ਰੇਲ ਮੰਤਰਾਲਾ

ਰੇਲਵੇ ਨੇ ਸਟੇਸ਼ਨ ਰੀਡਿਵੈਲਪਮੈਂਟ ਪ੍ਰੋਗਰਾਮ ਵਿੱਚ ਵੱਡੀ ਪ੍ਰਗਤੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵ-ਵਿਕਸਤ ਗਾਂਧੀਨਗਰ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ



ਪੁਨਰ ਵਿਕਸਿਤ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਆਧੁਨਿਕ ਸੁਵਿਧਾਵਾਂ ਨਾਲ ਰਾਸ਼ਟਰ ਦੀ ਸੇਵਾ ਲਈ ਤਿਆਰ ਹੈ

ਗਾਂਧੀਨਗਰ ਸਟੇਸ਼ਨ ਤਕਨਾਲੋਜੀ ਦਾ ਇੱਕ ਚਮਤਕਾਰ ਅਤੇ ਯਾਤਰੀਆਂ ਦੇ ਆਰਾਮ ਦੀ ਉਦਾਹਰਣ ਹੈ

Posted On: 15 JUL 2021 5:58PM by PIB Chandigarh

ਦੇਸ਼ ਲਈ ਆਧੁਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦੇ ਤਿਆਰ ਹੋਣ ਦੇ ਨਾਲ ਇੰਡੀਅਨ ਰੇਲਵੇ ਨੇ ਸਟੇਸ਼ਨ ਰੀਡਿਵੈਲਪਮੈਂਟ ਪ੍ਰੋਗਰਾਮ ਵਿੱਚ ਵੱਡੀ ਛਲਾਂਗ ਲਗਾਈ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਭਲਕੇ ਨਵੇਂ ਵਿਕਸਤ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ।

 

 ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਇੱਕ ਸ਼ਹਿਰੀ ਬੂਸਟਰ ਵਜੋਂ ਕੰਮ ਕਰੇਗਾ ਅਤੇ ਨਿਵੇਸ਼ ਚੱਕਰ, ਨੌਕਰੀ ਦੇ ਅਵਸਰ ਪੈਦਾ ਕਰੇਗਾ ਅਤੇ ਕੁਲ ਮਿਲਾ ਕੇ ਗੁਜਰਾਤ ਰਾਜ ਦੀ ਰਾਜਧਾਨੀ ਗਾਂਧੀਨਗਰ ਦੀ ਅਰਥਵਿਵਸਥਾ ਨੂੰ ਉਤਸ਼ਾਹਤ ਕਰੇਗਾ।

 

 ਇਹ ਇੱਕ ਵਿਲੱਖਣ ਪ੍ਰੋਜੈਕਟ ਹੈ ਜਿਸ ਨੂੰ ਗੁਜਰਾਤ ਸਰਕਾਰ ਅਤੇ ਰੇਲ ਮੰਤਰਾਲੇ ਦੀ ਸਾਂਝੇਦਾਰੀ ਵਿੱਚ ਆਈਆਰਐੱਸਡੀਸੀ (ਇੰਡੀਅਨ ਰੇਲਵੇ ਸਟੇਸ਼ਨਜ਼ ਡਿਵੈਲਪਮੈਂਟ ਕਾਰਪੋਰੇਸ਼ਨ) ਦੁਆਰਾ ਗਰੁਡ (ਗਾਂਧੀਨਗਰ ਰੇਲਵੇ ਅਤੇ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ-GARUD) ਨਾਮ ਦੀ ਇੱਕ ਜੁਆਇੰਟ ਵੈਂਚਰ ਕੰਪਨੀ ਦਾ ਗਠਨ ਕਰ ਕੇ ਪੂਰਾ ਕੀਤਾ ਗਿਆ ਹੈ।

 

 ਇਹ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ ਅਤੇ ਮੁੰਬਈ ਅਤੇ ਬੰਗਲੌਰ ਵਰਗੇ ਘੱਟ ਜ਼ਮੀਨ ਵਾਲੇ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਪ੍ਰੋਜੈਕਟਾਂ ਲਈ ਰਾਹ ਪੱਧਰਾ ਹੋਵੇਗਾ। ਇਸ ਮਿਸ਼ਨ ਦੇ ਹਿੱਸੇ ਵਜੋਂ, 125 ਸਟੇਸ਼ਨਾਂ ਦੇ ਪੁਨਰ ਵਿਕਾਸ 'ਤੇ ਕੰਮ ਚੱਲ ਰਿਹਾ ਹੈ। ਇਸ ਵਿਚੋਂ, ਆਈਆਰਐੱਸਡੀਸੀ 63 ਸਟੇਸ਼ਨਾਂ 'ਤੇ ਕੰਮ ਕਰ ਰਿਹਾ ਹੈ, ਅਤੇ ਆਰਐੱਲਡੀਏ 60 ਸਟੇਸ਼ਨਾਂ ‘ਤੇ ਕੰਮ ਕਰ ਰਿਹਾ ਹੈ ਅਤੇ ਦੋ ਸਟੇਸ਼ਨਾਂ ‘ਤੇ ਕੰਮ ਜ਼ੋਨਲ ਰੇਲਵੇ ਦੁਆਰਾ ਕੀਤਾ ਜਾ ਰਿਹਾ ਹੈ। ਅਚੱਲ ਸੰਪਤੀ ਦੇ ਵਿਕਾਸ ਅਤੇ 123 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਕੁੱਲ ਨਿਵੇਸ਼ 50,000 ਕਰੋੜ ਰੁਪਏ ਤੋਂ ਵੱਧ ਹੈ।

 

 ਇਹ ਸਟੇਸ਼ਨ ਭਵਿੱਖ ਲਈ ਤਿਆਰ ਹੈ, ਅਤੇ ਸਟੇਸ਼ਨ 'ਤੇ ਯਾਤਰੀਆਂ ਦੀ ਸੰਖਿਆ ਦੇ ਵਧਣ ‘ਤੇ  ਰਵਾਨਗੀ ਵਾਲੇ ਯਾਤਰੀਆਂ ਲਈ ਕਨਕੋਰਸ ਦੀ ਵਰਤੋਂ ਕੀਤੀ ਜਾਏਗੀ। ਹਾਲਾਂਕਿ, ਨੇੜਲੇ ਭਵਿੱਖ ਵਿੱਚ, ਯਾਤਰੀਆਂ ਅਤੇ ਸਥਾਨਕ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਖੇਤਰ ਵਿੱਚ ਪ੍ਰਚੂਨ, ਖਾਣ-ਪੀਣ ਅਤੇ ਮਨੋਰੰਜਨ ਦੀਆਂ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ। ਬਿੱਗ ਬਾਜ਼ਾਰ ਅਤੇ ਸ਼ਾਪਰਜ਼ ਸਟਾਪ ਵਰਗੇ ਮਾਰਕੀਟ ਖਿਡਾਰੀਆਂ ਨੇ ਵੀ ਇਥੇ ਆਪਣੇ ਮਿੰਨੀ ਆਊਟਲੈੱਟ ਖੋਲ੍ਹਣ ਵਿੱਚ ਦਿਲਚਸਪੀ ਦਿਖਾਈ ਹੈ ਜਿਸ ਨਾਲ ਯਾਤਰੀਆਂ ਅਤੇ ਸਥਾਨਕ ਆਬਾਦੀ ਨੂੰ ਸਟੇਸ਼ਨ 'ਤੇ ਖਰੀਦਦਾਰੀ ਕਰਨ ਵਿੱਚ ਆਸਾਨੀ ਹੋਵੇਗੀ। ਪੁਨਰ ਵਿਕਾਸ ਵਾਲਾ ਸਟੇਸ਼ਨ ਇੱਕ "ਸਿਟੀ ਸੈਂਟਰ ਰੇਲਵੇ ਮਾਲ" ਦੀ ਤਰ੍ਹਾਂ ਕੰਮ ਕਰੇਗਾ ਜਿੱਥੇ ਯਾਤਰਾ ਉਨ੍ਹਾਂ ਕਈ ਕਾਰਜਾਂ ਵਿੱਚੋਂ ਇੱਕ ਹੋਵੇਗੀ ਜੋ ਇਥੇ ਹੋਣਗੇ।

 

 ਸਟੇਸ਼ਨ ਦਿਵਯਾਂਗਜਨ ਲਈ ਇੱਕ ਪਹੁੰਚਯੋਗ ਵਾਤਾਵਰਣ ਵੀ ਮੁਹੱਈਆ ਕਰਦਾ ਹੈ ਅਤੇ ਸਾਰੀਆਂ ਥਾਵਾਂ ‘ਤੇ ਲਿਫਟਾਂ ਅਤੇ ਰੈਂਪ ਬਣਾਏ ਗਏ ਹਨ। ਟੈਕਟਾਈਲ ਫਲੋਰਿੰਗ ਵਰਗੀਆਂ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਵੇਂ ਕਿ ਖੁੱਲ੍ਹੀ ਵੇਟਿੰਗ ਸਪੇਸ, ਕਾਲਮ ਰਹਿਤ ਛੱਤ ਦੇ ਜ਼ਰੀਏ ਸੂਰਜ / ਵਰਖਾ ਆਦਿ ਤੋਂ ਬਚਾਅ, ਏਅਰ ਕੰਡੀਸ਼ਨਡ ਮਲਟੀਪਰਪਜ਼ ਵੇਟਿੰਗ ਹਾਲ, ਬੇਬੀ ਫੀਡਿੰਗ ਰੂਮ, ਬਿਹਤਰ ਸੰਕੇਤਾਂ ਅਤੇ ਆਧੁਨਿਕ ਪਖਾਨੇ, ਆਮ ਆਦਮੀ ਲਈ ਅੰਤਰ-ਧਰਮ ਪ੍ਰਾਰਥਨਾ ਕਮਰੇ ਵੀ ਬਣਾਏ ਗਏ ਹਨ। ਆਰਟ ਗੈਲਰੀ, ਥੀਮ ਫਸਾਡ ਲਾਈਟਿੰਗ, ਆਦਿ ਹੋਰ ਸਹੂਲਤਾਂ ਵਾਧੂ ਆਕਰਸ਼ਣ ਪ੍ਰਦਾਨ ਕਰਨਗੀਆਂ ਜੋ ਯਾਤਰੀਆਂ ਦੀ ਸੰਤੁਸ਼ਟੀ ਨੂੰ ਵਧਾਉਣ ਦੇ ਨਾਲ-ਨਾਲ ਇਹ ਸਭ ਲਈ ਮਾਣ ਵਾਲੀ ਗੱਲ ਵੀ ਸਾਬਤ ਹੋਣਗੀਆਂ ਕਿਉਂਕਿ ਇਹ ਸਟੇਸ਼ਨ ਦੇਸ਼ ਵਿੱਚ ਬਹੁਤ ਸਾਰੀਆਂ ਪਹਿਲਾਂ ਦਾ ਮਾਣ ਕਰ ਸਕਦਾ ਹੈ। ਕਨਕੋਰਸ ਤੋਂ ਬਿਨਾਂ, ਪੁਨਰ-ਵਿਕਸਤ ਸਟੇਸ਼ਨ ਨੂੰ ਪੀਕ ਆਵਰ ਵਿੱਚ 1,500 ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਕੰਨਕੋਰਸ ਨਾਲ ਸਮਰੱਥਾ ਪੀਕ ਆਵਰ ਵਿੱਚ 2,200 ਯਾਤਰੀਆਂ ਤੱਕ ਪਹੁੰਚ ਜਾਏਗੀ।

 

 ਸਟੇਸ਼ਨ ਦਾ ਉਦੇਸ਼ ਪੋਰਟਲੈਂਡ ਪੋਜ਼ੋਲਾਣਾ ਸੀਮੈਂਟ, ਫਲਾਈ ਐਸ਼ ਇੱਟਾਂ ਆਦਿ ਦੀ ਵਰਤੋਂ ਕਰ ਕੇ ਕੁਦਰਤੀ ਬਣੇ ਵਾਤਾਵਰਣ ਦੀ ਸੰਭਾਲ ਕਰਨਾ ਅਤੇ ਊਰਜਾ ਦਕਸ਼ ਡਿਜ਼ਾਇਨ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਰੀਸਾਈਕਲਿੰਗ ਰਾਹੀਂ ਪਾਣੀ, ਬਿਜਲੀ ਦੀਆਂ ਜ਼ਰੂਰਤਾਂ ਨੂੰ ਘਟਾਉਣਾ ਹੈ। 

 

 ‘ਇੰਜੀਨੀਅਰਿੰਗ, ਪਰਕਿਓਰਮੈਂਟ ਅਤੇ ਕੰਸਟਰਕਸ਼ਨ (ਈਪੀਸੀ)’ ਮਾਡਲ ਅਨੁਸਾਰ ਲਿਆ ਗਿਆ, ਗਾਂਧੀਨਗਰ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦਾ ਪਹਿਲਾ ਸਟੇਸ਼ਨ ਹੈ ਜਿਸ ਨੇ ਇਸ ਮਾਡਲ ਨੂੰ ਪੁਨਰ ਵਿਕਾਸ ਲਈ ਅਪਣਾਇਆ ਹੈ। ਇਸ ਪੁਨਰ ਵਿਕਸਤ ਸਟੇਸ਼ਨ ‘ਤੇ, ਆਪਣੀ ਕਿਸਮ ਦਾ ਇੱਕ ਅਨੋਖਾ, ਕਾਲਮ ਰਹਿਤ ਸਲੀਕ ਅਤੇ ਕਿਫਾਇਤੀ ਸਪੇਸ ਫ੍ਰੇਮ 99-ਮੀਟਰ (105 ਮੀਟਰ ਕਰਵੀਲੀਨੀਅਰ) ਸਪੈਨ ਓਵਰ ਪਲੇਟਫਾਰਮ (ਭਾਰਤੀ ਰੇਲਵੇ ਵਿੱਚ ਇਸ ਕਿਸਮ ਦਾ ਸਭ ਤੋਂ ਲੰਮਾ ਸਪੈਨ ਜਿਸ ਵਿੱਚ ਸਿਰਫ 120 ਕਿੱਲੋਗ੍ਰਾਮ/ ਵਰਗ ਮੀਟਰ ਸਟੀਲ ਹੈ) ਵੈੱਦਰ ਪਰੂਫ ਸੀਮਲੈੱਸ ਅਲਮੀਨੀਅਮ ਚਾਦਰ ਦੇ ਨਾਲ ਪ੍ਰਦਾਨ ਕੀਤਾ ਗਿਆ ਹੈ। ਸਬਵੇਅ ਪ੍ਰਦਾਨ ਕਰਨਾ, ਉੱਚੀਆਂ ਇਮਾਰਤਾਂ ਨੂੰ ਸਹਾਰਾ ਦੇਣ ਲਈ ਵੱਡੀ ਨੀਂਹ ਤਿਆਰ ਕਰਨਾ ਅਤੇ ਥਰੂ ਰੂਫ ਟ੍ਰੱਸਾਂ ਨੂੰ ਲਾਂਚ ਕਰਨਾ ਵਿਲੱਖਣ ਇੰਜੀਨੀਅਰਿੰਗ ਚੁਣੌਤੀਆਂ ਸਨ ਜਿਨ੍ਹਾਂ ਨੂੰ ਕਾਰਜ ਦੌਰਾਨ ਸਫਲਤਾਪੂਰਵਕ ਹੱਲ ਕੀਤਾ ਗਿਆ। ਦਰਅਸਲ, ਇਸ ਪ੍ਰੋਜੈਕਟ ਤੋਂ ਹਾਸਲ ਹੋਈ ਸਿੱਖਿਆ ਸ਼ਹਿਰਾਂ ਦੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਅਜਿਹੇ ਗੁੰਝਲਦਾਰ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਸਹਾਇਤਾ ਕਰੇਗੀ ਅਤੇ ਇਸ ਪ੍ਰੋਜੈਕਟ ਦਾ ਅਸਰ ਦੂਰ ਤੱਕ ਹੋਵੇਗਾ।

 

 32 ਥੀਮਾਂ ਦੇ ਨਾਲ ਰੋਜ਼ਾਨਾ ਬਦਲਣਯੋਗ ਥੀਮ-ਅਧਾਰਤ ਰੋਸ਼ਨੀ ਗਾਂਧੀਨਗਰ ਸਟੇਸ਼ਨ ਦੀ ਇੱਕ ਮੁੱਖ ਖ਼ਾਸ ਗੱਲ ਹੈ ਜੋ ਕਿ ਭਾਰਤੀ ਰੇਲਵੇ 'ਤੇ ਪਹਿਲੀ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਲਈ ਵਿਉਂਤ ਅਨੁਸਾਰ ਥੀਮ ਰੋਸ਼ਨੀ ਦੇ ਪਿੱਛੇ ਦੀ ਧਾਰਣਾ ਪੁਨਰ ਵਿਕਸਤ ਸਟੇਸ਼ਨ ਨੂੰ ਇੱਕ ਵੱਡੇ ਕੈਨਵਸ ਵਜੋਂ ਵਰਤਣ ਦੀ ਹੈ। ਐੱਲਈਡੀ ਲਾਈਟਾਂ "ਕੰਕਰੀਟ ਵਿੱਚ ਰੰਗ" ਜੋੜਨ ਅਤੇ ਸੂਰਜ ਡੁੱਬਣ ਤੋਂ ਬਾਅਦ ਇਮਾਰਤ ਵਿੱਚ ਜੀਵਨ ਲਿਆਉਣ ਲਈ ਹਰ ਰੋਜ਼ ਰੰਗ ਬਦਲਣ ਲਈ ਤਿਆਰ ਕੀਤੀਆਂ ਗਈਆਂ ਹਨ। ਡਾਂਸਿੰਗ ਲਾਈਟਾਂ ਦੀ ਵਰਤੋਂ ਇਸ ਜਗ੍ਹਾ ਨੂੰ ਆਮ ਲੋਕਾਂ ਲਈ ਮੰਜ਼ਿਲ ਬਣਾਉਣ ਲਈ ਕੀਤੀ ਜਾਏਗੀ। ਜਦੋਂ ਸਟੇਸ਼ਨ ਦੀਆਂ ਅਗਲੀਆਂ ਲਾਈਟਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਡਾਂਡੀਕੁਟੀਰ ਨਾਲ ਸੰਪਰਕ ਕਰਨਗੀਆਂ ਜਿਸ ਦੀ ਪਿਛੋਕੜ ਵਿੱਚ ਅਹਿਮਦਾਬਾਦ / ਗਾਂਧੀਨਗਰ ਖੇਤਰ ਵਿੱਚ ਇੱਕ 77 ਮੀਟਰ ਉੱਚੀ ਇਮਾਰਤ ਹੈ, ਇਹ ਦੇਖਣਯੋਗ ਨਜ਼ਾਰਾ ਹੋਵੇਗਾ।

 

 ਗਾਂਧੀਨਗਰ ਦੇ ਲੋਕ ਅਤੇ ਡਾਂਡੀਕੁਟੀਰ ਆਉਣ ਵਾਲੇ ਸੈਲਾਨੀ ਪੁਨਰ-ਵਿਕਸਤ ਸਟੇਸ਼ਨ ਦੇ ਸਰਕੂਲੇਟਿੰਗ ਖੇਤਰ ਵਿੱਚ ਬਣੀ ਗਰੀਨ ਬੈਲਟ ਤੋਂ ਬਾਹਰਲੇ ਮਾਹੌਲ ਦਾ ਆਨੰਦ ਮਾਣ ਸਕਣਗੇ।

 

 

 ਨਵੇਂ ਵਿਕਸਿਤ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ: -

 

 • ਟਿਕਟਿੰਗ ਦੀ ਸਹੂਲਤ ਵਾਲੀ ਵਿਸ਼ਾਲ ਐਂਟਰੀ ਲਾਬੀ

 

 • ਸਟੇਟ ਆਫ ਦਿ ਆਰਟ ਬਾਹਰੀ ਫਸਾਡ ਅਤੇ ਲੈਂਡਸਕੇਪਿੰਗ

 

 • ਥੀਮ-ਅਧਾਰਤ ਰੋਸ਼ਨੀ

 

 • ਲਾਈਵ ਐੱਲਈਡੀ ਵਾਲ ਨਾਲ ਸਮਰਪਿਤ ਵਿਸ਼ੇਸ਼ ਕਲਾ ਗੈਲਰੀ

 

• ਡਿਸਪਲੇਅ ਲਾਉਂਜ

 

 • ਸੈਂਟਰਾਲਾਈਜ਼ਡ ਏਸੀ ਮਲਟੀਪਰਪਜ਼ ਵੇਟਿੰਗ ਲਾਉਂਜ

 

 • ਐਸਕੇਲੇਟਰ ਅਤੇ ਲਿਫਟ ਅਤੇ

 

 • ਦਿਵਯਾਂਗਜਨਾਂ ਲਈ ਸਹੂਲਤਾਂ

 

 • ਇੰਟਰ-ਫੇਥ ਪ੍ਰਾਰਥਨਾ ਹਾਲ,

 

 • ਏਅਰ ਕੰਡੀਸ਼ਨਡ ਬੇਬੀ ਫੀਡਿੰਗ ਰੂਮ ਆਦਿ।

 

 • ਪਲੇਟਫਾਰਮਾਂ ‘ਤੇ ਤਕਰੀਬਨ 500 ਯਾਤਰੀਆਂ ਲਈ ਉਡੀਕ ਹਾਲ

 

 • ਪਲੇਟਫਾਰਮ ਸਬ-ਵੇਅ, ਲੋੜ ਅਨੁਸਾਰ ਪਾਰਕਿੰਗ ਸੁਵਿਧਾਵਾਂ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਨ

ਰੇਲਵੇ ਮੰਤਰਾਲੇ ਲਈ ਸਟੇਸ਼ਨ ਰੀਡਿਵੈਲਪਮੈਂਟ ਇੱਕ ਤਰਜੀਹ ਵਾਲਾ ਖੇਤਰ ਹੈ।

 

ਪ੍ਰੋਜੈਕਟ ਲਾਗੂ ਕੀਤਾ ਗਿਆ-

 

 1. ਗਾਂਧੀਨਗਰ (ਗੁਜਰਾਤ)

 

 2. ਹਬੀਬਗੰਜ (ਭੋਪਾਲ)

 

 3. ਬੰਗਲੁਰੂ ਵਿਖੇ ਐੱਸਐੱਮਵੀਟੀ

 

 ਪ੍ਰਗਤੀ ਅਧੀਨ -

 

 ਅਯੁੱਧਿਆ

 

 ਬਿਜਵਾਸਨ (ਦਿੱਲੀ)

 

 ਗੋਮਤੀਨਗਰ (ਲਖਨਊ)

 

 ਦਿੱਲੀ ਸਫਦਰਜੰਗ

 

 ਅਜਨੀ (ਨਾਗਪੁਰ)

*********

 

 ਡੀਜੇਐੱਨ / ਐੱਮਕੇਵੀ



(Release ID: 1736248) Visitor Counter : 140