ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 16 ਜੁਲਾਈ ਨੂੰ ਗੁਜਰਾਤ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਗੁਜਰਾਤ ਸਾਇੰਸ ਸਿਟੀ ਵਿੱਚ ਐਕੁਆਟਿਕਸ ਐਂਡ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਦਾ ਉਦਘਾਟਨ ਵੀ ਕਰਨਗੇ

Posted On: 14 JUL 2021 6:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜੁਲਾਈ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਗੁਜਰਾਤ ’ਚ ਰੇਲਵੇ ਦੇ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਸਮਾਰੋਹ ਦੌਰਾਨ ਗੁਜਰਾਤ ਸਾਇੰਸ ਸਿਟੀ ਵਿੱਚ ਐਕੁਆਟਿਕਸ ਐਂਡ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਦਾ ਉਦਘਾਟਨ ਵੀ ਕਰਨਗੇ।

 

ਇਨ੍ਹਾਂ ਰੇਲਵੇ ਪ੍ਰੋਜੈਕਟਾਂ ਵਿੱਚ ਨਵੀਂ ਮੁੜ–ਵਿਕਸਿਤ ਕੀਤੀ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ, ਗੇਜ ਤਬਦੀਲ ਕੀਤੀ ਅਤੇ ਇਲੈਕਟ੍ਰੀਫਾਇਡ ਕੀਤੀ ਮਹੇਸਾਣਾ–ਵਰੇਠਾ ਲਾਈਨ ਅਤੇ ਇਲੈਕਟ੍ਰੀਫਾਇਡ ਸੁਰੇਂਦਰਨਗਰ–ਪਿਪਾਵਾਵ ਸੈਕਸ਼ਨ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਦੋ ਨਵੀਆਂ ਟ੍ਰੇਨਾਂ ਗਾਂਧੀਨਗਰ ਰਾਜਧਾਨੀ – ਵਾਰਾਣਸੀ ਸੁਪਰ–ਫ਼ਾਸਟ ਐਕਸਪ੍ਰੈੱਸ ਅਤੇ ਗਾਂਧੀਨਗਰ ਰਾਜਧਾਨੀ ਤੇ ਵਰੇਠਾ ਦੇ ਦਰਮਿਆਨ ਐੱਮਈਐੱਮਯੂ (MEMU) ਸੇਵਾ ਟ੍ਰੇਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

 

ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦਾ ਮੁੜ–ਵਿਕਾਸ

 

ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਦਾ ਅੱਪਗ੍ਰੇਡੇਸ਼ਨ 71 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਸਟੇਸ਼ਨ ਉੱਤੇ ਬਿਲਕੁਲ ਆਧੁਨਿਕ ਹਵਾਈ ਅੱਡਿਆਂ ਜਿਹੀਆਂ ਵਿਸ਼ਵ–ਪੱਧਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਨੂੰ ਦਿੱਵਯਾਂਗਾਂ ਦੀ ਵਰਤੋਂ ਦੇ ਯੋਗ ਬਣਾਉਣ ਲਈ ਖ਼ਾਸ ਧਿਆਨ ਰੱਖਿਆ ਗਿਆ ਹੈ; ਜਿਸ ਲਈ ਇੱਕ ਖ਼ਾਸ ਟਿਕਟ ਬੁਕਿੰਗ ਕਾਊਂਟਰ, ਰੈਂਪਸ, ਲਿਫ਼ਟਾਂ, ਸਮਰਪਿਤ ਪਾਰਕਿੰਗ ਸਥਾਨ ਆਦਿ ਮੁਹੱਈਆ ਕਰਵਾਏ ਗਏ ਹਨ। ਇਸ ਸਮੁੱਚੀ ਇਮਾਰਤ ਨੂੰ ਗ੍ਰੀਨ ਬਿਲਡਿੰਗ ਰੇਟਿੰਗ ਦੀਆਂ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਤੇ ਪ੍ਰਦਾਨ ਕੀਤਾ ਗਿਆ ਹੈ। ਅਤਿ–ਆਧੁਨਿਕ ਐਕਸਟੀਰੀਅਰ ਫ੍ਰੰਟ ਵਿੱਚ 32 ਥੀਮਾਂ ਵਾਲੀ ਰੋਜ਼ਮੱਰਾ ਦੀ ਥੀਮ ਅਧਾਰਿਤ ਲਾਇਟਿੰਗ ਹੋਵੇਗੀ। ਸਟੇਸ਼ਨ ਵਿੱਚ ਇੱਕ ਫਾਈਵ ਸਟਾਰ ਹੋਟਲ ਵੀ ਹੋਵੇਗਾ।

 

ਮਹੇਸਾਣਾ – ਵਰੇਠਾ ਲਾਈਨ ਉੱਤੇ ਗੇਜ ਤਬਦੀਲ ਕਰਕੇ ਬ੍ਰੌਡ ਗੇਜ ਲਾਈਨ ਬਣਾਇਆ ਗਿਆ (ਵਡਨਗਰ ਸਟੇਸ਼ਨ ਸਮੇਤ)

 

ਮਹੇਸਾਣਾ – ਵਰੇਠਾ ਸੈਕਸ਼ਨ ਉੱਤੇ 55 ਕਿਲੋਮੀਟਰ ਲੰਬਾ ਗੇਜ  ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਉੱਤੇ 293 ਕਰੋੜ ਰੁਪਏ ਅਤੇ ਇਸ ਦੇ ਬਿਜਲਈਕਰਣ ਦੇ ਕਾਰਜ ਉੱਤੇ 74 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਵਿੱਚ ਕੁੱਲ 10 ਸਟੇਸ਼ਨ ਹਨ, ਜਿਨ੍ਹਾਂ ਵਿੱਚ ਵਿਸਨਗ, ਵਡਨਗਰ, ਖੇਰਾਲੂ ਅਤੇ ਵਰੇਠਾ ਦੀਆਂ ਚਾਰ ਨਵੀਆਂ ਬਣਾਈਆਂ ਗਈਆਂ ਸਟੇਸ਼ਨ ਇਮਾਰਤਾਂ ਵੀ ਸ਼ਾਮਲ ਹਨ। ਇਸ ਸੈਕਸ਼ਨ ਉੱਤੇ ਇੱਕ ਪ੍ਰਮੁੱਖ ਸਟੇਸ਼ਨ ਵਡਨਗਰ ਹੈ, ਜਿਸ ਨੂੰ ਵਡਨਗਰ–ਮੋਢੇਰਾ–ਪਾਟਨ ਹੈਰਿਟੇਜ ਸਰਕਟ ਅਧੀਨ ਵਿਕਸਿਤ ਕੀਤਾ ਗਿਆ ਹੈ। ਵਡਨਗਰ ਸਟੇਸ਼ਨ ਦੀ ਇਮਾਰਤ ਨੂੰ ਪੱਥਰ ਦੀ ਨੱਕਾਸ਼ੀ ਦੀ ਵਰਤੋਂ ਕਰਕੇ ਸੁੰਦਰ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਆਲ਼ੇ–ਦੁਆਲ਼ੇ ਆਵਾਜਾਈ ਦੇ ਖੇਤਰ ਵਿੱਚ ਲੈਂਡਸਕੇਪ ਜਿਹੀ ਸਜਾਵਟ ਦਿੱਤੀ ਗਈ ਹੈ। ਵਡਨਗਰ ਹੁਣ ਇੱਕ ਬ੍ਰੌਡ ਗੇਜ ਲਾਈਨ ਰਾਹੀਂ ਜੁੜ ਜਾਵੇਗਾ ਤੇ ਹੁਣ ਇਸ ਸੈਕਸ਼ਨ ਉੱਤੇ ਯਾਤਰੀ ਤੇ ਮਾਲ–ਗੱਡੀਆਂ ਦੀ ਬੇਰੋਕ ਤਰੀਕੇ ਚਲਾਇਆ ਜਾ ਸਕੇਗਾ।

 

ਸੁਰੇਂਦਰਨਗਰ–ਪਿਪਾਵਾਵ ਸੈਕਸ਼ਨ ਦਾ ਬਿਜਲਈਕਰਣ

 

ਇਹ ਪ੍ਰੋਜੈਕਟ ਕੁੱਲ 289 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਇਹ ਪ੍ਰੋਜੈਕਟ ਪਾਲਨਪੁਰ, ਅਹਿਮਦਾਬਾਦ ਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਪਿਪਾਵਾਵ ਬੰਦਰਗਾਹ ਤੱਕ ਬਿਨਾ ਰੁਕਾਵਟ ਦੇ ਮਾਲ ਦੀ ਢੋਆ–ਢੁਆਈ ਬੇਰੋਕ ਆਵਾਜਾਈ ਪ੍ਰਦਾਨ ਕਰੇਗੀ। ਲੋਕੋ ਬਦਲਣ ਕਾਰਨ ਰੋਕੇ ਜਾਣ ਨੂੰ ਟਾਲਦਿਆਂ ਹੁਣ ਇਹ ਅਹਿਮਦਾਬਾਦ, ਵੀਰਮਗਾਮ ਅਤੇ ਸੁਰੇਂਦਰਨਗਰ ਦੇ ਯਾਰਡਾਂ ਵਿੱਚ ਭੀੜ–ਭੜੱਕੇ ਨੂੰ ਘੱਟ ਕਰੇਗੀ।

 

ਐਕੁਆਇਟਕਸ ਗੈਲਰੀ

 

ਇਸ ਅਤਿ–ਆਧੁਨਿਕ ਜਨਤਕ ਐਕੁਆਟਿਕਸ ਗੈਲਰੀ ਵਿੱਚ ਦੁਨੀਆ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਜਲ ਦੀਆਂ ਪ੍ਰਜਾਤੀਆਂ ਨੂੰ ਸਮਰਪਿਤ ਵਿਭਿੰਨ ਟੈਂਕ ਹਨ, ਜਿਨ੍ਹਾਂ ਵਿੱਚ ਇੱਕ ਮੁੱਖ ਟੈਂਕ ਵੀ ਸ਼ਾਮਲ ਹੈ, ਜਿਸ ਵਿੱਚ ਪੂਰੀ ਦੁਨੀਆ ਦੀਆਂ ਮੁੱਖ ਸ਼ਾਰਕ ਮੱਛੀਆਂ ਹਨ। ਇੱਥੇ ਇੱਕ ਅਨੋਖੀ 28 ਮੀਟਰ ਲੰਬੀ ਵਾਕਵੇਅ ਸੁਰੰਗ ਵੀ ਹੈ, ਜੋ ਇੱਕ ਵਿਲੱਖਣ ਅਨੁਭਵ ਦਿੰਦੀ ਹੈ।

 

ਰੋਬੋਟਿਕਸ ਗੈਲਰੀ

 

ਇਹ ਰੋਬੋਟਿਕਸ ਗੈਲਰੀ ਦਰਅਸਲ, ਰੋਬੋਟਿਕ ਤਕਨੀਕ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਇੰਟਰ–ਐਕਟਿਵ ਗੈਲਰੀ ਹੈ, ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਰੋਬੋਟਿਕਸ ਦੇ ਨਿਰੰਤਰ ਅੱਗੇ ਵਧਦੇ ਖੇਤਰ ਤੋਂ ਜਾਣੂ ਕਰਵਾਉਣ ਦਾ ਮੰਚ ਪ੍ਰਦਾਨ ਕਰੇਗੀ। ਇਸ ਦੇ ਪ੍ਰੇਵੇਸ਼–ਦੁਆਰ ਉੱਤੇ ਟ੍ਰਾਂਸਫ਼ਾਰਮਰ ਰੋਬੋਟ ਦੀ ਇੱਕ ਵਿਸ਼ਾਲ ਪ੍ਰਤੀਕ੍ਰਿਤੀ ਲਾਈ ਗਈ ਹੈ। ਇਸ ਗੈਲਰੀ ਵਿੱਚ ਇੱਕ ਅਦਭੁਤ ਖਿੱਚ ਇੱਕ ਰਿਸੈਪਸ਼ਨ ਹਿਊਮਨੌਇਡ ਰੋਬੋਟ ਹੈ, ਜੋ ਖ਼ੁਸ਼ੀ, ਹੈਰਾਨੀ ਤੇ ਉਤੇਜਨਾ ਜਿਹੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ ਇੱਥੇ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਦਾ ਹੈ। ਇਸ ਗੈਲਰੀ ਦੀਆਂ ਵਿਭਿੰਨ ਮੰਜ਼ਿਲਾਂ ਉੱਤੇ ਵੱਖੋ–ਵੱਖਰੇ ਖੇਤਰਾਂ ਦੇ ਰੋਬੋਟ ਰੱਖੇ ਗਏ ਹਨ, ਜੋ ਮੈਡੀਕਲ, ਖੇਤੀਬਾੜੀ, ਪੁਲਾੜ, ਰੱਖਿਆ ਤੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਇਸਤੇਮਾਲ ਹੋਣ ਵਾਲੀਆਂ ਐਪਲੀਕੇਸ਼ਨਸ ਨੂੰ ਪ੍ਰਦਰਸ਼ਿਤ ਕਰਦੇ ਹਨ।

 

ਨੇਚਰ ਪਾਰਕ 

 

ਇਸ ਪਾਰਕ ਵਿੱਚ ਮਿਸਟ ਗਾਰਡਨ, ਚੈੱਸ ਗਾਰਡਨ, ਸੈਲਫ਼ੀ ਪੁਆਇੰਟ, ਸਕਲਪਚਰ ਪਾਰਕ ਤੇ ਆਊਟਡੋਰ ਮਾਰਗ ਸਮੇਤ ਕਈ ਸੁੰਦਰ ਵਿਸ਼ੇਸ਼ਤਾਵਾਂ ਹਨ। ਇਸ ਵਿੱਚ ਬੱਚਿਆਂ ਲਈ ਡਿਜ਼ਾਈਨ ਕੀਤਾ ਗਿਆ ਦਿਲਚਸਪ ‘ਲੇਬੀਰਿੰਥ’ (ਭੁੱਲ–ਭੁਲੱਈਆਂ) ਵੀ ਹਨ। ਇਸ ਪਾਰਕ ’ਚ ਵਿਗਿਆਨਕ ਜਾਣਕਾਰੀ ਨਾਲ ਭਰਪੂਰ ਪ੍ਰਾਚੀਨ ਮੈਮਥ, ਟੈਰੀਅਰ ਬਰਡ, ਸੇਬਰ ਟੁੱਥ ਲੌਇਨ ਜਿਹੇ ਲੁਪਤ ਹੋ ਚੁੱਕੇ ਜਾਨਵਰਾਂ ਦੀਆਂ ਵਿਭਿੰਨ ਮੂਰਤੀਆਂ ਵੀ ਨਜ਼ਰ ਆਉਂਦੀਆਂ ਹਨ।

 

*****

 

ਡੀਐੱਸ/ਏਕੇਜੇ



(Release ID: 1735677) Visitor Counter : 160