ਇਸਪਾਤ ਮੰਤਰਾਲਾ

ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਆਰਆਈਐੱਨਐੱਲ, ਐੱਮਐੱਸਟੀਸੀ, ਕੇਆਈਓਸੀਐੱਲ ਅਤੇ ਐੱਮਓਆਈਐੱਲ ਦੇ ਪ੍ਰਦਰਸ਼ਨ ਦੀ ਸਮੀਖਿਆ ਬੈਠਕ ਕੀਤੀ

Posted On: 13 JUL 2021 6:00PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਦੇ ਨਾਲ ਅੱਜ ਆਰਆਈਐੱਨਐੱਲ ਅਤੇ ਉਸ ਦੀ ਸਹਾਇਕ ਕੰਪਨੀਆਂ ਬੀਐੱਸਐੱਲਸੀ, ਓਐੱਮਡੀਸੀ ਅਤੇ ਐੱਮਐੱਸਟੀਸੀ ਤੇ ਉਸ ਦੀ ਸਹਾਇਕ ਕੰਪਨੀਆਂ ਐੱਫਐੱਸਐੱਨਐੱਲ, ਕੇਆਈਓਸੀਐੱਲ ਅਤੇ ਐੱਮਓਆਈਐੱਲ ਦੀ ਕਾਰੋਬਾਰੀ ਗਤੀਵਿਧੀਆਂ ਅਤੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ।

ਇਸ ਮੌਕੇ ‘ਤੇ ਆਰਆਈਐੱਨਐੱਲ ਦੇ ਸੀਐੱਮਡੀ ਨੇ ਕੰਪਨੀ ਦੇ ਫਿਜ਼ੀਕਲ ਅਤੇ ਵਿੱਤੀ ਪ੍ਰਦਰਸ਼ਨ, ਨਿਰਮਾਣਅਧੀਨ ਪ੍ਰੋਜੈਕਟ, ਮਹੱਤਵਪੂਰਨ ਕਦਮਾਂ, ਵਿਭਿੰਨ ਖੇਤਰਾਂ ਦੇ ਮੁੱਦੇ ਅਤੇ ਭਵਿੱਖ ਦੀ ਯੋਜਨਾ ਦੇ ਬਾਰੇ ਵਿੱਚ ਇੱਕ ਪੇਸ਼ਕਾਰੀ ਦਿੱਤੀ। ਇਸਪਾਤ ਮੰਤਰੀ ਨੇ ਫੋਰਜਡ ਵ੍ਹੀਲ ਪਲਾਂਟ ਦੇ ਸੰਚਾਲਨ ਅਤੇ ਉਸ ਦੇ ਦੁਆਰਾ ਰੇਲਵੇ ਨੂੰ ਪਹੀਆ ਦੀ ਸਪਲਾਈ ਦੀ ਸੰਭਾਵਤ ਮਿਤੀ ਬਾਰੇ ਜਾਣਕਾਰੀ ਵੀ ਲਈ, ਉਨ੍ਹਾਂ ਨੇ ਆਰਆਈਐੱਨਐੱਲ ਦੁਆਰਾ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਣ ਦੇ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਲਈ। ਇਸ ਦੇ ਇਲਾਵਾ, ਉਨ੍ਹਾਂ ਨੇ ਆਰਆਈਐੱਨਐੱਲ ਨੂੰ ਲਾਗਤ ਨੂੰ ਕੰਟ੍ਰੋਲ ਕਰਨ ਅਤੇ ਉਤਪਾਦਕਤਾ ਵਿੱਚ ਸੁਧਾਰ ਦੇ ਲਈ ਸਾਰੇ ਉਪਾਅ ਕਰਨ ਦਾ ਸੁਝਾਅ ਦਿੱਤਾ। ਓਐੱਮਡੀਸੀ ਖਾਨਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ। ਇਸਪਾਤ ਮੰਤਰੀ ਨੂੰ ਬੀਐੱਸਐੱਲਸੀ ਦੇ ਉਤਪਾਦਨ ਅਤੇ ਵਿੱਤੀ ਪ੍ਰਦਰਸ਼ਨ ਦੀ ਵੀ ਜਾਣਕਾਰੀ ਦਿੱਤੀ ਗਈ।

ਐੱਸਐੱਸਟੀਸੀ ਦੇ ਸੀਐੱਮਡੀ ਨੇ ਇਸਪਾਤ ਮੰਤਰੀ ਨੂੰ ਕੰਪਨੀ ਦੇ ਤਿੰਨ ਕਾਰੋਬਾਰੀ ਕਾਰਜਖੇਤਰ ਈ-ਕਾਮਰਸ, ਟ੍ਰੇਡਿੰਗ ਅਤੇ ਰਿਸਾਈਕਲਿੰਗ ਬਾਰੇ ਵਿੱਚ ਜਾਣੂ ਕਰਵਾਇਆ। ਆਪਣੇ ਈ-ਕਾਮਰਸ ਬਿਜ਼ਨਸ ਬਾਰੇ ਵਿੱਚ ਐੱਮਐੱਸਟੀਸੀ ਦੇ ਸੀਐੱਮਡੀ, ਨੇ ਬਿਜ਼ਨਸ ਦੀ ਵਿਵਿਧਤਾ ਅਤੇ ਕੰਪਨੀ ਦੁਆਰਾ ਦਿੱਤੀਆਂ ਜਾ ਰਹੀਆਂ ਖਾਸ ਸੇਵਾਵਾਂ, ਜਿਵੇਂ ਵਨ ਅਤੇ ਖੇਤੀਬਾੜੀ ਉਤਪਾਦਾਂ, ਕਮੋਡਿਟੀ, ਕੁਦਰਤੀ ਸੰਸਾਧਨਾਂ ਤੇ ਖਨਿਜ ਜਿਹੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ। ਪੇਸ਼ਕਾਰੀ ਵਿੱਚ ਕੰਪਨੀ ਦੀ ਸਹਾਇਕ ਕੰਪਨੀ ਐੱਫਐੱਸਐੱਨਐੱਲ ਦੀਆਂ ਕਾਰੋਬਾਰੀ ਗਤੀਵਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਜੋ ਇਸਪਾਤ ਪਲਾਂਟਾਂ ਨੂੰ ਹੌਟ ਸਲੈਗ ਪ੍ਰਬੰਧਨ ਅਤੇ ਧਾਤੂ ਸਕ੍ਰੈਪ ਰਿਕਵਰੀ ਦੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਕੇਆਈਓਸੀਐੱਲ ਦੇ ਸੀਐੱਮਡੀ ਨੇ ਪਿਛਲੇ ਪੰਜ ਵਰ੍ਹਿਆਂ ਦੌਰਾਨ ਕੰਪਨੀ ਦੇ ਇਤਿਹਾਸਕ ਵਿਕਾਸ ਦੇ ਨਾਲ-ਨਾਲ ਕੰਪਨੀ ਦੇ ਫਿਜ਼ੀਕਲ ਅਤੇ ਵਿੱਤੀ ਪ੍ਰਦਰਸ਼ਨ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਕੰਪਨੀ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀ ਅਤੇ ਟਿਕਾਊ ਕੰਪਨੀ ਬਣਾਉਣ ਦੇ ਲਈ ਨਿਰਮਾਣਅਧੀਨ ਪ੍ਰੋਜੈਕਟ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸਪਾਤ ਮੰਤਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਕੰਪਨੀ ਦੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕੇਆਈਓਸੀਐੱਲ ਪ੍ਰਬੰਧਨ ਨੂੰ ਨਿਰਮਾਣਅਧੀਨ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ।

 

ਐੱਮਓਆਈਐੱਲ ਮੈਂਬਰ ਤੇ ਮੈਨੇਜਿੰਗ ਡਾਇਰੈਕਟਰ ਨੇ ਕੰਪਨੀ ਦੀ ਸਥਾਪਨਾ ਦੇ ਬਾਅਦ ਤੋਂ ਉਸ ਦੇ ਹੁਣ ਤੱਕ ਦੇ ਵਿਕਾਸ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਇਸ ਦੇ ਤਹਿਤ ਵਾਤਾਵਰਣ ਪ੍ਰਵਾਨਗੀ, ਵਰਤਮਾਨ ਉਤਪਾਦਨ ਪੱਧਰ ਅਤੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 11 ਖਦਾਨਾਂ ਦੀਆਂ ਵਿਕਾਸ ਯੋਜਨਾਵਾਂ ਦਾ ਵੇਰਵਾ ਦਿੰਦੇ ਹੋਏ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਸ਼੍ਰੀ ਸਿੰਘ ਨੇ ਕਿਹਾ ਕਿ ਐੱਮਓਆਈਐੱਲ ਨੂੰ ਖਨਨ ਦੀਆਂ ਆਪਣੀਆਂ ਮੁੱਖ ਗਤੀਵਿਧੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਵਿਭਿੰਨ ਰਾਜਾਂ ਵਿੱਚ ਉਪਲਬਧ ਸੰਸਾਧਨਾਂ ਤੋਂ ਉਤਪਾਦਨ ਵਧਾਉਣਾ ਚਾਹੀਦਾ ਹੈ।

ਮੰਤਰੀ ਨੇ ਇਹ ਵੀ ਸਮਝਿਆ ਕਿ ਫੇਰੋ ਏਲਾੱਯੇ ਇੰਡਸਟ੍ਰੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿੱਚ ਵੱਡੀ ਮਾਤਰਾ ਵਿੱਚ ਮੈਂਗਨੀਜ਼ ਓਰ ਦਾ ਆਯਾਤ ਕੀਤਾ ਜਾ ਰਿਹਾ ਹੈ। ਇਸ ਲਈ ਐੱਮਓਆਈਐੱਲ ਨੂੰ ਦੂਸਰੇ ਰਾਜਾਂ ਵਿੱਚ ਮੈਂਗਨੀਜ਼ ਦੇ ਨਵੇਂ ਸਰੋਤ ਅਤੇ ਅਵਸਰਾਂ ਦਾ ਪਤਾ ਲਗਾਉਣਾ ਚਾਹੀਦਾ ਹੈ, ਘਰੇਲੂ ਉਤਪਾਦਨ ਵਧਾਉਣ ਦੇ ਲਈ ਮੈਂਗਨੀਜ਼ ਧਾਤੂ ਜ਼ਮੀਨ ਵਿੱਚ ਉਪਲਬਧ ਹਨ। ਅਜਿਹਾ ਕਰਨ ਨਾਲ ਆਤਮਨਿਰਭਰ ਭਾਰਤ ਦੇ ਵਿਚਾਰ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ ਅਤੇ ਆਯਾਤ ‘ਤੇ ਨਿਰਭਰਤਾ ਵੀ ਘੱਟ ਹੋਵੇਗੀ।

ਇਸਪਾਤ ਮੰਤਰੀ ਨੇ ਕੰਪਨੀਆਂ ਨੂੰ ਕੁਸ਼ਲ ਕਾਰੋਬਾਰੀ ਤਰੀਕਿਆਂ ਨੂੰ ਅਪਣਾਉਣ ਅਤੇ ਜਿਸ ਖੇਤਰ ਵਿੱਚ ਉਹ ਕੰਮ ਕਰਦੇ ਹਨ, ਉਸ ਵਿੱਚ ਮੁਕਾਬਲੇ ਵਿੱਚ ਬਣੇ ਰਹਿਣ ਦਾ ਨਿਰਦੇਸ਼ ਦਿੱਤਾ।

ਰਾਸ਼ਟਰੀ ਇਸਪਾਤ ਨਿਗਮ ਲਿਮਿਟੇਡ (ਆਰਆਈਐੱਨਐੱਲ) ਵਿਸ਼ਾਖਾਪਟਨਮ ਸਟੀਲ ਪਲਾਂਟ (ਪੀਐੱਸਪੀ) ਸੰਚਾਲਿਤ ਕਰਦਾ ਹੈ। ਜੋ ਭਾਰਤ ਦਾ ਪਹਿਲਾ ਤਟੀ ਅਧਾਰਿਤ ਏਕੀਕ੍ਰਿਤ ਇਸਪਾਤ ਪਲਾਂਟ ਹੈ। ਵੀਐੱਸਪੀ ਇੱਕ 7.3 ਐੱਮਟੀਪੀਏ ਦਾ ਪਲਾਂਟ ਹੈ। ਈਸਟਰਨ ਇਨਵੈਸਟਮੈਂਟ ਲਿਮਿਟੇਡ (ਈਆਈਐੱਲ) ਕੰਪਨੀ ਦੀ ਇੱਕ ਸਹਾਇਕ ਕੰਪਨੀ ਹੈ। ਈਆਈਐੱਲ ਦੀ ਵੀ ਮੇਸਰਸ ਉੜੀਸਾ ਮਿਨਰਲ ਡਿਵੈਲਪਮੈਂਟ ਕੰਪਨੀ ਲਿਮਿਟੇਡ (ਓਐੱਮਡੀਸੀ) ਅਤੇ ਮੇਸਰਸ ਬਿਸਰਾ ਸਟੋਨ ਲਾਈਮ ਕੰਪਨੀ ਲਿਮਿਟੇਡ (ਬੀਐੱਸਐੱਲਸੀ) ਦੋ ਸਹਾਇਕ ਕੰਪਨੀਆਂ ਹਨ। ਓਐੱਮਡੀਸੀ ਆਇਰਨ ਓਰ ਅਤੇ ਮੈਂਗਨੀਜ਼ ਓਰ ਦੇ ਖਨਨ ਹੋਰ ਉਤਪਾਦਨ ਵਿੱਚ ਲਗੀ ਹੋਈ ਹੈ। ਬੀਐੱਸਐੱਲਸੀ ਓੜੀਸ਼ਾ ਦੇ ਸੁਦਰਗੜ੍ਹ ਵਿੱਚ ਚੂਨਾ ਪੱਥਰ ਅਤੇ ਡੋਲੋਮਾਈਟ ਖਦਾਨਾਂ ਦਾ ਸੰਚਾਲਨ ਕਰਦੀ ਹੈ।

 

ਐੱਮਐੱਸਟੀਸੀ ਲਿਮਿਟੇਡ, ਇੱਕ ਮਿੰਨੀ ਰਤਨ ਸ਼੍ਰੇਣੀ-1 ਜਨਤਕ ਉੱਦਮ ਹੈ। ਜੋ ਕਿ ਈ-ਨਿਲਾਮੀ/ਈ-ਵਿਕਰੀ, ਈ-ਖਰੀਦ ਸੇਵਾਵਾਂ ਅਤੇ ਸਾਫਟਫੇਅਰ/ਸੌਲਿਊਸ਼ਨਸ ਸੇਵਾਵਾਂ ਦੇਣ ਵਾਲੇ ਵਿਵਿਧ ਉਦਯੋਗਾਂ ਨੂੰ ਈ-ਕਾਮਰਸ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਲਗੀ ਹੋਈ ਹੈ। ਐੱਫਐੱਸਐੱਨਐੱਲ ਇੱਕ ਮਿੰਨੀ ਰਤਨ-2 ਸ਼੍ਰੇਣੀ, ਐੱਮਐੱਸਟੀਸੀ ਲਿਮਿਟੇਡ ਦੀ ਪੂਰੀ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ। ਜੋ ਸਟੀਲ ਮਿਲ (Mill) ਸੇਵਾ ਖੇਤਰ ਵਿੱਚ ਮੋਹਰੀ ਸੰਸਥਾਨਾਂ ਵਿੱਚੋਂ ਇੱਕ ਬਣ ਗਈ ਹੈ।

ਐੱਮਓਆਈਐੱਲ ਇੱਕ ਅਨੁਸੂਚੀ “ਏ” ਮਿੰਨੀ ਰਤਨ ਸ਼੍ਰੇਣੀ-1 ਕੰਪਨੀ ਹੈ। ਵਰਤਮਾਨ ਵਿੱਚ, ਐੱਮਓਆਈਐੱਲ 11 ਖਾਨਾਂ ਦਾ ਸੰਚਾਲਨ ਕਰਦੀ ਹੈ, ਜਿਨ੍ਹਾਂ ਵਿੱਚ ਸੱਤ ਮਹਾਰਾਸ਼ਟਰ ਦੇ ਨਾਗਪੁਰ ਅਤੇ ਭੰਡਾਰਾ ਜ਼ਿਲ੍ਹਿਆਂ ਵਿੱਚ ਅਤੇ ਚਾਰ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਸਥਿਤ ਹਨ। ਐੱਮਓਆਈਏ ਤੇ ਵਿਭਿੰਨ ਗ੍ਰੇਡ ਦੇ ਮੈਂਗਨੀਜ਼ ਓਰ ਦਾ ਉਤਪਾਦਨ ਅਤੇ ਵਿਕਰੀ ਕਰਦੀ ਹੈ।

ਕੇਆਓਸੀਐੱਲ ਲਿਮਿਟੇਡ (ਜਿਸ ਨੂੰ ਪਹਿਲਾਂ ਕੁਦ੍ਰੇਮੁਖ ਆਇਰਨ ਓਰ ਕੰਪਨੀ ਲਿਮਿਟੇਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ) ਨੂੰ ਦੇਸ਼ ਵਿੱਚ ਆਇਰਨ ਓਰ ਖਨਨ, ਲਾਭਕਾਰੀ ਅਤੇ ਆਇਰਨ-ਔਕਸਾਇਡ ਪੇਲੇਟਾਈਜ਼ੇਸ਼ਨ ਦੇ ਸੰਚਾਲਨ ਵਿੱਚ ਚਾਰ ਦਹਾਕਿਆਂ ਤੋਂ ਅਧਿਕ ਦਾ ਅਨੁਭਵ ਹੈ। ਕੇਆਈਓਸੀਐੱਲ ਦੇ ਕੋਲ ਕਰਨਾਟਕ ਦੇ ਮੰਗਲੁਰੂ ਵਿੱਚ 2.16 ਲੱਖ ਟਨ ਪ੍ਰਤੀ ਵਰ੍ਹੇ ਪਿਗ ਆਇਰਨ ਦੇ ਨਿਰਮਾਣ ਦੇ ਲਈ 3.5 ਐੱਮਟੀਪੀਏ ਆਇਰਨ-ਔਕਸਾਈਡ ਪੈਲੇਟ ਪਲਾਂਟ, ਬਲਾਸਟ ਫਰਨੇਸ ਇਕਾਈ ਦੀ ਸੰਚਾਲਨ ਸੁਵਿਧਾ ਹੈ।

 

*****

ਵਾਈਬੀ/ਐੱਸਐੱਸ



(Release ID: 1735468) Visitor Counter : 130


Read this release in: Urdu , English , Hindi , Tamil