ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪੋਲਰ ਬਾਇਓਲੋਜੀ ਖੇਤਰ ਵਿੱਚ ਸਮੁੰਦਰੀ ਸਰੋਤਾਂ ਦੇ ਸੰਵਰਧ ਅਤੇ ਸੁਲਭਤਾ ਦੇ ਲਈ ਅੰਤਰ-ਮੰਤਰਾਲੀ ਸਹਿਯੋਗ

ਬਾਇਓ ਟੈਕਨੋਲੋਜੀ ਵਿਭਾਗ ਨੇ ਡੀਬੀਟੀ ਐੱਮਓਈਐੱਸ ਪੋਲਰ ਰਿਸਰਚ ਸੈਂਟਰ ਦੀ ਸਥਾਪਨਾ ਦੇ ਲਈ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ

Posted On: 14 JUL 2021 6:33PM by PIB Chandigarh

ਅੱਜ ਇੱਥੇ ਬਾਇਓ ਟੈਕਨੋਲੋਜੀ ਵਿਭਾਗ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਵਿੱਚ ਹੋਏ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਡੀਬੀਟੀ ਸਕੱਤਰ ਅਤੇ ਐੱਮਓਈਐੱਸ ਸਕੱਤਰ ਨੇ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ। ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ ਅਤੇ ਹੋਰ ਵਿਗਿਆਨਕ ਮੰਤਰਾਲਿਆਂ/ਵਿਭਾਗਾਂ ਦੇ ਸਕੱਤਰ ਵੀ ਮੌਜੂਦ ਰਹੇ। ਪੋਲਰ ਖੇਤਰ ਵਿੱਚ ਅੰਟਾਰਕਟਿਕ, ਆਰਕਟਿਕ, ਦੱਖਣੀ ਮਹਾਸਾਗਰ ਅਤੇ ਹਿਮਾਲਯ ਇੱਕ ਵਿਲੱਖਣ ਈਕੋਸਿਸਟਮ ਦੇ ਕਾਰਨ ਬਾਕੀ ਦੁਨੀਆ ਦੀ ਤੁਲਨਾ ਵਿੱਚ ਬੇਹੱਦ- ਕਠਿਨ ਜਲਵਾਯੂ ਦੇ ਚਲਦੇ ਬਹੁਤ ਦਿਲਚਸਪੀ ਪੈਦਾ ਕਰਦਾ ਹੈ। ਹਾਲਾਂਕਿ ਦੁਨੀਆ ਭਰ ਦੇ ਸ਼ੋਧਕਰਤਾਵਾਂ ਦੇ ਅਨੁਸੰਧਾਨ ਦੇ ਵਿਭਿੰਨ ਖੇਤਰਾਂ ਵਿੱਚ ਯੋਗਦਾਨ ਦਿੱਤਾ ਹੈ, ਲੇਕਿਨ ਪੋਲਰ ਖੇਤਰ ਨੂੰ ਹੁਣ ਤੱਕ ਇੱਕ ਅਣਜਾਣ ਈਕੋਸਿਸਟਮ ਰੂਪ ਵਿੱਚ ਜਾਣਿਆ ਜਾਂਦਾ ਹੈ।

 

ਐੱਮਓਯੂ ਪੋਲਰ ਬਾਇਓ ਟੈਕਨੋਲੋਜੀ ਦੇ ਖੇਤਰ ਵਿੱਚ ਉਪਯੁਕਤ ਸਵਾਲਾਂ ਦੇ ਸਮਾਧਾਨ ਦੇ ਲਈ ਇੱਕ ਜਗ੍ਹਾ ‘ਤੇ ਅਤੇ ਮਿਲ ਕੇ ਕੰਮ ਕਰਨ ਵਿੱਚ ਸਹਿਯੋਗ, ਇੱਕਜੁਟਤਾ ਅਤੇ ਤਾਲਮੇਲ ਦੀਆਂ ਸੰਭਾਵਨਾਵਾਂ ‘ਤੇ ਪਰਸਪਰ ਭਾਗੀਦਾਰੀ ਦੀ ਕਲਪਨਾ ਕਰਦਾ ਹੈ। ਵਿਸ਼ੇਸ਼ ਰੂਪ ਨਾਲ ਪੋਲਰ ਜੀਵਾਣੂਆਂ ਦੇ ਬਾਇਓ ਟੈਕਨੋਲੋਜੀ ਅਨੁਪ੍ਰਯੋਗ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਡੀਬੀਟੀ ਦੋਵਾਂ ਦੇ ਵਿੱਚ ਇਸ ਸਹਿਯੋਗ ਦਾ ਕੇਂਦਰ ਹੋ ਸਕਦਾ ਹੈ।

ਇਸ ਐੱਮਓਯੂ ਨੂੰ ਪੋਲਰ ਵਿਗਿਆਨ ਦੇ ਖੇਤਰ ਵਿੱਚ ਅਨੁਸੰਧਾਨ ਦੇ ਪਰਸਪਰ ਸਹਿਮਤੀ ਵਾਲੇ ਖੇਤਰਾਂ ਵਿੱਚ ਸਹਿਯੋਗ ਦੇ ਉਦੇਸ਼ ਨਾਲ ਲਾਗੂ ਕੀਤਾ ਜਾਵੇਗਾ।

ਸ਼ੁਰੂ ਵਿੱਚ ਇਨ੍ਹਾਂ ਪ੍ਰਯਤਨਾਂ ਨੂੰ ਪੋਲਰ ਖੇਤਰਾਂ ਵਿੱਚ ਐੱਮਓਈਐੱਸ ਦੀਆਂ ਉਪਲਬਧ ਮੌਜੂਦਾ ਸੁਵਿਧਾਵਾਂ ਦੇ ਇਸਤੇਮਾਲ ਨਾਲ ਐੱਮਓਈਐੱਸ ਦੇ ਸ਼ੋਧਕਰਤਾਵਾਂ ਦੁਆਰਾ ਸਹਿਯੋਗ ਪ੍ਰਸਤਾਵਾਂ ਦੇ ਮਾਧਿਅਮ ਨਾਲ ਅੱਗੇ ਵਧਾਇਆ ਜਾਵੇਗਾ। ਇਸ ਭਾਗੀਦਾਰੀ ਨੂੰ ਮਜ਼ਬੁਤ ਬਣਾਉਣ ਅਤੇ ਪੋਲਰ ਖੇਤਰਾਂ ਵਿੱਚ ਸ਼ੋਧ ਨੂੰ ਤੇਜ਼ ਕਰਨ ਦੇ ਕ੍ਰਮ ਵਿੱਚ ਐੱਮਓਈਐੱਸ ਸਟੇਸ਼ਨਾਂ ‘ਤੇ ਸੰਯੁਕਤ ਲੈਬੋਰੇਟਰੀਸ ਦੀ ਸਥਾਪਨਾ ਕੀਤੀ ਜਾਵੇਗੀ। ਇਸ ਨਾਲ ਸ਼ੋਧਕਰਤਾਵਾਂ ਨੂੰ ਸੈਂਪਲਾਂ ਨੂੰ ਬਾਰਤ ਵਿੱਚ ਮੁੱਖ ਲੈਬੋਰੇਟਰੀਸ ਤੱਕ ਪਹੁੰਚਾਉਣ ਦੀ ਜ਼ਰੂਰਤ ਦੇ ਬਿਨਾਂ ਆਪਣੀ ਸਾਈਟ ‘ਤੇ ਪ੍ਰਯੋਗ ਕਰਨ ਦਾ ਮੌਕਾ ਮਿਲੇਗਾ ਅਤੇ ਇਸ ਵਿਸ਼ੇਸ਼ ਵਾਤਾਵਰਣ ਵਿੱਚ ਜੁੜੀ ਕੀਮਤੀ ਜਾਣਕਾਰੀ ਅਤੇ ਨਵੀਨ ਉਤਪਾਦ ਸਾਹਮਣੇ ਆਉਣਗੇ।

ਇਸ ਪ੍ਰਮੁੱਖ ਭਾਗੀਦਾਰੀਪੂਰਨ ਦ੍ਰਿਸ਼ਟੀਕੋਣ ਨੂੰ ਦੇਸ਼ ਵਿੱਚ ਪ੍ਰਤਿਸ਼ਠਿਤ ਸੰਸਥਾਨਾਂ ਦੇ ਨਾਲ ਨੈਟਵਰਕਿੰਗ ਦੇ ਮਾਧਿਆਮ ਨਾਲ ਇੱਕ ਮਿਸ਼ਨ ਦੇ ਰੂਪ ਵਿੱਚ ਅੱਗੇ ਵਧਾਇਆ ਜਾਵੇਗਾ।

*******

ਐੱਸਐੱਸ/ਆਰਕੇਪੀ(Release ID: 1735880) Visitor Counter : 23


Read this release in: English , Urdu , Hindi , Tamil