ਰੱਖਿਆ ਮੰਤਰਾਲਾ

ਰੂਸ ਵਿੱਚ 20 ਜੁਲਾਈ 2021 ਨੂੰ ਹੋਣ ਵਾਲੇ ਮਾਕਸ ਏਅਰ ਸ਼ੋਅ ਵਿੱਚ ਸਾਰੰਗ ਪ੍ਰਦਰਸ਼ਨ ਪੇਸ਼ ਕਰੇਗਾ

Posted On: 20 JUL 2021 2:20PM by PIB Chandigarh

ਭਾਰਤੀ ਹਵਾਈ ਸੈਨਾ ਦੀ ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਪਹਿਲੀ ਵਾਰ ਰੂਸ ਦੇ ਜ਼ੂਕੋਵਸਕੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਣ ਵਾਲੇ ਮਾਕਸ ਅੰਤਰਰਾਸ਼ਟਰੀ ਏਅਰ ਸ਼ੋਅ ਵਿੱਚ ਆਪਣਾ ਪ੍ਰਦਰਸ਼ਨ ਪੇਸ਼ ਕਰਨ ਲਈ ਤਿਆਰ ਹੈ । ਏਅਰ ਸ਼ੋਅ ਹਰ ਛੇ ਮਹੀਨੇ ਬਾਅਦ ਹੁੰਦਾ ਹੈ ਅਤੇ ਇਸ ਸਾਲ ਦਾ ਸੰਸਕਰਣ 20 ਜੁਲਾਈ ਤੋਂ 25 ਜੁਲਾਈ 2021 ਤੱਕ ਹੋ ਰਿਹਾ ਹੈ ।
ਇਹ ਪਹਿਲਾ ਮੌਕਾ ਹੈ ਜਦ ਸਾਰੰਗ ਟੀਮ ਰੂਸ ਵਿੱਚ ਆਪਣੇ "ਮੇਡ ਇਨ ਇੰਡੀਆ" "ਧਰੁਵ" ਅਡਵਾਂਸ ਲਾਈਟ ਹੈਲੀਕਾਪਟਰ ਨਾਲ ਆਪਣੇ ਚਾਰ ਹੈਲੀਕਾਪਟਰ ਕਲਾਬਾਜ਼ੀਆਂ ਪ੍ਰਦਰਸਿ਼ਤ ਕਰੇਗੀ । ਏ ਐੱਚ ਏ ਐੱਲ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਵਿੱਚ ਬਿਨਾਂ ਕਬਜਿ਼ਆਂ ਤੋਂ ਰੂਟਰਜ਼ ਲੱਗੇ ਹਨ ਅਤੇ ਇਹ ਅਤਿ ਆਧੁਨਿਕ ਐਵੀਓਨਿਕਸ ਨਾਲ ਲੈਸ ਹਨ , ਜੋ ਇਹਨਾਂ ਨੂੰ ਮਿਲਟ੍ਰੀ ਉਡਾਨਾਂ ਲਈ ਬੇਹੱਦ ਯੋਗ ਬਣਾਉਂਦਾ ਹੈ । ਭਾਰਤ ਹਵਾਈ ਸੈਨਾ ਤੋਂ ਇਲਾਵਾ ਭਾਰਤੀ ਫੌਜ , ਭਾਰਤੀ ਜਲ ਸੈਨਾ ਅਤੇ ਇੰਡੀਅਨ ਕੋਸਟ ਗਾਰਡ ਵਿੱਚ ਇਸ ਹੈਲੀਕਾਪਟਰ ਦਾ ਸੰਚਾਲਨ ਕਰਦੇ ਹਨ ।
ਸਾਰੰਗ ਟੀਮ ਬੰਗਲੌਰ ਵਿੱਚ 2003 ਵਿੱਚ ਬਣਾਈ ਗਈ ਸੀ ਅਤੇ ਇਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਪ੍ਰਦਰਸ਼ਨ 2004 ਵਿੱਚ ਸਿੰਗਾਪੁਰ ਦੇ ਏਸਿ਼ਅਨ ਏਰੋ ਸਪੇਸ ਵਿੱਚ ਕੀਤਾ ਸੀ , ਉਦੋਂ ਤੋਂ ਲੈ ਕੇ ਹੁਣ ਤੱਕ ਸਾਰੰਗ ਨੇ ਸਾਰੇ ਏਅਰ ਸ਼ੋਅਜ਼ ਵਿੱਚ ਭਾਰਤੀ ਹਵਾਬਾਜ਼ੀ ਦੀ ਪ੍ਰਤੀਨਿੱਧਤਾ ਕੀਤੀ ਹੈ ਅਤੇ ਹੁਣ ਤੱਕ ਸ਼੍ਰੀਲੰਕਾ , ਮੌਰੀਸ਼ਸ , ਬਹਿਰੀਨ , ਯੂਕੇ , ਜਰਮਨੀ ਅਤੇ ਸੰਯੁਕਤ ਅਰਬ ਅਮਾਰਾਤ ਵਿੱਚ ਰਸਮੀ ਮੌਕਿਆਂ ਤੇ ਪ੍ਰਤੀਨਿੱਧਤਾ ਕੀਤੀ ਹੈ । ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਾਨਾਂ ਤੇ ਕਲਾਬਾਜ਼ੀਆਂ ਪ੍ਰਦਰਸਿ਼ਤ ਕਰਨ ਤੋਂ ਇਲਾਵਾ ਟੀਮ ਨੇ ਕਈ ਮਾਨਵਤਾ ਸਹਾਇਤਾ ਅਤੇ ਆਪਦਾ ਰਾਹਤ ਮਿਸ਼ਨਾਂ ਵਿੱਚ ਵੀ ਸਰਗਰਮ ਹਿੱਸਾ ਲਿਆ ਹੈ , ਜਿਵੇਂ 2013 ਦੇ ਉਤਰਾਖੰਡ ਵਿੱਚ ਆਪ੍ਰੇਸ਼ਨ ਰਾਹਤ , 2017 ਵਿੱਚ ਕੇਰਲ ਦੇ ਓਖੀ ਤੁਫਾਨ ਅਤੇ ਕੇਰਲ ਦੇ ਆਪ੍ਰੇਸ਼ਨ ਕਰੁਨਾ ਹੜ੍ਹ ਰਾਹਤ ਵਿੱਚ ਵੀ ਹਿੱਸਾ ਲਿਆ ਹੈ ।


 

https://ci3.googleusercontent.com/proxy/AFSsuArLEIcM9hQRf_F8bXDf3FrE1y6_9YNDgo60xeOs15ijkFW93m-8nxefC8VHFvzYyRjY_l_LhYRxxO799ROxsvq2Z98-sjasLYR5w7PqGO36nmVpi4fQrQ=s0-d-e1-ft#https://static.pib.gov.in/WriteReadData/userfiles/image/Photo(1)19JR.jpg

https://ci6.googleusercontent.com/proxy/La4j3F3lYqISZGS2bahxssczzUhb--jYKqTG_Y3WSHjsKBzxIVzJArg1aOEoi22OIJztxZDS-38EPRo97nwKA7BNU9gxNuvMZFgm8cEVIfb8RZIWUaFLIZMevQ=s0-d-e1-ft#https://static.pib.gov.in/WriteReadData/userfiles/image/Photo(2)O9OU.jpg

 

***************


ਏ ਬੀ ਬੀ / ਏ ਐੱਮ / ਏ ਐੱਸ


(Release ID: 1737242) Visitor Counter : 159