ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਖੇਤਰੀ ਭਾਸ਼ਾਵਾਂ ’ਚ ਕੋਰਸ ਕਰਵਾਉਣ ਵਾਲੇ 14 ਇੰਜੀਨੀਅਰਿੰਗ ਕਾਲਜਾਂ ਦੀ ਸ਼ਲਾਘਾ ਕੀਤੀ


ਤਕਨੀਕੀ ਤੇ ਕਿੱਤਾ–ਮੁਖੀ ਸੰਸਥਾਨਾਂ ਨੂੰ ਖੇਤਰੀ ਭਾਸ਼ਾਵਾਂ ’ਚ ਕੋਰਸ ਕਰਵਾਉਣ ਦੀ ਬੇਨਤੀ ਕੀਤੀਖੇਤਰੀ ਭਾਸ਼ਾਵਾਂ ’ਚ ਕੋਰਸਾਂ ਨਾਲ ਵਿਦਿਆਰਥੀਆਂ ਦਾ ਹੁੰਦਾ ਹੈ ਵੱਡਾ ਫ਼ਾਇਦਾ: ਉਪ ਰਾਸ਼ਟਰਪਤੀਉਪ ਰਾਸ਼ਟਰਪਤੀ ਨੇ ਭਾਰਤੀ ਭਾਸ਼ਾਵਾਂ ਸੁਰੱਖਿਅਤ ਰੱਖਣ ਲਈ ਲੋਕਾਂ ਦੀ ਸ਼ਮੂਲੀਅਤ ਦਾ ਸੱਦਾ ਦਿੱਤਾਮਾਂ–ਬੋਲੀ ਨਾਲ ਸਾਡਾ ਉਹੀ ਰਿਸ਼ਤਾ ਹੈ, ਜੋ ਬੱਚੇ ਦਾ ਆਪਣੀ ਮਾਂ ਨਾਲ ਜੁੜੇ ਨਾੜੂਏ ਨਾਲ ਹੁੰਦਾ ਹੈ: ਉਪ ਰਾਸ਼ਟਰਪਤੀਸਾਨੂੰ ਆਪਣੀ ਮਾਂ–ਬੋਲੀ ਬੋਲਣ ’ਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀਭਾਸ਼ਾਵਾਂ ਵਿਆਪਕ ਵਰਤੋਂ ਕਰਨ ਨਾਲ ਹੀ ਬਚਦੀਆਂ ਤੇ ਪ੍ਰਫੁੱਲਤ ਹੁੰਦੀਆਂ ਹਨ: ਉਪ ਰਾਸ਼ਟਰਪਤੀ

Posted On: 21 JUL 2021 12:39PM by PIB Chandigarh

ਅੱਠ ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਦੁਆਰਾ ਖੇਤਰੀ ਭਾਸ਼ਾਵਾਂ ਚ ਕੋਰਸ ਕਰਵਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਬੇਨਤੀ ਕੀਤੀ ਹੈ ਕਿ ਹੋਰ ਵਿੱਦਿਅਕ ਸੰਸਥਾਨਾਂ, ਖ਼ਾਸ ਕਰਕੇ ਜੋ ਤਕਨੀਕੀ ਤੇ ਕਿੱਤਾਮੁਖੀ ਅਧਿਐਨ ਕਰਵਾਉਂਦੇ ਹਨ, ਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।

 

ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਖੇਤਰੀ ਭਾਸ਼ਾਵਾਂ ਚ ਕੋਰਸ ਮੁਹੱਈਆ ਕਰਵਾਏ ਜਾਣ ਨਾਲ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਆਪਣੀ ਤੀਬਰ ਇੱਛਾ ਜ਼ਾਹਿਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ,‘ਮੇਰੀ ਉਹ ਦਿਨ ਦੇਖਣ ਦੀ ਇੱਛਾ ਹੈ, ਜਦੋਂ ਇੰਜੀਨੀਅਰਿੰਗ, ਮੈਡੀਸਿਨ ਤੇ ਕਾਨੂੰਨ ਜਿਹੇ ਸਾਰੇ ਹੀ ਕਿੱਤਾਮੁਖੀ ਤੇ ਪ੍ਰੋਫ਼ੈਸ਼ਨਲ ਕੋਰਸ ਮਾਤਭਾਸ਼ਾਵਾਂ ਚ ਹੀ ਕਰਵਾਏ ਜਾਣਗੇ।

 

ਅੱਜ 11 ਭਾਸ਼ਾਵਾਂ ਮਾਂ ਬੋਲੀ ਵਿੱਚ ਇੰਜੀਨੀਅਰਿੰਗ ਕੋਰਸ ਸਹੀ ਦਿਸ਼ਾ ਵੱਲ ਇੱਕ ਕਦਮਨਾਮ ਦੇ ਸਿਰਲੇਖ ਹੇਠ ਇੱਕ ਫ਼ੇਸਬੁੱਕ ਪੋਸਟ ਸਾਂਝੀ ਕਰਦਿਆਂ ਉਪ ਰਾਸ਼ਟਰਪਤੀ ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ’ (AICTE) ਦੇ ਉਸ ਫ਼ੈਸਲੇ ਉੱਤੇ ਖ਼ੁਸ਼ੀ ਪ੍ਰਗਟਾਈ, ਜਿਸ ਰਾਹੀਂ ਬੀ.ਟੈੱਕ ਪ੍ਰੋਗਰਾਮ 11 ਖੇਤਰੀ ਭਾਸ਼ਾਵਾਂ ਹਿੰਦੀ, ਮਰਾਠੀ, ਤਮਿਲ, ਤੇਲੁਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਾਲੀ, ਅਸਾਮੀ, ਪੰਜਾਬੀ ਤੇ ਉੜੀਆ ਭਾਸ਼ਾਵਾਂ ਚ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

 

ਉਨ੍ਹਾਂ ਨਵੇਂ ਅਕਾਦਮਿਕ ਸੈਸ਼ਨ ਤੋਂ ਅੱਠ ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਦੀਆਂ ਚੋਣਵੀਂਆਂ ਸ਼ਾਖਾਵਾਂ ਚ ਖੇਤਰੀ ਭਾਸ਼ਾਵਾਂ ਵਿੱਚ ਕੋਰਸ ਕਰਵਾਉਣ ਦੇ ਫ਼ੈਸਲੇ ਦਾ ਵੀ ਸੁਆਗਤ ਕੀਤਾ। ਉਨ੍ਹਾਂ ਕਿਹਾ,‘ਮੈਨੂੰ ਪੂਰਾ ਯਕੀਨ ਹੈ ਕਿ ਇਹ ਸਹੀ ਦਿਸ਼ਾ ਚ ਇੱਕ ਕਦਮ ਹੈ।

 

ਮਾਂ ਬੋਲੀ ਚ ਸਿੱਖਣ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਵਿਦਿਆਰਥੀ ਦੇ ਸਿੱਖਣ ਤੇ ਸਮਝਣ ਦੇ ਪੱਧਰਾਂ ਚ ਵਾਧਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਕਿਸੇ ਹੋਰ ਭਾਸ਼ਾ ਚ ਕੋਈ ਵਿਸ਼ਾ ਸਮਝਣ ਲਈ ਪਹਿਲਾਂ ਉਹ ਭਾਸ਼ਾ ਸਿੱਖਣੀ ਪੈਂਦੀ ਹੈ ਤੇ ਉਸ ਤੇ ਮੁਹਾਰਤ ਹਾਸਲ ਕਰਨੀ ਪੈਂਦੀ ਹੈ ਅਤੇ ਇਸ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਆਪਣੀ ਮਾਤਭਾਸ਼ਾ ਚ ਸਿੱਖਦੇ ਸਮੇਂ ਅਜਿਹਾ ਕੁਝ ਵੀ ਨਹੀਂ ਕਰਨਾ ਪੈਂਦਾ।

 

ਸਾਡੇ ਦੇਸ਼ ਦੀ ਅਮੀਰ ਭਾਸ਼ਾਈ ਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸੈਂਕੜੇ ਭਾਸ਼ਾਵਾਂ ਤੇ ਹਜ਼ਾਰਾਂ ਉਪਭਾਸ਼ਾਵਾਂ ਦਾ ਘਰ ਹੈ। ਉਨ੍ਹਾਂ ਕਿਹਾ,‘ਸਾਡੀ ਭਾਸ਼ਾਈ ਵਿਵਿਧਤਾ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀਆਂ ਨੀਂਹਾਂ ਚੋਂ ਇੱਕ ਹੈ।ਮਾਤਭਾਸ਼ਾ ਦੇ ਮਹੱਤਵ ਉੰਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ,‘ਸਾਡੀ ਮਾਂਬੋਲੀ ਜਾਂ ਸਾਡੀ ਜੱਦੀ ਭਾਸ਼ਾ ਸਾਡੇ ਲਈ ਬਹੁਤ ਖ਼ਾਸ ਹੁੰਦੀ ਹੈ ਕਿਉਂਕਿ ਇਸ ਨਾਲ ਸਾਡਾ ਉਹੀ ਰਿਸ਼ਤਾ ਹੁੰਦਾ ਹੈ ਜੋ ਇੱਕ ਬੱਚੇ ਦਾ ਆਪਣੀ ਮਾਂ ਨਾਲ ਜੁੜੇ ਨਾੜੂਏ ਨਾਲ ਹੁੰਦਾ ਹੈ।

 

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ, ਜਿਸ ਵਿੱਚ ਕਿਹਾ ਗਿਆ ਹੈ ਕਿ ਹਰੇਕ ਦੋ ਹਫ਼ਤਿਆਂ ਚ ਦੁਨੀਆ ਦੀ ਇੱਕ ਭਾਸ਼ਾ ਸਦਾ ਲਈ ਖ਼ਤਮ ਹੋ ਜਾਂਦੀ ਹੈ, ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਚਿੰਤਾ ਪ੍ਰਗਟਾਈ ਕਿ 196 ਭਾਰਤੀ ਭਾਸ਼ਾਵਾਂ ਖ਼ਤਰੇ ਚ ਹਨ। ਉਨ੍ਹਾਂ ਕਿਹਾ,‘ਸਾਡੀਆਂ ਪੁਸ਼ਤੈਨੀ ਭਾਸ਼ਾਵਾਂ ਦੀ ਸੁਰੱਖਿਆ ਅਤੇ ਮਾਂਬੋਲੀ ਚ ਸਿੱਖਣਾ ਉਤਸ਼ਾਹਿਤ ਕਰਨ ਲਈ ਇੰਕ ਬਹੁਪੱਖੀ ਪਹੁੰਚ ਅਪਣਾਉਣ ਦੀ ਲੋੜ ਹੈ।ਸ਼੍ਰੀ ਨਾਇਡੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਭਿੰਨ ਭਾਸ਼ਾਵਾਂ ਚ ਮੁਹਾਰਤ ਨਾਲ ਅਜੋਕੇ ਆਪਸ ਚ ਜੁੜੇ ਵਿਸ਼ਵ ਵਿੱਚ ਵੱਡਾ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ,‘ਅਸੀਂ ਜੋ ਵੀ ਭਾਸ਼ਾ ਸਿੱਖਦੇ ਹਾਂ, ਉਸ ਨਾਲ ਕਿਸੇ ਹੋਰ ਸੱਭਿਆਚਾਰ ਨਾਲ ਸਾਡਾ ਸਬੰਧ ਡੂੰਘਾ ਹੁੰਦਾ ਹੈ।

 

ਭਾਸ਼ਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ, ਜਿੱਥੇ ਕਿਤੇ ਵੀ ਸੰਭਵ ਹੋ ਸਕਦਾ ਹੈ, ਘੱਟੋਘੱਟ ਜਮਾਤ 5 ਤੇ 8ਵੀਂ ਜਮਾਤ ਤੱਕ ਤੇ ਉਸ ਤੋਂ ਵੀ ਅਗਾਂਹ ਦੀ ਪੜ੍ਹਾਈ ਮਾਂਬੋਲੀ/ਸਥਾਨਕ ਭਾਸ਼ਾ/ਖੇਤਰੀ ਭਾਸ਼ਾ/ਘਰ ਦੀ ਭਾਸ਼ਾ ਚ ਦੇਣ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਅਧਿਐਨਾਂ ਨੇ ਇਹੋ ਦਰਸਾਇਆ ਹੈ ਕਿ ਸਿੱਖਿਆ ਦੇ ਮੁਢਲੇ ਪੜਾਵਾਂ ਤੇ ਮਾਂਬੋਲੀ ਚ ਪੜ੍ਹਾਈ ਨਾਲ ਬੱਚੇ ਜਾਂ ਬੱਚੀ ਦੇ ਸਵੈਮਾਣ ਤੇ ਉਸ ਦੀ ਸਿਰਜਣਾਤਮਕਤਾ ਵਿੱਚ ਵਾਧਾ ਹੁੰਦਾ ਹੈ।

 

ਸ਼੍ਰੀ ਨਾਇਡੂ ਨੇ ਸਿੱਖਿਆ ਮੰਤਰਾਲੇ ਅਧੀਨ ਲੁਪਤ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੀਆਂ ਭਾਸ਼ਾਵਾਂ ਦੀ ਸੁਰੱਖਿਆ ਤੇ ਸੰਭਾਲ਼ ਲਈ ਯੋਜਨਾ’ (Scheme for Protection and Preservation of Endangered Languages -SPPEL) ਅਧੀਨ ਖ਼ਤਰੇ ਚ ਪਈਆਂ ਜਾਂ ਨੇੜ ਭਵਿੱਖ ਚ ਸੰਭਾਵੀ ਖ਼ਤਰੇ ਵਿੱਚ ਪੈਣ ਵਾਲੀਆਂ ਭਾਸ਼ਾਵਾਂ ਦਾ ਦਸਤਾਵੇਜ਼ੀਕਰਣ ਤੇ ਉਨ੍ਹਾਂ ਨੂੰ ਆਰਕਾਈਵ ਕੀਤੇ ਜਾਣ ਦੀ ਸ਼ਲਾਘਾ ਕੀਤੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਕੱਲੀ ਸਰਕਾਰ ਇੱਛਤ ਤਬਦੀਲੀ ਨਹੀਂ ਲਿਆ ਸਕਦੀ। ਉਨ੍ਹਾਂ ਕਿਹਾ,‘ਸਾਡੀਆਂ ਸੁੰਦਰ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਚ ਲੋਕਾਂ ਦੀ ਸ਼ਮੂਲੀਅਤ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਆਪਸ ਚ ਜੋੜਨ ਵਾਲੇ ਇਸ ਧਾਗੇ ਨੂੰ ਮਜ਼ਬੂਤ ਕਰਨ ਲਈ ਅਹਿਮ ਹੈ।ਲੋਕਾਂ ਚ ਆਪਣੀ ਮਾਂਬੋਲੀ ਵਿੱਚ ਗੱਲ ਕਰਨ ਤੋਂ ਝਿਜਕ ਨੂੰ ਨੋਟ ਕਰਦਿਆਂ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਨਾ ਕੇਵਲ ਆਪਣੇ ਘਰ ਵਿੱਚ, ਬਲਕਿ ਹਰ ਥਾਂ ਉੱਤੇ ਸੰਭਵ ਹੱਦ ਤੱਕ ਆਪਣੀ ਮਾਂਬੋਲੀ ਚ ਹੀ ਗੱਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ,‘ਭਾਸ਼ਾਵਾਂ ਕੇਵਲ ਤਦ ਹੀ ਬਚ ਤੇ ਪ੍ਰਫੁੱਲਤ ਹੋ ਸਕਦੀਆਂ ਹਨ, ਜੇ ਉਨ੍ਹਾਂ ਦੀ ਵਿਆਪਕ ਵਰਤੋਂ ਕੀਤੀ ਜਾਵੇ।

 

****

 

ਐੱਮਐੱਸ/ਆਰਕੇ/ਡੀਪੀ

 (Release ID: 1737558) Visitor Counter : 314