ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਦੀ ਪ੍ਰਧਾਨਗੀ ਹੇਠ ਆਰਥਿਕ ਅਤੇ ਵਪਾਰ ਦੇ ਮੁੱਦਿਆਂ 'ਤੇ ਬ੍ਰਿਕਸ ਸੰਪਰਕ ਸਮੂਹ (ਸੀਜੀਈਟੀਆਈ) ਦੀ ਮੀਟਿੰਗ 12-14 ਜੁਲਾਈ 2021 ਨੂੰ ਹੋਈ
Posted On:
20 JUL 2021 10:49AM by PIB Chandigarh
ਸਾਲ 2021 ਲਈ, ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੀ ਪ੍ਰਧਾਨਗੀ ਭਾਰਤ ਕੋਲ ਹੈ। ਬ੍ਰਿਕਸ ਦੇ ਵੱਖ-ਵੱਖ ਸਮੂਹਾਂ ਵਿਚੋਂ, ਆਰਥਿਕ ਅਤੇ ਵਪਾਰ ਦੇ ਮੁੱਦਿਆਂ 'ਤੇ ਸੰਪਰਕ ਸਮੂਹ (ਸੀਜੀਈਟੀਆਈ) ਆਰਥਿਕ ਅਤੇ ਵਪਾਰਕ ਮਾਮਲਿਆਂ ਲਈ ਜ਼ਿੰਮੇਵਾਰ ਹੈ। ਵਣਜ ਵਿਭਾਗ ਬ੍ਰਿਕਸ ਸੀਜੀਈਟੀਆਈ ਦਾ ਰਾਸ਼ਟਰੀ ਕੋਆਰਡੀਨੇਟਰ ਹੈ।
ਸੀਜੀਈਟੀਆਈ ਦੀ ਮੀਟਿੰਗ 12-14 ਜੁਲਾਈ 2021 ਨੂੰ ਹੋਈ ਸੀ। ਤਿੰਨ ਦਿਨਾ ਮੀਟਿੰਗ ਦੌਰਾਨ, ਬ੍ਰਿਕਸ ਮੈਂਬਰਾਂ ਨੇ ਅੰਤਰ -ਬ੍ਰਿਕਸ ਸਹਿਯੋਗ ਅਤੇ ਵਪਾਰ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਭਾਰਤ ਦੁਆਰਾ ਹੇਠਾਂ ਦਿੱਤੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ:
∙ ਬਹੁਪੱਖੀ ਵਪਾਰ ਪ੍ਰਣਾਲੀ 'ਤੇ ਬ੍ਰਿਕਸ ਦਾ ਸਹਿਯੋਗ;
∙ ਈ-ਕਾਮਰਸ ਵਿੱਚ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬ੍ਰਿਕਸ ਫਰੇਮਵਰਕ;
∙ ਐਸਪੀਐਸ / ਟੀਬੀਟੀ ਉਪਾਵਾਂ ਲਈ ਨਾਨ-ਟੈਰਿਫ ਉਪਾਅ (ਐਨਟੀਐਮ) ਨਿਪਟਾਰਾ ਤੰਤਰ;
∙ ਸੈਨੇਟਰੀ ਅਤੇ ਫਾਈਟੋਸੈਨਟਰੀ (ਐਸਪੀਐਸ) ਕਾਰਜਸ਼ੀਲ ਵਿਧੀ;
∙ ਅਨੁਵੰਸ਼ਕ ਸਰੋਤਾਂ, ਰਵਾਇਤੀ ਗਿਆਨ ਅਤੇ ਰਵਾਇਤੀ ਸੱਭਿਆਚਾਰਕ ਪ੍ਰਗਟਾਵੇ ਦੀ ਰੱਖਿਆ ਲਈ ਸਹਿਕਾਰਤਾ ਦਾ ਢਾਂਚਾ;
∙ ਪੇਸ਼ੇਵਰ ਸੇਵਾਵਾਂ ਵਿੱਚ ਸਹਿਯੋਗ ਲਈ ਬ੍ਰਿਕਸ ਫਰੇਮਵਰਕ।
ਬ੍ਰਿਕਸ ਮੈਂਬਰਾਂ ਨੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ 3 ਸਤੰਬਰ 2021 ਨੂੰ ਹੋਣ ਵਾਲੀ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਅੰਤਮ ਰੂਪ ਦੇਣ ਲਈ ਭਾਰਤ ਦੇ ਪ੍ਰਸਤਾਵਾਂ ਨੂੰ ਅੱਗੇ ਵਧਾਉਣ ਲਈ ਸਹਿਮਤੀ ਦਿੱਤੀ।
ਵਪਾਰ ਅਤੇ ਆਰਥਿਕਤਾ ਨੂੰ ਡੂੰਘਾਈ ਦੇਣ ਅਤੇ ਮਜ਼ਬੂਤ ਕਰਨ ਲਈ, ਭਾਰਤ ਦੁਆਰਾ ਪ੍ਰਸਤਾਵਿਤ ਹੇਠ ਲਿਖੇ ਪ੍ਰਸਤਾਵਾਂ 'ਤੇ ਬ੍ਰਿਕਸ ਮੈਂਬਰਾਂ ਦੁਆਰਾ ਸਹਿਮਤੀ ਵੀ ਦਿੱਤੀ ਗਈ:
a) ਬ੍ਰਿਕਸ ਵਪਾਰ ਮੇਲਾ ਪ੍ਰਦਰਸ਼ਿਤ ਕਰਨ ਲਈ ਅਤੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਵਰਚੁਅਲ ਮਿਲਣੀ 16-18 ਅਗਸਤ 2021 ਨੂੰ, ਵਣਜ ਵਿਭਾਗ ਦੁਆਰਾ ਆਯੋਜਿਤ ਕਰਨੀ ;
b) ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਆਯੋਜਿਤ ਕਰਨ ਲਈ 22 ਜੁਲਾਈ 2021 ਨੂੰ ਬ੍ਰਿਕਸ ਐਮਐਸਐਮਈਜ਼ ਦੀ ਇੱਕ ਗੋਲਮੇਜ਼ ਬੈਠਕ;
c) ਭਾਰਤੀ ਰਿਜ਼ਰਵ ਬੈਂਕ ਵੱਲੋਂ 16 ਜੁਲਾਈ 2021 ਅਤੇ 13 ਅਗਸਤ 2021 ਨੂੰ ਸੇਵਾ ਵਪਾਰ ਅੰਕੜਿਆਂ ਬਾਰੇ ਦੋ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ।
*****
ਵਾਈਬੀ / ਐੱਸ
(Release ID: 1737114)
Visitor Counter : 265