ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਮਿਸ਼ਨ ਤਹਿਤ ਸਿਖਲਾਈ

Posted On: 19 JUL 2021 4:37PM by PIB Chandigarh

ਸਕਿੱਲ ਇੰਡੀਆ ਮਿਸ਼ਨ ਤਹਿਤ ਸਰਕਾਰ 20 ਕੇਂਦਰੀ ਮੰਤਰਾਲਿਆਂ / ਵਿਭਾਗਾਂ ਵਿੱਚ ਅਖਿਲ ਭਾਰਤ ਦੇ ਅਧਾਰ 'ਤੇ ਕਈ ਤਰ੍ਹਾਂ ਦੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਪ੍ਰਦਾਨ ਕਰਨ ਲਈ 40 ਤੋਂ ਵੱਧ ਹੁਨਰ ਵਿਕਾਸ ਯੋਜਨਾਵਾਂ / ਪ੍ਰੋਗਰਾਮ ਲਾਗੂ ਕਰ ਰਹੀ ਹੈ ਜਿਸ ਵਿੱਚ 556.1 ਲੱਖ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਹੁਨਰ ਇੰਡੀਆ ਮਿਸ਼ਨ ਦੀ ਸਰਪ੍ਰਸਤੀ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਸਿਖਲਾਈ ਪ੍ਰਾਪਤ ਵਿਅਕਤੀਆਂ ਦੀ ਸੰਖਿਆ ਹੇਠ ਦਿੱਤੀ ਗਈ ਹੈ: -

 

ਇਕਾਈ

ਉਪਲੱਬਧ ਅੰਕੜਿਆਂ ਦੇ ਅਨੁਸਾਰ 2015-16 ਤੋਂ ਲੈ ਕੇ ਅੱਜ ਤੱਕ ਸਿਖਲਾਈ ਪ੍ਰਾਪਤ ਵਿਅਕਤੀ [ਚ ਗਿਣਤੀ ਲੱਖਾਂ ਵਿੱਚ)

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐੱਮ.ਕੇ.ਵੀ.ਵਾਈ.) 1.0 ਅਤੇ 2.0

126.82

ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ ਫੀਸ ਅਧਾਰਿਤ ਸਿਖਲਾਈ

117.39

ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐੱਨਏਪੀਐੱਸ)

10.73

ਜਨ ਸਿਕਸ਼ਣ ਸੰਸਥਾ (ਜੇਐੱਸਐੱਸ)

15.10

ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.), ਰਾਜ ਸਰਕਾਰ ਅਤੇ ਨਿੱਜੀ ਆਈ.ਟੀ.ਆਈ’ਜ਼ ਦੁਆਰਾ ਲੰਮੇ ਸਮੇਂ ਦੀ ਸਿਖਲਾਈ]

64.01

ਕੁੱਲ

334.1

 ਪਿਛਲੇ ਦੋ ਸਾਲਾਂ ਦੌਰਾਨ 10,49,621 ਉਮੀਦਵਾਰਾਂ ਨੂੰ ਪੀ.ਐੱਮ.ਕੇ.ਵੀ. ਵਾਈ. ਅਤੇ ਐੱਨਏਪੀਐੱਸ ਤਹਿਤ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ, ਜਦੋਂ ਕਿ ਜੇਐੱਸਐੱਸ ਕੋਈ ਲਾਜ਼ਮੀ ਰੁਜ਼ਗਾਰ ਪ੍ਰਦਾਨ ਨਹੀਂ ਕਰਦਾ ਹੈ। ਇਸੇ ਤਰ੍ਹਾਂ ਮੰਤਰਾਲਾ ਆਈਟੀਆਈ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਰੁਜ਼ਗਾਰ ਦੀ ਨਿਗਰਾਨੀ ਨਹੀਂ ਕਰਦਾ ਹੈ।

ਸਰਕਾਰ ਨੇ ਦੇਸ਼ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ ਜਿਵੇਂ ਕਿ ਮਹੱਤਵਪੂਰਨ ਨਿਵੇਸ਼ ਵਿੱਚ ਸ਼ਾਮਲ ਵੱਖ-ਵੱਖ ਪ੍ਰਾਜੈਕਟਾਂ ਨੂੰ ਉਤਸ਼ਾਹਤ ਕਰਨਾ ਅਤੇ ਪ੍ਰਧਾਨ ਮੰਤਰੀ ਦੇ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ (ਪੀ.ਐੱਮ.ਈ.ਜੀ.ਪੀ.), ਪੰਡਿਤ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲਯਾ ਯੋਜਨਾ (ਡੀਡੀਯੂ-ਜੀਕੇਵਾਈ), ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (ਐੱਮਜੀਐੱਨਆਰਈਜੀਐੱਸ) ਅਤੇ ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਸ਼ਹਿਰੀ ਰੋਜ਼ੀ ਰੋਟੀ ਮਿਸ਼ਨ (DAY-NULM) ਨੂੰ ਕ੍ਰਮਵਾਰ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ, ਦਿਹਾਤੀ ਵਿਕਾਸ ਅਤੇ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਚਲਾਇਆ ਜਾ ਰਿਹਾ ਹੈ। ਐੰਮਐੰਸਡੀਈ ਦੀ ਪੀਐੰਮਕੇਵੀਵਾਈ 2.0 ਯੋਜਨਾ ਤਹਿਤ, ਸਿਖਲਾਈ ਕੇਂਦਰ ਰੋਜ਼ਗਾਰ ਮੇਲਾ, ਯੁਵਾ ਸੰਪਰਕ ਅਤੇ ਆਤਮਨਿਰਭਾਰ ਸਕਿੱਲਡ ਐਂਪਲਾਈਜ਼ ਐਂਪਲਾਇਰ ਮੈਪਿੰਗ (ਏਐੱਸਈਈਐੱਮ) ਪੋਰਟਲ, ਉਦਯੋਗਾਂ ਅਤੇ ਕੌਂਸਲ ਦੇ ਸਹਿਯੋਗ ਨਾਲ ਪ੍ਰਮਾਣਿਤ ਉਮੀਦਵਾਰਾਂ ਦੀ ਪਲੇਸਮੈਂਟ ਦੀ ਸਹੂਲਤ ਲਈ ਸਾਰੇ ਯਤਨ ਕਰਦੇ ਹਨ। ਪੀ.ਐੱਮ.ਕੇ.ਵਾਈ.ਵਾਈ. 3.0 ਵਿੱਚ ਉਚਿਤ ਰੁਜ਼ਗਾਰ/ਸਵੈ-ਰੁਜ਼ਗਾਰ/ਅਪ੍ਰੈਂਟਿਸਸ਼ਿਪ ਦੀ ਸਹੂਲਤ ਸਕੀਮ ਦੇ ਐੱਸਟੀਟੀ ਕੰਪੋਨੈਂਟ ਦੇ ਤਹਿਤ ਪ੍ਰਮਾਣਿਤ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਏਗੀ। ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਸਵੈ-ਰੁਜ਼ਗਾਰ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਿਆਂ ਵਿੱਚ ਨੋਡਲ ਸੈਂਟਰਾਂ ਵਜੋਂ ਕੰਮ ਕਰਨਗੇ। ਟ੍ਰੇਨਿੰਗ ਪਾਰਟਨਰ ਡੀਪੀਸੀ’ਜ਼/ਐੱਸਐੱਸਡੀਐੱਮ’ਜ਼ ਨਾਲ ਤਾਲਮੇਲ ਕਰਕੇ ਕੰਮ ਕਰਨਗੇ ਅਤੇ ਉਮੀਦਵਾਰਾਂ ਦੀ ਪਲੇਸਮੈਂਟ ਲਈ ਰੋਜ਼ਗਾਰ ਮੇਲੇ ਦੇ ਨਾਲ ਨਾਲ ਜ਼ਿਲ੍ਹਾ ਅਤੇ ਖੇਤਰੀ ਪੱਧਰ 'ਤੇ ਟੀਪੀ/ ਡੀਐੱਸਸੀ/ਐੱਸਐੱਸਡੀਐੱਮ./ਐੱਸਐੱਸਸੀ ਦੁਆਰਾ ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪ ਲਈ ਨਿਯਮਤ ਅੰਤਰਾਲ ’ਤੇ ਆਯੋਜਿਤ ਕੀਤੇ ਜਾਣਗੇ। ਪੀਐੱਮਕੇਵੀਵਾਈ 3.0 ਤਹਿਤ ਪ੍ਰਮਾਣਿਤ ਸਾਰੇ ਉਮੀਦਵਾਰਾਂ ਨੂੰ ਨੌਕਰੀ ਦੇ ਅਵਸਰ ਲੱਭਣ ਲਈ ਅਸੀਮ (ASEEM) ਪੋਰਟਲ ਨਾਲ ਜੋੜਿਆ ਜਾਵੇਗਾ।

ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*******

MJPS / RR(Release ID: 1737016) Visitor Counter : 36