ਬਿਜਲੀ ਮੰਤਰਾਲਾ

ਊਰਜਾ ਉਪਕਰਣ ਨਿਰਮਾਣ ਸਕੀਮ

Posted On: 20 JUL 2021 2:24PM by PIB Chandigarh

ਊਰਜਾ ਅਤੇ ਨਵਿਆਉਣਯੋਗ ਊਰਜਾ ਉਪਕਰਣਾਂ ਦੇ ਸਬੰਧ ਵਿੱਚ ਆਯਾਤ ਦੀ ਨਿਰਭਰਤਾ ਨੂੰ ਘਟਾਉਣ ਅਤੇ ਆਤਮਨਿਰਭਰ ਭਾਰਤ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ, “ਊੁਰਜਾ ਅਤੇ ਨਵਿਆਉਣਯੋਗ ਊਰਜਾ ਉਪਕਰਣਾਂ ਲਈ ਨਿਰਮਾਣ ਖੇਤਰ ਸਥਾਪਤ ਕਰਨ ਦੀ ਯੋਜਨਾ” ਪ੍ਰਸਤਾਵਿਤ ਕੀਤੀ ਗਈ ਹੈ।

ਤਿੰਨ ਸਾਲਾਂ ਦੌਰਾਨ ਤਿੰਨ ਨਿਰਮਾਣ ਖੇਤਰ ਸਥਾਪਤ ਕਰਨ ਦੀ ਤਜਵੀਜ਼ ਹੈ। ਇਨ੍ਹਾਂ ਮੈਨੂਫੈਕਚਰਿੰਗ ਜ਼ੋਨ ਨੂੰ ਕਾਮਨ ਇਨਫਰਾਸਟਰੱਕਚਰ ਫੈਸਿਲੀਟੀਜ਼ (ਸੀਆਈਐੱਫ) ਅਤੇ ਕਾਮਨ ਟੈਸਟਿੰਗ ਫੈਸਿਲੀਟੀਜ਼ (ਸੀਟੀਐੱਫ) ਸਥਾਪਤ ਕਰਨ ਦੇ ਉਦੇਸ਼ ਲਈ ਸਹਾਇਤਾ ਦਿੱਤੀ ਜਾਏਗੀ। ਇਨ੍ਹਾਂ ਨਿਰਮਾਣ ਖੇਤਰਾਂ ਲਈ ਚੋਣ ਮਾਪਦੰਡਾਂ ਨੂੰ ਅਜੇ ਅੰਤਮ ਰੂਪ ਦੇਣਾ ਬਾਕੀ ਹੈ।

ਇਹ ਜਾਣਕਾਰੀ ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਆਰ.ਕੇ. ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***

ਐਸਐਸ / ਆਈਜੀ 


(Release ID: 1737403) Visitor Counter : 176


Read this release in: English , Urdu , Marathi , Malayalam