ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਜ਼ਮੀਨੀ ਪੱਧਰ 'ਤੇ ਅਥਲੀਟਾਂ ਦੇ ਪੋਸ਼ਣ ਅਤੇ ਦੇਸ਼ ਵਿੱਚ ਖੇਡ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਖੇਲੋ ਇੰਡੀਆ ਦੇ ਕੇਂਦਰ ਖੋਲ੍ਹੇ ਜਾ ਰਹੇ ਹਨ: ਸ਼੍ਰੀ ਅਨੁਰਾਗ ਠਾਕੁਰ

Posted On: 19 JUL 2021 4:50PM by PIB Chandigarh

ਜ਼ਮੀਨੀ ਪੱਧਰ 'ਤੇ ਦੇਸ਼ ਵਿੱਚ ਖੇਡ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਸੋਚ ਦੇ ਇੱਕ ਹਿੱਸੇ ਵਜੋਂ ਘੱਟ ਲਾਗਤ ਵਾਲੀ ਪ੍ਰਭਾਵਸ਼ਾਲੀ ਖੇਡ ਸਿਖਲਾਈ ਵਿਧੀ ਵਿਕਸਤ ਕੀਤੀ ਗਈ ਹੈ ਜਿਸ ਵਿੱਚ ਪਿਛਲੇ ‘ਚੈਂਪੀਅਨ ਅਥਲੀਟ’ ਕੋਚ ਅਤੇ ਸਲਾਹਕਾਰ ਬਣਨਗੇ ਤਾਂ ਜੋ ਉਨ੍ਹਾਂ ਦੀ ਮੁਹਾਰਤ ਅਤੇ ਤਜਰਬੇ ਨੂੰ ਵਰਤਿਆ ਜਾ ਸਕੇ, ਜ਼ਮੀਨੀ ਪੱਧਰ 'ਤੇ ਅਥਲੀਟਾਂ ਦੇ ਪੋਸ਼ਣ ਲਈ ਅਤੇ ਉਨ੍ਹਾਂ ਲਈ ਆਮਦਨੀ ਦੇ ਇੱਕ ਨਿਰੰਤਰ ਸਰੋਤ ਨੂੰ ਯਕੀਨੀ ਬਣਾਉਣ ਲਈ ਉਚਿੱਤ ਰੂਪ ਨਾਲ ਉਪਯੋਗ ਕੀਤਾ ਜਾਂਦਾ ਹੈ। ਹਰੇਕ ਖੇਲੋ ਇੰਡੀਆ ਸੈਂਟਰ (ਕੇਆਈਸੀ) ਨੂੰ ਦਿੱਤੀ ਗਈ ਗ੍ਰਾਂਟ ਪਿਛਲੇ ਚੈਂਪੀਅਨ ਅਥਲੀਟ ਦੇ ਕੋਚ ਵਜੋਂ, ਸਹਾਇਤਾ ਸਟਾਫ, ਉਪਕਰਣਾਂ ਦੀ ਖਰੀਦ, ਸਪੋਰਟਸ ਕਿੱਟ, ਖਪਤਕਾਰਾਂ, ਮੁਕਾਬਲੇ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਦਿੱਤੀ ਜਾਏਗੀ। 26 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਦੇ 267 ਜ਼ਿਲ੍ਹਿਆਂ ਵਿੱਚ 360 ਕੇ.ਆਈ.ਸੀ.’ਜ਼ ਖੋਲ੍ਹੇ ਗਏ ਹਨ।

ਕੇਂਦਰਾਂ ਦੁਆਰਾ ਪ੍ਰਤਿਭਾ ਪੂਲਾਂ ਦੀ ਚੋਣ ਨੂੰ ਅਜੇ ਅੰਤਮ ਰੂਪ ਦਿੱਤਾ ਜਾਣਾ ਹੈ। ਹਰੇਕ ਕੇ.ਆਈ.ਸੀ. ਨੂੰ ਮੌਜੂਦਾ ਸੁਵਿਧਾ, ਖੇਡ ਦੇ ਖੇਤਰ, ਖੇਡ ਉਪਕਰਣ ਅਤੇ ਖਪਤਕਾਰਾਂ ਦੇ ਉਪਯੋਗ ਆਦਿ ਦੇ ਨਵੀਨੀਕਰਨ ਲਈ ਸ਼ੁਰੂਆਤੀ ਤੌਰ ’ਤੇ 5.00 ਲੱਖ ਦੀ ਗੈਰ-ਆਵਰਤੀ ਗ੍ਰਾਂਟ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਆਉਣ ਵਾਲੇ 04 ਸਾਲਾਂ ਲਈ ਹਰ ਸਾਲ 5.00 ਲੱਖ ਰੁਪਏ ਆਵਰਤੀ ਗ੍ਰਾਂਟ ਦੇ ਤੌਰ ’ਤੇ ਦਿੱਤੇ ਜਾਂਦੇ ਹਨ ਜਿਵੇਂ ਕਿ ਖੇਡ ਉਪਕਰਣਾਂ ਦੀ ਖਰੀਦ, ਖਪਤਯੋਗ ਖੇਡ ਕਿੱਟ ਅਤੇ ਕੋਚ/ਸਲਾਹਕਾਰ ਦੇ ਤੌਰ ’ਤੇ ਲੱਗੇ ਪਿਛਲੇ ਚੈਂਪੀਅਨ ਅਥਲੀਟਾਂ ਦਾ ਮਿਹਨਤਾਨਾ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਨ ਬੀ / ਓ ਏ


(Release ID: 1737020) Visitor Counter : 137