ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੀ ਭਵਿੱਖ ਵਿੱਚ ਆਉਣ ਵਾਲੀਆਂ ਲਹਿਰਾਂ ਬੱਚਿਆਂ ਤੇ ਵਧੇਰੇ ਅਸਰ ਕਰਨਗੀਆਂ ਜਾਂ ਉਹ ਜਿ਼ਆਦਾ ਗੰਭੀਰ ਹੋਣਗੀਆਂ — ਇਹ ਸਭ ਕਿਆਸਅਰਾਈਆਂ / ਅਟਕਲਾਂ ਹਨ — ਡਾਕਟਰ ਪ੍ਰਵੀਨ ਕੁਮਾਰ ਡਾਇਰੈਕਟਰ ਪੀਡਿਐਟਰਿਕਸ ਵਿਭਾਗ ਲੇਡੀ ਹਾਰਡਿੰਗ ਮੈਡੀਕਲ ਕਾਲਜ ਨਵੀਂ ਦਿੱਲੀ


"ਕੋਵਿਡ ਟੀਕਾ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਉਹਨਾਂ ਦੇ ਅੰਦਰ ਪਲ ਰਹੇ ਬੱਚੇ ਜਾਂ ਨਵਜੰਮੇ ਬੱਚੇ ਨੂੰ ਘਾਤਕ ਲਾਗ ਖਿਲਾਫ ਸੁਰੱਖਿਅਤ ਕਰੇਗਾ"

"ਹੁਣ ਤੱਕ ਬੱਚਿਆਂ ਵਿੱਚ ਮੌਤ ਦਰ ਬਾਲਗਾਂ ਦੇ ਮੁਕਾਬਲੇ ਘੱਟ ਹੈ ਅਤੇ ਇਹ ਆਮ ਤੌਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਵਿੱਚ ਦੇਖੀ ਗਈ ਹੈ"

Posted On: 21 JUL 2021 2:53PM by PIB Chandigarh

ਡਾਕਟਰ ਪ੍ਰਵੀਨ ਕੁਮਾਰ, ਡਾਇਰੈਕਟਰ ਪੀਡਿਐਟਰਿਕਸ ਵਿਭਾਗ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ ਕੋਵਿਡ 19 ਦਾ ਬੱਚਿਆਂ ਤੇ ਅਸਰ , ਉਹਨਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਅਤੇ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਂਦੀਆਂ ਮਾਵਾਂ ਦਾ ਟੀਕਾਕਰਣ ਸਮੇਤ ਵੱਖ ਵੱਖ ਮੁੱਦਿਆਂ ਬਾਰੇ ਗੱਲਬਾਤ ਕਰ ਰਹੇ ਹਨ
ਮਹਾਮਾਰੀ ਨੇ ਬੱਚਿਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਤੇ ਕਿਵੇਂ ਅਸਰ ਪਾਇਆ , ਇਸ ਦੇ ਲੰਬੇ ਮਿਆਦੀ ਅਸਰ ਨੂੰ ਘੱਟ ਕਰਨ ਲਈ ਕੀ ਕਰਨ ਦੀ ਲੋੜ ਹੈ ?
ਮਹਾਮਾਰੀ ਬੱਚਿਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਤੇ ਗੰਭੀਰ ਅਸਰ ਕਰ ਸਕਦੀ ਹੈ , ਉਹ ਇੱਕ ਸਾਲ ਤੋਂ ਆਪਣੇ ਘਰਾਂ ਵਿੱਚ ਬੰਦ ਹਨ ਹੋਰ ਤਾਂ ਹੋਰ ਪਰਿਵਾਰ ਵਿੱਚ ਬਿਮਾਰੀ ਨਾਲ ਮਾਪਿਆਂ ਦੀ ਉਜਰਤਾਂ ਵਿੱਚ ਆਈ ਕਮੀ ਨੇ ਤਣਾਅ ਨੂੰ ਵਧਾਇਆ ਬੱਚੇ ਮਾਨਸਿਕ ਤਣਾਅ (ਉਦਾਸੀ) ਨੂੰ ਵੱਖ ਵੱਖ ਤਰੀਕਿਆਂ ਰਾਹੀਂ ਪ੍ਰਗਟ ਕਰਦੇ ਹਨ ਤੇ ਹਰੇਕ ਬੱਚਾ ਅਲੱਗ ਤਰ੍ਹਾਂ ਵਿਹਾਰ ਕਰਦਾ ਹੈ ਕੁਝ ਚੁੱਪ ਕਰ ਜਾਂਦੇ ਹਨ ਜਦਕਿ ਦੂਜੇ ਗੁੱਸਾ ਅਤੇ ਹਾਈਪਰ ਐਕਟੀਵਿਟੀ ਦਾ ਪ੍ਰਗਟਾਵਾ ਕਰਦੇ ਹਨ
ਸੰਭਾਲ ਕਰਨ ਵਾਲਿਆਂ ਨੂੰ ਬੱਚਿਆਂ ਨਾਲ ਸਹਿਜ ਰਹਿਣ ਦੀ ਲੋੜ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ ਨੌਜਵਾਨ ਬੱਚਿਆਂ ਵਿੱਚ ਤਣਾਅ ਦੇ ਸੰਕੇਤਾਂ ਨੂੰ ਦੇਖੋ ਜੋ ਬਹੁਤ ਜਿ਼ਆਦਾ ਚਿੰਤਾ ਜਾਂ ਉਦਾਸੀ ਹੋ ਸਕਦੀ ਹੈ , ਗੈਰ ਸਿਹਤਮੰਦ ਖਾਣਾ ਜਾਂ ਉਹਨਾਂ ਦੀਆਂ ਸੌਣ ਦੀਆਂ ਆਦਤਾਂ ਹੋ ਸਕਦੀਆਂ ਹਨ ਅਤੇ ਚੌਕਸ ਅਤੇ ਕੇਂਦਰਿਤ ਰਹਿਣ ਵਿੱਚ ਮੁਸ਼ਕਲ ਹੋ ਸਕਦੀ ਹੈ ਪਰਿਵਾਰਾਂ ਨੂੰ ਵੀ ਬੱਚਿਆਂ ਵਿੱਚ ਤਣਾਅ ਨਾਲ ਨਜਿੱਠਣ ਲਈ ਸਹਾਇਤਾ ਕਰਨ ਦੀ ਲੋੜ ਹੈ ਅਤੇ ਉਹਨਾਂ ਦੇ ਗੁੱਸੇ/ਚਿੰਤਾ ਨੂੰ ਦੂਰ ਕਰਨ ਦੀ ਲੋੜ ਹੈ
ਕੀ ਤੁਸੀਂ ਸਮਝਦੇ ਹੋ ਕਿ ਆਉਣ ਵਾਲੀਆਂ ਲਹਿਰਾਂ ਬੱਚਿਆਂ ਲਈ ਵਧੇਰੇ ਗੰਭੀਰ ਅਸਰ ਕਰ ਸਕਦੀਆਂ ਹਨ ? ਦੇਸ਼ ਨੂੰ ਬੱਚਿਆਂ ਦੇ ਮਾਪਿਆਂ ਨੂੰ ਮਿਆਰੀ ਸਿਹਤ ਸੰਭਾਲ ਮੁਹੱਈਆ ਕਰਨ ਦੇ ਸੰਦਰਭ ਵਿੱਚ ਕੋਵਿਡ 19 ਦੀ ਕਿਸੇ ਵੀ ਭਵਿੱਖਤ ਲਹਿਰ ਲਈ ਕਿਵੇਂ ਤਿਆਰ ਰਹਿਣ ਦੀ ਲੋੜ ਹੈ ?
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੋਵਿਡ 19 ਇੱਕ ਨਵਾਂ ਵਾਇਰਸ ਹੈ , ਜਿਸ ਦੇ ਵਿੱਚ ਰੂਪ ਬਦਲਣ ਦੀਆਂ ਸੰਭਾਵਨਾਵਾਂ ਹਨ ਕੀ ਭਵਿੱਖ ਵਿੱਚ ਆਉਣ ਵਾਲੀਆਂ ਲਹਿਰਾਂ ਬੱਚਿਆਂ ਤੇ ਵਧੇਰੇ ਅਸਰ ਕਰਨਗੀਆਂ ਜਾਂ ਉਹ ਜਿ਼ਆਦਾ ਗੰਭੀਰ ਹੋਣਗੀਆਂਇਹ ਸਭ ਕਿਆਸਅਰਾਈਆਂ / ਅਟਕਲਾਂ ਹਨ ਲੋਕ ਕਿਆਸਅਰਾਈਆਂ ਲਗਾ ਰਹੇ ਹਨ ਕਿ ਭਵਿੱਖ ਵਾਲੀਆਂ ਲਹਿਰਾਂ ਬੱਚਿਆਂ ਤੇ ਵਧੇਰੇ ਅਸਰ ਪਾ ਸਕਦੀਆਂ ਹਨ , ਕਿਉਂਕਿ ਆਉਂਦੇ ਕੁਝ ਮਹੀਨਿਆਂ ਵਿੱਚ ਜਿ਼ਆਦਾਤਰ ਬਾਲਗਾਂ ਨੂੰ ਟੀਕੇ ਲੱਗ ਜਾਣਗੇ ਜਦਕਿ ਇਸ ਮੌਕੇ ਬੱਚਿਆਂ ਨੂੰ ਲਗਾਇਆ ਜਾਣ ਵਾਲਾ ਕੋਈ ਵੀ ਪ੍ਰਮਾਣਿਤ ਟੀਕਾ ਨਹੀਂ ਹੈ
ਭਾਵੇਂ ਅਸੀਂ ਇਸ ਬਾਰੇ ਨਹੀਂ ਜਾਣਦੇ ਕਿ ਵਾਇਰਸ ਕਿਵੇਂ ਵਿਹਾਰ ਕਰਨ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਬੱਚਿਆਂ ਤੇ ਕਿਵੇਂ ਅਸਰ ਪਾਵੇਗਾ ਸਾਨੂੰ ਆਪਣੇ ਬੱਚਿਆਂ ਨੂੰ ਛੂਤ ਤੋਂ ਸੁਰੱਖਿਅਤ ਕਰਨ ਦੀ ਲੋੜ ਹੈ ਘਰ ਵਿੱਚ ਬਾਲਗਾਂ ਨੂੰ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਸਮਾਜਿਕ ਰੁਝਾਨਾਂ ਨੂੰ ਸੀਮਤ ਕਰਕੇ ਲਾਗ ਦੇ ਮੌਕਿਆਂ ਨੂੰ ਘਟਾਉਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਨਾਲ ਲਾਗ ਲੈ ਕੇ ਦੂਜਿਆਂ ਨੂੰ ਲਾਗ ਦੇ ਸਕਦੇ ਹਨ ਇਸ ਤੋਂ ਇਲਾਵਾ ਸਾਰੇ ਬਾਲਗਾਂ ਨੂੰ ਟੀਕੇ ਲਗਵਾਉਣੇ ਚਾਹੀਦੇ ਹਨ , ਜੋ ਬੱਚਿਆਂ ਨੂੰ ਵੀ ਕਾਫੀ ਹੱਦ ਤੱਕ ਸੁਰੱਖਿਅਤ ਕਰ ਸਕਦੇ ਹਨ
ਹੁਣ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਲਈ ਵੀ ਟੀਕਾ ਉਪਲਬੱਧ ਹੈ ਇਹ ਉਹਨਾਂ ਦੇ ਅੰਦਰ ਪਲ ਰਹੇ ਬੱਚੇ ਅਤੇ ਨਵਜੰਮੇ ਬੱਚੇ ਨੂੰ ਘਾਤਕ ਲਾਗ ਤੋਂ ਕੁਝ ਹੱਦ ਤੱਕ ਸੁਰੱਖਿਅਤ ਕਰੇਗਾ
ਕੋਵਿਡ 19 ਦੀ ਦੂਜੀ ਲਹਿਰ ਨੇ ਬੱਚਿਆਂ ਤੇ ਕਿਵੇਂ ਅਸਰ ਪਾਇਆ ਹੈ ?
ਦੂਜੀ ਲਹਿਰ ਨੇ ਬੱਚਿਆਂ ਤੇ ਬਰਾਬਰ ਅਸਰ ਪਾਇਆ ਹੈ ਕੋਵਿਡ 19 ਇੱਕ ਨਵਾਂ ਵਾਇਰਸ ਹੈ ਅਤੇ ਇਹ ਸਾਰੇ ਉਮਰ ਗਰੁੱਪਾਂ ਤੇ ਅਸਰ ਪਾਉਂਦਾ ਹੈ ਕਿਉਂਕਿ ਸਾਡੇ ਕੋਲ ਇਸ ਵਾਇਰਸ ਖਿਲਾਫ ਕੁਦਰਤੀ ਇਮਊਨਿਟੀ ਨਹੀਂ ਹੈ ਐੱਨ ਸੀ ਡੀ ਸੀ / ਆਈ ਡੀ ਐੱਸ ਪੀ ਡੈਸ਼ਬੋਰਡ ਅਨੁਸਾਰ ਤਕਰੀਬਨ ਕੋਵਿਡ ਦੀ ਲਾਗ ਵਾਲੇ 12% ਦਾ ਯੋਗਦਾਨ ਉਹਨਾਂ ਮਰੀਜ਼ਾਂ ਵੱਲੋਂ ਪਾਇਆ ਗਿਆ ਜੋ 20 ਸਾਲ ਤੋਂ ਘੱਟ ਉਮਰ ਦੇ ਹਨ
ਹਾਲ ਹੀ ਦੇ ਸਰਵੇਖਣਾ ਨੇ ਬੱਚਿਆਂ ਅਤੇ ਬਾਲਗਾਂ ਵਿੱਚ ਇੱਕੋ ਜਿਹੀ ਸੀਰੋ ਪੋਜ਼ਿਟੀਵਿਟੀ ਦਿਖਾਈ ਹੈ ਪਰ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਗ ਲੱਗਣ ਵਾਲੇ ਬੱਚਿਆਂ ਦੀ ਗਿਣਤੀ ਵੀ ਪਹਿਲੀ ਲਹਿਰ ਦੇ ਮੁਕਾਬਲੇ ਜਿ਼ਆਦਾ ਹੈ ਹੁਣ ਤੱਕ ਬੱਚਿਆਂ ਵਿੱਚ ਮੌਤ ਦਰ ਬਾਲਗਾਂ ਦੇ ਮੁਕਾਬਲੇ ਘੱਟ ਹੈ ਅਤੇ ਇਹ ਆਮ ਤੌਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਵਿੱਚ ਦੇਖੀ ਗਈ ਹੈ
ਪੀਡਿਐਟਰਿਕਸ ਮਰੀਜ਼ਾਂ ਵਿਸ਼ੇਸ਼ਕਰ ਉਹਨਾਂ ਲਈ ਜਿਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੈ , ਦੇ ਇਲਾਜ ਕਰਨ ਵੇਲੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ?
ਮੁੱਖ ਤੌਰ ਤੇ ਅਸੀਂ ਕੋਵਿਡ ਲਾਗ ਵਾਲੇ ਬੱਚਿਆਂ ਲਈ ਸਮਰਪਿਤ ਬੈੱਡਾਂ ਦੀ ਗਿਣਤੀ ਵਧਾ ਕੇ ਬੱਚਿਆਂ ਦਾ ਚੰਗਾ ਪ੍ਰਬੰਧਨ ਕਰਨ ਯੋਗ ਹੋ ਗਏ ਹਾਂ ਪਰ ਦੂਜੀ ਲਹਿਰ ਦੇ ਸਿਖਰ ਦੌਰਾਨ ਸਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ , ਕਿਉਂਕਿ ਕਈ ਸੀਨੀਅਰ ਡਾਕਟਰ ਰੈਜ਼ੀਡੈਂਟ ਡਾਕਟਰ , ਸਟਾਫ ਨਰਸਾਂ ਆਦਿ ਵੀ ਪੋਜ਼ਿਟਿਵ ਹੋ ਗਏ ਸਨ ਸਾਨੂੰ ਦੂਜੀ ਲਹਿਰ ਦੇ ਸਿਖਰ ਦੌਰਾਨ ਰੈਫਰ ਕੀਤੇ ਮਰੀਜ਼ਾਂ ਨੂੰ ਸੰਭਾਲਣ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ
ਐੱਮ ਆਈ ਐੱਸਸੀ ਕੀ ਹੈ ? ਕਿਰਪਾ ਕਰਕੇ ਇਸ ਹਾਲ ਬਾਰੇ ਵਿਸਥਾਰ ਨਾਲ ਦੱਸੋ , ਚੁਣੌਤੀਆਂ ਜੋ ਤੁਹਾਨੂੰ ਐੱਮ ਆਈ ਐੱਸ ਸੀ ਕੇਸਾਂ ਦੇ ਇਲਾਜ ਵੇਲੇ ਸਾਹਮਣਾ ਕਰਨੀਆਂ ਪਈਆਂ ? ਕੀ ਤੁਸੀਂ ਸਮਝਦੇ ਹੋ ਕਿ ਮਾਪਿਆਂ ਨੂੰ ਇਸ ਬਾਰੇ ਚੌਕਸ ਰਹਿਣ ਦੀ ਲੋੜ ਹੈ ? ਇਸ ਦੇ ਇਲਾਜ
ਮਲਟੀ ਸਿਸਟਮ ਇਨਫਲੈਮੇਟ੍ਰੀ ਸਿੰਡ੍ਰੋਮ (ਐੱਮ ਆਈ ਐੱਸ) ਬੱਚਿਆਂ ਅਤੇ ਛੋਟੀ ਉਮਰ ਦੇ (0 ਤੋਂ 19 ਸਾਲ ਉਮਰ) ਵਿੱਚ ਵੇਖਿਆ ਜਾਣ ਵਾਲਾ ਇੱਕ ਨਵਾਂ ਸਿੰਡ੍ਰੋਮ ਹੈ ਅਸਰ ਹੇਠ ਆਬਾਦੀ ਵਿੱਚ ਕੋਵਿਡ 19 ਲਾਗ ਦੀ ਸਿਖਰ ਤੋਂ 2 ਤੋਂ 6 ਹਫਤਿਆਂ ਬਾਅਦ ਜਿ਼ਆਦਾਤਰ ਮਰੀਜ਼ ਇਸ ਬਾਰੇ ਰਿਪੋਰਟ ਕਰਦੇ ਹਨ
3 ਕਿਸਮਾਂ ਦਾ ਕਲੀਨਿਕਲ ਕੋਰਸ ਨਿਰਧਾਰਤ ਹੈ : ਰੇਜ਼ਡ ਇਨਫਲੈਮੇਟ੍ਰੀ ਪੈਰਾਮੀਟਰਜ਼ ਦੇ ਨਾਲ ਲਗਾਤਾਰ ਬੁਖਾਰ ਰਹਿਣਾ , ਕਲਾਸੀਕਲ ਕਾਵਾਸਾਕੀ ਰੋਗ , ਜਿਵੇਂ ਪ੍ਰੀਜ਼ੈਂਟੇਸ਼ਨ ਤੇ ਸ਼ਾਖ, ਇਨੋਟਰੋਪਿਕ ਲੋੜ ਨਾਲ ਐੱਲ ਵੀ ਡਿਸਫੰਕਸ਼ਨ , ਐੱਮ ਆਈ ਐੱਸਸੀ ਦੇ ਜਾਂਚ ਨੂੰ ਸਥਾਪਿਤ ਕਰਨ ਦੀ ਐਡਵਾਂਸਡ ਜਾਂਚਾਂ ਲੋੜੀਂਦੀਆਂ ਹਨ ਸਾਰੇ ਸ਼ੱਕੀ ਕੇਸਾਂ ਨੂੰ ਰੈਫਰ ਕੀਤਾ ਜਾਣਾ ਚਾਹੀਦਾ ਹੈ ਅਤੇ ਐੱਚ ਡੀ ਯੂਆਈ ਸੀ ਯੂ ਸਹੂਲਤ ਵਾਲੇ ਸਿਹਤ ਸੰਭਾਲ ਹਸਪਤਾਲਾਂ ਵਿੱਚ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ ਜੇਕਰ ਪਹਿਲਾਂ ਪਤਾ ਲੱਗ ਜਾਵੇ ਤਾਂ ਇਹਨਾਂ ਸਾਰੇ ਕੇਸਾਂ ਦਾ ਇਲਾਜ ਕੀਤਾ ਜਾ ਸਕਦਾ ਹੈ

 

********

ਐੱਮ ਵੀ


ਐੱਚ ਐੱਫ ਡਬਲਯੁ / ਕੋਵਿਡ ਡਾਕਟਰ ਪ੍ਰਵੀਨ ਕੁਮਾਰ , ਬੱਚਿਆਂ ਬਾਰੇ ਸਵਾਲ ਜਵਾਬ / 20 ਜੁਲਾਈ 2021 /


(Release ID: 1737564) Visitor Counter : 232