਨਜ਼ਾ ਬੀ ਦੇ ਨਾਲ-ਨਾਲ ਇਨਫਲੂਐਂਜ਼ਾ ਏ ਮੌਸਮੀ (ਐਚ 1 ਐਨ 1, ਐਚ 1 ਐਨ 1 ਪੀਡੀਐਮ 09 ਅਤੇ ਐਚ 3 ਐਨ 2), ਗੈਰ ਮੌਸਮੀ ਏਵੀਅਨ ਸਬ ਟਾਈਪ (ਐਚ 5, ਐਚ 7, ਐਚ 9 ਅਤੇ ਐਚ 10) ਰੀਅਲ ਟਾਈਮ ਪੀਸੀਆਰ ਵੱਲੋਂ ਕੀਤੀ ਗਈ ਸੀ। ਨਤੀਜੇ ਨੇ ਦਿਖਾਇਆ ਕਿ ਨਮੂਨਾ ਏ / ਐਚ 5 ਅਤੇ ਟਾਈਪ ਬੀ ਵਿਕਟੋਰੀਆ ਲਾਈਨੇਜ ਲਈ ਪੋਜੀਟਿਵ ਹੈ। ਪੂਰੇ ਜੀਨੋਮ ਦੀ ਤਰਤੀਬ ਅਤੇ ਵਾਇਰਸ ਆਈਸੋਲੇਸ਼ਨ ਪ੍ਰਕਿਰਿਆ ਵਿੱਚ ਹੈ। 

ਐਨਸੀਡੀਸੀ, ਦਿੱਲੀ ਨੂੰ ਐਨਆਈਵੀ ਪੁਣੇ ਤੋਂ ਸ਼ੁਕਰਵਾਰ , 16 ਜੁਲਾਈ 2021 ਨੂੰ ਲੈਬ ਦੀ ਰਿਪੋਰਟ ਦੇ ਨਾਲ ਏਮਜ਼, ਦਿੱਲੀ ਤੋਂ ਜਾਣਕਾਰੀ ਮਿਲੀ। ਇਹ ਜਾਣਕਾਰੀ ਆਈਡੀਐਸਪੀ ਸਟੇਟ ਸਰਵੀਲੈਂਸ ਯੂਨਿਟ (ਐਸਐਸਯੂ), ਹਰਿਆਣਾ ਨੂੰ ਇਸ ਮਾਮਲੇ ਦੀ ਮਹਾਮਾਰੀ ਸੰਬੰਧੀ ਜਾਂਚ ਸ਼ੁਰੂ ਕਰਨ ਲਈ ਦਿੱਤੀ ਗਈ ਸੀ। ਇਹ ਮਾਮਲਾ ਪਸ਼ੂ ਪਾਲਣ ਵਿਭਾਗ ਨੂੰ ਵੀ ਰਿਪੋਰਟ ਕੀਤਾ ਗਿਆ ਸੀ। ਐਪੀਡੀਮੋਲੋਜਿਸਟਸ ਅਤੇ ਮਾਈਕਰੋਬਾਇਓਲੋਜਿਸਟਸ ਨਾਲ ਬਣੀ ਐਨਸੀਡੀਸੀ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਟੀਮ ਨੇ ਮਹਾਮਾਰੀ ਵਿਗਿਆਨ ਦੇ ਮੁਲਾਂਕਣ ਲਈ ਤੁਰੰਤ ਏਮਜ਼, ਨਵੀਂ ਦਿੱਲੀ ਅਤੇ ਗੁਰੂਗਰਾਮ ਦਾ ਦੌਰਾ ਕੀਤਾ ਸੀ। ਰਾਜ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਇਸ ਜਾਂਚ ਵਿਚ ਸ਼ਾਮਲ ਹਨ।

ਉਪਲਬਧ ਜਾਣਕਾਰੀ ਦੇ ਅਧਾਰ 'ਤੇ, ਮਰੀਜ਼ਾਂ ਦਾ ਇਲਾਜ ਕਰਨ ਵਾਲੀਆਂ ਡਾਕਟਰਾਂ ਅਤੇ ਨਰਸਾਂ ਦੀ ਟੀਮ 16 ਜੁਲਾਈ 2021 ਤੋਂ ਕਿਸੇ ਵੀ ਇਨਫਲੂਐਂਜ਼ਾ ਵਰਗੀ ਬਿਮਾਰੀ ਦੀ ਘਟਨਾ ਦੀ ਨਿਗਰਾਨੀ ਕਰ ਰਹੀ ਹੈ। ਜਿਸ ਬਾਰੇ ਅਜੇ ਤਕ ਕਿਸੇ ਨੇ ਵੀ ਕੋਈ ਲੱਛਣ ਨਹੀਂ ਦੱਸੇ। ਸੰਪਰਕ ਟਰੇਸਿੰਗ ਕੀਤੀ ਗਈ ਸੀ ਅਤੇ ਪਰਿਵਾਰਕ ਮੈਂਬਰ, ਨੇੜਲੇ ਸੰਪਰਕ ਅਤੇ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ, ਡੂੰਘੀ ਨਿਗਰਾਨੀ ਹੇਠ ਹਨ। ਕਿਸੇ ਵੀ ਨੇੜਲੇ ਸੰਪਰਕਾਂ ਵਿੱਚ ਕੋਈ ਲੱਛਣ ਨਹੀਂ ਹਨ। ਸੰਪਰਕ ਟਰੇਸਿੰਗ, ਲੱਛਣ ਵਾਲੇ ਹਰੇਕ ਕੇਸ ਦੀ ਸਰਗਰਮ ਭਾਲ ਹਸਪਤਾਲ ਅਤੇ ਖੇਤਰ ਵਿੱਚ ਕੀਤੀ ਗਈ ਹੈ ਜਿਥੇ ਇਹ ਕੇਸ ਪਾਇਆ ਗਿਆ ਹੈ। ਆਈ ਈ ਸੀ ਦੀਆਂ ਗਤੀਵਿਧੀਆਂ ਸਿਹਤ ਅਧਿਕਾਰੀਆਂ ਨੂੰ ਕਿਸੇ ਵੀ ਲੱਛਣ ਵੱਲ ਕੇਸ ਦੀ ਰਿਪੋਰਟ ਕਰਨ ਲਈ ਸਲਾਹ ਦੇਣ ਲਈ ਆਮ ਲੋਕਾਂ ਲਈ ਕੀਤੀਆਂ ਜਾਂਦੀਆਂ ਹਨ। ਫਿਲਹਾਲ ਇਸ ਖੇਤਰ ਵਿਚ ਲੱਛਣ ਵਾਲੇ ਵਿਅਕਤੀ ਨਹੀਂ ਹਨ। 

ਪਸ਼ੂ ਪਾਲਣ ਵਿਭਾਗ ਨੂੰ ਇਲਾਕੇ ਵਿਚ ਬਰਡ ਫਲੂ ਦੇ ਕੋਈ ਵੀ ਸ਼ੱਕੀ ਮਾਮਲੇ ਨਹੀਂ ਮਿਲੇ ਹਨ ਅਤੇ ਸਾਵਧਾਨੀ ਉਪਾਅ ਵਜੋਂ 10 ਕਿਲੋਮੀਟਰ ਦੇ ਜ਼ੋਨ ਵਿਚ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਐਨਸੀਡੀਸੀ ਵੱਲੋਂ ਮਹਾਮਾਰੀ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪਸ਼ੂ ਪਾਲਣ ਵਿਭਾਗ ਅਤੇ ਰਾਜ ਸਰਕਾਰ ਦੀ ਨਿਗਰਾਨੀ ਇਕਾਈ ਸ਼ਾਮਲ ਹੈ, ਢੁਕਵੇਂ ਜਨਤਕ ਸਿਹਤ ਉਪਾਅ ਸਥਾਪਤ ਕੀਤੇ ਗਏ ਹਨ। 

-------------------------------

ਐਮ.ਵੀ.

HFW-Bird Flu case/21st July2021-5(Release ID: 1737611) Visitor Counter : 200


Read this release in: English , Urdu , Hindi , Tamil , Telugu