ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰਾਲੇ ਨੇ ਸ੍ਰੀਮਤੀ ਰੋਜ਼ੀ ਸੰਗਮਾ ਅਤੇ ਸ਼੍ਰੀ ਸੈਮੂਅਲ ਸੰਗਮਾ ਦੀ ਮੌਤ ਦੀ ਜਾਂਚ ਲਈ ਸੀਬੀਆਈ ਨੂੰ ਬੇਨਤੀ ਕੀਤੀ
Posted On:
13 JUL 2021 8:30PM by PIB Chandigarh
ਕੇਂਦਰੀ ਗ੍ਰਹਿ ਮੰਤਰਾਲੇ ਨੇ ਸ੍ਰੀਮਤੀ ਰੋਜ਼ੀ ਸੰਗਮਾ ਅਤੇ ਸ੍ਰੀ ਸੈਮੂਅਲ ਸੰਗਮਾ ਦੀ ਮੌਤ ਦੇ ਕੇਸ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਬੇਨਤੀ ਕੀਤੀ ਹੈ।
ਇਹ ਕੇਸ ਸ੍ਰੀਮਤੀ ਰੋਜ਼ੀ ਸੰਗਮਾ ਦੀ ਗੁੜਗਾਉਂ ਦੇ ਇੱਕ ਹਸਪਤਾਲ ਵਿੱਚ ਇਸ ਸਾਲ 24 ਜੂਨ ਨੂੰ ਮੌਤ ਹੋਣ ਨਾਲ ਸਬੰਧਤ ਹੈ, ਜਦੋਂ ਉਹ ਤਕਲੀਫ਼ ਦੀ ਸਥਿਤੀ ਵਿੱਚ ਸਨ। ਸ਼੍ਰੀਮਤੀ ਰੋਜ਼ੀ ਸੰਗਮਾ ਦੇ ਰਿਸ਼ਤੇਦਾਰ ਸ਼੍ਰੀ ਸੈਮੂਅਲ ਸੰਗਮਾ ਨੂੰ ਡਾਕਟਰੀ ਲਾਪਰਵਾਹੀ ਦਾ ਸ਼ੱਕ ਸੀ, ਜਿਨ੍ਹਾਂ ਦੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨਾਲ ਤਕਰਾਰ ਹੋਈ। ਅਗਲੇ ਹੀ ਦਿਨ, 25 ਜੂਨ ਨੂੰ ਦਿੱਲੀ ਪੁਲਿਸ ਨੂੰ ਸ਼੍ਰੀ ਸੈਮੂਅਲ ਸੰਗਮਾ ਦੀ ਨਵੀਂ ਦਿੱਲੀ ਵਿੱਚ ਮੌਤ ਦੇ ਬਾਰੇ ਜਾਣਕਾਰੀ ਮਿਲੀ।
ਮ੍ਰਿਤਕਾਂ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸ੍ਰੀਮਤੀ ਰੋਜ਼ੀ ਸੰਗਮਾ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਈ। ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਨੂੰ ਸ਼੍ਰੀ ਸੈਮੂਅਲ ਸੰਗਮਾ ਦੀ ਮੌਤ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ।
*****
ਐੱਨਡਬਲਿਊ/ਆਰਕੇ/ਪੀਕੇ/ਏਵਾਈ
(Release ID: 1735231)
ਵਿਜ਼ੀਟਰ ਕਾਊਂਟਰ : 224