ਕਬਾਇਲੀ ਮਾਮਲੇ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਨੇ ਸਾਂਝੇ ਤੌਰ ‘ਤੇ ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ ਲਾਂਚ ਕੀਤਾ

ਅਧਿਆਪਕ ਪਰਿਵਰਤਨ-ਏਜੰਟ ਅਤੇ ਨਵੀਨਤਾ ਦੇ ਦੂਤ ਹਨ - ਕੇਂਦਰੀ ਸਿੱਖਿਆ ਮੰਤਰੀ
ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ ਕਬਾਇਲੀ ਖੇਤਰਾਂ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ - ਸ਼੍ਰੀ ਅਰਜੁਨ ਮੁੰਡਾ

Posted On: 16 JUL 2021 3:18PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ 50,000 ਸਕੂਲ ਅਧਿਆਪਕਾਂ ਲਈ ਸਾਂਝੇ ਤੌਰ ‘ਤੇ ‘ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ। ਰਾਜ ਮੰਤਰੀ ਸੁਸ਼੍ਰੀ ਅੰਨਪੂਰਨਾ ਦੇਵੀ; ਰਾਜ ਮੰਤਰੀ ਸ਼੍ਰੀ ਰਾਜਕੁਮਾਰ ਰੰਜਨ ਸਿੰਘ ਅਤੇ ਰਾਜ ਮੰਤਰੀ ਡਾ. ਸੁਭਾਸ ਸਰਕਾਰ ਵੀ ਇਸ ਮੌਕੇ, ਸਿੱਖਿਆ ਮੰਤਰਾਲੇ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੌਜੂਦ ਸਨ।

 ਇਸ ਮੌਕੇ ਬੋਲਦਿਆਂ ਮੰਤਰੀ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅਧਿਆਪਕਾਂ ਦਾ ਸਾਡੀ ਜ਼ਿੰਦਗੀ ‘ਤੇ ਸਭ ਤੋਂ ਵੱਡਾ ਪ੍ਰਭਾਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਅਸੀਂ ਆਪਣੇ ਅਧਿਆਪਕਾਂ ਨੂੰ ਤਬਦੀਲੀ ਏਜੰਟ ਅਤੇ ਨਵੀਨਤਾ ਦੇ ਦੂਤ ਬਣਾਈਏ।

 ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਦੁਨੀਆ ਨੂੰ ਨਵਾਂ ਆਕਾਰ ਦੇ ਰਹੀ ਹੈ ਅਤੇ ਸਾਡੇ ਵਿਦਿਆਰਥੀਆਂ ਕੋਲ ਨਾ ਸਿਰਫ ਘਰੇਲੂ ਬਲਕਿ ਆਲਮੀ ਚੁਣੌਤੀਆਂ ਦਾ ਵੀ ਹੱਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤਾਗਿਆ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਜਨਜਾਤੀ ਮਾਮਲਿਆਂ ਦੇ ਮੰਤਰਾਲੇ, ਸੀਬੀਐੱਸਈ ਅਤੇ ਏਆਈਸੀਟੀਈ ਦੁਆਰਾ ਇੱਕ ਸਹਿਯੋਗੀ ਯਤਨ ਹੈ, ਜੋ ਬਦਲੇ ਵਿੱਚ ਨਵੀਨਤਾ ਯੋਗਤਾਵਾਂ ਵਾਲੇ ਲੱਖਾਂ ਵਿਦਿਆਰਥੀਆਂ ਦਾ ਪੋਸ਼ਣ ਕਰੇਗਾ,ਨਵੀਨਤਾ ਦੇ ਸਭਿਆਚਾਰ ਨੂੰ ਵਿਕਸਤ ਕਰੇਗਾ ਅਤੇ ਇੱਕ ਨਵੇਂ ਅਤੇ ਜੀਵੰਤ ਭਾਰਤ ਦੀ ਨੀਂਹ ਰੱਖੇਗਾ।

 ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਇਸ ਗੱਲ ਦਾ ਧੰਨਵਾਦ ਕੀਤਾ ਕਿ ਸਿੱਖਿਆ ਮੰਤਰਾਲੇ ਨੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਨਵੀਨਤਾ ਦੇ ਖੇਤਰ ਵਿੱਚ ਆਪਣੀ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਦੇਸ਼ ਭਰ ਵਿਚਲੇ ਕਬਾਇਲੀ ਬੱਚਿਆਂ ਲਈ ਵੱਡੀ ਗਿਣਤੀ ਵਿੱਚ ਸਕੂਲ ਲਾਭ ਪ੍ਰਾਪਤ ਕਰਨਗੇ। ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਪ੍ਰੋਗਰਾਮ ਦੇ ਦੂਰਅੰਦੇਸ਼ੀ ਸਿੱਟੇ ਨਿਕਲਣਗੇ ਜੋ ਪ੍ਰਧਾਨ ਮੰਤਰੀ ਦੇ ਇੱਕ ਨਵੇਂ ਇੰਡੀਆ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਗੇ।

 

ਸ਼੍ਰੀ ਅਰਜੁਨ ਮੁੰਡਾ ਨੇ ਅੱਗੇ ਕਿਹਾ ਕਿ ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ- ‘ਐੱਸਆਈਏਟੀਪੀ’ ਬੱਚਿਆਂ ਦੀ ਰਚਨਾਤਮਕਤਾ ਨੂੰ ਖੰਭ ਦੇਵੇਗਾ ਅਤੇ ਇੱਕ ਮੰਚ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣੇ ਵਿਚਾਰਾਂ ਨਾਲ ਦੁਨੀਆ ਨੂੰ ਕੁਝ ਨਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਏਕਲੱਵਯਾ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਆਦਿਵਾਸੀਆਂ ਦੇ ਬੱਚਿਆਂ ਲਈ ਪ੍ਰਧਾਨ ਮੰਤਰੀ ਦਾ ਇੱਕ ਹੋਰ ਮਹੱਤਵਪੂਰਣ ਪ੍ਰੋਗਰਾਮ ਹੈ, ਜਿਸਦੇ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਕਬਾਇਲੀ ਪ੍ਰਭਾਵ ਵਾਲੇ ਖੇਤਰਾਂ ਵਿੱਚ 740 ਈਐੱਮਆਰਐੱਸ ਸਥਾਪਤ ਕੀਤੇ ਜਾਣਗੇ। ਈਐੱਮਆਰਐੱਸ ਦੇ ਵਿਦਿਆਰਥੀਆਂ ਨੂੰ ਐੱਸਆਈਏਟੀਪੀ ਤੋਂ ਬਹੁਤ ਲਾਭ ਹੋਏਗਾ ਕਿਉਂਕਿ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਹ ਕੋਸ਼ਿਸ਼ ਹੈ ਕਿ ਕਬਾਇਲੀ ਬੱਚਿਆਂ ਨੂੰ ਸਰਵਉੱਤਮ ਸੰਭਵ ਸਿਖਿਆ ਦਿੱਤੀ ਜਾਵੇ। ਸ਼੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਅਧਿਆਪਕਾਂ ਲਈ ਇਸ ਵਿਲੱਖਣ ਸਮਰੱਥਾ ਨਿਰਮਾਣ ਪ੍ਰੋਗਰਾਮ ਰਾਹੀਂ ਬੱਚਿਆਂ ਵਿੱਚ ਸਿਰਜਣਾਤਮਕਤਾ, ਸਹਿਯੋਗ, ਆਲੋਚਨਾਤਮਕ ਸੋਚ ਅਤੇ ਸੰਚਾਰ ਕੌਸ਼ਲ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਅਤੇ ਆਦਿਵਾਸੀ ਬੱਚਿਆਂ ਦੇ ਸਾਰਥਕ ਵਿਕਾਸ ਲਈ ਏਕਲੱਵਯਾ ਸਕੂਲਾਂ ਨੂੰ ਪੂਰੇ ਪ੍ਰੋਗਰਾਮ ਵਿੱਚ ਜੋੜਨਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। 

 ਇਸ ਮੌਕੇ ਸੰਬੋਧਨ ਕਰਦਿਆਂ ਕਬਾਇਲੀ ਮਾਮਲਿਆਂ ਬਾਰੇ ਸਕੱਤਰ, ਸ੍ਰੀ ਅਨਿਲ ਕੁਮਾਰ ਝਾਅ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਮੁੱਢ ਨਵੀਨਤਾ ਨੂੰ ਉਤਸ਼ਾਹਤ ਕਰਨਾ ਹੈ। ਅਧਿਆਪਕਾਂ ਨੂੰ ਅਧਿਆਪਨ ਦੇ ਨਵੇਂ ਤਰੀਕਿਆਂ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੋਏਗੀ; ਉਨ੍ਹਾਂ ਨੂੰ ਲਿਖਤੀ ਪਾਠ ਪੁਸਤਕਾਂ ਦੇ ਸਾਧਨ ਬਣਨ ਤੋਂ ਪਹਿਲਾਂ ਆਪਣੇ ਆਪ ਨੂੰ ਗਾਈਡ ਵਜੋਂ ਬਦਲਣ ਦੀ ਜ਼ਰੂਰਤ ਹੋਏਗੀ। ਸ੍ਰੀ ਝਾਅ ਨੇ ਅੱਗੇ ਕਿਹਾ ਕਿ ਏਕਲੱਵਯਾ ਵਰਲਡ ਐਜੁਕੇਸ਼ਨ ਸਕੂਲ ਚਲਾਉਣ ਤੋਂ ਇਲਾਵਾ, ਕਬਾਇਲੀ ਮਾਮਲਿਆਂ ਦਾ ਮੰਤਰਾਲਾ ਆਦਿਵਾਸੀ ਵਿਦਿਆਰਥੀਆਂ ਵਿੱਚ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਪਹਿਲਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਨਵੀਂ ਪਹਿਲ ਕਬਾਇਲੀ ਬੱਚਿਆਂ ਵਿੱਚ ਮਿਆਰੀ ਸਿੱਖਿਆ ਦੇ ਪ੍ਰਸਾਰ ਵਿੱਚ ਸਹਾਇਤਾ ਕਰੇਗੀ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਆਦੀ-ਪਰਸ਼ਿਕਸ਼ਣ ਪੋਰਟਲ ਲਾਂਚ ਕੀਤਾ ਹੈ ਜੋ ਟ੍ਰੇਨਿੰਗ ਇਨਪੁੱਟਸ ਦਾ ਭੰਡਾਰ ਵੀ ਹੈ। ਉਨ੍ਹਾਂ ਕਿਹਾ ਕਿ ਜੇਐੱਸਆਈਏਪੀ ਟ੍ਰੇਨਿੰਗ ਮੋਡਿਊਲ ਵੀ ਇਸ ਪੋਰਟਲ ਨਾਲ ਜੁੜ ਜਾਂਦਾ ਹੈ ਤਾਂ ਇਸ ਨਾਲ ਬਹੁਤ ਫਾਇਦਾ ਹੋਏਗਾ। 

 ਸਕੂਲ ਅਧਿਆਪਕਾਂ ਲਈ ਨਵੀਨਤਾਕਾਰੀ ਅਤੇ ਆਪਣੀ ਤਰ੍ਹਾਂ ਦੇ ਅਨੌਖੇ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ 50,000 ਸਕੂਲ ਅਧਿਆਪਕਾਂ ਨੂੰ ਨਵੀਨਤਾ, ਉੱਦਮਤਾ, ਆਈਪੀਆਰ, ਰਚਨਾਤਮਕ ਸੋਚ, ਉਤਪਾਦ ਵਿਕਾਸ, ਵਿਚਾਰ ਨਿਰਮਾਣ ਆਦਿ 'ਤੇ ਟ੍ਰੇਨਿੰਗ ਦੇਣਾ ਹੈ। 

 ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਸਕੂਲ ਅਧਿਆਪਕਾਂ ਲਈ ਏਆਈਸੀਟੀਈ ਦੁਆਰਾ ਇਸਦੇ "ਉੱਚ ਵਿਦਿਅਕ ਸੰਸਥਾ ਦੇ ਫੈਕਲਟੀ ਮੈਂਬਰਾਂ ਲਈ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ" ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ। ਟ੍ਰੇਨਿੰਗ ਸਿਰਫ ਔਨਲਾਈਨ ਮੋਡ ਵਿੱਚ ਦਿੱਤੀ ਜਾਏਗੀ।

 

*********


 ਕੇਪੀ / ਏਕੇ(Release ID: 1736322) Visitor Counter : 108