ਸੈਰ ਸਪਾਟਾ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਪ੍ਰਸਾਦ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਪਰਿਤ ਕੀਤਾ

Posted On: 15 JUL 2021 7:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਿਸ ਵਿੱਚ ‘ਪ੍ਰਸਾਦ ਯੋਜਨਾ ਦੇ ਤਹਿਤ ਵਾਰਾਣਸੀ ਦਾ ਵਿਕਾਸ –ਪੜਾਅ-II’ ਦੇ ਤਹਿਤ ਟੂਰਿਸਟ ਸੁਵਿਧਾ ਕੇਂਦਰ ਤੇ ‘ਪ੍ਰਸਾਦ ਯੋਜਨਾ ਦੇ ਤਹਿਤ ਵਾਰਾਣਸੀ ਵਿੱਚ ਰਿਵਰ ਕ੍ਰੂਜ਼ ਦਾ ਵਿਕਾਸ’ ਦੇ ਤਹਿਤ ਅੱਸੀ ਘਾਟ ਤੋਂ ਰਾਜਘਾਟ ਤੱਕ ਕ੍ਰੂਜ਼ ਬੋਟ ਦਾ ਸੰਚਾਲਨ ਸ਼ਾਮਲ ਹੈ। ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੀ ਗਵਰਨਰ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ, ਮੰਤਰੀ ਸ਼੍ਰੀ ਨੀਲਕੰਠ ਤਿਵਾਰੀ ਅਤੇ ਐੱਮ. ਪੀ. ਸ਼੍ਰੀ ਸੁਰੇਂਦਰ ਨਾਰਾਇਣ ਸਿਨ੍ਹਾ ਮੌਜੂਦ ਸਨ।

ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਕ, ਵਿਰਾਸਤ ਸੰਵਰਧਨ ਅਭਿਯਾਨ ਦਾ ਰਾਸ਼ਟਰੀ ਮਿਸ਼ਨ (ਪ੍ਰਸਾਦ) ਇੱਕ ਕੇਂਦਰੀ ਯੋਜਨਾ ਹੈ, ਜਿਸ ਨੂੰ ਟੂਰਿਜ਼ਮ ਮੰਤਰਾਲਾ ਦੁਆਰਾ ਸਾਲ 2014-15 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪੂਰੀ ਤਰ੍ਹਾਂ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਤ ਹੈ, ਜਿਸ ਦਾ ਉਦੇਸ਼ ਤੀਰਥ ਯਾਤਰਾ ਅਤੇ ਵਿਰਾਸਤ ਸਥਲਾਂ ਦੇ ਏਕੀਕ੍ਰਿਤ ਵਿਕਾਸ ਨਾਲ ਜੁੜਿਆ ਹੈ। ਇਸ ਯੋਜਨਾ ਦੇ ਉਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਜਿਵੇਂ ਪ੍ਰਵੇਸ਼ ਸਥਲ (ਸੜਕ, ਰੇਲ ਅਤੇ ਜਲ ਪਰਿਵਾਹਨ), ਆਖਿਰੀ ਕੋਨੇ ਤੱਕ ਕਨੈਕਟੀਵਿਟੀ, ਟੂਰਿਜ਼ਮ ਦੀਆਂ ਬੁਨਿਆਦੀ ਸੁਵਿਧਾਵਾਂ ਜਿਵੇਂ ਸੂਚਨਾ ਕੇਂਦਰ, ਏਟੀਐੱਮ/ਮਨੀ ਐਕਸਚੇਂਜ, ਵਾਤਾਵਰਣ ਅਨੁਕੂਲ ਪਰਿਵਹਨ ਦੇ ਸਾਧਨ, ਖੇਤਰ ਵਿੱਚ ਪ੍ਰਕਾਸ਼ ਦੀ ਸੁਵਿਧਾ ਅਤੇ ਨਵਿਆਉਣਯੋਗ ਊਰਜਾ ਦੇ ਸਰੋਤ ਤੋਂ ਰੋਸ਼ਨੀ, ਪਾਰਕਿੰਗ, ਪੀਣ ਦਾ ਪਾਣੀ, ਸ਼ੌਚਾਲਯ, ਕਲੌਕ ਰੂਮ, ਵੇਟਿੰਗ ਰੂਮ, ਫਰਸਟ ਏਡ ਸੈਂਟਰ, ਸ਼ਿਲਪ ਬਜ਼ਾਰ/ਹਾਟ/ਸਮਾਰਿਕਾ ਦੁਕਾਨਾਂ/ਕੈਫੇਟੇਰੀਆ, ਰੇਨ ਸ਼ੈਲਟਰ, ਦੂਰਸੰਚਾਰ ਸੁਵਿਧਾਵਾਂ, ਇੰਟਰਨੈਟ, ਕਨੈਕਟੀਵਿਟੀ ਆਦਿ ਸ਼ਾਮਲ ਹਨ।

44.69 ਕਰੋੜ ਰੁਪਏ ਦੀ ਲਾਗਤ ਵਾਲੀ ‘ਪ੍ਰਸਾਦ ਯੋਜਨਾ ਦੇ ਤਹਿਤ ਵਾਰਾਣਸੀ ਦਾ ਵਿਕਾਸ-ਪੜਾਅ-II’ ਨੂੰ ਟੂਰਿਜ਼ਮ ਮੰਤਰਾਲੇ ਨੇ ਫਰਵਰੀ 2018 ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਦੇ ਤਹਿਤ ‘ਪੰਚਕੋਸੀ ਪਥ’, ‘ਤੀਰਥਯਾਤਰਾ ਸੁਵਿਧਾ ਕੇਂਦਰ’, ‘ਰਾਮੇਸ਼ਵਰ’, ‘ਸੜਕ ਵਿਕਾਸ’ ਅਤੇ ‘ਸੰਕੇਤਕ ਬੋਰਡ’ ਨੂੰ ਸਫਲਤਾਪੂਰਬਕ ਪੂਰਾ ਕਰਕੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ‘ਪ੍ਰਸਾਦ ਯੋਜਨਾ ਦੇ ਤਹਿਤ ਵਾਰਾਣਸੀ ਵਿੱਚ ਰਿਵਰ ਕ੍ਰੂਜ਼ ਦਾ ਵਿਕਾਸ’ ਪ੍ਰੋਜੈਕਟ ਨੂੰ ਟੂਰਿਜ਼ਮ ਮੰਤਰਾਲੇ ਨੇ 10.72 ਕਰੋੜ ਰੁਪਏ ਦੇ ਖਰਚ ਦੇ ਨਾਲ ਫਰਵਰੀ 2018 ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਦੇ ਤਹਿਤ ‘ਯਾਤਰੀ ਸਹਿ ਕ੍ਰੂਜ਼ ਵਹੀਕਲ’, ‘ਮੌਡਿਊਲਰ ਜੇੱਟੀ’, ‘ਆਡੀਓ ਵਿਜ਼ੁਅਲ ਇੰਟਰਵੈਂਸ਼ਨ’ ਅਤੇ ‘ਸੀਸੀਟੀਵੀ ਸਰਵਿਲਾਂਸ’ ਨੂੰ ਸਫਲਤਾਪੂਰਬਕ ਪੂਰਾ ਕਰਕੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਾਨਕਾਂ ਦੀਆਂ ਸੁਵਿਧਾਵਾਂ ਸਿਰਜਨ ਦੇ ਲਈ ਭਾਰਤ ਸਰਕਾਰ ਦੁਆਰਾ ਜਾਰੀ ਧਨਰਾਸ਼ੀ ਦਾ ਸਰਵੋਤਮ ਉਪਯੋਗ ਕਰਨ ਦੇ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ।

 

*******

ਐੱਨਬੀ/ਓਏ



(Release ID: 1736241) Visitor Counter : 210