ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੋਵਿਡ ਬੰਦਸ਼ਾਂ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ: ਸ਼੍ਰੀ ਨਿਤਿਨ ਗਡਕਰੀ

Posted On: 20 JUL 2021 3:23PM by PIB Chandigarh

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੋਵਿਡ ਬੰਦਸ਼ਾਂ ਦੀ ਮਿਆਦ ਦੇ ਦੌਰਾਨ ਰਾਜਮਾਰਗ ਨਿਰਮਾਣ ਵਿੱਚ ਤੇਜ਼ ਵਾਧਾ ਦੇਖਿਆ ਗਿਆ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ 2020-21 ਦੇ ਦੌਰਾਨ ਰਾਜਮਾਰਗ ਨਿਰਮਾਣ ਦੀ ਗਤੀ 36.5 ਕਿਲੋਮੀਟਰ ਪ੍ਰਤੀ ਦਿਨ ਰਹੀ ਹੈ ਜੋ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ ਗਤੀ ਹੈ।

ਮੰਤਰੀ ਨੇ ਕਿਹਾ ਕਿ ਭਾਰਤ ਨੇ ਸਿਰਫ 24 ਘੰਟਿਆਂ ਵਿੱਚ 2.5 ਕਿਲੋਮੀਟਰ 4 ਲੇਨ ਕੰਕਰੀਟ ਸੜਕ ਦਾ ਨਿਰਮਾਣ ਅਤੇ ਸਿਰਫ਼ 21 ਘੰਟਿਆਂ ਵਿੱਚ 26 ਕਿਲੋਮੀਟਰ ਸਿੰਗਲ ਲੇਨ ਬਿਟੂਮੇਨ ਸੜਕ ਦਾ ਨਿਰਮਾਣ ਕਰਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਨਿਰਮਾਣ ਦੀ ਇਸ ਗਤੀ ਨੂੰ ਕਾਇਮ ਰੱਖਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਵਿੱਚੋਂ ਠੇਕੇਦਾਰਾਂ ਦੀ ਸਹਾਇਤਾ, ਇਕਰਾਰਨਾਮੇ ਦੀਆਂ ਵਿਵਸਥਾਵਾਂ ਵਿੱਚ ਛੋਟ, ਸਬ-ਕੰਟਰੈਕਟਰਾਂ ਨੂੰ ਸਿੱਧੀ ਅਦਾਇਗੀ ਅਤੇ ਕਾਰਜ ਸਥਲ ’ਤੇ ਮਜ਼ਦੂਰਾਂ ਦੇ ਲਈ ਖਾਣ ਅਤੇ ਡਾਕਟਰੀ ਸਹੂਲਤਾਂ ਸ਼ਾਮਲ ਹਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਕੁਆਲਟੀ ਕੰਟਰੋਲ ਨੂੰ ਯਕੀਨੀ ਬਣਾਉਣ ਲਈ ਸਰਵ-ਉੱਚ ਆਈਆਰਸੀ ਦੇ ਮਿਆਰਾਂ ਅਤੇ ਸੜਕ ਆਵਜਾਈ ਅਤੇ ਰਾਜਮਾਰਗ ਮੰਤਰਾਲੇ ਦੀਆਂ ਹਦਾਇਤਾਂ ਦੇ ਅਨੁਸਾਰ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੀਤੀਗਤ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰਨ ਅਤੇ ਜਾਂਚ ਕਰਨ ਅਤੇ ਗੁਣਵਤਾ ਦੀ ਪ੍ਰਣਾਲੀ ਦੇ ਸੁਧਾਰ ਨਾਲ ਸੰਬੰਧਤ ਨਿਰਦੇਸ਼ ਜਾਰੀ ਕਰਨ ਦੇ ਲਈ ਇੱਕ ਕੁਆਲਟੀ ਕੰਟਰੋਲ ਜ਼ੋਨ ਸਥਾਪਤ ਕੀਤਾ ਗਿਆ ਹੈ।

***

ਐੱਮਜੇਪੀਐੱਸ



(Release ID: 1737401) Visitor Counter : 122