ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਿਜੀਟਲ ਟੈਕਨੋਲੋਜੀ (ਕੋ-ਵਿਨ) ਤੱਕ ਪਹੁੰਚ ਤੋਂ ਬਿਨਾਂ ਲੋਕਾਂ ਦੀ ਰਜਿਸਟ੍ਰੇਸ਼ਨ ਅਤੇ ਟੀਕਾਕਰਣ

Posted On: 20 JUL 2021 3:54PM by PIB Chandigarh

ਸਾਰੇ ਲਾਭਪਾਤਰੀ ਜਿਨ੍ਹਾਂ ਨੇ ਭਾਰਤ ਵਿਚ ਟੀਕੇ ਲਗਵਾਏ ਹਨ, ਉਹ ਕੋਵਿਨ ਪੋਰਟਲ 'ਤੇ ਰਜਿਸਟਰਡ ਹਨ। ਕੋਵਿਨ ਪੋਰਟਲ ਟੀਕਾਕਰਣ ਦੀ ਸਥਿਤੀ ਲਈ ਸੱਚਾਈ ਦਾ ਇਕਲੌਤਾ ਸਰੋਤ ਹੈ।

16 ਜੁਲਾਈ 2021 ਤੱਕ, ਕੁੱਲ 3.48 ਲੱਖ ਖੁਰਾਕਾਂ (ਜਿਹੜੀਆਂ ਕੁਲ ਖੁਰਾਕਾਂ ਦਾ 0.09% ਹੈ) ਬਿਨਾਂ ਸ਼ਨਾਖਤੀ ਕਾਰਡਾਂ ਵਾਲੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼-ਅਨੁਸਾਰ ਵੇਰਵੇ ਅਨੇਕਸ਼ਰ ਤੇ ਹਨ

ਡਿਜੀਟਲ ਟੈਕਨਾਲੌਜੀ ਦੀ ਪਹੁੰਚ ਤੋਂ ਬਿਨਾਂ ਲੋਕਾਂ ਦੀ ਰਜਿਸਟ੍ਰੇਸ਼ਨ ਅਤੇ ਟੀਕਾਕਰਣ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:

 

1.ਕੋਵਿਡ-19 ਟੀਕਾਕਰਣ ਕੇਂਦਰ (ਸੀਵੀਸੀ) ਵਿਖੇ ਇਕੱਲੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹਾਂ ਦੀ ਵਾਕ-ਇਨ ਰਜਿਸਟ੍ਰੇਸ਼ਨ.

2.ਸਾਂਝੇ ਸੇਵਾ ਕੇਂਦਰਾਂ ਤੇ ਰਜਿਸਟ੍ਰੇਸ਼ਨ

3.ਮੋਬਾਈਲ ਫੋਨਾਂ ਤੋਂ ਬਿਨਾਂ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਇਕੋ ਮੋਬਾਈਲ ਨੰਬਰ ਦੀ ਵਰਤੋਂ ਕਰਨ ਵਾਲੇ 4 ਵਿਅਕਤੀਆਂ ਦੀ ਰਜਿਸਟ੍ਰੇਸ਼ਨ।

ਆਈਡੈਂਟੀਫਾਈਡ ਸਰਕਾਰੀ ਸੀਵੀਸੀ' ਤੇ ਪ੍ਰਮੁੱਖ ਫੇਸੀਲੀਟੇਟਰਾਂ ਰਾਹੀਂ ਨਿਰਧਾਰਤ ਫੋਟੋ ਆਈਡੀ ਦਸਤਾਵੇਜ਼ਾਂ ਤੋਂ ਬਗੈਰ ਲੋਕਾਂ ਦੇ ਟੀਕਾਕਰਣ ਲਈ ਵਿਸਥਾਰਤ ਐਸਓਪੀ ਜਾਰੀ ਕੀਤੀ ਗਈ ਹੈ।


 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

-----------------------------

ਐਮ ਵੀ



(Release ID: 1737317) Visitor Counter : 114