ਜਹਾਜ਼ਰਾਨੀ ਮੰਤਰਾਲਾ
ਤਟੀ ਭਾਈਚਾਰਾ ਵਿਕਾਸ ਅਧੀਨ ‘ਸਾਗਰਮਾਲਾ’ ਤੋਂ ਪ੍ਰਭਾਵਿਤ ਮਛੇਰਿਆਂ ਲਈ ਉਪਜੀਵਕਾ ਸਹਾਇਤਾ
Posted On:
19 JUL 2021 4:09PM by PIB Chandigarh
‘ਸਾਗਰਮਾਲਾ’ ਪ੍ਰੋਗਰਾਮ ਦਾ ਇੱਕ ਅਹਿਮ ਉਦੇਸ਼ ‘ਤਟੀ ਭਾਈਚਾਰਾ ਵਿਕਾਸ’ ਹੈ। ਮਛੇਰਿਆਂ ਨਾਲ ਸਬੰਧਤ ਭਾਈਚਾਰੇ ਦੀ ਭਲਾਈ ਲਈ, ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲਾ; ਮੱਛੀ–ਪਾਲਣ, ਪਸ਼ੂ–ਪਾਲਣ ਅਤੇ ਡੇਅਰੀਂਗ ਮੰਤਰਾਲੇ ਦੀ ਕੇਂਦਰਮੁਖਤਾ ਵਿੱਚ ਮੱਛੀਆਂ ਫੜਨ ਵਾਲੀਆਂ ਬੰਦਰਗਾਹਾਂ ਦੇ ਪ੍ਰੋਜੈਕਟਾਂ ਨੂੰ ਅੰਸ਼ਕ ਤੌਰ ਉੱਤੇ ਵਿੱਤੀ ਸਹਾਇਤਾ ਦੇ ਰਿਹਾ ਹੈ। ‘ਸਾਗਰਮਾਲਾ’ ਅਧੀਨ ਸ਼ਨਾਖ਼ਤ ਕੀਤੇ ਗਏ ਮੱਛੀਆਂ ਫੜਨ ਵਾਲੇ 28 ਬੰਦਰਗਾਹ ਪ੍ਰੋਜੈਕਟ (2,598 ਕਰੋੜ ਰੁਪਏ) ਹਨ, ਜਿਨ੍ਹਾਂ ਨੂੰ ਵਿਭਿੰਨ ਏਜੰਸੀਆਂ ਵੱਲੋਂ ਲਾਗੂ ਕੀਤਾ ਜਾਣਾ ਹੈ। ਉਨ੍ਹਾਂ ਵਿੱਚੋਂ 17 ਪ੍ਰੋਜੈਕਟਾਂ (1,694 ਕਰੋੜ ਰੁਪਏ) ਲਈ ‘ਸਾਗਰਮਾਲਾ’ ਅਧੀਨ ਅੰਸ਼ਕ ਤੌਰ ਉੱਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ। ਵਿੱਤੀ ਸਹਾਇਤਾ ਪ੍ਰਾਪਤ 9 ਅਜਿਹੇ ਫ਼ਿਸ਼ਿੰਗ ਹਾਰਬਰ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ; ਇਨ੍ਹਾਂ ਪ੍ਰੋਜੈਕਟਾਂ ਦੇ ਰਾਜ ਤੇ ਜ਼ਿਲ੍ਹਾ ਕ੍ਰਮ ਅਨੁਸਾਰ ਵੇਰਵੇ ਨੱਥੀ (ਅੰਤਿਕਾ–I) ਕੀਤੇ ਗਏ ਹਨ।
‘ਸਾਗਰਮਾਲਾ’ ਦੇ ਸਾਰੇ ਪ੍ਰੋਜੈਕਟ ਸਬੰਧਤ ਏਜੰਸੀਆਂ ਵੱਲੋਂ ਲਾਗੂ ਕੀਤੇ ਜਾ ਰਹੇ ਹਨ ਅਤੇ ਸਮਾਜਕ–ਆਰਥਿਕ (PAP, R&R ਆਦਿ) ਤੇ ਵਾਤਾਵਰਣਕ ਅਸਰ ਦੇ ਮੁੱਲਾਂਕਣ ਦੀ ਯੋਗ ਪ੍ਰਕਿਰਿਆ; ਲਾਗੂ ਕਰਨ ਵਾਲੀਆਂ ਸਬੰਘਤ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।
ਹੁਨਰ ਵਿਕਾਸ ਦੇ ਮੋਰਚੇ ਉੱਤੇ 21 ਤੱਟੀ ਜ਼ਿਲ੍ਹਿਆਂ (ਜੋ 9ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੰਚ ਫੈਲੇ ਹੋਏ ਹਨ) ਦਾ ਹੁਨਰ ਅੰਤਰਾਲ ਅਧਿਐਨ (ਸਕਿੱਲ ਗੈਪ ਸਟੱਡੀ) ਮੁਕੰਮਲ ਕੀਤਾ ਗਿਆ ਹੈ। ਸਬੰਧਤ ਖੇਤਰ ਦੇ ਮੰਤਰਾਲਿਆਂ ਤੇ ਸਬੰਧਤ ਰਾਜ ਸਰਕਾਰਾਂ ਨੂੰ ਜ਼ਿਲ੍ਹਾ ਕਾਰਜ–ਯੋਜਨਾਵਾਂ ਲਾਗੂ ਕਰਨ ਲਈ ਆਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲਾ; ਪ੍ਰਫ਼ੁੱਲਤ ਹੋ ਰਹੇ ਸਮੁੰਦਰੀ–ਯਾਤਰਾ ਉਦਯੋਗ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਤੱਟੀ ਖੇਤਰਾਂ ਦੀ ਆਬਾਦੀ ਦਾ ਹੁਨਰ–ਵਿਕਾਸ ਯੋਗ ਬਣਾਉਣ ਲਈ ‘ਸਾਗਰਮਾਲਾ–DDU-GDKY ਕੇਂਦਰਮੁਖਤਾ ਪ੍ਰੋਗਰਾਮ’ ਗੇੜ–I ਅਤੇ II ਅਧੀਨ ਹੁਨਰ ਵਿਕਾਸ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ, ਤਾਂ ਜੋ ‘ਸਾਗਰਮਾਲਾ ਪ੍ਰੋਗਰਾਮ’ ਅਧੀਨ ਤੱਟੀ ਖੇਤਰਾਂ ਵਿੱਚ ਟਿਕਾਊ ਸਮਾਵੇਸ਼ੀ ਵਿਕਾਸ ਹੋ ਸਕੇ। DDUGKY ਰਾਹੀਂ ਸਿੱਖਿਅਤ ਵਿਅਕਤੀ ਦੇ ਵੇਰਵੇ ਨੱਥੀ ਕੀਤੇ ਗਏ ਹਨ (ਅੰਤਿਕਾ II)।
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲੇ ਦਾ ‘ਸਾਗਰਮਾਲਾ ਪ੍ਰੋਗਰਾਮ’; ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (PMMSY) ਦੀ ਕੇਂਦਰਮੁਖਤਾ ਵਿੱਚ ਮੱਛੀਆਂ ਫੜਨ ਵਾਲੀ ਬੰਦਰਗਾਹ ਦੇ ਵਿਕਾਸ ਅਤੇ ਫ਼ਿਸ਼ ਲੈਂਡਿੰਗ ਸੈਂਟਰਜ਼ ਜਿਹੇ ਪ੍ਰੋਜੈਕਟ ਲਾਗੂ ਕਰ ਰਿਹਾ ਹੈ। ਇਸ ਦੇ ਨਾਲ ਹੀ PMMSY ਸਾਲ 2024–25 ਤੱਕ ਇਨਲੈਂਡ ਮੱਛੀ–ਪਾਲਣ ਤੇ ਐਕੁਆਕਲਚਰ, ਸਜਾਵਟੀ ਮੱਛੀਆਂ, ਠੰਢੇ ਜਲ ਵਿੱਚ ਮੱਛੀ–ਪਾਲਣ, ਮੱਛੀਆਂ ਤਿਆਰ ਹੋਣ ਤੋਂ ਬਾਅਦ ਵਿਕਾਸ ਤੇ ਪ੍ਰਬੰਧ ਅਤੇ ਕੋਲਡ ਚੇਨ ਬੁਨਿਆਦੀ ਢਾਂਚਾ, ਫ਼ਿਸ਼ ਮਾਰਕਿਟਿੰਗ ਆਦਿ ਨੂੰ ਉਤਸ਼ਾਹਿਤ ਕਰ ਕੇ ਮੱਛੀ–ਪਾਲਣ ਤੇ ਸਹਾਇਕ ਗਤੀਵਿਧੀਆਂ ਵਿੱਚ ਲਗਭਗ ਰੋਜ਼ਗਾਰ ਦੇ 55 ਲੱਖ ਮੌਕੇ ਪੈਦਾ ਕਰਨ ਬਾਰੇ ਵਿਚਾਰ ਕਰਦਾ ਹੈ।
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲੇ ਆਪਣੀ ਯੋਜਨਾ / ਵਿੱਤੀ–ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੇ ਤੀਜੀ ਧਿਰ ਦਾ ਮੁੱਲਾਂਕਣ ਕਰਦਾ ਹੈ; ਜਿਸ ਵਿੱਚ ਤੱਟੀ ਭਾਈਚਾਰਾ ਵਿਕਾਸ ਦੇ ਪ੍ਰਮੁੱਖ ਪ੍ਰੋਜੈਕਟ ਸ਼ਾਮਲ ਹਨ।
ਅੰਤਿਕਾ-I
ਰਾਜ
|
ਪ੍ਰੋਜੈਕਟ ਦਾ ਨਾਂਅ
|
TPC (ਰੁਪਏ ਕਰੋੜਾਂ ਵਿੱਚ)
|
ਤਾਮਿਲ ਨਾਡੂ
|
ਕੁਥਾਕਲ, ਕੁੰਥੁਕੁਲ ’ਚ ਫ਼ਿਸ਼ਿੰਗ ਹਾਰਬਰ
|
74
|
ਤਾਮਿਲ ਨਾਡੂ
|
ਰਾਮਨਾਥਪੁਰਮ ਜ਼ਿਲ੍ਹੇ ਵਿੱਚ ਮੂਕਈਯੂਰ ਵਿਖੇ ਫ਼ਿਸ਼ਿੰਗ ਹਾਰਬਰ
|
114
|
ਤਾਮਿਲ ਨਾਡੂ
|
ਨਾਗਪੱਟੀਨਮ ਜ਼ਿਲ੍ਹੇ ’ਚ ਪੂੰਪੁਹਰ ਵਿਖੇ ਫ਼ਿਸ਼ਿੰਗ ਹਾਰਬਰ ਦਾ ਨਿਰਮਾਣ
|
148
|
ਤਾਮਿਲ ਨਾਡੂ
|
ਚਿੰਨਮੁੱਤੋਮਿਨ ਕੰਨਿਆਕੁਮਾਰੀ ਜ਼ਿਲ੍ਹੇ ਵਿੱਚ ਫ਼ਿਸ਼ਿੰਗ ਹਾਰਬਰ ਦਾ ਵਿਸਤਾਰ
|
74
|
ਕਰਨਾਟਕ
|
ਉਡੁੱਪੀ ਜ਼ਿਲ੍ਹੇ ਵਿੱਚ ਮਾਲਪੇ ਦੀ ਮੌਜੂਦਾ ਫ਼ਿਸ਼ਿੰਗ ਹਾਰਬਰ ਦੇ ਆਧੁਨਿਕੀਕਰਣ ਸਮੇਤ ਤੀਜੇ ਪੜਾਅ ਦਾ ਵਿਸਤਾਰ
|
50
|
ਕਰਨਾਟਕ
|
ਉੱਤਰ ਕੰਨੜ ’ਚ ਅਮਾਦੱਲੀ ਵਿਖੇ ਮੌਜੂਦਾ ਫ਼ਿਸ਼ਿੰਗ ਹਾਰਬਰ ਦਾ ਆਧੁਨਿਕੀਕਰਣ
|
19
|
ਕੇਰਲ
|
ਕੰਨੂਰ ਜ਼ਿਲ੍ਹੇ ’ਚ ਥਲਾਈ ਵਿਖੇ ਫ਼ਿਸ਼ਿੰਗ ਹਾਰਬਰ ਦਾ ਨਿਰਮਾਣ
|
35
|
ਕੇਰਲ
|
ਥ੍ਰਿਸੁਰ ਜ਼ਿਲ੍ਹੇ ਵਿੱਚ ਮਿੰਨੀ ਫ਼ਿਸ਼ਿੰਗ ਹਾਰਬਰ ਚੇੱਟੁਵਾ ਦਾ ਨਿਰਮਾਣ
|
30
|
ਮਹਾਰਾਸ਼ਟਰ
|
ਰਤਨਾਗਿਰੀ ਜ਼ਿਲ੍ਹੇ ਵਿੱਚ ਮੀਰਕਾਵੜਾ ਫ਼ਿਸ਼ਿੰਗ ਹਾਰਬਰ ਦਾ ਪੜਾਅ II ਦਾ ਵਿਸਤਾਰ
|
75
|
ਅੰਤਿਕਾ II
ਸਾਗਰਮਾਲਾ-DDU GKY ਕੇਂਦਰਮੁਖਤਾ ਪ੍ਰੋਗਰਾਮ ਦੇ ਗੇੜ I ਦੀ ਭੌਤਿਕ ਪ੍ਰਾਪਤੀ
ਰਾਜ
|
ਸਿੱਖਿਅਤ ਕੀਤੇ
|
ਕੰਮ ’ਤੇ ਲੱਗੇ
|
ਆਂਧਰਾ ਪ੍ਰਦੇਸ਼
|
40
|
36
|
ਕਰਨਾਟਕ
|
320
|
248
|
ਮਹਾਰਾਸ਼ਟਰ
|
981
|
453
|
ਓਡੀਸ਼ਾ
|
388
|
206
|
ਤਾਮਿਲ ਨਾਡੂ
|
249
|
200
|
ਕੁੱਲ ਜੋੜ
|
1978
|
1143
|
ਇਹ ਜਾਣਕਾਰੀ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਰਾਜ ਮੰਤਰੀ ਸ੍ਰੀ ਸ਼ਾਂਤਨੂੰ ਠਾਕੁਰ ਵੱਲੋਂ ਅੱਜ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ।
*****
ਐੱਮਜੇਪੀਐੱਸ/ਜੇਕੇ
(Release ID: 1737030)
Visitor Counter : 159