ਸੱਭਿਆਚਾਰ ਮੰਤਰਾਲਾ

ਕੇਂਦਰੀ ਸਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਸਭਿਆਚਾਰ ਰਾਜ ਮੰਤਰੀਆਂ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਐਨਜੀਐਮਏ ਦਾ ਦੌਰਾ ਕੀਤਾ

Posted On: 21 JUL 2021 6:16PM by PIB Chandigarh

ਮੁੱਖ ਝਲਕੀਆਂ :

 

-ਮੰਤਰੀਆਂ ਨੇ ਅਸਥਾਈ ਪ੍ਰਦਰਸ਼ਨੀ ਹਾਲ ਅਤੇ ਨਵੀਨੀਕਰਨ ਕੀਤੇ ਗਏ ਜੈਪੁਰ ਹਾਉਸ ਦਾ ਦੌਰਾ ਕੀਤਾ, ਨੰਦ ਲਾਲ ਬੋਸ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ

 

- ਵਰਚੁਅਲ ਅਜਾਇਬ ਘਰ, ਆਡੀਓ-ਵਿਜ਼ੂਅਲ ਐਪ ਸਮੇਤ ਐਨਜੀਐਮਏ ਦੀਆਂ ਵੱਖ-ਵੱਖ ਪਹਿਲ ਕਦਮੀਆਂ ਦੀ ਸਮੀਖਿਆ ਕੀਤੀ

 

- ਇਕ ਨਵੀਂ ਦਿੱਖ ਵਾਲੀ ਦੇਸ਼ ਦੀ ਸਰਬੋਤਮ ਮਾਡਰਨ ਆਰਟ ਗੈਲਰੀ ਨੂੰ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਦੇਸ਼ ਨੂੰ ਮੁੜ ਸਮਰਪਿਤ ਕੀਤਾ ਜਾਵੇਗਾ

 

ਕੇਂਦਰੀ ਸਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਸਭਿਆਚਾਰ ਰਾਜ ਮੰਤਰੀਆਂ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨਾਲ ਨਵੀਂ ਦਿੱਲੀ ਵਿਖੇ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ (ਐਨਜੀਐਮਏ) ਦਾ ਦੌਰਾ ਕੀਤਾ। ਸੱਕਤਰ, ਸਭਿਆਚਾਰ, ਸ੍ਰੀ ਰਘਵੇਂਦਰ ਸਿੰਘ; ਐਨਜੀਐਮਏ ਦੇ ਡਾਇਰੈਕਟਰ ਜਨਰਲ ਐਸ. ਅਦਵੈਤ ਗਦਨਾਯਕ; ਡਾਇਰੈਕਟਰ ਸ੍ਰੀਮਤੀ ਤੇਮਸੁਨਾਰੋ ਜਮੀਰ ਅਤੇ ਐਨਜੀਐਮਏ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।

 

ਮੰਤਰੀਆਂ ਨੇ ਜੈਪੁਰ ਹਾਉਸ ਦਾ ਦੌਰਾ ਕੀਤਾ ਜਿਸ ਦਾ ਨਵੀਨੀਕਰਨ ਮਸ਼ਹੂਰ ਕਲਾਕਾਰਾਂ ਜਿਵੇਂ ਕਿ ਅਮ੍ਰਿਤਾ ਸ਼ੇਰਗਿੱਲ, ਰਬਿੰਦਰ ਨਾਥ ਟੈਗੋਰ, ਰਾਜਾ ਰਵੀ ਵਰਮਾ, ਨਿਕੋਲਸ ਰੋਰਿਚ, ਜੈਮਿਨੀ ਰਾਏ, ਰਮਕਿੰਕਰ ਬੈਜ ਸਮੇਤ ਹੋਰਾਂ ਦੇ ਕੰਮਾਂ ਨੂੰ ਥਾਂ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਅਸਥਾਈ ਪ੍ਰਦਰਸ਼ਨੀ ਹਾਲ ਅਤੇ ਪ੍ਰਦਰਸ਼ਨੀ ਹਾਉਸ (ਨਵੇਂ ਵਿੰਗ) ਦਾ ਦੌਰਾ ਵੀ ਕੀਤਾ ਅਤੇ ਉਥੇ ਸਥਾਪਤ ਪੇਂਟਿੰਗਾਂ ਅਤੇ ਆਰਟਵਰਕ ਨੂੰ ਵੇਖਿਆ। ਮੰਤਰੀਆਂ ਨੇ ਚਿੱਤਰਕਾਰੀ ਅਤੇ ਨੰਦ ਲਾਲ ਬੋਸ ਦੇ ਹਰੀਪੁਰਾ ਪੈਨਲਾਂ ਦੀ ਪ੍ਰਦਰਸ਼ਨੀ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਜੋ ਗੈਲਰੀ ਵਿਚ ਕਲਾਤਮਕ ਤੌਰ ਤੇ ਪ੍ਰਦਰਸ਼ਤ ਕੀਤੇ ਗਏ ਸਨ।

 

 

 

 

 

 

ਸ੍ਰੀ ਕਿਸ਼ਨ ਰੈੱਡੀ ਨੇ ਇਸ ਮੌਕੇ ਰਾਜ ਮੰਤਰੀਆਂ ਦੇ ਨਾਲ ਵਰਚੁਅਲ ਅਜਾਇਬ ਘਰ, ਆਡੀਓ-ਵਿਜ਼ੂਅਲ ਐਪ ਸਮੇਤ ਐਨਜੀਐਮਏ ਦੀਆਂ ਵੱਖ ਵੱਖ ਪਹਿਲਕਦਮੀਆਂ ਦਾ ਵੀ ਜਾਇਜ਼ਾ ਲਿਆ।

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਦਾ ਨਵੀਨੀਕਰਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਰਸ਼ਨ ਅਨੁਸਾਰ ਅਜ਼ਾਦੀ ਕਾ ਅੰਮ੍ਰਿਤਮਹੋਤਸਵ ਦੇ ਪ੍ਰਸੰਗ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨਵੀਨੀਕਰਨ ਅਤੇ ਪੁਨਰਗਠਨ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਐਨਜੀਐਮਏ ਦੀ ਨਵੀਂ ਦਿੱਖ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ਕਿਉਂਕਿ ਇਹ ਰਾਸ਼ਟਰ ਨੂੰ ਮੁੜ ਸਮਰਪਿਤ ਕੀਤਾ ਜਾਵੇਗਾ। ਇਸ ਦੇ ਲਈ, ਗੈਲਰੀ ਵਿਖੇ ਪ੍ਰਦਰਸ਼ਿਤ ਕਰਨ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਪੇਂਟਿੰਗਾਂ ਅਤੇ ਆਰਟਵਰਕ ਇਕੱਤਰ ਕੀਤੇ ਜਾ ਰਹੇ ਹਨ ਅਤੇ ਇਹ ਸੰਗ੍ਰਹਿ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਪਲਬਧ ਰਹੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਲਦੀ ਹੀ ਦੇਸ਼ ਦੀ ਉੱਤਮ ਆਧੁਨਿਕ ਆਰਟ ਗੈਲਰੀ ਇੱਕ ਵਿਸ਼ੇਸ਼ ਸੰਗ੍ਰਹਿ ਦੇ ਨਾਲ ਦੇਸ਼ ਦੀ ਰਾਜਧਾਨੀ ਵਿੱਚ ਤਿਆਰ ਹੋ ਜਾਵੇਗੀ। ਇਸ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।

 

 

ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਜਿਸ ਵਿੱਚ ਆਧੁਨਿਕੀ ਅਤੇ ਸਮਕਾਲੀ ਭਾਰਤੀ ਕਲਾ ਨੂੰ ਥਾਂ ਦਿੱਤੀ ਗਈ ਹੈ, ਵਿਸ਼ਵ ਵਿੱਚ ਆਧੁਨਿਕ ਕਲਾ ਦਾ ਸਭ ਤੋਂ ਵੱਡਾ ਅਜਾਇਬ ਘਰ ਹੈ।

 

 

 

 

 

 

ਐਨਜੀਐਮਏ ਦੀ ਸਥਾਪਨਾ ਦੇਸ਼ ਵਿਚ ਆਧੁਨਿਕ ਕਲਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਦਾ ਉਦੇਸ਼ 1850 ਦੇ ਦਹਾਕੇ ਤੋਂ ਕਲਾ ਦੇ ਕੰਮਾਂ ਨੂੰ ਪ੍ਰਾਪਤ ਕਰਨਾ ਅਤੇ ਸੁਰੱਖਿਅਤ ਕਰਨਾ ਹੈ। ਐਨਜੀਐਮਏ ਦਾ ਕਲਾ ਸੰਗ੍ਰਹਿ ਵਿਸ਼ਾਲ ਅਤੇ ਇਲੈਕਟਿਕ ਹੈ। ਇਸਦਾ ਖ਼ਜ਼ਾਨਾ ਆਧੁਨਿਕਤਾਵਾਦੀ ਦਖਲਅੰਦਾਜ਼ੀਆਂ ਅਤੇ ਸਮਕਾਲੀ ਪ੍ਰਗਟਾਵਿਆਂ ਲਈ ਛੋਟੇ ਚਿੱਤਰਾਂ ਦਾ ਵਿਸਥਾਰ ਕਰਦਾ ਹੈ।

 

 

 

ਐਨਜੀਐਮਏ ਨੇ ਵੱਖ ਵੱਖ ਯੂਰਪੀ ਅਤੇ ਸੁਦੂਰ ਪੂਰਬੀ ਕਲਾਕਾਰਾਂ ਦੀਆਂ ਵੱਖ ਵੱਖ ਸਰੋਤਾਂ ਤੋਂ ਖਰੀਦਦਾਰੀ ਅਤੇ ਤੋਹਫ਼ਿਆਂ ਦੇ ਮਾਰਗ ਰਾਹੀਂ ਵੀ ਕਲਾਕ੍ਰਿਤੀਆਂ ਪ੍ਰਾਪਤ ਕੀਈਆਂ ਹਨ। ਸੰਗ੍ਰਹਿ ਵਿਚ ਯੂਰਪੀ ਕਲਾਕਾਰਾਂ ਦੇ ਬਹੁਤ ਸਾਰੇ ਕੰਮ ਹਨ ਜਿਨਾਂ 18 ਵੀਂ ਅਤੇ 19 ਵੀਂ ਸਦੀ ਵਿਚ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦੇ ਕੰਮਾਂ ਵਿੱਚ ਪੋਰਟਰੇਟ ਅਤੇ ਸ਼ਾਨਦਾਰ ਵਿਦੇਸ਼ੀ ਭਾਰਤੀ ਦ੍ਰਿਸ਼ ਹਨ।

--------------------------

ਐਨਬੀ /ਐਨਸੀ(Release ID: 1737597) Visitor Counter : 65


Read this release in: English , Urdu , Hindi , Tamil , Telugu