ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਭਾਰੀ ਮੋਟਰ ਵਾਹਨਾਂ (ਐੱਚਐੱਮਵੀ) ਚਾਲਕਾਂ ਨੂੰ ਸਿਖਲਾਈ

Posted On: 19 JUL 2021 3:57PM by PIB Chandigarh

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਵਿੱਤੀ ਸਾਲ 2002–03 ਤੋਂ ਪੂਰੇ ਦੇਸ਼ ਵਿੱਚ ‘ਡ੍ਰਾਈਵਿੰਗ ਟ੍ਰੇਨਿੰਗ ਇੰਸਟੀਚਿਊਟਸ’ (DTIs) ਦੀ ਸਥਾਪਨਾ ਦੀ ਯੋਜਨਾ ਲਾਗੂ ਕੀਤੀ ਹੋਈ ਹੈ।  12ਵੇਂ FY ਯੋਜਨਾ ਕਾਲ (2012–17) ਤੋਂ 17.00 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ 10 ਏਕੜ ਜ਼ਮੀਨ ਦੀ ਜ਼ਰੂਰਤ ਨਾਲ ਇਸ ਯੋਜਨਾ ਦਾ ਨਵਾਂ ਨਾਂਅ ‘ਇੰਸਟੀਚਿਊਟ ਆੱਵ੍ ਡ੍ਰਾਈਵਿੰਗ ਟ੍ਰੇਨਿੰਗ ਐਂਡ ਰਿਸਰਚ’ (IDTR) ਰੱਖ ਦਿੱਤਾ ਗਿਆ ਸੀ।  12ਵੀਂ ਪੰਜ ਸਾਲਾ ਯੋਜਨਾ ਕਾਲ ਦੌਰਾਨ ਟੀਅਰ II ਵਜੋਂ 5.00 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੇ ਜ਼ਮੀਨ ਦੀ ਜ਼ਰੂਰਤ (3 ਏਕੜ) ਨਾਲ ਘੱਟ ਸਮਰੱਥਾ ਨਾਲ ‘ਖੇਤਰੀ ਡ੍ਰਾਈਵਿੰਗ ਟ੍ਰੇਨਿੰਗ ਸੈਂਟਰ’ (RTDCs) ਵਜੋਂ ਇੱਕ ਨਵਾਂ ਅੰਗ ਜੋੜਿਆ ਗਿਆ ਸੀ।  14ਵੇਂ ਵਿੱਤੀ ਚੱਕਰ ਦੌਰਾਨ IDTR ਦਾ ਵਿੱਤੀ ਅਨੁਮਾਨ 17.00 ਕਰੋੜ ਰੁਪਏ ਤੋਂ ਸੋਧ ਕੇ 18.50 ਕਰੋੜ ਰੁਪਏ ਕਰ ਦਿੱਤਾ ਗਿਆ ਸੀ।

ਇਸ ਯੋਜਨਾ ਦਾ ਬੁਨਿਆਦੀ ਉਦੇਸ਼ ਵਪਾਰਕ ਵਾਹਨ ਚਾਲਕਾਂ ਨੂੰ ਮਿਆਰੀ ਸਿਖਲਾਈ ਮੁਹੱਈਆ ਕਰਵਾਉਣ, ਸੜਕਾਂ ਦਾ ਸੁਧਾਰ ਕਰਨ ਤੇ ਵਾਤਾਵਰਣ ਸੁਰੱਖਿਆ ਤੇ ਸੜਕਾਂ ਉੱਤੇ ਸਮੁੱਚੀ ਗਤੀਸ਼ੀਲਤਾ ਮੁਹੱਈਆ ਕਰਵਾਉਣ ਵਾਸਤੇ ਡ੍ਰਾਈਵਿੰਗ ਟੈਸਟ ਟ੍ਰੈਕ ਨਾਲ ਇੰਕ ਸੰਪੂਰਨ ਟ੍ਰੇਨਿੰਗ ਇੰਸਟੀਚਿਊਟ ਸਥਾਪਤ ਕਰਨਾ ਹੈ। ਇਨ੍ਹਾਂ ਸੰਸਥਾਨਾਂ ਦੀਆਂ ਮੁੱਖ ਗਤੀਵਿਧੀਆਂ/ਪ੍ਰੋਗਰਾਮਾਂ ਦੇ ਵੇਰਵੇ ਇਸ ਪ੍ਰਕਾਰ ਹਨ

  • ਭਾਰੀ ਮੋਟਰ ਵਾਹਨ ਡ੍ਰਾਈਵਿੰਗ ਵਿੱਚ ਇੰਡਕਸ਼ਨ ਟ੍ਰੇਨਿੰਗ ਕੋਰਸ ਕਰਵਾਉਣਾ।

  • ਹਲਕੇ ਮੋਟਰ ਵਾਹਨ ਡ੍ਰਾਈਵਿੰਗ ਵਿੱਚ ਇੰਡਕਸ਼ਨ ਟ੍ਰੇਨਿੰਗ ਕੋਰਸ ਕਰਵਾਉਣਾ।

  • ਪ੍ਰਾਈਵੇਟ ਡ੍ਰਾਈਵਿੰਗ ਸਕੂਲਾਂ ਦੇ ਡ੍ਰਾਈਵਿੰਗ ਇੰਸਟ੍ਰੱਕਟਰਜ਼ ਲਈ ਟ੍ਰੇਨਿੰਗ ਕੋਰਸ ਕਰਵਾਉਣਾ।

  • ਜੋਖਿਮ ਭਰੀਆਂ ਵਸਤਾਂ ਦੀ  ਸੁਰੱਖਿਅਤ ਆਵਾਜਾਈ ਬਾਰੇ ਤਿੰਨ–ਦਿਨਾ ਟ੍ਰੇਨਿੰਗ ਕੋਰਸ ਕਰਵਾਉਣਾ।

  • ਜੋਖਿਮ ਭਰੀਆਂ ਵਸਤਾਂ ਦੀ  ਸੁਰੱਖਿਅਤ ਆਵਾਜਾਈ ਬਾਰੇ ਇੱਕ–ਦਿਨਾ ਰੀਫ਼੍ਰੈਸ਼ਰ ਟ੍ਰੇਨਿੰਗ ਕੋਰਸ ਕਰਵਾਉਣਾ।

  • ਸੇਵਾ–ਅਧੀਨ ਡ੍ਰਾਈਵਰਾਂ ਲਈ ਰੀਫ਼੍ਰੈਸ਼ਰ ਅਤੇ ਓਰੀਐਂਟੇਸ਼ਨ ਟ੍ਰੇਨਿੰਗ ਕੋਰਸ ਕਰਵਾਉਣਾ।

  • ਵਿਭਿੰਨ ਸੰਗਠਨਾਂ ਦੁਆਰਾ ਡ੍ਰਾਇਵਰਾਂ ਦਾ ਟੈਸਟ ਤੇ ਉਨ੍ਹਾਂ ਨੂੰ ਸਿਲੈਕਟ ਕਰਨਾ।

ਇਸ ਮਿਤੀ ਤੱਕ ਮੰਤਰਾਲੇ ਵੱਲੋਂ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੰਤਿਕਾ–I ਵਿੱਚ ਦਿੱਤੇ ਵੇਰਵਿਆਂ ਅਨੁਸਾਰ 31 IDTRs ਅਤੇ 6 RDTCs ਪ੍ਰਵਾਨ ਕੀਤੇ ਜਾ ਚੁੱਕੇ ਹਨ।

ਲਿਕੁਇਡ ਆਕਸੀਜਨ (LOX) ਦੀ ਆਵਾਜਾਈ ਦੀ ਜ਼ਰੂਰਤ, ਆਕਸੀਜਨ ਪ੍ਰਬੰਧ ਦੇ ਅੱਗੇ ਵਧਾਏ ਸਮੇਂ, ਕ੍ਰਾਇਓਜੈਨਿਕ ਟੈਂਕਰਾਂ ਦੀ ਸੂਚੀ ਵਿੱਚ ਵਾਧੇ ਤੇ 24X7 ਆਪਰੇਸ਼ਨਜ਼ ਕਾਰਣ ਥਕਾਵਟ/ਐਟ੍ਰੀਸ਼ਨ ਦਰ ਵਿੱਚ ਨਿਰੰਤਰ ਵਾਧੇ ਨੂੰ ਧਿਆਨ ’ਚ ਰੱਖਦਿਆਂ ਮੰਤਰਾਲੇ ਨੇ ਮਈ 2021 ’ਚ ਰਾਜਾਂ ਨੂੰ ‘ਜੋਖਿਮ ਭਰੇ ਮਾਲ’ ਦੀ ਆਵਾਜਾਈ ਹਿਤ ਟ੍ਰੇਂਡ ਡਰਾਇਵਰਾਂ ਦਾ ਪੂਲ ਤਿਆਰ ਕਰਨ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿਉਂਕਿ ‘ਮੋਟਰ ਵਾਹਨ ਕਾਨੂੰਨ, 1988’ ਅਤੇ ‘ਕੇਂਦਰੀ ਮੋਟਰ ਵਾਹਨ ਨਿਯਮਾਂ, 1989’ ਦੀਆਂ ਵਿਵਸਥਾਵਾਂ ਲਾਗੂ ਕਰਨਾ ਉਨ੍ਹਾਂ ਦੇ ਘੇਰੇ ਅਧੀਨ ਆਉਂਦਾ ਹੈ।

 

ਅੰਤਿਕਾ-I

 

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵੱਲੋਂ ਪ੍ਰਵਾਨਿਤ ‘ਇੰਸਟੀਚਿਊਟ ਆੱਵ੍ ਡ੍ਰਾਈਵਿੰਗ ਟ੍ਰੇਨਿੰਗ ਐਂਡ ਰਿਸਰਚ’ (IDTR) ਅਤੇ ‘ਖੇਤਰੀ ਡ੍ਰਾਈਵਿੰਗ ਟ੍ਰੇਨਿੰਗ ਸੈਂਟਰ’ (RDTCs) ਦੇ ਰਾਜ–ਕ੍ਰਮ ਅਨੁਸਾਰ ਵੇਰਵੇ

 

ਲੜੀ ਨੰਬਰ

ਰਾਜ

IDTR/RDTC

ਸਥਾਨ

1

ਆਂਧਰਾ ਪ੍ਰਦੇਸ਼

IDTR

ਵਿਜੇਵਾੜਾ

2

IDTR

ਦਾਸਰੀ

3

IDTR

ਕੁਰਨੂਲ

4

ਆਸਾਮ

IDTR

ਦਿਸਪੁਰ

5

ਬਿਹਾਰ

IDTR

ਔਰੰਗਾਬਾਦ

6

ਛੱਤੀਸਗੜ੍ਹ

IDTR

ਨਯਾ ਰਾਏਪੁਰ

7

ਹਰਿਆਣਾ

IDTR

ਰੋਹਤਕ

8

IDTR

ਭਿਵਾਨੀ

9

ਹਿਮਾਚਲ ਪ੍ਰਦੇਸ਼

IDTR

ਮੰਡੀ

10

IDTR

ਸਰਕਾਘਾਟ

11

ਜੰਮੂ ਅਤੇ ਕਸ਼ਮੀਰ

IDTR

ਜੰਮੂ

12

ਝਾਰਖੰਡ

IDTR

ਜਮਸ਼ੇਦਪੁਰ

13

ਕਰਨਾਟਕ

IDTR

ਬੇਲਾਰੀ

14

ਕੇਰਲ

IDTR

ਏਡੱਪਲ

15

ਮੱਧ ਪ੍ਰਦੇਸ਼

IDTR

ਇੰਦੌਰ

16

IDTR

ਛਿੰਦਵਾੜਾ

17

ਮਹਾਰਾਸ਼ਟਰ

IDTR

ਪੁਣੇ

18

IDTR

ਲਾਤੂਰ

19

IDTR

ਨਾਗਪੁਰ

20

RDTC

ਨਾਗਪੁਰ

21

RDTC

ਵਰਧਾ

22

RDTC

ਨਾਂਦੇੜ

23

RDTC

ਸਾਂਗਲੀ

24

ਮਨੀਪੁਰ

IDTR

ਇੰਫ਼ਾਲ

25

ਨਾਗਾਲੈਂਡ

IDTR

ਦੀਮਾਪੁਰ

26

ਓਡੀਸ਼ਾ

IDTR

ਜਜਪੁਰ

27

ਰਾਜਸਥਾਨ

IDTR

ਰਾਜਸਮੰਦ

28

RDTC

ਅਜਮੇਰ

29

ਸਿੱਕਿਮ

IDTR

ਪਾਕਯੌਂਗ

30

ਤੇਲੰਗਾਨਾ

IDTR

ਕਰੀਮਨਗਰ

31

ਤ੍ਰਿਪੁਰਾ

IDTR

ਅਗਰਤਲਾ

32

ਉੱਤਰ ਪ੍ਰਦੇਸ਼

IDTR

ਕਾਨਪੁਰ

33

IDTR

ਰਾਏ ਬਰੇਲੀ

34

ਉੱਤਰਾਖੰਡ

IDTR

ਦੇਹਰਾਦੂਨ

35

ਦਿੱਲੀ

IDTR

ਸਰਾਏ ਕਾਲੇ ਖ਼ਾਨ

36

ਪੱਛਮ ਬੰਗਾਲ

IDTR

ਜੱਸੋਰ

37

RDTC

ਕੋਲਕਾਤਾ

 

ਇਹ ਜਾਣਕਾਰੀ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਕਰੀ ਨੇ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

  ************

ਐੱਮਜੇਪੀਐੱਸ



(Release ID: 1736867) Visitor Counter : 123