ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐਮਐਸਐਮਈਜ਼ ਦੀ ਸਮਰੱਥਾ ਦਾ ਵਿਸਥਾਰ ਅਤੇ ਵਾਧਾ
Posted On:
19 JUL 2021 4:32PM by PIB Chandigarh
ਭਾਰਤ ਸਰਕਾਰ ਨੇ ਸੈਲਫ ਰਿਲਾਇੰਟ ਇੰਡੀਆ (ਐਸ.ਆਰ.ਆਈ.) ਦੇ ਨਾਮ ਨਾਲ ਉਨ੍ਹਾਂ ਐਮਐਸਐਮਈਜ਼ ਵਿਚ ਇਕੁਇਟੀ ਫੰਡ ਵਜੋਂ 50,000 ਕਰੋੜ ਰੁਪਏ ਪਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਵਿਕਸਿਤ ਹੋਣ ਅਤੇ ਵਧਣ-ਫੁੱਲਣ ਦੀ ਵਧੇਰੇ ਸੰਭਾਵਨਾ ਹੈ ਅਤੇ ਜੋ ਵੱਡੀਆਂ ਇਕਾਈਆਂ ਵਿੱਚ ਵਿਕਸਿਤ ਹੋਣ ਦੀ ਸਮਰੱਥਾ ਰੱਖਦੀਆਂ ਹਨ। ਇਸ ਸਕੀਮ ਦੇ ਤਹਿਤ ਫੰਡ ਦਾ ਕੁਲ ਆਕਾਰ 50,000 ਕਰੋੜ ਰੁਪਏ ਦਾ ਹੈ ਜਿਸ ਵਿੱਚ ਵਿੱਚ ਭਾਰਤ ਸਰਕਾਰ ਤੋਂ 10,000 ਕਰੋੜ ਰੁਪਏ ਅਤੇ ਪ੍ਰਾਈਵੇਟ ਇਕੁਇਟੀ / ਵੈਂਚਰ ਕੈਪੀਟਲ ਫੰਡਾਂ ਰਾਹੀਂ 40,000 ਕਰੋੜ ਰੁਪਏ ਦਾ ਲਾਭ ਸ਼ਾਮਲ ਹੈ। ਫੰਡ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਪਹਿਲ ਦਾ ਉਦੇਸ਼ ਐਮਐਸਐਮਈ ਸੈਕਟਰ ਦੀਆਂ ਲੋੜਵੰਦ ਅਤੇ ਯੋਗ ਇਕਾਈਆਂ ਨੂੰ ਵਿਕਾਸ ਪੂੰਜੀ ਪ੍ਰਦਾਨ ਕਰਨਾ ਹੈ.
ਇਹ ਜਾਣਕਾਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਬਾਰੇ ਮੰਤਰੀ ਸ੍ਰੀ ਨਰਾਇਣ ਰਾਣੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
--------------------------------
ਐਮ ਜੇ ਪੀ ਐਸ
(Release ID: 1737036)
Visitor Counter : 166