ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਪਲਾਸਟਿਕ ਰਹਿੰਦ-ਖੂੰਹਦ ਤੋਂ ਬਣੀਆਂ ਸੜਕਾਂ

Posted On: 19 JUL 2021 4:00PM by PIB Chandigarh

ਮੰਤਰਾਲੇ ਨੇ 5 ਲੱਖ ਜਾਂ ਇਸ ਤੋਂ ਵੱਧ ਅਬਾਦੀ ਵਾਲੇ ਸ਼ਹਿਰੀ ਖੇਤਰਾਂ ਦੇ 50 ਕਿਲੋਮੀਟਰ ਦੇ ਘੇਰੇ ਵਿੱਚ ਰਾਸ਼ਟਰੀ ਰਾਜਮਾਰਗਾਂ 'ਤੇ ਫੁਟਪਾਥ ਦੇ ਸਮੇਂ-ਸਮੇਂ ’ਤੇ ਨਵੀਨੀਕਰਣ ਕੋਟ ਵਿੱਚ ਪਲਾਸਟਿਕ ਰਹਿੰਦ ਖੂੰਹਦ ਦੀ ਲਾਜ਼ਮੀ ਵਰਤੋਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇੰਡੀਅਨ ਰੋਡਜ਼ ਕਾਂਗਰਸ (ਆਈਆਰਸੀ) ਨੇ ਰੀ-ਕਾਰਪੈਟਿੰਗ ਲਈ ਗਰਮ ਬਿਟੁਮਿਨਸ ਮਿਸ਼ਰਣ ਵਿੱਚ ਪਲਾਸਟਿਕ ਰਹਿੰਦ ਖੂੰਹਦ ਦੀ ਵਰਤੋਂ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ। ਹੁਣ ਤੱਕ ਦੇਸ਼ ਵਿੱਚ ਰੀ-ਕਾਰਪੈਟਿੰਗ ਵਿੱਚ ਪਲਾਸਟਿਕ ਰਹਿੰਦ ਖੂੰਹਦ ਦਾ ਉਪਯੋਗ ਕਰਕੇ 703 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਸਮੱਗਰੀ, ਮਸ਼ੀਨਰੀ ਅਤੇ ਮਨੁੱਖ ਸ਼ਕਤੀ ਵਰਗੇ ਸਾਰੇ ਇਨਪੁਟਸ ’ਤੇ ਵਿਚਾਰ ਕਰਦੇ ਹੋਏ ਪ੍ਰਾਜੈਕਟਾਂ ਦੀ ਲਾਗਤ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗਾਂ ਦੇ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

 

******************

MJPS



(Release ID: 1737014) Visitor Counter : 132